ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਆਈਸੀਐੱਮਆਰ ਨੇ ਇੰਡੀਆ ਮੈਡਟੈੱਕ ਐਕਸਪੋ 2025 ਵਿੱਚ ਉਦਯੋਗ ਭਾਈਵਾਲਾਂ ਨੂੰ ਨੌ ਪ੍ਰਮੁੱਖ ਸਿਹਤ ਸੰਭਾਲ ਟੈਕਨੋਲੋਜੀਆਂ ਦਾ ਲਾਇਸੈਂਸ ਦਿੱਤਾ


ਸਿਹਤ ਸੰਭਾਲ ਵਿੱਚ ਵਿਕਸਿਤ ਭਾਰਤ ਵੱਲ ਇੱਕ ਵੱਡਾ ਕਦਮ, ਕਿਉਂਕਿ ਜਨਤਕ ਖੋਜ ਨਿਜੀ ਖੇਤਰ ਦੀ ਤਾਕਤ ਨਾਲ ਮਿਲ ਕੇ ਕਿਫਾਇਤੀ, ਸਵਦੇਸ਼ੀ ਡਾਕਟਰੀ ਟੈਕਨੋਲੋਜੀ ਪ੍ਰਦਾਨ ਕਰ ਰਹੀ ਹੈ

Posted On: 04 SEP 2025 5:23PM by PIB Chandigarh

ਭਾਰਤ ਦੇ ਸਿਹਤ ਸੰਭਾਲ ਇਨੋਵੇਟਿਵ ਈਕੋਸਿਸਟਮ ਲਈ ਇੱਕ ਇਤਿਹਾਸਕ ਪਲ ਵਿੱਚ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਅੱਜ ਭਾਰਤ ਮੰਡਪਮ ਵਿਖੇ ਆਪਣੀ ਮੈਡੀਕਲ ਇਨੋਵੇਸ਼ਨ-ਪੇਟੈਂਟ ਮਿਤ੍ਰਾ ਪਹਿਲਕਦਮੀ (Patent Mitra initiative) ਦੇ ਤਹਿਤ ਉਦਯੋਗ ਭਾਈਵਾਲਾਂ ਨੂੰ ਨੌਂ ਅਤਿ-ਆਧੁਨਿਕ ਟੈਕਨੋਲੋਜੀਆਂ ਦਾ ਲਾਇਸੈਂਸ ਦਿੱਤਾ। ਇੰਡੀਆ ਮੇਡਟੈੱਕ ਐਕਸਪੋ 2025 ਦੇ ਉਦਘਾਟਨੀ ਸੈਸ਼ਨ ਦੌਰਾਨ, ਇਸ ਪ੍ਰੋਗਰਾਮ ਵਿੱਚ ਛੂਤ ਦੀਆਂ ਬਿਮਾਰੀਆਂ ਦੇ ਨਿਦਾਨ, ਇਮਿਊਨੋਡਾਇਗਨੌਸਟਿਕਸ ਅਤੇ ਵੈਕਸੀਨ ਵਿਕਾਸ ਦੇ ਖੇਤਰਾਂ ਵਿੱਚ ਵੱਖ-ਵੱਖ ਆਈਸੀਐੱਮਆਰ ਸੰਸਥਾਵਾਂ ਦੁਆਰਾ ਵਿਕਸਿਤ ਕੀਤੀਆਂ ਗਈਆਂ ਇਨੋਵੇਸ਼ਨਾਂ ਲਈ 17 ਲਾਈਸੈਂਸ ਪ੍ਰਦਾਨ ਕੀਤੇ ਗਏ।

