ਪ੍ਰਧਾਨ ਮੰਤਰੀ ਦਫਤਰ
7, ਲੋਕ ਕਲਿਆਨ ਮਾਰਗ, ਨਵੀਂ ਦਿੱਲੀ ਵਿੱਚ ਨੈਸ਼ਨਲ ਅਵਾਰਡੀ ਟੀਚਰਾਂ ਦੇ ਨਾਲ ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
Posted On:
04 SEP 2025 9:58PM by PIB Chandigarh
ਸਾਡੇ ਇੱਥੇ ਅਧਿਆਪਕ ਦੇ ਪ੍ਰਤੀ ਇੱਕ ਸੁਭਾਵਿਕ ਸਨਮਾਨ ਹੁੰਦਾ ਹੈ ਅਤੇ ਉਹ ਸਮਾਜ ਦੀ ਇੱਕ ਬਹੁਤ ਵੱਡੀ ਸ਼ਕਤੀ ਵੀ ਹੈ। ਅਤੇ ਅਧਿਆਪਕਾਂ ਨੂੰ ਆਸ਼ੀਰਵਾਦ ਦੇਣ ਲਈ ਖੜ੍ਹੇ ਹੋਣਾ ਇੱਕ ਪਾਪ ਹੈ। ਇਸ ਲਈ ਮੈਂ ਅਜਿਹਾ ਪਾਪ ਨਹੀਂ ਕਰਨਾ ਚਾਹੁੰਦਾ। ਮੈਂ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਨਾ ਚਾਹਾਂਗਾ। ਮੈਂ ਤੁਹਾਨੂੰ ਸੰਵਾਦ ਜ਼ਰੂਰ ਕਰਨਾ ਚਾਹਾਂਗਾ । ਮੇਰੇ ਲਈ ਬਹੁਤ ਵਧੀਆ ਇਹ ਐਕਸਪੀਰੀਅੰਸ ਸੀ ਕਿ ਤੁਹਾਨੂੰ ਸਾਰਿਆ ਨੂੰ, ਉਂਜ ਤਾਂ ਸਾਰਿਆ ਨੂੰ ਮੈਨੂੰ, ਕਿਉਂਕਿ ਤੁਹਾਡੀ ਹਰ ਇੱਕ ਦੀ ਸਟੋਰੀ ਹੋਵੇਗੀ , ਹਰ ਇੱਕ ਦੇ ਆਪਣੇ ਜੀਵਨ ਵਿੱਚ ਕਿਉਂਕਿ ਉਸ ਦੇ ਬਿਨਾ ਇੱਥੇ ਤੱਕ ਪਹੁੰਚੇ ਨਹੀਂ ਹੋਵੋਗੇ।
ਲੇਕਿਨ ਇੰਨਾ ਸਮਾਂ ਕੱਢਣਾ ਮੁਸ਼ਕਲ ਹੁੰਦਾ , ਲੇਕਿਨ ਜਿੰਨਾ ਮੈਨੂੰ ਆਪ ਸਭ ਤੋਂ ਕੁਝ ਜਾਣਨ ਦਾ ਮੌਕਾ ਮਿਲਿਆ , ਉਹ ਬਹੁਤ ਹੀ ਪ੍ਰੇਰਕ ਹੈ ਅਤੇ ਮੈਂ ਇਸਦੇ ਲਈ ਤੁਹਾਨੂੰ ਸਭ ਨੂੰ ਬਹੁਤ - ਬਹੁਤ ਵਧਾਈ ਦਿੰਦਾ ਹਾਂ । ਤਾਂ ਇਹ ਰਾਸ਼ਟਰੀ ਪੁਰਸਕਾਰ ਪਾਉਣਾ ਆਪਣੇ ਆਪ ਵਿੱਚ ਕੋਈ ਅੰਤ ਨਹੀਂ ਹੈ। ਹੁਣ ਸਭ ਦਾ ਤੁਹਾਡੇ ਉੱਪਰ ਧਿਆਨ ਹੈ , ਇਸ ਅਵਾਰਡ ਦੇ ਬਾਅਦ ਸਭ ਦਾ ਧਿਆਨ ਹੈ।
ਇਸ ਦਾ ਮਤਲਬ ਕਿ ਤੁਹਾਡੀ reach ਬਹੁਤ ਵਧ ਗਈ ਹੈ। ਪਹਿਲਾਂ ਜੋ ਤੁਹਾਡਾ influence ਦਾ area ਹੋਵੇਗਾ ਜਾਂ command area ਹੋਵੇਗਾ , ਉਹ ਹੁਣ ਇਸ ਅਵਾਰਡ ਦੇ ਬਾਅਦ ਬਹੁਤ ਵਧ ਸਕਦਾ ਹੈ। ਮੈਂ ਮੰਨਦਾ ਹਾਂ ਕਿ ਸ਼ੁਰੂਆਤ ਇੱਥੋਂ ਹੁੰਦੀ ਹੈ , ਮੌਕਾ ਲੈ ਲੈਣਾ ਚਾਹੀਦਾ ਹੈ , ਤੁਹਾਡੇ ਕੋਲ ਜੋ ਹੈ , ਜਿਨ੍ਹਾਂ ਜ਼ਿਆਦਾ ਪਰੋਸ ਸਕਦੇ ਹੋ, ਪਰੋਸਣਾ ਚਾਹੀਦਾ ਹੈ। ਅਤੇ ਮੈਂ ਮੰਨਦਾ ਹਾਂ, ਤੁਹਾਡਾ satisfaction level ਵਧਦਾ ਹੀ ਜਾਵੇਗਾ , ਤਾਂ ਉਸ ਦਿਸ਼ਾ ਵਿੱਚ ਯਤਨ ਕਰਨਾ ਚਾਹੀਦਾ ਹੈ।,
ਇਸ ਪੁਰਸਕਾਰ ਲਈ ਤੁਹਾਡੀ ਚੋਣ ਤੁਹਾਡੀ ਮਿਹਨਤ, ਤੁਹਾਡੀ ਲਗਾਤਾਰ ਸਾਧਨਾ ਦਾ ਇੱਕ ਤਰ੍ਹਾਂ ਨਾਲ ਪ੍ਰਮਾਣ ਹੈ , ਤਦ ਤਾਂ ਇਹ ਸਭ ਸੰਭਵ ਹੁੰਦਾ ਹੈ ਅਤੇ ਇੱਕ ਅਧਿਆਪਕ ਸਿਰਫ ਵਰਤਮਾਨ ਨਹੀਂ ਹੁੰਦਾ ਹੈ , ਸਗੋਂ ਦੇਸ਼ ਦੀ ਭਾਵੀ ਪੀੜ੍ਹੀ ਨੂੰ ਵੀ ਉਹ ਗੜਦਾ ਹੈ , ਉਹ ਭਵਿੱਖ ਨੂੰ ਨਿਖਾਰਦਾ ਹੈ ਅਤੇ ਇਹ ਮੈਂ ਸਮਝਦਾ ਹਾਂ ਕਿ ਇਹ ਵੀ ਦੇਸ਼ ਸੇਵਾ ਦੀ ਸ਼੍ਰੇਣੀ ਵਿੱਚ ਕਿਸੇ ਵੀ ਪ੍ਰਕਾਰ ਤੋਂ ਕਿਸੇ ਦੀ ਵੀ ਦੇਸ਼ ਸੇਵਾ ਤੋਂ ਘੱਟ ਨਹੀਂ ਹੈ। ਅੱਜ ਕਰੋੜਾਂ ਅਧਿਆਪਕ ਤੁਹਾਡੀ ਤਰ੍ਹਾਂ ਹੀ ਪੂਰੀ ਨਿਸ਼ਠਾ, ਤਤਪਰਤਾ ਅਤੇ ਸਮਰਪਣ ਭਾਵ ਨਾਲ ਦੇਸ਼ ਸੇਵਾ ਵਿੱਚ ਜੁਟੇ ਹਨ, ਸਾਰਿਆਂ ਨੂੰ ਇੱਥੇ ਆਉਣ ਤੱਕ ਦਾ ਮੌਕਾ ਨਹੀਂ ਮਿਲਦਾ ਹੈ । ਹੋ ਸਕਦਾ ਹੈ ਬਹੁਤ ਲੋਕਾਂ ਨੇ ਯਤਨ ਵੀ ਨਹੀਂ ਕੀਤਾ ਹੋਵੇਗਾ , ਕੁਝ ਲੋਕਾਂ ਨੇ ਨੋਟਿਸ ਵੀ ਨਹੀਂ ਕੀਤਾ ਹੋਵੇਗਾ ਅਤੇ ਅਜਿਹੀ ਹੀ ਸਮਰੱਥਾ ਵਾਲੇ ਬਹੁਤ ਲੋਕ ਹੋਣਗੇ ਜੀ, ਬਹੁਤ ਲੋਕ ਹੋਵੋਗੇ ਅਤੇ ਇਸ ਲਈ ਉਨ੍ਹਾਂ ਸਭ ਦੇ ਸਾਮੂਹਿਕ ਯਤਨਾਂ ਦਾ ਨਤੀਜਾ ਹੈ ਕਿ ਰਾਸ਼ਟਰ ਲਗਾਤਾਰ ਉੱਨਤੀ ਕਰਦਾ ਹੈ, ਨਵੀਆਂ - ਨਵੀਆਂ ਪੀੜ੍ਹੀਆਂ ਤਿਆਰ ਹੁੰਦੀਆਂ ਹਨ ਜੋ ਰਾਸ਼ਟਰ ਲਈ ਜਿਊਂਦੀਆਂ ਹਨ ਅਤੇ ਉਸ ਵਿੱਚ ਸਭ ਦਾ ਯੋਗਦਾਨ ਹੁੰਦਾ ਹੈ।
ਸਾਥੀਓ,
ਸਾਡਾ ਦੇਸ਼ ਹਮੇਸ਼ਾ ਤੋਂ ਗੁਰੂ - ਚੇਲਾ ਪਰੰਪਰਾ ਦਾ ਸੇਵਕ ਰਿਹਾ ਹੈ । ਭਾਰਤ ਵਿੱਚ ਗੁਰੂ ਨੂੰ ਕੇਵਲ ਗਿਆਨ ਦੇਣ ਵਾਲਾ ਨਹੀਂ, ਸਗੋਂ ਜੀਵਨ ਦਾ ਮਾਰਗਦਰਸ਼ਕ ਮੰਨਿਆ ਗਿਆ ਹੈ । ਮੈਂ ਕਦੇ - ਕਦੇ ਕਹਿੰਦਾ ਹਾਂ , ਮਾਂ ਜਨਮ ਦਿੰਦੀ ਹੈ , ਗੁਰੂ ਜੀਵਨ ਦਿੰਦਾ ਹੈ । ਅੱਜ ਜਦੋਂ ਅਸੀਂ ਵਿਕਸਿਤ ਭਾਰਤ ਦੇ ਨਿਰਮਾਣ ਦਾ ਲਕਸ਼ ਲੈ ਕੇ ਚੱਲ ਰਹੇ ਹਾਂ , ਤਦ ਇਹ ਗੁਰੂ - ਚੇਲਾ ਪਰੰਪਰਾ ਵੀ ਸਾਡੀ ਇੱਕ ਬਹੁਤ ਵੱਡੀ ਤਾਕਤ ਹੈ।
ਤੁਸੀਂ ਜਿਵੇਂ ਅਧਿਆਪਕ ਇਸ ਸ੍ਰੇਸ਼ਠ ਪਰੰਪਰਾ ਦੇ ਪ੍ਰਤੀਕ ਹਨ, ਤੁਸੀਂ ਨਵੀਂ ਪੀੜ੍ਹੀ ਨੂੰ ਸਿਰਫ ਅੱਖਰ ਗਿਆਨ ਹੀ ਨਹੀਂ , ਸਗੋਂ ਰਾਸ਼ਟਰ ਲਈ ਜੀਣ ਦੀ ਸਿੱਖਿਆ ਵੀ ਦੇ ਰਹੇ ਹੋ ਤੁਹਾਡੇ ਮਨ ਵਿੱਚ ਕਿਤੇ ਨਾ ਕਿਤੇ ਇੱਕ ਭਾਵ ਰਹਿੰਦਾ ਹੈ ਕਿ ਜਿਸ ਬੱਚੇ ਲਈ ਮੈਂ ਸਮਾਂ ਖਪਾ ਰਿਹਾ ਹਾਂ, ਹੋ ਸਕਦਾ ਹੈ ਉਹ ਇਸ ਦੇਸ਼ ਲਈ ਕਿਤੇ ਕੰਮ ਆ ਜਾਵੇ ਅਤੇ ਇਹ ਸਾਰੇ ਪੁਰਸ਼ਾਰਥ ਲਈ ਮੈਂ ਤੁਹਾਡਾ ਸਭ ਦਾ ਅਭਿਨੰਦਨ ਕਰਦਾ ਹਾਂ।
ਸਾਥੀਓ,
