ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ, ਸੜਕ ਸੁਰੱਖਿਆ ਬਾਰੇ ਵਿੱਚ ਵਿਦਿਆਰਥੀਆਂ ਨੂੰ ਖੇਤਰੀ ਭਾਸ਼ਾਵਾਂ ਵਿੱਚ ਸਿੱਖਿਅਤ ਕਰਨਾ ਜ਼ਿੰਮੇਵਾਰ ਨਾਗਰਿਕ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ

Posted On: 04 SEP 2025 5:18PM by PIB Chandigarh

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ, ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੇ ਸਹਿਯੋਗ ਨਾਲ, ਸਾਰੀਆਂ ਖੇਤਰੀ ਭਾਸ਼ਾਵਾਂ ਵਿੱਚ ਸਕੂਲ ਅਤੇ ਕਾਲਜ ਦੇ ਪਾਠਕ੍ਰਮ ਵਿੱਚ ਸੜਕ ਸੁਰੱਖਿਆ ਨਾਲ ਸੰਬੰਧਿਤ ਸਿੱਖਿਆ ਨੂੰ ਸ਼ਾਮਲ ਕਰ ਰਿਹਾ ਹੈ। ਇਸ ਰਾਸ਼ਟਰੀ ਪੱਧਰ ਦੀ ਪਹਿਲਕਦਮੀ ਦਾ ਅਧਿਕਾਰਤ ਤੌਰ 'ਤੇ ਇੱਕ ਕੇਂਦਰੀ ਵਿਦਿਆਲਯ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਉਦਘਾਟਨ ਕੀਤਾ ਗਿਆ, ਜੋ ਦੇਸ਼ ਭਰ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਵਿਆਪਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਹੋਈ।

ਉਨ੍ਹਾਂ ਨੇ ਅੱਜ ਨਵੀਂ ਦਿੱਲੀ ਵਿੱਚ "ਵਿਜ਼ਨ ਜ਼ੀਰੋ: ਲਾਈਫ ਫਸਟ, ਆਲਵੇਜ਼" ਥੀਮ ਦੇ ਕੇਂਦ੍ਰਿਤ ਐਫਆਈਸੀਸੀਆਈ (FICCI) ਰੋਡ ਸੇਫਟੀ ਅਵਾਰਡਸ ਅਤੇ ਸਿੰਪੋਜ਼ੀਅਮ 2025 ਦੇ 7ਵੇਂ ਐਡੀਸ਼ਨ ਨੂੰ ਸੰਬੋਧਨ ਕਰ ਰਹੇ ਸਨ । ਸ਼੍ਰੀ ਗਡਕਰੀ ਨੇ ਸੜਕਾਂ 'ਤੇ ਸਥਾਈ ਬਦਲਾਅ ਲਿਆਉਣ ਲਈ ਸਮੂਹਿਕ ਜ਼ਿੰਮੇਵਾਰੀ ਅਤੇ ਸਰਗਰਮ ਜਨਤਕ ਭਾਗੀਦਾਰੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਸ਼੍ਰੀ ਗਡਕਰੀ ਨੇ ਕਿਹਾ "ਜਦੋਂ ਕਿ ਅਸੀਂ ਨਿਯਮਾਂ, ਲਾਗੂਕਰਨ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਕਾਰਜ ਕਰ ਰਹੇ ਹਾਂ, ਟੈਕਨੋਲੋਜੀ ਵਿੱਚ ਤਰੱਕੀਆਂ ਦੇ ਬਾਵਜੂਦ, ਸੜਕ 'ਤੇ ਮਨੁੱਖੀ ਵਿਵਹਾਰ ਵਿੱਚ ਬਦਲਾਅ ਲਿਆਉਣਾ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ। ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਬੱਚਿਆਂ ਨੂੰ ਘੱਟ ਉਮਰ ਤੋਂ ਹੀ ਸਿੱਖਿਆ ਦੇਣਾ, ਜਾਗਰੂਕ ਕਰਨਾ ਅਤੇ ਟ੍ਰੇਨਿੰਗ ਦੇਣਾ।" 

ਸਮਾਗਮ ਦੌਰਾਨ ਉਜਾਗਰ ਕੀਤੀਆਂ ਗਈਆਂ ਹੋਰ ਮੁੱਖ ਪਹਿਲਕਦਮੀਆਂ ਅਤੇ ਐਲਾਨਾਂ ਵਿੱਚ ਸ਼ਾਮਲ ਹਨ:

ਵਾਹਨ ਸੁਰੱਖਿਆ ਨੂੰ ਵਧਾਉਣ ਲਈ ਭਾਰਤ NCAP (ਨਵੀਂ ਕਾਰ ਮੁਲਾਂਕਣ ਪ੍ਰੋਗਰਾਮ) ਨੂੰ ਅਪਣਾਉਣਾ।

ਬੱਸ ਬੌਡੀ ਕੋਡ ਅਤੇ ਸੜਕ ਸੁਰੱਖਿਆ ਆਡਿਟ ਨੂੰ ਲਾਗੂ ਕਰਨਾ

ਟਰੱਕ ਡਰਾਈਵਰਾਂ ਲਈ ਸੁਰੱਖਿਅਤ ਕੰਮ ਕਰਨ ਦੀਆਂ ਸਥਿਤੀਆਂ ਨੂੰ ਯਕੀਨੀ ਬਣਾਉਣ ਲਈ ਏਅਰ-ਕੰਡੀਸ਼ਨਡ ਟਰੱਕ ਕੈਬਿਨ ਅਤੇ ਥਕਾਵਟ ਦਾ ਪਤਾ ਲਗਾਉਣ ਵਾਲੀਆਂ ਪ੍ਰਣਾਲੀਆਂ।