ਇਹ ਪ੍ਰਾਪਤੀ ਦੇਸ਼ ਭਰ ਵਿੱਚ ਸਵਦੇਸ਼ੀ ਡਾਕਟਰੀ ਟੈਕਨੋਲੋਜੀਆਂ ਨੂੰ ਪਹੁੰਚਯੋਗ ਬਣਾਉਣ ਅਤੇ ਦੇਸ਼ ਦੇ ਹਰੇਕ ਵਿਅਕਤੀ ਤੱਕ ਜਨਤਕ ਸਿਹਤ ਸੰਭਾਲ ਦੇ ਲਾਭ ਪਹੁੰਚਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਵਿਗਿਆਨੀਆਂ, ਇਨੋਵੇਟਰਾਂ ਅਤੇ ਉਦਯੋਗ ਭਾਈਵਾਲਾਂ ਨੂੰ ਵਧਾਈ ਦਿੰਦੇ ਹੋਏ, ਆਈਸੀਐੱਮਆਰ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਇਹ ਪਹਿਲਕਦਮੀ ਇਸ ਗੱਲ ਦੀ ਇੱਕ ਉਦਾਹਰਣ ਹੈ ਕਿ ਕਿਵੇਂ ਜਨਤਕ ਖੋਜ ਅਤੇ ਨਿਜੀ ਉੱਦਮ ਹਰ ਨਾਗਰਿਕ ਲਈ ਉੱਚ-ਗੁਣਵੱਤਾ, ਕਿਫਾਇਤੀ ਅਤੇ ਘਰੇਲੂ ਪੱਧਰ ਦੀਆਂ ਮੈਡੀਕਲ ਇਨੋਵੇਸ਼ਨਾਂ ਲਈ ਮਿਲ ਕੇ ਕੰਮ ਕਰ ਸਕਦੇ ਹਨ।

 

ਨੀਤੀ ਆਯੋਗ ਦੀ ਅਗਵਾਈ ਹੇਠ ਵਿਕਸਿਤ ਕੀਤੀ ਗਈ ਮੈਡੀਕਲ ਇਨੋਵੇਸ਼ਨ - ਪੇਟੈਂਟ ਮਿਤ੍ਰਾ ਪਹਿਲਕਦਮੀ ਇਸ ਵਰ੍ਹੇ ਦੇ ਸ਼ੁਰੂ ਵਿੱਚ 8 ਮਾਰਚ 2025 ਨੂੰ ਅੰਤਰਰਾਸ਼ਟਰੀ ਸਿਹਤ ਟੈਕਨੋਲੋਜੀ ਮੁਲਾਂਕਣ ਸਿੰਪੋਜ਼ੀਅਮ (ਆਈਐੱਸਐੱਚਟੀਏ2025) ਦੌਰਾਨ ਸ਼ੁਰੂ ਕੀਤੀ ਗਈ ਸੀ। ਇਹ ਫਾਰਮਾਸਿਊਟੀਕਲ ਵਿਭਾਗ (ਡੀਓਪੀ) ਨੂੰ ਸ਼ਾਮਲ ਕਰਨ ਵਾਲਾ ਇੱਕ ਸਹਿਯੋਗੀ ਯਤਨ ਹੈ ਅਤੇ ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲੇ ਵਿਭਾਗ (ਡੀਪੀਆਈਆਈਟੀ) ਦੁਆਰਾ ਸਪਾਂਸਰਡ ਹੈ। ਇਸ ਪਹਿਲਕਦਮੀ ਦਾ ਉਦੇਸ਼ ਪੇਟੈਂਟ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ, ਬੌਧਿਕ ਸੰਪਤੀ ਸਹਾਇਤਾ ਨੂੰ ਮਜ਼ਬੂਤ ​​ਕਰਨਾ ਅਤੇ ਵੱਡੇ ਪੱਧਰ 'ਤੇ ਲਾਗੂ ਕਰਨ ਲਈ ਜਨਤਕ ਤੌਰ 'ਤੇ ਫੰਡ ਪ੍ਰਾਪਤ ਇਨੋਵੇਸ਼ਨਾਂ ਨੂੰ ਉਦਯੋਗ ਵਿੱਚ ਤਬਦੀਲ ਕਰਨ ਵਿੱਚ ਤੇਜ਼ੀ ਲਿਆਉਣਾ ਹੈ।

ਸਮਾਰੋਹ ਦੌਰਾਨ ਲਾਇਸੈਂਸ ਪ੍ਰਾਪਤ ਟੈਕਨੋਲੋਜੀਆਂ ਵਿੱਚ ਸ਼ਾਮਲ ਹਨ:

  • ਮਲਟੀਸਟੇਜ਼ ਮਲੇਰੀਆ ਵੈਕਸੀਨ ਨੂੰ ਇੰਡੀਅਨ ਇਮਿਊਨੋਲੋਜੀਕਲਸ ਲਿਮਟਿਡ, ਟੈਕਇਨਵੈਂਸ਼ਨ ਲਾਈਫਕੇਅਰ ਪ੍ਰਾਈਵੇਟ ਲਿਮਟਿਡ, ਪੈਨੇਸੀਆ ਬਾਇਓਟੈਕ ਲਿਮਟਿਡ, ਬਾਇਓਲੌਜੀਕਲ ਈ ਲਿਮਟਿਡ ਅਤੇ ਜ਼ਾਈਡਸ ਲਾਈਫ ਸਾਇੰਸਿਜ਼ ਨੂੰ ਲਾਇਸੈਂਸ ਦਿੱਤਾ ਗਿਆ ਹੈ।

  • ਜਾਪਾਨੀ ਇਨਸੇਫਲਾਈਟਿਸ ਵਾਇਰਸ ਦੇ ਵਿਰੁੱਧ ਆਈਜੀਐੱਮਐਂਟੀ ਬੌਡੀਜ਼ ਦੀ ਸ਼ਨਾਖ਼ਤ ਲਈ ਡਾਇਗਨੌਸਟਿਕ ਐਲਿਜ਼ਾ ਕਿਟਸ, ਡਾਇਟੈਕ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਅਤੇ ਮੈਡਸੋਰਸ ਓਜ਼ੋਨ ਬਾਇਓਮੈਡੀਕਲਜ਼ ਪ੍ਰਾਈਵੇਟ ਲਿਮਟਿਡ ਨੂੰ ਲਾਇਸੈਂਸ ਦਿੱਤਾ ਗਿਆ।

  • ਡੇਂਗੂ ਵਾਇਰਸ ਦੇ ਵਿਰੁੱਧ ਆਈਜੀਐੱਮ ਐਂਟੀ-ਬੌਡੀਜ਼ ਦੀ ਖੋਜ ਲਈ ਡਾਇਗਨੌਸਟਿਕ ਐਲਿਜ਼ਾ ਕਿਟਸ, ਡਾਇਟੈਕ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਅਤੇ ਮੈਡਸੋਰਸ ਓਜ਼ੋਨ ਬਾਇਓ-ਮੈਡੀਕਲਜ਼ ਪ੍ਰਾਈਵੇਟ ਲਿਮਟਿਡ ਨੂੰ ਲਾਇਸੈਂਸ ਪ੍ਰਾਪਤ ਹੈ।

  • ਚਿਕਨਗੁਨੀਆ ਵਾਇਰਸ ਦੇ ਵਿਰੁੱਧ ਆਈਜੀਐੱਮ ਐਂਟੀ-ਬੌਡੀਜ਼ ਦੀ ਖੋਜ ਲਈ ਡਾਇਗਨੌਸਟਿਕ ਐਲਿਜ਼ਾ ਕਿਟਸ, ਡਾਇਟੈਕ ਹੈਲਥਕੇਅਰ ਪ੍ਰਾਈਵੇਟ ਲਿਮਟਿਡ; ਮੈਡਸੋਰਸ ਓਜ਼ੋਨ ਬਾਇਓ-ਮੈਡੀਕਲਜ਼ ਪ੍ਰਾਈਵੇਟ ਲਿਮਟਿਡ; ਅਤੇ ਮੈਟ੍ਰਿਕਸ ਲੈਬਜ਼ ਪ੍ਰਾਈਵੇਟ ਲਿਮਟਿਡ ਨੂੰ ਲਾਇਸੈਂਸ ਪ੍ਰਾਪਤ ਹੋਇਆ।