ਅਧਿਆਪਕ ਇੱਕ ਮਜਬੂਤ ਦੇਸ਼, ਇੱਕ ਸਸ਼ਕਤ ਸਮਾਜ ਦੀ ਬੁਨਿਆਦ ਹੁੰਦੇ ਹਨ। ਅਧਿਆਪਕ, ਕੋਰਸ ਵਿੱਚ , ਸਿਲੇਬਸ ਸਮਾਂ ਦੇ ਅਨੁਕੂਲ ਬਦਲਾਅ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਦੇ ਵੀ ਹਨ , ਕਾਲ ਬਾਹਰੀ ਚੀਜਾਂ ਤੋਂ ਉਹ ਮੁਕਤੀ ਚਾਹੁੰਦੇ ਹਨ ਅਤੇ ਇਹੀ ਭਾਵਨਾ ਦੇਸ਼ ਲਈ ਹੋਣ ਵਾਲੇ ਰਿਫੌਰਮਸ ਵਿੱਚ ਵੀ ਹੁੰਦੀ ਹੈ । ਹੁਣ ਧਰਮੇਂਦਰ ਜੀ ਨੇ ਉਸਦਾ ਜ਼ਿਕਰ ਕੀਤਾ ਤਾਂ ਮੈਂ ਵੀ ਉਸ ਗੱਲ ਨੂੰ ਅੱਗੇ ਵਧਾਉਂਦਾ ਹਾਂ , ਇੱਕ ਤਾਂ ਰਿਫੌਰਮਸ ਲਗਾਤਾਰ ਹੋਣ ਚਾਹੀਦਾ ਹੈ ਇਹ ਸਮੇਂ ਦੇ ਅਨੁਕੂਲ ਵੀ ਹੋਵੇ ਅਤੇ ਲੰਬੀ ਦ੍ਰਿਸ਼ਟੀ ਵੀ ਹੋਵੇ, ਉਸ ਵਿੱਚ ਭਵਿੱਖ ਨੂੰ ਸਮਝਣਾ , ਮੰਨਣਾ , ਸਵੀਕਾਰਨਾ, ਇਹ ਉਸਦੇ ਸੁਭਾਅ ਵਿੱਚ ਹੋਣਾ ਚਾਹੀਦਾ ਹੈ ਅਤੇ ਜਿੱਥੇ ਤੱਕ ਇਸ ਸਰਕਾਰ ਦਾ ਕਮਿਟਮੈਂਟ ਹੈ, ਅਸੀਂ ਪੂਰੀ ਤਰ੍ਹਾਂ ਇਸਦੇ ਲਈ committed ਹੈ ਕਿਉਂਕਿ ਅਸੀਂ ਮੰਨਦੇ ਹਾਂ ਕਿ ਸਮੇਂ ਅਨੁਕੂਲ ਪਰਿਵਤਰਨ ਦੇ ਬਿਨਾ ਅਸੀਂ ਅੱਜ ਦੀ ਸੰਸਾਰਕ ਪਰਿਸਥਿਤੀ ਵਿੱਚ ਸਾਡੇ ਦੇਸ਼ ਨੂੰ ਜੋ ਸਥਾਨ ਦਾ ਉਸਦਾ ਹੱਕ ਹੈ , ਉਹ ਹੱਕ ਨਹੀਂ ਦਿਲਾ ਸਕਦੇ ਹਾਂ।
ਅਤੇ ਸਾਥੀਓ,
ਮੈਂ ਲਾਲ ਕਿਲੇ ਤੋਂ ਇਸ ਵਾਰ ਪੰਦਰ੍ਹਾਂ ਅਗਸਤ ਨੂੰ ਕਿਹਾ ਸੀ ਕਿ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਨੈਕਸਟ ਜੈਨਰੇਸ਼ਨ ਰਿਫੌਰਮ ਕਰਨਾ ਬਹੁਤ ਜ਼ਰੂਰੀ ਹੈ। ਮੈਂ ਦੇਸ਼ਵਾਸੀਆਂ ਨੂੰ ਵੀ ਇਹ ਵਾਅਦਾ ਕੀਤਾ ਸੀ ਕਿ ਇਸ ਦਿਵਾਲੀ ਅਤੇ ਛਟ ਤਿਥ ਪੂਜਾ ਤੋਂ ਪਹਿਲਾਂ, ਖੁਸ਼ੀਆਂ ਦਾ ਡਬਲ ਧਮਾਕਾ ਹੋਵੇਗਾ। ਹੁਣ ਤੁਸੀਂ ਲੋਕ ਤਾਂ ਇੱਥੇ ਦੋ ਦਿਨ ਤੋਂ ਇਹ ਸਭ ਜਗ੍ਹਾ ਤੁਹਾਡਾ ਚਰਣ ਰਜ ਲੈਂਦੇ ਹਨ ਦਾ ਯਤਨ ਹੁੰਦਾ ਹੋਵੇਗਾ, ਤਾਂ ਤੁਹਾਨੂੰ ਸ਼ਾਇਦ ਅਖ਼ਬਾਰ ਦੇਖਣ ਦਾ ਮੌਕਾ ਮਿਲਿਆ ਹੋਵੇਗਾ, ਨਾ ਟੀਵੀ ਦੇਖਣ ਦਾ ਮੌਕਾ ਮਿਲਿਆ ਹੋਵੇਗਾ ਜਾਂ ਤਾਂ ਘਰ ‘ਤੇ ਗੱਲ ਕਰਦੇ ਹੋਏ , ਓਏ ਉੱਥੇ ਫੋਟੋ ਛਪੀ ਹੈ?
ਖੈਰ ਜਿਸ ਭਾਵਨਾ ਨੂੰ ਲੈ ਕੇ ਅਸੀਂ ਚੱਲ ਰਹੇ ਹਾਂ , ਉਸੀ ਭਾਵਨਾ ‘ਤੇ ਚਲਦੇ ਹੋਏ ਕੱਲ੍ਹ ਭਾਰਤ ਸਰਕਾਰ ਨੇ ਰਾਜਾਂ ਦੇ ਨਾਲ ਮਿਲਕੇ ਇੱਕ ਬਹੁਤ ਵੱਡਾ ਫ਼ੈਸਲਾ ਕੀਤਾ ਹੈ ਅਤੇ ਇਹ ਬਹੁਤ ਮਹੱਤਵਪੂਰਣ ਫ਼ੈਸਲਾ ਹੈ । ਹੁਣ GST ਹੋਰ ਵੀ ਜ਼ਿਆਦਾ ਸਿੰਪਲ ਹੋ ਗਿਆ ਹੈ , ਸਰਲ ਹੋ ਗਿਆ ਹੈ। GST ਦੇ ਮੁੱਖ ਤੌਰ ‘ਤੇ ਦੋ ਹੀ ਰੇਟ ਰਹਿ ਗਏ ਹਨ 5 ਪਰਸੈਂਟ ਅਤੇ 18 ਪਰਸੈਂਟ , ਪੰਜ ਪਰਸੈਂਟ ਅਤੇ ਅਠਾਰ੍ਹਾਂ ਪਰਸੈਂਟ ਅਤੇ 22 ਸਤੰਬਰ , ਸੋਮਵਾਰ , ਜਦੋਂ ਨਵਰਾਤ੍ਰੀ ਦਾ ਪਹਿਲਾ ਦਿਨ ਹੈ ਅਤੇ ਇਹ ਸਾਰੀਆਂ ਚੀਜਾਂ ਦਾ ਮਾਤ੍ਰਸ਼ਕਤੀ ਦਾ ਸਬੰਧ ਤਾਂ ਬਹੁਤ ਹੀ ਰਹਿੰਦਾ ਹੈ ਅਤੇ ਇਸ ਲਈ ਨਵਰਾਤ੍ਰੀ ਦੇ ਇਸ ਪਹਿਲਾਂ ਦਿਨ ‘ਤੇ ਜੀਐੱਸਟੀ ਦਾ ਜੋ ਇੱਕ ਰਿਫੌਰਮ ਵਰਜ਼ਨ ਹੈ, ਨੈਕਸਟ ਜੈਨਰੇਸ਼ਨ ਰਿਫੌਰਮ ਕੀਤਾ ਹੋਇਆ , ਉਹ ਲਾਗੂ ਹੋ ਜਾਵੇਗਾ । ਯਾਨੀ ਨਵਰਾਤ੍ਰੀ ਤੋਂ ਹੀ , ਦੇਸ਼ ਦੇ ਕਰੋੜਾ ਪਰਿਵਾਰਾਂ ਦੀਆਂ ਜੋ ਜਰੂਰਤਾਂ ਹਨ, ਉਹ ਹੋਰ ਜਿਆਦਾ ਸਸਤੀ ਮਿਲਣੀ ਸ਼ੁਰੂ ਹੋ ਜਾਣਗੀ। ਇਸ ਵਾਰ ਧਨਤੇਰਸ ਦੀ ਰੌਣਕ ਵੀ ਹੋਰ ਜ਼ਿਆਦਾ ਰਹੇਗੀ , ਕਿਉਂਕਿ ਦਰਜਨਾਂ ਚੀਜਾਂ ‘ਤੇ ਟੈਕਸ ਹੁਣ ਬਹੁਤ ਹੀ ਘੱਟ ਹੋ ਗਿਆ ਹੈ।
ਸਾਥੀਓ,
ਅੱਠ ਸਾਲ ਪਹਿਲਾਂ ਜਦੋਂ GST ਲਾਗੂ ਹੋਇਆ , ਤਾਂ ਕਈ ਦਰਸ਼ਕਾ ਦਾ ਸੁਪਨਾ ਸਾਕਾਰ ਹੋਇਆ ਸੀ ਤਾਂ ਇਹ ਚਰਚਾ ਕੋਈ ਮੋਦੀ ਪ੍ਰਧਾਨ ਮੰਤਰੀ ਬਣਿਆ ਉਸਦੇ ਬਾਅਦ ਨਹੀਂ ਹੋਈ , ਉਸਦੇ ਪਹਿਲਾਂ ਵੀ ਹੋ ਰਹੀ ਸੀ। ਕੰਮ ਨਹੀਂ ਹੁੰਦਾ ਸੀ ਚਰਚਾ ਹੁੰਦੀ ਸੀ। ਇਹ ਆਜ਼ਾਦ ਭਾਰਤ ਦੇ ਸਭਤੋਂ ਵੱਡੇ ਆਰਥਿਕ ਸੁਧਾਰਾਂ ਵਿੱਚੋਂ ਇੱਕ ਸੀ। ਤੱਦ ਦੇਸ਼ ਨੂੰ ਅਨੇਕਾਂ ਤਰ੍ਹਾਂ ਦੇ ਟੈਕਸ ਦੇ ਜਾਲ ਤੋਂ ਮੁਕਤੀ ਦਿਵਾਉਣ ਦਾ ਇੱਕ ਬਹੁਤ ਵੱਡਾ ਕੰਮ ਹੋਇਆ ਸੀ। ਹੁਣ 21ਵੀਂ ਸਦੀ ਵਿੱਚ ਅੱਗੇ ਵੱਧਦੇ ਭਾਰਤ ਵਿੱਚ GST ਵਿੱਚ ਵੀ ਨੈਕਸਟ ਜਨਰੇਸ਼ਨ ਰਿਫੌਰਮ ਦੀ ਜ਼ਰੂਰਤ ਸੀ ਅਤੇ ਉਸ ਨੂੰ ਕੀਤਾ ਗਿਆ ਹੈ।
ਮੀਡੀਆ ਦੇ ਕੁਝ ਸਾਥੀ ਇਸ ਨੂੰ GST 2 . 0 ਦੇ ਰੂਪ ਵਿੱਚ ਕਹਿ ਰਹੇ ਹਨ ਲੇਕਿਨ ਅਸਲ ਵਿੱਚ ਇਹ ਦੇਸ਼ ਲਈ ਸਪੋਰਟ ਅਤੇ ਗ੍ਰੌਥ ਦੀ ਡਬਲ ਡੋਜ਼ ਹੈ। ਡਬਲ ਡੋਜ਼ ਯਾਨੀ ਇੱਕ ਤਰਫ ਦੇਸ਼ ਦੇ ਆਪ ਪਰਿਵਾਰ ਦੀ ਬਚਤ ਅਤੇ ਦੂਜੇ ਪਾਸੇ ਦੇਸ਼ ਦੀ ਅਰਥਵਿਵਸਥਾ ਨੂੰ ਨਵੀਂ ਮਜਬੂਤੀ, ਨਵੇਂ GST ਰਿਫੌਰਮ ਤੋਂ ਦੇਸ਼ ਦੇ ਹਰ ਪਰਿਵਾਰ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ । ਗ਼ਰੀਬ , ਨਿਓ ਮਿਡਲ ਕਲਾਸ , ਮਿਡਲ ਕਲਾਸ , ਕਿਸਾਨ , ਮਹਿਲਾਵਾਂ , ਸਟੂਡੇਂਟਸ , ਨੌਜਵਾਨ , ਸਾਰੀਆਂ ਨੂੰ GST ਟੈਕਸ ਘੱਟ ਕਰਨਨਾਲ ਜਬਰਦਸਤ ਫਾਇਦਾ ਹੋਵੇਗਾ ।
ਪਨੀਰ ਤੋਂ ਲੈ ਕੇ ਦੇ ਸ਼ੈਂਪੁ - ਸਾਬਣ ਤੱਕ, ਸਭ ਕੁਝ ਪਹਿਲਾਂ ਤੋਂ ਕਿਤੇ ਸਸਤਾ ਹੋਣ ਵਾਲਾ ਹੈ ਅਤੇ ਇਸਤੋਂ ਤੁਹਾਨੂੰ ਮਹੀਨੇ ਦਾ ਖਰਚ , ਰਸੋਈ ਦਾ ਖਰਚ ਵੀ ਬਹੁਤ ਘੱਟ ਹੋ ਜਾਵੇਗਾ। ਸਕੂਟਰ - ਕਾਰ ‘ਤੇ ਵੀ ਟੈਕਸ ਘੱਟ ਕਰ ਦਿੱਤਾ ਗਿਆ ਹੈ। ਇਸਦਾ ਬਹੁਤ ਫਾਇਦਾ ਉਨ੍ਹਾਂ ਨੌਜਵਾਨਾਂ ਨੂੰ ਹੋਵੇਗਾ ਜੋ ਹੁਣ ਆਪਣੀ ਨੌਕਰੀ ਸ਼ੁਰੂ ਕਰ ਰਹੇ ਹਨ। GST ਘੱਟ ਕਰਨ ਨਾਲ ਘਰ ਦਾ ਬਜਟ ਬਣਾਉਣ ਅਤੇ ਆਪਣੀ ਲਾਇਫ ਸਟਾਇਲ ਚੰਗੀ ਕਰਨ ਵਿੱਚ ਵੀ ਤੁਹਾਨੂੰ ਮਦਦ ਮਿਲੇਗੀ।