ਦੇਸ਼ ਵਿਆਪੀ ਜਾਗਰੂਕਤਾ ਪੈਦਾ ਕਰਨ ਲਈ ਅਮਿਤਾਭ ਬੱਚਨ ਵਰਗੇ ਦਿੱਗਜਾਂ ਅਤੇ ਸ਼ੰਕਰ ਮਹਾਦੇਵਨ ਨਾਲ ਸੰਗੀਤਕਾਰਾਂ ਦੇ  ਸਹਿਯੋਗ ਨਾਲ ਤਿਆਰ ਅਤੇ  22 ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਗਈਆਂ ਜਾਗਰੂਕਤਾ ਮੁਹਿੰਮਾਂ ਦਾ ਪ੍ਰਸਾਰ।

ਸੜਕ ਦੁਰਘਟਨਾ ਪੀੜਤਾਂ ਦੀ ਸਹਾਇਤਾ ਕਰਨ ਵਾਲੇ ਨੇਕ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਰਾਹ-ਵੀਰ ਸਕੀਮ ਦੇ ਤਹਿਤ ਪ੍ਰਤੀ ਘਟਨਾ ₹25,000 ਇਨਾਮ ਦਿੱਤਾ ਜਾਵੇਗਾ।

ਪੈਦਲ ਯਾਤਰੀਆਂ ਦੀ ਸੁਰੱਖਿਆ ਅਤੇ ਸਮਾਵੇਸ਼ ਨੂੰ ਵਧਾਉਣ ਲਈ ਲਾਜ਼ਮੀ ਲਿਫਟ-ਯੋਗ ਫੁੱਟ ਓਵਰਬ੍ਰਿਜ ਅਤੇ ਸਕੂਟਰ-ਪਹੁੰਚਯੋਗ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨਾ।

ਉੱਚ-ਜੋਖਮ ਵਾਲੇ ਖੇਤਰਾਂ ਦੀ ਪਛਾਣ ਕਰਨ, ਹਾਦਸਿਆਂ ਦੇ ਮੂਲ ਕਾਰਨਾਂ ਦਾ ਵਿਸ਼ਲੇਸ਼ਣ ਕਰਨ ਅਤੇ ਸੁਧਾਰਾਤਮਕ ਕਾਰਵਾਈਆਂ ਨੂੰ ਲਾਗੂ ਕਰਨ ਲਈ ਡੇਟਾ-ਅਧਾਰਿਤ ਸੜਕ ਸੁਰੱਖਿਆ ਆਡਿਟ।

ਸੇਵਾਮੁਕਤ ਪੇਸ਼ੇਵਰਾਂ ਸਮੇਤ ਨਾਗਰਿਕਾਂ ਨੂੰ ਸੜਕ ਸੁਰੱਖਿਆ ਜਾਗਰੂਕਤਾ ਫੈਲਾਉਣ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਸਵੈ-ਸੇਵਾ ਕਰਨ ਦੇ ਲਈ ਉਤਸ਼ਾਹਿਤ ਕਰਨ ਲਈ ਆਊਟਰੀਚ ਯਤਨ।

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਸ਼੍ਰੀ ਗਡਕਰੀ ਨੇ ਦੁਹਰਾਇਆ ਕਿ ਜਦਕਿ ਸਰਕਾਰ ਪ੍ਰਗਤੀਸ਼ੀਲ ਨੀਤੀਆਂ ਅਤੇ ਸੁਰੱਖਿਆ ਢਾਂਚੇ ਪੇਸ਼ ਕਰਨਾ ਜਾਰੀ ਰੱਖਦੀ ਹੈ, ਪਰ ਇਹ ਹਰੇਕ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਬਣੀ ਹੋਈ ਹੈ ਕਿ ਉਹ ਸੜਕ ਨਿਯਮਾਂ ਦੀ ਪਾਲਣਾ ਕਰੇ, ਟ੍ਰੈਫਿਕ ਨਿਯਮਾਂ ਦਾ ਸਤਿਕਾਰ ਕਰੇ ਅਤੇ ਐਮਰਜੈਂਸੀ ਦੌਰਾਨ ਮਦਦ ਕਰੇ।

ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (FICCI) ਦੁਆਰਾ ਆਯੋਜਿਤ, ਇਸ ਪ੍ਰੋਗਰਾਮ ਵਿੱਚ ਸੜਕ ਹਾਦਸਿਆਂ ਨੂੰ ਘਟਾਉਣ ਦੇ ਸਰਕਾਰ ਦੇ ਮਿਸ਼ਨ ਦੇ ਸਮਰਥਨ ਵਿੱਚ ਸੜਕ ਸੁਰੱਖਿਆ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਕੰਪਨੀਆਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਚੋਟੀ ਦੇ ਆਟੋਮੋਟਿਵ ਮੈਨੂਫੈਕਚਰ, ਤਕਨੀਕੀ ਫਰਮਾਂ ਅਤੇ ਸੁਰੱਖਿਆ-ਕੇਂਦ੍ਰਿਤ ਸੰਗਠਨ ਸ਼ਾਮਲ ਸਨ ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਭਾਵਸ਼ਾਲੀ ਇਨੋਵੇਸ਼ਨਸ ਅਤੇ ਪਹਿਲਕਦਮੀਆਂ ਲਈ ਮਾਨਤਾ ਪ੍ਰਾਪਤ ਸੀ।

************

ਐਸਆਰ/ਜੀਡੀਐਚ/ਐਸਬੀ


(Release ID: 2164103) Visitor Counter : 2
Read this release in: English , Urdu , Marathi , Hindi