  • ਮਰੀਜ਼ ਸੀਰਾ ਵਿੱਚ ਐਸਪਰਗਿਲਸ ਫਿਊਮੀਗੇਟਸ ਦੇ ਵਿਰੁੱਧ ਐਂਟੀਬੌਡੀਜ਼ ਦਾ ਪਤਾ ਲਗਾਉਣ ਲਈ ਏਐੱਫਯੂਪੀਈਪੀਐੱਲਆਈਐੱਸਏ ਇਮਿਊਨੋਡਾਇਗਨੌਸਟਿਕ ਕਿੱਟ, ਮੈਡਸੋਰਸ ਓਜ਼ੋਨ ਬਾਇਓ-ਮੈਡੀਕਲਜ਼ ਪ੍ਰਾਈਵੇਟ ਲਿਮਟਿਡ ਨੂੰ ਲਾਇਸੈਂਸ ਮਿਲਿਆ ਹੈ।

  • ਮੰਕੀਪੌਕਸ ਵਾਇਰਸ ਦੀ ਤੇਜ਼ੀ ਨਾਲ ਪਛਾਣ ਲਈ ਇੱਕ ਕਲੋਰੀਮੈਟ੍ਰਿਕ ਆਈਸੋਥਰਮਲ (ਐੱਲਏਐੱਮਪੀ- LAMP) ਅਸੇ (assay), ਜੋ ਕਿ ਸਮਾਰਟ ਕਿਊਆਰ ਟੈਕਨੋਲੋਜੀਜ਼ ਪ੍ਰਾਈਵੇਟ ਲਿਮਟਿਡ ਨੂੰ ਲਾਇਸੈਂਸ ਪ੍ਰਾਪਤ ਹੈ।

  • ਨਿਪਾਹ ਵਾਇਰਸ ਦੀ ਤੇਜ਼ੀ ਨਾਲ ਪਛਾਣ ਲਈ ਇੱਕ ਕਲੋਰੀਮੈਟ੍ਰਿਕ ਆਰਟੀ-ਲੈਂਪ (ਆਈਸੋਥਰਮਲ) ਅਸੇ, ਜੋ ਕਿ ਸਮਾਰਟ ਕਿਊਆਰ ਟੈਕਨੋਲੋਜੀਜ਼ ਪ੍ਰਾਈਵੇਟ ਲਿਮਟਿਡ ਨੂੰ ਲਾਇਸੈਂਸ ਪ੍ਰਦਾਨ ਕੀਤਾ ਗਿਆ ਹੈ।

  • ਇੱਕ ਨਵਾਂ ਗਲਾਈਕੌਕਨਜੁਗੇਟ ਸਾਲਮੋਨੇਲਾ ਵੈਕਸੀਨ, ਜਿਸ ਦਾ ਲਾਇਸੈਂਸ ਬਾਇਓਲੌਜੀਕਲ ਈ ਲਿਮਟਿਡ ਨੂੰ ਦਿੱਤਾ ਗਿਆ ਹੈ।

  • ਮਲਟੀ-ਸੀਰੋਟਾਈਪ ਆਊਟਰ ਮੇਮਬ੍ਰੇਨ ਵੇਸਿਕਲਸ (ਐੱਮਓਐੱਮਵੀ) 'ਤੇ ਅਧਾਰਿਤ ਇੱਕ ਨਵੀਂ ਓਰਲ ਸ਼ਿਗੇਲਾ ਵੈਕਸੀਨ, ਜਿਸ ਦਾ ਲਾਇਸੈਂਸ ਬਾਇਓਲੌਜੀਕਲ ਈ ਲਿਮਟਿਡ ਨੂੰ ਦਿੱਤਾ ਗਿਆ ਹੈ।