ਸਾਥੀਓ,
ਕੱਲ ਜੋ ਫ਼ੈਸਲਾ ਹੋਇਆ , ਇਹ ਕਿੰਨਾ ਸੁਖਦ ਹੈ, ਇਸਦਾ ਅਸਲੀ ਪ੍ਰਭਾਵ ਤੱਦ ਪਤਾ ਚੱਲਦਾ ਹੈ, ਜਦੋਂ ਤੁਸੀਂ GST ਤੋਂ ਪਹਿਲਾਂ ਦੀ ਟੈਕਸ ਦਰਾਂ ਨੂੰ ਯਾਦ ਕਰਾਂਗੇ। ਕਦੇ - ਕਦੇ ਕੀ ਹੁੰਦਾ ਹੈ, ਪਤਾ ਹੀ ਨਹੀਂ ਰਹਿੰਦਾ ਹੈ ਕਿ ਅੱਛਾ ਪਹਿਲਾਂ ਅਜਿਹਾ ਸੀ ਅਤੇ ਇਸ ਲਈ ਕਦੇ - ਕਦੇ ਪਹਿਲਾਂ ਦੀ ਚੀਜ ਯਾਦ ਕਰਦੇ ਹੋ, ਤੱਦ ਪਤਾ ਚੱਲਦਾ ਹੈ ਕਿ ਅੱਛਾ ਇੱਥੋਂ ਤੋਂ ਇੱਥੇ ਚਲੇ ਗਏ । ਹੁਣ ਤੁਹਾਡੇ ਇੱਥੇ ਘਰ - ਪਰਿਵਾਰ ਵਿੱਚ ਵੀ ਬੱਚਾ 70 ਮਾਰਕ ਲਿਆਉਂਦਾ ਹੈ ਸਕੂਲ ਵਿੱਚ ਤੁਹਾਡੇ ਇੱਥੇ ਅਤੇ 70 ਦਾ 71 - 72 - 75 ਕਰੇਗਾ , ਤਾਂ ਧਿਆਨ ਨਹੀਂ ਜਾਂਦਾ ਹੈ , ਲੇਕਿਨ ਅਸੀਂ 99 ਕਰ ਲਏ, ਤਾਂ ਤੁਰੰਤ ਜਾਂਦਾ ਹੈ ਕਿ ਯਾਰ ਕੁਝ ਕਮਲ ਹੈ ਇਸ ਵਿੱਚ , ਤਾਂ ਮੇਰਾ ਕਹਿਣਾ ਇਹੀ ਹੈ ਕਿ…
ਸਾਥੀਓ,
ਸਾਲ 2014 ਤੋਂ ਪਹਿਲਾਂ , ਕਰੀਬ - ਕਰੀਬ ਹਰ ਸਾਮਾਨ ‘ਤੇ ਉਸ ਸਮੇਂ ਦੀ ਜੋ ਸਰਕਾਰ ਸੀ, ਮੈਂ ਕਿਸੇ ਸਰਕਾਰ ਦੀ ਆਲੋਚਨਾ ਕਰਨ ਲਈ ਨਹੀਂ ਇੱਥੇ ਆਇਆ , ਲੇਕਿਨ ਇੱਕ ਤੁਸੀਂ ਟੀਚਰ ਹੋ, ਤਾਂ comparison ਤੁਸੀਂ ਵੱਡੇ ਆਰਾਮ ਨਾਲ ਕਰ ਸਕਦੇ ਹੋ ਅਤੇ ਬੱਚਿਆਂ ਨੂੰ ਵੀ ਦੱਸ ਵੀ ਸਕਦੇ ਹੋ। ਉਸ ਸਮੇਂ ਕਿੰਨੀ ਵੱਡੀ ਮਾਤਰਾ ਵਿੱਚ ਟੈਕਸ ਲਿਆ ਜਾਂਦਾ ਸੀ, ਪੁਰਾਣੀ ਸਰਕਾਰ ਵਿੱਚ, 2014 ਵਿੱਚ ਮੇਰੇ ਆਉਣ ਪਹਿਲਾਂ , ਰਸੋਈ ਦਾ ਸਾਮਾਨ ਹੋਵੇ, ਜਾਂ ਖੇਤੀ - ਕਿਸਾਨੀ ਨਾਲ ਜੁੜੀਆਂ ਚੀਜਾਂ ਹੋਣ ਜਾਂ ਫਿਰ ਦਿਵਾਈਆਂ ਅਤੇ ਇੱਥੇ ਤੱਕ ਜੀਵਨ ਬੀਮਾ ਵੀ ਜਿਹੀਆਂ ਅਨੇਕ ਚੀਜਾਂ ‘ਤੇ ਕਾਂਗਰਸ ਸਰਕਾਰ ਵੱਖ - ਵੱਖ ਟੈਕਸ ਲੈਂਦੀ ਸੀ।
ਜੇਕਰ ਉਹੀ ਦੌਰ ਹੁੰਦਾ, ਜੇਕਰ ਅੱਜ ਤੁਸੀਂ 2014 ਦੇ ਹਿਸਾਬ ਨਾਲ ਹੁੰਦੇ, ਤਾਂ ਤੁਹਾਨੂੰ 100 ਰੁਪਏ ਜੇਕਰ ਚੀਜ ਕੋਈ ਖਰੀਦਦੇ ਹੋ, ਤਾਂ 20 - 25 ਰੁਪਏ ਟੈਕਸ ਦਾ ਦੇਣਾ ਪੈਂਦਾ , ਜੇਕਰ ਉਸ ਸਮੇਂ ਦਾ ਹਿਸਾਬ ਲਗਾਈਏ ਤਾਂ , ਲੇਕਿਨ ਹੁਣ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿੱਤਾ ਹੈ , ਭਾਜਪਾ ਸਰਕਾਰ ਵਿੱਚ, ਐੱਨਡੀਏ ਸਰਕਾਰ ਵਿੱਚ ਸਾਡਾ ਜ਼ੋਰ ਇਸ ਗੱਲ ‘ਤੇ ਹੈ ਕਿ ਬਚਤ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਹੋਵੇ, ਪਰਿਵਾਰਾਂ ਦਾ ਖਰਚਾ ਘੱਟ ਕਿਵੇਂ ਹੋਵੇ ਅਤੇ ਇਸ ਲਈ ਹੁਣ GST ਵਿੱਚ ਇੰਨੀ ਜ਼ਿਆਦਾ ਕਟੌਤੀ ਕਰ ਦਿੱਤੀ ਗਈ ਹੈ ।
ਸਾਥੀਓ,
ਕਾਂਗਰਸ ਦੀ ਸਰਕਾਰ ਨੇ ਕਿਵੇਂ ਤੁਹਾਡਾ ਮੰਥਲੀ ਬਜਟ ਵਧਾਇਆ ਹੋਇਆ ਸੀ, ਇਹ ਕੋਈ ਭੁੱਲ ਨਹੀਂ ਸਕਦਾ ਹੈ। ਟੂਥਪੇਸਟ, ਸਾਬਣ , ਹੇਅਰ ਆਇਲ, ਇਨ੍ਹਾਂ‘ਤੇ ਸਤਾਈ ਪਰਸੈਂਟ ਟੈਕਸ , ਅੱਜ ਤੁਹਾਨੂੰ ਯਾਦ ਨਹੀਂ ਹੋਵੇਗਾ, ਲੇਕਿਨ ਤੁਸੀਂ ਦਿੰਦੇ ਸੀ। ਖਾਣ ਦੀ ਪਲੇਟ , ਕਪ - ਪਲੇਟ , ਚੱਮਚ, ਅਜਿਹੇ ਸਾਮਾਨ ‘ਤੇ ਅਠਾਰਾਂ ਤੋਂ ਲੈ ਕੇ ਦੇ ਅਠਾਈ ਪਰਸੈਂਟ ਟੈਕਸ ਹੋਇਆ ਕਰਦਾ ਸੀ। ਟੂਥ ਪਾਉਡਰ ਸਤਾਰਾਂ ਪਰਸੈਂਟ ਟੈਕਸ , ਯਾਨੀ ਰੋਜਮਰਾ ਦੀ ਅਜਿਹੀ ਹਰ ਚੀਜ ‘ਤੇ ਉਸ ਕਾਂਗਰਸ ਦੇ ਜਮਾਨੇ ਵਿੱਚ ਇੰਨਾ ਸਾਰਾ ਟੈਕਸ ਲੱਗਦਾ ਸੀ। ਹਾਲਾਤ ਇਹ ਸੀ ਕਿ ਕਾਂਗਰਸ ਵਾਲੇ ਬੱਚਿਆਂ ਦੀ ਟੌਫੀ ‘ਤੇ ਵੀ ਇੱਕੀ ਪਰਸੈਂਟ ਟੈਕਸ ਲੈਂਦੇ ਸਨ, ਇਹ ਕਦੇ ਉਸ ਸਮੇਂ ਅਖ਼ਬਾਰ ਵਿੱਚ ਤੁਹਾਡਾ ਧਿਆਨ ਗਿਆ ਹੋਵੇਗਾ ਜਾਂ ਨਹੀਂ ਕਿ ਉਹ ਪਤਾ ਨਹੀਂ ਲੇਕਿਨ ਮੋਦੀ ਨੇ ਕਿਹਾ ਹੁੰਦਾ , ਤਾਂ ਬਾਲ ਨੋਚ ਲੈਂਦੇ । ਸਾਈਕਲ , ਜੋ ਦੇਸ਼ ਦੇ ਕਰੋੜਾਂ ਲੋਕਾਂ ਦੀ ਰੋਜ਼ ਦੀ ਜ਼ਰੂਰਤ ਹੈ , ਉਸ ‘ਤੇ ਵੀ ਸਤਾਰਾਂ ਪਰਸੈਂਟ ਟੈਕਸ ਹੋਇਆ ਕਰਦਾ ਸੀ। ਸਿਲਾਈ ਮਸ਼ੀਨ ਲੱਖਾਂ - ਲੱਖ ਮਾਤਾਵਾਂ - ਭੈਣਾਂ ਲਈ ਆਤਮ-ਸਨਮਾਨ ਅਤੇ ਸਵੈਰੋਜ਼ਗਾਰ ਦਾ ਇੱਕ ਜਰੀਆ ਹੈ, ਯੰਤਰ ਹੈ, ਇਸ ‘ਤੇ 16 ਪਰਸੇਂਟ ਟੈਕਸ ਹੁੰਦਾ ਸੀ। ਮਿਡਲ ਕਲਾਸ ਲਈ ਘੁੰਮਣਾ - ਫਿਰਨਾ ਤੱਕ, ਕਾਂਗਰਸ ਨੇ ਬਹੁਤ ਮੁਸ਼ਕਿਲ ਕਰ ਦਿੱਤਾ ਸੀ।
ਕਾਂਗਰਸ ਰਾਜ ਵਿੱਚ ਹੋਟਲ ਦੇ ਕਮਰੇ ਦੀ ਬੁਕਿੰਗ ‘ਤੇ 14 ਪਰਸੈਂਟ ਟੈਕਸ ਅਤੇ ਉਸਦੇ ਉੱਪਰ ਕਈ ਰਾਜਾਂ ਵਿੱਚ ਲਗਜਰੀ ਟੈਕਸ ਲੱਗਦਾ ਸੀ, ਉਹ ਵੱਖ। ਹੁਣ ਅਜਿਹੇ ਹਰ ਸਾਮਾਨ ਅਤੇ ਸਰਵਿਸ ‘ਤੇ , ਸਿਰਫ ਅਤੇ ਸਿਰਫ ਪੰਜ ਪਰਸੈਂਟ ਟੈਕਸ ਲਗਿਆ ਕਰੇਗਾ । ਹੁਣ ਤੁਹਾਨੂੰ ਧਿਆਨ ਵਿੱਚ ਆਉਂਦਾ ਹੈ ਕਿ ਪੰਜ ਪਰਸੈਂਟ ਮਤਲਬ ਕੀ ਬੰਦਾ ਕੋਈ ਤਾਂ ਲਿਖੇਗਾ ਅਤੇ ਉਹ ਹੁਣ ਵੀ ਮੋਦੀ ਪੰਜ ਪਰਸੈਂਟ ਲੈਂਦਾ ਹੈ । ਹੋਟਲਾਂ ਵਿੱਚ ਸਾਢੇ ਸੱਤ ਹਜ਼ਾਰ ਰੁਪਏ ਦੇ ਯਾਨੀ ਕਮਰਿਆਂ ਵਿੱਚ ਵੀ 5 ਪਰਸੈਂਟ ਹੀ ਟੈਕਸ ਲੱਗਣ ਵਾਲਾ ਹੈ। ਇਹ ਕੰਮ ਕੀਤਾ ਹੈ ਤੁਹਾਡੀ ਕੰਮ ਕਰਨ ਵਾਲੀ ਸਰਕਾਰ ਚੁਣੀ, ਵੈਸੇ ਭਾਜਪਾ ਐੱਨਡੀਏ ਸਰਕਾਰ ਨੇ ਕੀਤਾ ਹੈ।
ਸਾਥੀਓ,
ਪਹਿਲਾਂ ਅਕਸਰ ਇਹ ਸ਼ਿਕਾਇਤ ਰਹਿੰਦੀ ਸੀ ਕਿ ਭਾਰਤ ਵਿੱਚ ਇਲਾਜ ਬਹੁਤ ਮਹਿੰਗਾ ਸੀ , ਛੋਟੇ-ਛੋਟੇ ਟੈਸਟ ਤੱਕ ਗ਼ਰੀਬ ਅਤੇ ਮਿਡਲ ਕਲਾਸ ਦੀ ਪਹੁੰਚ ਤੋਂ ਬਾਹਰ ਹੁੰਦਾ ਸੀ, ਕਾਰਨ ਇਹ ਸੀ ਕਿ ਕਾਂਗਰਸ ਸਰਕਾਰ ਡਾਇਗਨੋਸਟਿਕ ਕਿਟਸ ‘ਤੇ ਜੋ ਹੁੰਦੀ ਹੈ, ਉਸ ‘ਤੇ 16 ਪਰਸੈਂਟ ਟੈਕਸ ਲੈਂਦੀ ਸੀ। ਸਾਡੀ ਸਰਕਾਰ ਨੇ ਅਜਿਹੇ ਹਰ ਸਾਮਾਨ ‘ਤੇ, ਟੈਕਸ ਨੂੰ ਸਿਰਫ ਪੰਜ ਪਰਸੈਂਟ ਕਰ ਦਿੱਤਾ ਹੈ।
ਸਾਥੀਓ,
ਕਾਂਗਰਸ ਦੇ ਰਾਜ ਵਿੱਚ ਘਰ ਬਣਾਉਣਾ ਬਹੁਤ ਹੀ ਮਹਿੰਗਾ ਕੰਮ ਸੀ, ਕਿਉਂ ? ਕਿਉਂਕਿ ਸੀਮੈਂਟ ‘ਤੇ ਕਾਂਗਰਸ ਸਰਕਾਰ 29 ਪਰਸੈਂਟ ਟੈਕਸ ਵਸੂਲਦੀ ਸੀ, ਜੈਸੇ- ਤੈਸੇ ਘਰ ਬਣਾ ਵੀ ਲਿਆ, ਤਾਂ AC ਅਤੇ ਟੀਵੀ ਜਾਂ ਪੱਖਾ, ਕੁਝ ਵੀ ਲਿਆਉਣਾ ਹੈ, ਉਹ ਵੀ ਮਹਿੰਗਾ ਹੋ ਜਾਂਦਾ ਸੀ। ਕਿਉਂਕਿ ਕਾਂਗਰਸ ਸਰਕਾਰ ਅਜਿਹੇ ਸਾਮਾਨਾਂ‘ਤੇ ਇਕੱਤੀ ਪਰਸੈਂਟ ਟੈਕਸ ਵਸੂਲਦੀ ਸੀ , Thirty One Percent , ਹੁਣ ਸਾਡੀ ਸਰਕਾਰ ਨੇ ਅਜਿਹੇ ਹਰ ਸਾਮਾਨ ‘ਤੇ ਟੈਕਸ ਨੂੰ Eighteen Percent ਅਠਾਰਾਂ ਪਰਸੈਂਟ ਕਰ ਦਿੱਤਾ , ਕਰੀਬ - ਕਰੀਬ ਅੱਧਾ ਕਰ ਦਿੱਤਾ ਹੈ ।
ਸਾਥੀਓ,
ਕਾਂਗਰਸ ਰਾਜ ਵਿੱਚ ਕਿਸਾਨ ਵੀ ਬਹੁਤ ਦੁਖੀ ਸਨ। 2014 ਤੋਂ ਪਹਿਲਾਂ ਕਿਸਾਨ ਦੀ ਖੇਤੀ ਲਾਗਤ ਜਿਆਦਾ ਸੀ ਅਤੇ ਲਾਭ ਬਹੁਤ ਘੱਟ ਸੀ। ਕਾਰਨ ਇਹ ਸੀ ਕਿ ਖੇਤੀ - ਕਿਸਾਨੀ ਦੇ ਸਾਮਾਨ ‘ਤੇ ਵੀ ਕਾਂਗਰਸ ਸਰਕਾਰ ਬਹੁਤ ਜਿਆਦਾ ਟੈਕਸ ਵਸੂਲ ਦੀ ਸੀ। ਟਰੈਕਟਰ ਹੋਵੇ ਜਾਂ ਸਿੰਚਾਈ ਦੀ ਸਮੱਗਰੀ ਹੋਵੇ, ਹੱਥ ਦੇ ਔਜ਼ਾਰ ਹੋਣ , ਪੰਪਿੰਗ ਸੈਟਸ ਹੋਣ , ਅਜਿਹੇ ਸਮੱਗਰੀਆਂ ‘ਤੇ 12 ਤੋਂ 14 ਪਰਸੈਂਟ ਤੱਕ ਟੈਕਸ ਲਿਆ ਜਾਂਦਾ ਸੀ। ਹੁਣ ਅਜਿਹੇ ਅਨੇਕ ਸਮਾਨਾਂ ‘ਤੇ GST ਜ਼ੀਰੋ ਜਾਂ ਪੰਜ ਪਰਸੈਂਟ ਕਰ ਦਿੱਤਾ ਗਿਆ ਹੈ।
ਸਾਥੀਓ,
ਵਿਕਸਿਤ ਭਾਰਤ ਦਾ ਇੱਕ ਹੋਰ ਸਤੰਭ ਹੈ, ਸਾਡੀ ਯੁਵਾ ਸ਼ਕਤੀ। ਸਾਡੇ ਨੌਜਵਾਨਾਂ ਨੂੰ ਜ਼ਿਆਦਾ ਰੋਜ਼ਗਾਰ ਮਿਲੇ , ਜੋ ਛੋਟੇ-ਮੋਟੇ ਬਿਜ਼ਨਸ ਵਿੱਚ ਹਨ, ਉਨ੍ਹਾਂ ਨੂੰ ਆਸਾਨੀ ਹੋਵੇ, ਇਹ ਵੀ ਸੁਨਿਸ਼ਚਿਤ ਕੀਤਾ ਗਿਆ ਹੈ। ਸਾਡੇ ਜੋ ਅਜਿਹੇ ਸੈਕਟਰ ਹਨ , ਜਿਸ ਵਿੱਚ ਸਭਤੋਂ ਜ਼ਿਆਦਾ ਲੇਬਰ ਲੱਗਦੀ ਹੈ ਉਨ੍ਹਾਂ ਨੂੰ GST ਦੀਆਂ ਘੱਟ ਦਰਾਂ ਤੋਂ ਬਹੁਤ ਵੱਡਾ ਸਹਾਰਾ ਮਿਲਣ ਵਾਲਾ ਹੈ।
Textile ਹੋਵੇ, ਹੈਂਡੀਕ੍ਰਾਫਟ ਹੋਵੇ, Leather ਹੋਵੇ, ਇਸ ਵਿੱਚ ਕੰਮ ਕਰਨ ਵਾਲੇ ਸਾਥੀ, ਇਸ ਬਿਜ਼ਨਸ ਨਾਲ ਜੁੜੇ ਸਾਥੀਆਂ ਨੂੰ ਵੱਡੀ ਮਦਦ ਮਿਲੀ ਹੈ। ਇਸਦੇ ਨਾਲ - ਨਾਲ ਕੱਪੜਿਆਂ ਅਤੇ ਜੁੱਤੀਆਂ ਦੀਆਂ ਕੀਮਤਾਂ ਵਿੱਚ ਵੀ ਬਹੁਤ ਕਮੀ ਆਉਣ ਵਾਲੀ ਹੈ। ਸਾਡੇ ਸਟਾਰਟ ਅਪਸ, MSMEs, ਛੋਟੇ ਵਪਾਰੀ - ਕਾਰੋਬਾਰੀਆਂ ਲਈ ਟੈਕਸ ਤਾਂ ਘੱਟ ਹੋਇਆ ਹੀ ਹੈ, ਨਾਲ ਹੀ, ਕੁਝ ਪ੍ਰਕਿਰਿਆਵਾਂ ਨੂੰ ਵੀ ਸਰਲ ਕੀਤਾ ਗਿਆ ਹੈ। ਇਸ ਨਾਲ ਉਨ੍ਹਾਂ ਦੀ ਸਹੂਲ਼ੀਅਤ ਹੋਰ ਵਧੇਗੀ ।
ਸਾਥੀਓ,
ਨੌਜਵਾਨਾਂ ਨੂੰ ਇੱਕ ਹੋਰ ਫਾਇਦਾ ਫਿਟਨੈੱਸ ਦੇ ਸੈਕਟਰ ਵਿੱਚ ਹੋਣ ਵਾਲਾ ਹੈ। gym, salon ਅਤੇ yoga ਜਿਹੀਆਂ services ‘ਤੇ ਟੈਕਸ ਘੱਟ ਕੀਤਾ ਗਿਆ ਹੈ। ਯਾਨੀ ਸਾਡਾ ਨੌਜਵਾਨ ਫਿਟ ਵੀ ਹੋਵੇਗਾ ਅਤੇ ਹਿਟ ਵੀ ਹੋਵੇਗਾ ਅਤੇ ਮੈਂ ਤੁਹਾਨੂੰ ਯਾਦ ਦਿਵਾ ਦਿਆਂ, ਸਰਕਾਰ ਤੁਹਾਡੀ ਫਿਟਨੈੱਸ ਦੇ ਲਈ ਇੰਨਾ ਕੁਝ ਕਰ ਰਹੀ ਹੈ, ਤਾਂ ਇੱਕ ਗੱਲ ਮੈਂ ਵਾਰ-ਵਾਰ ਕਹਿੰਦਾ ਹਾਂ, ਤੁਸੀਂ ਤਾਂ ਅਜਿਹੇ ਲੋਕ ਹੋ, ਡੇਲੀ 200 ਲੋਕਾਂ ਨਾਲ ਗੱਲ ਕਰਦੇ ਹੋ ਤੁਸੀਂ ਲੋਕ, ਤੁਸੀਂ ਲੋਕਾਂ ਨੂੰ ਮੇਰੀ ਗੱਲ ਜ਼ਰੂਰ ਦੱਸੋ ਕਿ ਮੋਟਾਪਾ ਸਾਡੇ ਦੇਸ਼ ਦੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ, ਇਸ ਲਈ ਖਾਣ ਦਾ ਤੇਲ 10 ਪਰਸੈਂਟ ਘੱਟ ਕਰਨ ਤੋਂ ਸ਼ੁਰੂਆਤ ਕਰੋ, ਮੁਹੰਮਦ ਜੀ ਮੇਰੇ ਅੰਬੈਸਡਰ ਬਣ ਜਾਓ। ਓਬੈਸਿਟੀ ਦੇ ਖਿਲਾਫ ਲੜਾਈ ਕਮਜ਼ੋਰ ਨਹੀਂ ਪੈਣੀ ਚਾਹੀਦੀ।
ਸਾਥੀਓ,
ਜੇਕਰ GST ਵਿੱਚ ਹੋਏ ਇਸ ਰਿਫੌਰਮਸ ਦਾ ਜੇਕਰ ਮੈਂ ਸਾਰ ਦੱਸਾਂ, ਤਾਂ ਇਹੀ ਕਹਿ ਸਕਦਾ ਹਾਂ, ਕਿ ਇਸ ਨਾਲ ਭਾਰਤ ਦੀ ਸ਼ਾਨਦਾਰ ਅਰਥਵਿਵਸਥਾ ਵਿੱਚ ਪੰਚ ਰਤਨ ਜੁੜੇ ਹਨ। ਪਹਿਲਾ, ਟੈਕਸ ਸਿਸਟਮ ਕਿਤੇ ਵਧੇਰੇ ਸਿੰਪਲ ਹੋਇਆ। ਦੂਸਰਾ, ਭਾਰਤ ਨਾਗਰਿਕਾਂ ਦੀ ਕੁਆਲਿਟੀ ਆਫ ਲਾਈਫ ਹੋਰ ਵਧੇਗੀ। ਤੀਸਰਾ, ਕੰਜਮਸ਼ਨ ਅਤੇ ਗ੍ਰੋਥ ਦੋਨਾਂ ਨੂੰ ਨਵਾਂ ਬੂਸਟਰ ਮਿਲੇਗਾ ਅਤੇ ਚੌਥਾ, ਈਜ਼ ਆਫ ਡੂਇੰਗ ਬਿਜ਼ਨੈਸ ਨਾਲ ਨਿਵੇਸ਼ ਅਤੇ ਨੌਕਰੀ ਨੂੰ ਬਲ ਮਿਲੇਗਾ ਅਤੇ ਪੰਜਵਾਂ, ਵਿਕਸਿਤ ਭਾਰਤ ਦੇ ਲਈ ਕੋਆਪ੍ਰੇਟਿਵ ਫੈਡਰਲਿਜ਼ਮ ਯਾਨੀ ਰਾਜਾਂ ਅਤੇ ਕੇਂਦਰ ਦੀ ਸਾਂਝੇਦਾਰੀ ਹੋਰ ਮਜ਼ਬੂਤ ਹੋਵੇਗੀ।
ਸਾਥੀਓ,
ਨਾਗਰਿਕ ਦੇਵੋ ਭਵ:, ਇਹ ਸਾਡਾ ਮੰਤਰ ਹੈ। ਇਸ ਵਰ੍ਹੇ ਸਿਰਫ਼ GST ਵਿੱਚ ਹੀ ਕਮੀ ਨਹੀਂ ਕੀਤੀ ਗਈ, ਇਨਕਮ ਟੈਕਸ ਵਿੱਚ ਵੀ ਬਹੁਤ ਘੱਟ ਕੀਤਾ ਗਿਆ ਹੈ। 12 ਲੱਖ ਰੁਪਏ ਤੱਕ ਦੀ ਇਨਕਮ ‘ਤੇ ਟੈਕਸ ਨੂੰ ਜ਼ੀਰੋ ਕੀਤਾ ਗਿਆ ਹੈ। ਅੱਜਕੱਲ੍ਹ ਤਾਂ ਤੁਸੀਂ ITR ਫਾਈਲ ਕਰ ਰਹੇ ਹੋ, ਤਦ ਇਸ ਫੈਸਲੇ ਦਾ ਸੁਖਦ ਅਹਿਸਾਸ ਹੋਰ ਵੀ ਜ਼ਿਆਦਾ ਹੁੰਦਾ ਹੈ ਕਿ ਨਹੀਂ ਯਾਨੀ ਇਨਕਮ ਵਿੱਚ ਵੀ ਬੱਚਤ ਅਤੇ ਖਰਚ ਵਿੱਚ ਵੀ ਬੱਚਤ, ਹੁਣ ਇਹ ਡਬਲ ਧਮਾਕਾ ਨਹੀਂ ਹੈ ਤਾਂ ਕੀ ਹੈ!