ਇਹ ਪਹਿਲਕਦਮੀ ਇਹ ਯਕੀਨੀ ਬਣਾਉਂਦੀ ਹੈ ਕਿ ਜਨਤਕ ਖੋਜ ਰਾਹੀਂ ਵਿਕਸਿਤ ਕੀਤੇ ਗਏ ਜੀਵਨ ਰੱਖਿਅਕ ਯੰਤਰ ਪੂਰੇ ਭਾਰਤ ਵਿੱਚ ਭਾਈਚਾਰਿਆਂ ਲਈ ਉਪਲਬਧ ਹੋਣ। ਉਦਯੋਗ ਭਾਈਵਾਲਾਂ ਦੀਆਂ ਨਿਰਮਾਣ ਸਮਰੱਥਾਵਾਂ ਅਤੇ ਵੰਡ ਨੈੱਟਵਰਕ ਇਨ੍ਹਾਂ ਟੈਕਨੋਲੋਜੀਆਂ ਦੀ ਪਹੁੰਚ ਅਤੇ ਪ੍ਰਭਾਵ ਨੂੰ ਵਧਾਉਣ ਵਿੱਚ ਮਦਦ ਕਰਨਗੇ। ਇਹ ਜਨਤਕ-ਨਿਜੀ ਭਾਈਵਾਲੀ ਭਾਰਤ ਦੇ ਸਿਹਤ ਸੰਭਾਲ ਟੀਚਿਆਂ ਨੂੰ ਅੱਗੇ ਵਧਾਉਣ ਲਈ ਇੱਕ ਸ਼ਕਤੀਸ਼ਾਲੀ ਉਤਪ੍ਰੇਰਕ ਹੈ ਅਤੇ 2047 ਤੱਕ ਇੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

 

ਇਸ ਸਮਾਗਮ ਨੇ ਨਵੀਨਤਾ ਨੂੰ ਉਤਸ਼ਾਹਿਤ ਕਰਨ, ਬੌਧਿਕ ਸੰਪੱਤੀ ਢਾਂਚੇ ਨੂੰ ਮਜ਼ਬੂਤ ​​ਕਰਨ ਅਤੇ ਰਣਨੀਤਕ ਜਨਤਕ-ਨਿਜੀ ਭਾਈਵਾਲੀ ਰਾਹੀਂ ਉੱਨਤ ਸਿਹਤ ਸੰਭਾਲ ਹੱਲ ਪ੍ਰਦਾਨ ਕਰਨ ਲਈ ਆਈਸੀਐੱਮਆਰ ਦੀ ਮਜ਼ਬੂਤ ​​ਵਚਨਬੱਧਤਾ ਦੀ ਪੁਸ਼ਟੀ ਕੀਤੀ।

 

ਇੰਡੀਆ ਮੈਡਟੈੱਕ ਐਕਸਪੋ 2025, ਜੋ ਕਿ 4 ਤੋਂ 6 ਸਤੰਬਰ 2025 ਤੱਕ ਆਯੋਜਿਤ ਕੀਤਾ ਜਾਵੇਗਾ, ਸਿਹਤ ਸੰਭਾਲ ਅਤੇ ਮੈਡੀਕਲ ਟੈਕਨੋਲੋਜੀ ਖੇਤਰਾਂ ਵਿੱਚ ਭਾਰਤ ਦੀ ਵਧਦੀ ਲੀਡਰਸ਼ਿਪ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਗਤੀਸ਼ੀਲ ਪਲੈਟਫਾਰਮ ਪ੍ਰਦਾਨ ਕਰਦਾ ਹੈ, ਜੋ ਕਿ ਪੀਐੱਲਆਈ ਭਾਗੀਦਾਰਾਂ, ਸਟਾਰਟ-ਅੱਪਸ, ਐੱਮਐੱਸਐੱਮਈ, ਇਨੋਵੇਟਿਵ ਉੱਦਮੀਆਂ, ਖੋਜ ਅਤੇ ਵਿਕਾਸ ਸਹੂਲਤਾਂ, ਇਨਕਿਊਬੇਟਰਾਂ ਦੇ ਨਾਲ-ਨਾਲ ਜਨਤਕ ਅਤੇ ਨਿਜੀ ਹਸਪਤਾਲਾਂ ਵਰਗੇ ਸਾਰੇ ਹਿੱਸੇਦਾਰਾਂ ਨੂੰ ਇਕੱਠਾ ਕਰਦਾ ਹੈ।

ਇਸ ਸਮਾਗਮ ਵਿੱਚ ਸਿਹਤ ਖੋਜ ਵਿਭਾਗ ਦੇ ਸਕੱਤਰ ਅਤੇ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ, ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਉਦਯੋਗ ਭਾਈਵਾਲ ਵੀ ਮੌਜੂਦ ਸਨ।

****

ਐੱਮਵੀ


(Release ID: 2164220) Visitor Counter : 2
Read this release in: English , Urdu , Urdu , Hindi