ਸਾਥੀਓ,
ਅੱਜਕੱਲ੍ਹ ਮਹਿੰਗਾਈ ਦੀ ਦਰ ਵੀ, ਬਹੁਤ ਹੇਠਲੇ ਪੱਧਰ ‘ਤੇ ਹੈ, ਕੰਟਰੋਲ ਵਿੱਚ ਹੈ ਅਤੇ ਇਹੀ ਤਾਂ ਪ੍ਰੋ-ਪੀਪਲ ਗਵਰਨੈਂਸ ਹੈ। ਜਦੋਂ ਜਨਹਿਤ ਅਤੇ ਰਾਸ਼ਟਰ ਹਿਤ ਵਿੱਚ ਫੈਸਲੇ ਲਏ ਜਾਂਦੇ ਹਨ, ਤਦ ਦੇਸ਼ ਅੱਗੇ ਵਧਦਾ ਹੈ ਅਤੇ ਇਸ ਲਈ ਹੀ ਅੱਜ ਭਾਰਤ ਦੀ ਗ੍ਰੋਥ ਕਰੀਬ-ਕਰੀਬ ਅੱਠ ਪਰਸੈਂਟ ਹੈ। ਯਾਨੀ ਦੁਨੀਆ ਵਿੱਚ ਅਸੀਂ ਸਭ ਤੋਂ ਤੇਜ਼ ਗਤੀ ਨਾਲ ਗ੍ਰੋਅ ਕਰ ਰਹੇ ਹਾਂ, ਇਹ 140 ਕਰੋੜ ਭਾਰਤੀਆਂ ਦੀ ਸਮਰੱਥਾ ਹੈ, 140 ਕਰੋੜ ਭਾਰਤੀਆਂ ਦਾ ਸੰਕਲਪ ਹੈ ਅਤੇ ਮੈਂ ਅੱਜ ਦੇਸ਼ਵਾਸੀਆਂ ਨੂੰ ਫਿਰ ਤੋਂ ਕਹਾਂਗਾ, ਭਾਰਤ ਨੂੰ ਆਤਮਨਿਰਭਰ ਬਣਾਉਣ ਦੇ ਲਈ, ਰਿਫੌਰਮਸ ਦਾ ਇਹ ਜੋ ਸਿਲਸਿਲਾ ਚਲਦਾ ਰਹੇਗਾ, ਉਹ ਰੁਕਣ ਵਾਲਾ ਨਹੀਂ ਹੈ।
ਸਾਥੀਓ,
ਭਾਰਤ ਦੇ ਲਈ ਆਤਮਨਿਰਭਰਤਾ, ਇਹ ਕੋਈ ਨਾਅਰਾ ਨਹੀਂ ਹੈ। ਇਸ ਦਿਸ਼ਾ ਵਿੱਚ ਠੋਸ ਯਤਨ ਹੋ ਰਹੇ ਹਨ। ਮੇਰੀ ਤੁਹਾਨੂੰ ਸਾਰਿਆਂ ਨੂੰ, ਦੇਸ਼ ਦੇ ਸਾਰੇ ਅਧਿਆਪਕਾਂ ਤੋਂ ਵੀ ਉਮੀਦ ਹੈ ਕਿ ਆਤਮਨਿਰਭਰ ਭਾਰਤ ਦੇ ਮਹੱਤਵ ਦਾ ਬੀਜ ਰੋਪਣ, ਇਸ ਵਿਚਾਰ ਦੀ ਸੀਡਿੰਗ ਨਿਰੰਤਰ ਹਰ ਵਿਦਿਆਰਥੀ ਵਿੱਚ ਕਰਦੇ ਰਹੋ। ਤੁਸੀਂ ਹੀ ਹੋ, ਜੋ ਬੱਚਿਆਂ ਨੂੰ ਬਹੁਤ ਸਰਲਤਾ ਨਾਲ, ਉਨ੍ਹਾਂ ਦੀ ਆਪਣੀ ਭਾਸ਼ਾ ਅਤੇ ਬੋਲੀ ਵਿੱਚ ਭਾਰਤ ਦੇ ਆਤਮਨਿਰਭਰ ਹੋਣ ਦੇ ਮਹੱਤਵ ਨੂੰ ਸਮਝਾ ਸਕਦੇ ਹੋ ਅਤੇ ਤੁਹਾਡੀ ਗੱਲ ਉਹ ਮੰਨਦੇ ਵੀ ਹਨ। ਤੁਸੀਂ ਉਨ੍ਹਾਂ ਨੂੰ ਦੱਸ ਸਕਦੇ ਹੋ ਕਿ ਦੂਸਰਿਆਂ ‘ਤੇ ਨਿਰਭਰ ਰਹਿਣ ਨਾਲ ਦੇਸ਼ ਕਦੇ ਓਨੀ ਤੇਜ਼ੀ ਨਾਲ ਅੱਗੇ ਨਹੀਂ ਵਧ ਸਕਦਾ, ਜਿੰਨੀ ਉਸ ਦੀ ਸਮਰੱਥਾ ਹੁੰਦੀ ਹੈ।
ਸਾਥੀਓ,
ਭਾਰਤ ਦੇ ਅੱਜ ਦੇ ਵਿਦਿਆਰਥੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਇੱਕ ਸੁਆਲ ਸ਼ੁਰੂ ਤੋਂ ਹੀ ਪ੍ਰਚਾਰਿਤ ਅਤੇ ਪ੍ਰਸਾਰਿਤ ਕੀਤੇ ਜਾਣ ਦੀ ਜ਼ਰੂਰਤ ਹੈ, ਇਹ ਸਾਡਾ ਫਰਜ਼ ਹੈ ਜੀ, ਮੈਂ ਚਾਹੁੰਦਾ ਹਾਂ ਅਸੈਂਬਲੀ ਵਿੱਚ ਵੀ ਇਸ ਦੀ ਚਰਚਾ ਹੋਵੇ, ਕਦੇ-ਕਦੇ ਤਾਂ ਇੱਕ ਪ੍ਰਯੋਗ ਕਰਕੇ ਦੇਖੋ ਤੁਸੀਂ, ਕਦੇ ਸਾਨੂੰ ਪਤਾ ਹੀ ਨਹੀਂ ਹੁੰਦਾ ਸਾਡੇ ਘਰ ਵਿੱਚ ਵਿਦੇਸ਼ੀ ਚੀਜ਼ਾਂ ਕਿਵੇਂ ਵੜ੍ਹ ਗਈਆਂ ਹਨ, ਪਤਾ ਹੀ ਨਹੀਂ ਹੈ, ਇਰਾਦਾ ਨਹੀਂ ਹੈ ਕਿ ਮੈਨੂੰ ਵਿਦੇਸ਼ੀ ਚਾਹੀਦਾ ਹੈ, ਲੇਕਿਨ ਪਤਾ ਹੀ ਨਹੀਂ ਹੈ। ਬੱਚੇ ਪਰਿਵਾਰ ਵਿੱਚ ਬੈਠ ਕੇ ਇੱਕ ਸੂਚੀ ਬਣਾਉਣ ਕਿ ਸਵੇਰੇ ਉੱਠਣ ਤੋਂ ਦੂਸਰੇ ਦਿਨ ਸਵੇਰ ਤੱਕ ਵਰਤੋਂ ਵਿੱਚ ਆਉਣ ਵਾਲੀਆਂ ਕਿੰਨੀਆਂ ਚੀਜਾਂ ਵਿਦੇਸ਼ੀ ਹਨ, ਉਨ੍ਹਾਂ ਨੂੰ ਪਤਾ ਹੀ ਨਹੀਂ ਹੈ ਹੇਅਰ ਪਿੰਨ ਵੀ ਵਿਦੇਸ਼ੀ ਆ ਗਈ ਹੈ, ਕੰਘਾ ਵੀ ਵਿਦੇਸ਼ੀ ਆ ਗਿਆ ਹੈ, ਪਤਾ ਹੀ ਨਹੀਂ ਹੈ ਉਸ ਨੂੰ, ਜਾਗਰੂਕਤਾ ਆਏਗੀ ਤਾਂ ਕਹੇਗਾ ਅਰੇ ਯਾਰ ਭਈ, ਮੇਰੇ ਦੇਸ਼ ਨੂੰ ਕੀ ਮਿਲੇਗਾ? ਅਤੇ ਇਸ ਲਈ ਮੈਂ ਮੰਨਦਾ ਹਾਂ ਕਿ ਤੁਸੀਂ ਪੂਰੀ ਨਵੀਂ ਪੀੜ੍ਹੀ ਨੂੰ ਅੰਦੋਲਨਮਈ ਕਰ ਸਕਦੇ ਹੋ। ਜੋ ਕੰਮ ਮਹਾਤਮਾ ਗਾਂਧੀ ਜੀ ਨੇ ਕਿਸੇ ਸਮੇਂ ਸਾਡੇ ਲਈ ਛੱਡਿਆ ਹੈ, ਹੁਣ ਪੂਰਾ ਕਰਨ ਦਾ ਸੁਭਾਗ ਮਿਲਿਆ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਸਾਨੂੰ ਲੋਕਾਂ ਨੂੰ ਕਰਨਾ ਚਾਹੀਦਾ ਹੈ ਅਤੇ ਮੈਂ ਬੱਚਿਆਂ ਦੇ ਸਾਹਮਣੇ ਹਮੇਸ਼ਾ ਇੱਕ ਗੱਲ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਹੋਏ ਕਹਿੰਦਾ ਰਿਹਾ ਮੈਂ ਅਜਿਹਾ ਕੀ ਕਰਾਂ ਜਿਸ ਨਾਲ ਦੇਸ਼ ਦੀ ਕਿਸੇ ਨਾ ਕਿਸੇ ਜ਼ਰੂਰਤ ਦੀ ਪੂਰਤੀ ਹੋਵੇ, ਇਹ ਚੀਜ਼ ਹੈ ਮੇਰੇ ਦੇਸ਼ ਵਿੱਚ ਨਹੀਂ ਹੈ, ਨਹੀਂ ਮੈਂ ਕਰਾਂਗਾ, ਮੈਂ ਕੋਸ਼ਿਸ਼ ਕਰਾਂਗਾ, ਮੈਂ ਮੇਰੇ ਦੇਸ਼ ਵਿੱਚ ਲਿਆਵਾਂਗਾ।
ਹੁਣ ਤੁਸੀਂ ਕਲਪਨਾ ਕਰੋ ਦੇਸ਼ ਵਿੱਚ ਅੱਜ ਵੀ ਇੱਕ ਲੱਖ ਕਰੋੜ ਰੁਪਏ ਦਾ ਖਾਣ ਵਾਲਾ ਤੇਲ ਬਾਹਰੋਂ ਲਿਆਉਣਾ ਪੈਂਦਾ ਹੈ, ਖਾਣ ਦਾ ਤੇਲ! ਅਸੀਂ ਖੇਤੀ ਪ੍ਰਧਾਨ ਦੇਸ਼ ਹਾਂ, ਜਾਂ ਤਾਂ ਸਾਡਾ ਲਾਈਫਸਟਾਈਲ ਜਾਂ ਸਾਡੀਆਂ ਜ਼ਰੂਰਤਾਂ ਜਾਂ ਸਾਡੀਆਂ ਮਜ਼ਬੂਰੀਆਂ, ਤਾਂ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਦੇਸ਼ ਨੂੰ ਆਤਮਨਿਰਭਰ ਬਣਾਉਣਾ ਹੀ ਪਵੇਗਾ, ਹਾਲੇ ਇੱਕ ਲੱਖ ਕਰੋੜ ਰੁਪਇਆ ਬਾਹਰ ਜਾਂਦਾ ਹੈ, ਉਹ ਇੱਥੇ ਹੀ ਰਹਿੰਦਾ, ਤਾਂ ਕਿੰਨੇ ਸਕੂਲਾਂ ਦੀ ਬਿਲਡਿੰਗ ਬਣ ਜਾਂਦੀ, ਕਿੰਨੇ ਬੱਚਿਆਂ ਦੀ ਜ਼ਿੰਦਗੀ ਬਣ ਜਾਂਦੀ ਅਤੇ ਇਸ ਲਈ ਆਤਮਨਿਰਭਰ ਭਾਰਤ ਦੀ ਗੱਲ ਨੂੰ ਸਾਨੂੰ ਆਪਣਾ ਜੀਵਨ ਮੰਤਰ ਬਣਾਉਣਾ ਪਵੇਗਾ ਅਤੇ ਸਾਨੂੰ ਨਵੀਂ ਪੀੜ੍ਹੀ ਨੂੰ ਉਸ ਦੇ ਲਈ ਪ੍ਰੇਰਿਤ ਕਰਨਾ ਪਵੇਗਾ ਅਤੇ ਦੇਸ਼ ਦੀ ਜ਼ਰੂਰਤ ਦੇ ਨਾਲ ਖੁਦ ਨੂੰ ਜੋੜਨਾ ਚਾਹੀਦਾ ਹੈ, ਇਹ ਬਹੁਤ ਜ਼ਰੂਰੀ ਹੈ। ਇਹ ਦੇਸ਼ ਹੀ ਹੈ, ਜੋ ਸਾਨੂੰ ਕਿੱਥੇ ਤੋਂ ਕਿੱਥੇ ਪਹੁੰਚਾਉਂਦਾ ਹੈ। ਇਹ ਦੇਸ਼ ਹੀ ਹੈ, ਜੋ ਸਾਨੂੰ ਇੰਨਾ ਕੁਝ ਦਿੰਦਾ ਹੈ। ਇਸ ਲਈ ਅਸੀਂ ਦੇਸ਼ ਨੂੰ ਕੀ ਦੇ ਸਕਦੇ ਹਾਂ, ਦੇਸ਼ ਦੀ ਕਿਸ ਜ਼ਰੂਰਤ ਨੂੰ ਪੂਰਾ ਕਰ ਸਕਦੇ ਹਾਂ, ਇਹ ਹਰ ਵਿਦਿਆਰਥੀ ਦੇ ਮਨ ਵਿੱਚ, ਸਾਡੀ ਨਵੀਂ ਪੀੜ੍ਹੀ ਦੇ ਮਨ ਵਿੱਚ ਜ਼ਰੂਰ ਰਹਿਣਾ ਚਾਹੀਦਾ ਹੈ।
ਸਾਥੀਓ,
ਅੱਜ ਭਾਰਤ ਦੇ ਸਟੂਡੈਂਟਸ ਵਿੱਚ ਇਨੋਵੇਸ਼ਨ ਦੇ ਪ੍ਰਤੀ, ਸਾਇੰਸ ਅਤੇ ਟੈਕਨੋਲੋਜੀ ਦੇ ਪ੍ਰਤੀ ਨਵਾਂ ਰੁਝਾਨ ਪੈਦਾ ਹੋਇਆ ਹੈ। ਇਸ ਵਿੱਚ ਬਹੁਤ ਵੱਡੀ ਭੂਮਿਕਾ ਚੰਦ੍ਰਯਾਨ ਦੀ ਸਫ਼ਲਤਾ ਨੇ ਨਿਭਾਈ ਹੈ। ਚੰਦ੍ਰਯਾਨ ਨੇ ਦੇਸ਼ ਦੇ ਬੱਚੇ-ਬੱਚੇ ਨੂੰ ਸਾਇੰਟਿਸਟ ਬਣਨ ਦੇ ਲਈ, ਇਨੋਵੇਟਰ ਬਣਨ ਦੇ ਲਈ ਪ੍ਰੇਰਿਤ ਕੀਤਾ। ਹਾਲੇ ਅਸੀਂ ਹਾਲ ਹੀ ਵਿੱਚ ਦੇਖਿਆ, ਸਪੇਸ ਮਿਸ਼ਨ ਤੋਂ ਵਾਪਸ ਆਏ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਜਦੋਂ ਆਪਣੇ ਸਕੂਲ ਪਹੁੰਚੇ, ਤਾਂ ਕਿਵੇਂ ਪੂਰਾ ਵਾਤਾਵਰਣ ਬਦਲ ਚੁੱਕਿਆ। ਸ਼ੁਭਾਂਸ਼ੂ ਦੀ ਇਸ ਪ੍ਰਾਪਤੀ ਵਿੱਚ ਉਨ੍ਹਾਂ ਦੇ ਅਧਿਆਪਕਾਂ ਦਾ ਯੋਗਦਾਨ ਜ਼ਰੂਰ ਰਹਿੰਦਾ ਹੈ, ਤਦ ਹੀ ਤਾਂ ਹੁੰਦਾ ਹੈ। ਯਾਨੀ ਅਧਿਆਪਕ, ਨੌਜਵਾਨਾਂ ਨੂੰ ਸਿਰਫ਼ ਪੜਾਉਂਦੇ ਹੀ ਨਹੀਂ ਹਨ, ਉਨ੍ਹਾਂ ਨੂੰ ਘੜਦੇ ਹਨ, ਇੱਕ ਦਿਸ਼ਾ ਦਿਖਾਉਂਦੇ ਹਨ।
ਸਾਥੀਓ,
ਤੁਹਾਡੇ ਇਸ ਯਤਨ ਨੂੰ ਹੁਣ ਅਟਲ ਇਨੋਵੇਸ਼ਨ ਮਿਸ਼ਨ ਅਤੇ ਅਟਲ ਟਿੰਕਰਿੰਗ ਲੈਬਸ ਤੋਂ ਵੀ ਮਦਦ ਮਿਲ ਰਹੀ ਹੈ। ਹੁਣ ਤੱਕ ਦੇਸ਼ ਵਿੱਚ 10 ਹਜ਼ਾਰ ਅਟਲ ਟਿੰਕਰਿੰਗ ਲੈਬਸ ਬਣ ਚੁੱਕੀਆਂ ਹਨ। ਦੇਸ਼ ਨੇ 50 ਹਜ਼ਾਰ ਨਵੀਆਂ ਅਟਲ ਟਿੰਕਰਿੰਗ ਲੈਬਸ ਹੋਰ ਬਣਾਉਣ ਦਾ ਫੈਸਲਾ ਲਿਆ ਹੈ। ਇਸ ‘ਤੇ ਵੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਇਨ੍ਹਾਂ ਲੈਬਸ ਵਿੱਚ, ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਇਨੋਵੇਸ਼ਨ ਦਾ ਹਰ ਮੌਕਾ ਮਿਲੇ, ਇਹ ਤੁਸੀਂ ਸਾਰੇ ਅਧਿਆਪਕਾਂ ਦੇ ਯਤਨਾਂ ਨਾਲ ਹੀ ਹੋਣ ਵਾਲਾ ਹੈ।
ਸਾਥੀਓ,
ਇੱਕ ਪਾਸੇ, ਸਾਡੀ ਸਰਕਾਰ, ਇਨੋਵੇਸ਼ਨ ‘ਤੇ, ਨੌਜਵਾਨਾਂ ਨੂੰ ਡਿਜੀਟਲੀ ਐਮਪਾਵਰ ਕਰਨ ‘ਤੇ ਜ਼ੋਰ ਦੇ ਰਹੀ ਹੈ, ਦੂਸਰੇ ਪਾਸੇ, ਡਿਜੀਟਲ ਦੁਨੀਆ ਦੇ ਜੋ ਮਾੜੇ ਪ੍ਰਭਾਵ ਹਨ, ਉਨ੍ਹਾਂ ਤੋਂ ਵੀ ਸਾਡੀ ਨਵੀਂ ਪੀੜ੍ਹੀ ਨੂੰ, ਸਾਡੇ ਸਕੂਲ ਦੇ ਬੱਚਿਆਂ ਨੂੰ, ਸਾਡੇ ਸਟੂਡੈਂਟਸ ਨੂੰ, ਸਾਡੇ ਪਰਿਵਾਰ ਦੇ ਬੱਚਿਆਂ ਨੂੰ, ਸਾਨੂੰ ਉਨ੍ਹਾਂ ਨੂੰ ਬਚਾਉਣਾ ਹੋਵੇਗਾ, ਉਨ੍ਹਾਂ ਦੀ ਹੈਲਥ ਅਤੇ ਪ੍ਰੋਡਕਟੀਵਿਟੀ ਵਧਾਉਣ ‘ਤੇ ਵੀ ਜ਼ੋਰ ਦੇਣਾ, ਇਹ ਸਾਡਾ ਸਾਰਿਆਂ ਦਾ ਸਮੂਹਿਕ ਕਰਤੱਵ ਹੈ। ਤੁਸੀਂ ਹੁਣੇ ਦੇਖਿਆ ਹੋਵੇਗਾ ਕਿ ਹਾਲੇ Parliament ਦਾ ਜਦੋਂ ਸੈਸ਼ਨ ਚੱਲ ਰਿਹਾ ਸੀ, ਤਾਂ ਅਸੀਂ ਔਨਲਾਈਨ ਗੇਮਿੰਗ ਨਾਲ ਜੁੜਿਆ ਇੱਕ ਕਾਨੂੰਨ ਬਣਾਇਆ ਹੈ, ਹੁਣ ਇਹ ਸਾਰੇ ਅਧਿਆਪਕਾਂ ਨੂੰ ਪਤਾ ਹੋਣਾ ਚਾਹੀਦਾ ਹੈ। ਗੇਮਿੰਗ ਐਂਡ ਗੈਂਬਲਿੰਗ, ਬਦਕਿਸਮਤੀ ਅਜਿਹੀ ਹੈ ਕਿ ਕਹਿੰਦੇ ਤਾਂ ਗੇਮਿੰਗ ਹਨ, ਹੋ ਜਾਂਦਾ ਹੈ ਜੂਆ ਅਤੇ ਇਸ ਲਈ ਸਰਕਾਰ ਨੇ ਹੋਰ ਬਹੁਤ ਵੱਡਾ ਫੈਸਲਾ ਲਿਆ ਹੈ, ਇਹ ਵੱਡੀਆਂ-ਵੱਡੀਆਂ ਤਾਕਤਾਂ ਉਹ ਕਦੇ ਨਹੀਂ ਚਾਹੁੰਦੀਆਂ ਸਨ ਕਿ ਅਜਿਹਾ ਕਾਨੂੰਨ ਆਏ ਅਤੇ ਦੇਸ਼ ਵਿੱਚ ਇਹ ਗੈਂਬਲਿੰਗ ‘ਤੇ ਰੋਕ ਆ ਜਾਏ। ਪਰ ਅੱਜ ਇੱਕ ਅਜਿਹੀ ਸਰਕਾਰ ਹੈ, ਜਿਸ ਵਿੱਚ Political Will ਹੈ ਅਤੇ ਜਿਸ ਦੇ ਦਿਲ ਵਿੱਚ ਦੇਸ਼ ਦੇ ਉੱਜਵਲ ਭਵਿੱਖ ਦੀ ਚਿੰਤਾ ਹੈ, ਬੱਚਿਆਂ ਦੇ ਭਵਿੱਖ ਦੀ ਚਿੰਤਾ ਹੈ ਅਤੇ ਇਸ ਲਈ ਅਸੀਂ ਅਜਿਹੇ ਕਿਸੇ ਵੀ ਦਬਾਅ ਦੀ ਪਰਵਾਹ ਕੀਤੇ ਬਗੈਰ, ਕਿਸ ਨੂੰ ਕੀ ਲਗੇਗਾ, ਕਿਸ ਨੂੰ ਕੀ ਨਹੀਂ ਲਗੇਗਾ, ਇਸ ਦੀ ਪਰਵਾਹ ਕੀਤੇ ਬਿਨਾ ਗੇਮਿੰਗ ਦੇ ਸਬੰਧ ਵਿੱਚ, ਔਨਲਾਈਨ ਗੇਮਸ ਦੇ ਸਬੰਧ ਵਿੱਚ ਇੱਕ ਕਾਨੂੰਨ ਲਿਆਏ ਹਾਂ। ਅਜਿਹੀਆਂ ਅਨੇਕਾਂ ਔਨਲਾਈਨ ਗੇਮਸ ਸਨ, ਜਿਨ੍ਹਾਂ ਨਾਲ ਸਾਡੇ ਸਟੂਡੈਂਟਸ ਪ੍ਰਭਾਵਿਤ ਹੋ ਰਹੇ ਸਨ, ਪੈਸਿਆਂ ਦੀ ਖੇਡ ਚਲਦੀ ਸੀ, ਜ਼ਿਆਦਾ ਕਮਾਉਣ ਦੇ ਇਰਾਦੇ ਨਾਲ ਲੋਕ ਪੈਸੇ ਪਾਉਂਦੇ ਸਨ, ਕੁਝ ਥਾਵਾਂ ਤੋਂ ਤਾਂ ਮੈਨੂੰ ਰਿਪੋਰਟ ਮਿਲਦੀ ਸੀ, ਪਰਿਵਾਰ ਵਿੱਚ ਮਹਿਲਾਵਾਂ ਮੋਬਾਈਲ ਫੋਨ ਤਾਂ ਸਾਰਿਆਂ ਕੋਲ ਹਨ ਅਤੇ ਉਹ ਵੀ ਦਿਨ ਵਿੱਚ, ਸਾਰੇ ਲੋਕ ਘਰੋਂ ਚਲੇ ਗਏ ਭਾਈ ਕੀ ਕਰੀਏ, ਤਾਂ ਉਹ ਵੀ ਖੇਡ ਲੈਂਦੀਆਂ ਸਨ, ਆਤਮਹੱਤਿਆ ਦੀਆਂ ਘਟਨਾਵਾਂ ਮਿਲਦੀਆਂ ਸਨ, ਕਰਜ਼ਦਾਰ ਬਣ ਜਾਂਦੇ ਸਨ। ਯਾਨੀ ਬਹੁਤ ਵੱਡਾ, ਯਾਨੀ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਗਏ, ਆਰਥਿਕ ਨੁਕਸਾਨ ਹੋ ਰਿਹਾ ਸੀ ਅਤੇ ਇਹ ਬਿਮਾਰੀ ਅਜਿਹੀ ਹੈ ਕਿ ਨਸ਼ੇ ਦੀ ਤਰ੍ਹਾਂ ਆਦਤ ਲੱਗ ਜਾਂਦੀ ਹੈ, ਇਹ ਗੇਮਸ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਅਤੇ ਪੈਸੇ ਲੁੱਟਣ ਵਾਲੇ ਤਾਂ ਤੁਹਾਨੂੰ ਟ੍ਰੈਪ ਕਰ ਹੀ ਲੈਂਦੇ ਹਨ, ਫਸਾ ਦਿੰਦੇ ਹਨ। ਅਤੇ ਅਜਿਹਾ ਕੰਟੈਂਟ ਵੀ ਵਧੀਆ-ਵਧੀਆਂ ਲਿਆਉਂਦੇ ਹਨ ਕਿ ਕੋਈ ਵੀ ਫਸ ਜਾਂਦਾ ਹੈ ਉਸ ਵਿੱਚ ਅਤੇ ਸਾਰੇ ਪਰਿਵਾਰਾਂ ਦੇ ਲਈ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਸੀ ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਇਹ ਜੋ ਕਾਨੂੰਨ ਬਣਿਆ ਹੈ, ਉਹ ਕਾਨੂੰਨ ਆਪਣੀ ਜਗ੍ਹਾ ‘ਤੇ ਹੈ ਲੇਕਿਨ ਬੱਚਿਆਂ ਨੂੰ ਜਾਗਰੂਕ ਕਰਨਾ, ਇਹ ਬਹੁਤ ਜ਼ਰੂਰੀ ਹੈ। ਲੇਕਿਨ ਮਾਤਾ-ਪਿਤਾ ਸ਼ਿਕਾਇਤ ਕਰ ਸਕਦੇ ਹਨ, ਹਾਲਾਤ ਸੁਧਰ ਨਹੀਂ ਸਕਦੇ ਕਿਉਂਕਿ ਤਣਾਓ ਦਾ ਮਾਹੌਲ ਬਣ ਜਾਂਦਾ ਹੈ, ਲੇਕਿਨ ਟੀਚਰ ਉਸ ਵਿੱਚ ਬਹੁਤ ਵੱਡਾ ਰੋਲ ਕਰ ਸਕਦਾ ਹੈ। ਅਸੀਂ ਕਾਨੂੰਨ ਤਾਂ ਬਣਾ ਦਿੱਤਾ ਹੈ ਅਤੇ ਪਹਿਲੀ ਵਾਰ ਅਸੀਂ ਤੈਅ ਵੀ ਕੀਤਾ ਹੈ ਕਿ ਬੱਚਿਆਂ ਨੂੰ ਸਾਹਮਣੇ ਇਸ ਤਰ੍ਹਾਂ ਦਾ ਹਾਨੀਕਾਰਕ ਕੰਟੈਂਟ ਨਹੀਂ ਆਏਗਾ। ਮੈਂ ਆਪ ਸਾਰੇ ਟੀਚਰਸ ਨੂੰ ਵੀ ਤਾਕੀਦ ਕਰਾਂਗਾ ਕਿ ਇਸ ਨੂੰ ਲੈ ਕੇ ਆਪਣੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਜ਼ਰੂਰ ਪੈਦਾ ਕਰਨ। ਲੇਕਿਨ ਇਸ ਵਿੱਚ ਦੋ ਵਿਸ਼ੇ ਹਨ, ਗੇਮਿੰਗ ਉਹ ਬੁਰੀ ਨਹੀਂ ਹੈ, ਗੈਂਬਲਿੰਗ ਬੁਰੀ ਹੈ। ਜਿਸ ਵਿੱਚ ਪੈਸੇ ਨਹੀਂ ਹਨ ਅਤੇ ਤੁਹਾਨੂੰ ਤਾਂ ਪਤਾ ਹੋਵੇਗਾ, ਹੁਣ ਓਲੰਪਿਕ ਵਿੱਚ ਵੀ ਇਸ ਪ੍ਰਕਾਰ ਦੇ ਗੇਮਿੰਗ ਨੂੰ ਇੱਕ ਖੇਡ ਦੇ ਰੂਪ ਵਿੱਚ ਮਨਜ਼ੂਰੀ ਮਿਲੀ ਹੈ। ਤਾਂ ਉਹ ਟੈਲੇਂਟ ਦਾ ਵਿਕਾਸ ਹੋਣਾ, ਸਕਿੱਲ ਦਾ ਵਿਕਾਸ ਹੋਣਾ, ਉਸ ਵਿੱਚ ਜਿਸ-ਜਿਸ ਦੀ ਮੁਹਾਰਤ ਹੋਵੇ, ਉਸ ਦੀ ਟ੍ਰੇਨਿੰਗ ਹੋਣਾ, ਉਹ ਵੱਖਰੀ ਚੀਜ਼ ਹੈ। ਲੇਕਿਨ ਇਹ ਨਸ਼ਾ ਹੋ ਜਾਵੇ, ਆਦਤ ਲੱਗ ਜਾਵੇ ਅਤੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਵੇ, ਇਹ ਸਥਿਤੀ ਦੇਸ਼ ਦੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ।
ਸਾਥੀਓ,
ਸਾਡੀ ਸਰਕਾਰ ਦਾ ਯਤਨ ਹੈ ਕਿ ਸਾਡੇ ਨੌਜਵਾਨ, ਗੇਮਿੰਗ ਦੇ ਸੈਕਟਰ ਵਿੱਚ ਗਲੋਬਲੀ ਆਪਣੀ ਪ੍ਰੈਜ਼ੈਂਸ ਵਧਾਉਣ। ਭਾਰਤ ਵਿੱਚ ਵੀ ਜੋ ਕ੍ਰਿਏਟਿਵ ਵਰਕ ਕਰਨ ਵਾਲੇ ਸਨ, ਉਹ ਆਪਣੇ ਕਥਾ ਵਾਰਤਾ ਹਨ, ਉਸ ਦੇ ਅਧਾਰ ‘ਤੇ ਬਹੁਤ ਸਾਰੀਆਂ ਗੇਮਸ ਬਣ ਸਕਦੀਆਂ ਹਨ ਨਵੀਆਂ, ਅਸੀਂ ਗੇਮਿੰਗ ਦੀ ਮਾਰਕਿਟ ‘ਤੇ ਦੁਨੀਆ ‘ਤੇ ਕਬਜ਼ਾ ਕਰ ਸਕਦੇ ਹਾਂ ਜੀ। ਭਾਰਤ ਵਿੱਚ ਵੀ ਅਜਿਹੀਆਂ ਅਨੇਕਾਂ ਪ੍ਰਾਚੀਨ ਖੇਡਾਂ ਹਨ, ਅਜਿਹਾ ਕੰਟੈਂਟ ਹੈ, ਜੋ ਔਨਲਾਈਨ ਗੇਮਿੰਗ ਦੀ ਦੁਨੀਆ ਵਿੱਚ ਧੂਮ ਮਚਾ ਕੇ ਰਹਿੰਦੇ ਹਨ, ਅੱਜ already ਕਰ ਰਹੇ ਹਨ, ਅਸੀਂ ਹੋਰ ਜ਼ਿਆਦਾ ਕਰ ਸਕਦੇ ਹਾਂ। ਕਈ ਸਟਾਰਟਅੱਪਸ ਇਸ ਦਿਸ਼ਾ ਵਿੱਚ ਸ਼ਾਨਦਾਰ ਕੰਮ ਕਰ ਵੀ ਰਹੇ ਹਨ। ਆਪਣੇ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਤੁਸੀਂ ਇਸ ਨੂੰ ਲੈ ਕੇ ਸਟੂਡੈਂਟਸ ਨੂੰ ਹਰ ਜਾਣਕਾਰੀ ਦਿਓਗੇ, ਤਾਂ ਮੈਂ ਸਮਝਦਾ ਹਾਂ ਕਿ ਉਨ੍ਹਾਂ ਨੂੰ ਇੱਕ ਚੰਗਾ ਕਰੀਅਰ ਔਪਸ਼ਨ ਵੀ ਮਿਲੇਗਾ।
ਸਾਥੀਓ,
ਮੈਂ ਲਾਲ ਕਿਲੇ ਤੋਂ ਹੁਣੇ ਤੁਸੀਂ ਮੈਨੂੰ ਇੱਕ ਸੁਆਲ ਪੁੱਛਿਆ ਸੀ, ਮੈਂ ਇਸ ਦੀ ਬਹੁਤ ਚਰਚਾ ਕਰ ਲੈਂਦਾ ਹਾਂ, ਲਾਲ ਕਿਲੇ ਤੋਂ ਮੈਂ Vocal for Local ਸਵਦੇਸ਼ੀ ਅਪਣਾਉਣ ਦੀ ਵੱਡੀ ਤਾਕੀਦ ਕੀਤੀ ਹੈ, ਸੱਦਾ ਦਿੱਤਾ ਹੈ। ਸਵਦੇਸ਼ੀ ਯਾਨੀ ਜੋ ਕੁਝ ਵੀ ਸਾਡੇ ਦੇਸ਼ ਵਿੱਚ ਪੈਦਾ ਹੁੰਦਾ ਹੈ, ਜੋ ਸਾਡੇ ਦੇਸ਼ ਵਿੱਚ ਬਣਦਾ ਹੈ, ਉਹ ਚੀਜ਼ਾਂ ਜਿਸ ਵਿੱਚ ਮੇਰੇ ਦੇਸ਼ਵਾਸੀਆਂ ਦੇ ਪਸੀਨੇ ਦੀ ਮਹਿਕ ਹੈ, ਉਹ ਚੀਜ਼ਾਂ ਜੋ ਮੇਰੇ ਦੇਸ਼ ਦੀ ਮਿੱਟੀ ਦੀ ਮਹਿਕ ਜਿਸ ਵਿੱਚ ਹੈ, ਉਹ ਮੇਰੇ ਲਈ ਸਵਦੇਸ਼ੀ ਹੈ। ਅਤੇ ਇਸ ਲਈ ਅਤੇ ਇਸ ਦੇ ਪ੍ਰਤੀ ਸਾਨੂੰ ਮਾਣ ਹੋਣਾ ਚਾਹੀਦਾ ਹੈ, ਹਰ ਘਰ ਵਿੱਚ ਬੱਚਿਆਂ ਨੂੰ ਕਹਿਣਾ ਚਾਹੀਦਾ ਹੈ ਭਈ ਘਰੇ ਇੱਕ ਬੋਰਡ ਲਗਾਓ, ਜਿਵੇਂ ਹਰ ਘਰ ਤਿਰੰਗਾ ਹੈ ਨਾ, ਹਰ ਘਰ ਸਵਦੇਸ਼ੀ, ਘਰ-ਘਰ ਸਵਦੇਸ਼ੀ ਅਤੇ ਇਸੇ ਪ੍ਰਕਾਰ ਹਰ ਦੁਕਾਨਦਾਰ ਆਪਣੇ ਇੱਥੇ ਬੋਰਡ ਲਗਾਵੇ ਕਿ ਮਾਣ ਨਾਲ ਕਹੋ ਇਹ ਸਵਦੇਸ਼ੀ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਭਈ ਇਹ ਮੇਰੇ ਦੇਸ਼ ਦਾ ਹੈ, ਮੇਰੇ ਦੇਸ਼ ਵਿੱਚ ਬਣਦਾ ਹੈ, ਇਹ ਮਾਣ ਹੋਣਾ ਚਾਹੀਦਾ ਹੈ, ਇਹ ਮਾਹੌਲ ਬਣਾਉਣਾ ਚਾਹੀਦਾ ਹੈ ਅਤੇ ਲੋਕਲ ਦੇ ਲਈ ਵੋਕਲ ਹੋਣ ਦੇ ਇਸ ਅਭਿਆਨ ਵਿੱਚ ਟੀਚਰਸ ਦੀ ਵੀ ਬਹੁਤ ਵੱਡੀ ਭੂਮਿਕਾ ਹੋ ਸਕਦੀ ਹੈ।
ਸਾਡੇ ਬੱਚਿਆਂ ਨੂੰ ਸਕੂਲ, ਇਹ ਪ੍ਰੋਜੈਕਟਸ ਅਤੇ ਗਤੀਵਿਧੀਆਂ ਵਿੱਚ “Make in India” ਵਸਤੂਆਂ ਦੀ ਪਛਾਣ ਕਰਵਾ ਸਕਦੇ ਹਾਂ, ਖੇਡ –ਖੇਡ ਵਿੱਚ ਤੁਸੀਂ ਸਿਖਾ ਸਕਦੇ ਹੋ। ਇੱਕ ਅਸਾਇਨਮੈਂਟ ਹੋ ਸਕਦੀ ਹੈ ਜਿਸ ਦੇ ਘਰ ਵਿੱਚ ਜਿੰਨੀਆਂ ਵੀ ਵਸਤਾਂ ਹਨ, ਕਿੰਨੀਆਂ ਸਵਦੇਸ਼ੀ ਹਨ, ਮੈਂ ਜਿਸ ਤਰ੍ਹਾਂ ਕਿਹਾ ਕਿ ਉਸ ਦੀ ਇੱਕ ਲਿਸਟ ਬਣਾਓ ਜ਼ਰਾ ਦੂਸਰੇ ਦਿਨ ਦਿਖਾਓ, ਲੈ ਕੇ ਆਓ ਅਤੇ ਚਲੋ ਭਈ ਇਸ ਮਹੀਨੇ ਇੰਨੀਆਂ ਘੱਟ ਕਰਾਂਗੇ, ਇਸ ਮਹੀਨੇ ਇੰਨੀਆਂ ਘੱਟ ਕਰਾਂਗੇ। ਹੌਲੀ-ਹੌਲੀ ਪੂਰਾ ਪਰਿਵਾਰ ਸਵਦੇਸ਼ੀ ਹੋ ਜਾਵੇਗਾ। ਮੈਂ ਤਾਂ ਚਾਹਾਂਗਾ ਸਕੂਲ ਵਿੱਚੋਂ ਮੰਨ ਲਓ ਦਸ ਕਲਾਸਾਂ ਹਨ ਸਾਡੇ ਇੱਥੇ, ਹਰ ਕਲਾਸ ਸਵੇਰੇ ਇੱਕ-ਅੱਧਾ ਘੰਟਾ ਪਲੇਅਕਾਰਡ ਲੈ ਕੇ ਪਿੰਡ ਵਿੱਚ ਜਲੂਸ ਕੱਢੇ, ਸਵਦੇਸ਼ੀ ਅਪਣਾਓ। ਦੂਸਰੇ ਦਿਨ ਦੂਸਰੀ ਕਲਾਸ, ਤੀਸਰੇ ਦਿਨ ਤੀਸਰੀ ਕਲਾਸ। ਤਾਂ ਲਗਾਤਾਰ ਪਿੰਡ ਵਿੱਚ ਮਾਹੌਲ ਬਣਿਆ ਰਹੇਗਾ, ਸਵਦੇਸ਼ੀ, ਸਵਦੇਸ਼ੀ, ਸਵਦੇਸ਼ੀ, ਸਵਦੇਸ਼ੀ ਮੈਂ ਮੰਨਦਾ ਹਾਂ ਕਿ ਦੇਸ਼ ਦੀ ਆਰਥਿਕ ਤਾਕਤ ਬਹੁਤ ਵਧ ਸਕਦੀ ਹੈ ਜੀ, ਹਰ ਵਿਅਕਤੀ ਛੋਟਾ ਜਿਹਾ ਵੀ ਕੰਮ ਕਰ ਲਵੇ, ਅਸੀਂ ਜੋ ਸੁਪਨਾ ਲੈ ਕੇ ਚਲੇ ਹਾਂ, 2047 ਵਿੱਚ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਦਾ ਅਤੇ ਕਿਸ ਨੂੰ ਨਹੀਂ ਲਗੇਗਾ, ਦੇਸ਼ ਵਿਕਸਿਤ ਨਾ ਹੋਵੇ। ਅਜਿਹਾ ਕੌਣ ਨਹੀਂ ਚਾਹੇਗਾ! ਕੋਈ ਨਹੀਂ ਚਾਹੇਗਾ, ਲੇਕਿਨ ਸਾਨੂੰ ਕੋਸ਼ਿਸ਼ ਤਾਂ ਕਰਨੀ ਪਵੇਗੀ, ਸਾਨੂੰ ਸ਼ੁਰੂ ਕਰਨਾ ਪਵੇਗਾ।
ਸਾਥੀਓ,
ਅਸੀਂ ਸਕੂਲਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਉਤਸਵ ਵੀ ਮਨਾਈਏ, ਉਸ ਉਤਸਵ ਵਿੱਚ ਵੀ ਸਵਦੇਸ਼ੀ ਦੀ ਗੱਲ ਲਿਆ ਸਕਦੇ ਹਾਂ। ਸਾਨੂੰ ਦੇਖਣਾ ਚਾਹੀਦਾ ਹੈ ਕਿ ਇਨ੍ਹਾਂ ਵਿੱਚ ਅਸੀਂ ਕੀ ਭਾਰਤੀ ਉਤਪਾਦਾਂ ਨਾਲ ਸਾਜੋ-ਸਜਾਵਟ ਦੇ ਲਈ ਵਰਤੋਂ ਵਿੱਚ ਲਿਆਉਂਦੇ ਹਾਂ? ਆਰਟ-ਕ੍ਰਾਫਟ ਕਲਾਸ ਵਿੱਚ ਸਵਦੇਸ਼ੀ ਸਮੱਗਰੀ ਦੀ ਵਰਤੋਂ, ਇੱਕ ਮਾਹੌਲ ਬਣ ਜਾਣਾ ਚਾਹੀਦਾ ਹੈ, ਇਹ ਬੱਚਿਆਂ ਵਿੱਚ ਬਚਪਨ ਤੋਂ ਸਵਦੇਸ਼ੀ ਦੀ ਭਾਵਨਾ ਵਧਾਏਗਾ।
ਸਾਥੀਓ,
ਸਕੂਲਾਂ ਵਿੱਚ ਅਸੀਂ ਅਜਿਹੇ ਕਈ ਡੇਅ ਮਨਾਉਂਦੇ ਹਾਂ, ‘ਸਵਦੇਸ਼ੀ ਡੇਅ’ ਵੀ ਮਨਾਈਏ, ਸਵਦੇਸ਼ੀ ਵੀਕ ਵੀ ਮਨਾਈਏ, ‘ਲੋਕਲ ਪ੍ਰੋਡਕਟ ਦਾ ਡੇਅ’ ਮਨਾਈਏ, ਯਾਨੀ ਅਸੀਂ ਇੱਕ ਕੈਂਪੇਨ ਦੇ ਰੂਪ ਵਿੱਚ ਇਨ੍ਹਾਂ ਚੀਜ਼ਾਂ ਨੂੰ ਜੇਕਰ ਚਲਾਈਏ, ਤੁਸੀਂ ਇਸ ਦੀ ਅਗਵਾਈ ਕਰੋ, ਤੁਸੀਂ ਸਮਾਜ ਨੂੰ ਨਵੇਂ ਰੰਗ-ਰੂਪ ਨਾਲ ਸਜਾਉਣ ਦੇ ਲਈ ਇੱਕ ਬਹੁਤ ਵੱਡਾ contribution ਕਰ ਸਕਦੇ ਹੋ ਅਤੇ ਜਿੱਥੇ ਬੱਚੇ ਆਪਣੇ ਪਰਿਵਾਰ ਤੋਂ ਕੋਈ ਲੋਕਲ ਵਸਤੂ ਲਿਆਓ ਅਤੇ ਉਸ ਦੀ ਕਹਾਣੀ ਦੱਸੋ, ਅਜਿਹਾ ਵੀ ਇੱਕ ਮਾਹੌਲ ਬਣ ਸਕਦਾ ਹੈ। ਜੋ ਚੀਜ਼ਾਂ, ਕਿੱਥੇ ਬਣੀਆਂ, ਕਿਸ ਨੇ ਬਣਾਈਆਂ ਅਤੇ ਦੇਸ਼ ਦੇ ਲਈ ਉਸ ਦਾ ਕੀ ਮਹੱਤਵ ਹੈ, ਇਸ ਬਾਰੇ ਚਰਚਾ ਹੋਣੀ ਚਾਹੀਦੀ ਹੈ। ਜੋ ਲੋਕਲ ਮੈਨੂਫੈਕਚਰਰਜ਼ ਹਨ, ਜੋ ਪੀੜ੍ਹੀਆਂ ਤੋਂ ਕੁਝ ਨਾ ਕੁਝ ਹੈਂਡੀਕ੍ਰਾਫਟਸ ਬਣਾ ਰਹੇ ਹਨ, ਅਜਿਹੇ ਪਰਿਵਾਰਾਂ ਦੇ ਨਾਲ ਬੱਚਿਆਂ ਦਾ ਮੇਲ-ਜੋਲ ਹੋਵੇ ਜਾਂ ਉਨ੍ਹਾਂ ਨੂੰ ਸਕੂਲਾਂ ਵਿੱਚ ਬੁਲਾ ਕੇ, ਉਨ੍ਹਾਂ ਦੀਆਂ ਗੱਲਾਂ ਸੁਣਨ ਦਾ ਇੱਕ ਕੋਈ ਨਾ ਕੋਈ ਪ੍ਰੋਗਰਾਮ ਬਣਾਇਆ ਜਾਵੇ। ਬੱਚੇ ਬਰਥ ਡੇਅ ਮਨਾਉਂਦੇ ਹਨ, ਤਾਂ ਉਸ ਦੇ ਅੰਦਰ ਵੀ ਇਸ ਪ੍ਰਕਾਰ ਦੀਆਂ ਚੀਜ਼ਾਂ ਨੂੰ ਜਦੋਂ ਗਿਫਟਸ ਦਿੰਦੇ ਹਾਂ, ਤਾਂ ਮੈਂ ਸਮਝਦਾ ਹਾਂ ਮੇਡ ਇਨ ਇੰਡੀਆ ਦਾ ਇੱਕ ਮਾਹੌਲ ਬਣੇ, ਕਹੋ ਉਸ ਨੂੰ, ਮਾਣ ਨਾਲ ਕਹੋ ਭਈ, ਇਹ ਦੇਖੋ ਮੇਡ ਇਨ ਇੰਡੀਆ ਹੈ, ਮੈਂ ਤੁਹਾਡੇ ਲਈ ਖਾਸ ਆਇਆ ਹਾਂ। ਕੁੱਲ ਮਿਲਾ ਕੇ, ਮੇਡ ਇਨ ਇੰਡੀਆ ਨੂੰ ਸਾਨੂੰ ਆਪਣੇ ਜੀਵਨ ਦਾ ਅਧਾਰ ਬਣਾਉਣਾ ਹੈ, ਆਪਣੀ ਜ਼ਿੰਮੇਦਾਰੀ ਸਮਝ ਕੇ ਅੱਗੇ ਵਧਾਉਣਾ ਹੈ ਅਤੇ ਇਸ ਨਾਲ ਨੌਜਵਾਨਾਂ ਵਿੱਚ, ਦੇਸ਼ਭਗਤੀ, ਆਤਮਵਿਸ਼ਵਾਸ ਅਤੇ ਡਿਗਨਿਟੀ ਆਫ ਲੇਬਰ, ਇਹ ਜੋ ਵੈਲਿਊਜ਼ ਹਨ, ਉਹ ਸੁਭਾਵਿਕ ਤੌਰ ‘ਤੇ ਸਮਾਜ ਜੀਵਨ ਦਾ ਹਿੱਸਾ ਬਣ ਸਕਦੇ ਹਨ। ਇਸ ਨਾਲ ਸਾਡੇ ਨੌਜਵਾਨ ਆਪਣੀ ਸਫ਼ਲਤਾ ਨੂੰ ਰਾਸ਼ਟਰ ਦੀ ਪ੍ਰਗਤੀ ਨਾਲ ਜੋੜਨਗੇ, ਇਹ ਵਿਕਸਿਤ ਭਾਰਤ ਬਣਾਉਣ ਦੀ ਸਭ ਤੋਂ ਵੱਡੀ ਜੜੀ-ਬੂਟੀ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰੇ, ਇੱਕ ਅਧਿਆਪਕ ਦੇ ਰੂਪ ਵਿੱਚ, ਰਾਸ਼ਟਰ ਨਿਰਮਾਣ ਦੇ ਇਸ ਵੱਡੇ ਮਿਸ਼ਨ ਨੂੰ ਕਰਤੱਵ ਭਾਵ ਨਾਲ ਜੁੜੋਗੇ ਅਤੇ ਇਸ ਦੇਸ਼ ਨੂੰ ਸਮਰੱਥਾਵਾਨ ਬਣਾਉਣ ਦੇ ਕੰਮ ਨੂੰ ਤੁਸੀਂ ਵੀ ਆਪਣੇ ਮੋਢੇ ‘ਤੇ ਚੁੱਕੋਗੇ, ਤਾਂ ਨਿਸ਼ਚਿਤ ਹੀ ਸਾਨੂੰ ਜੋ ਨਤੀਜੇ ਚਾਹੀਦੇ ਹਨ, ਉਹ ਨਤੀਜੇ ਮਿਲਣਗੇ। ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਇੱਕ ਵਾਰ ਇਸ ਮਹੱਤਵਪੂਰਨ ਅਵਸਰ ‘ਤੇ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਏ, ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਜੋ ਕੰਮ ਤੁਸੀਂ ਲੋਕ ਹਮੇਸ਼ਾ ਕਰਦੇ ਹੋ, ਉਹ ਕੰਮ ਅੱਜ ਮੈਂ ਕਰ ਰਿਹਾ ਹਾਂ, ਤੁਸੀਂ ਲੋਕ ਕੰਮ ਕਰਦੇ ਹੋ ਹੋਮਵਰਕ ਦੇਣ ਦਾ, ਤਾਂ ਅੱਜ ਹੋਮਵਰਕ ਮੈਂ ਦਿੱਤਾ ਹੈ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਉਸ ਨੂੰ ਪੂਰਾ ਕਰੋਗੇ। ਬਹੁਤ-ਬਹੁਤ ਧੰਨਵਾਦ!
***************
ਐੱਮਜੇਪੀਐੱਸ/ਐੱਸਟੀ/ਏਵੀ
(Release ID: 2164296)
Visitor Counter : 2