ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ
ਐੱਨਐੱਚਆਰਸੀ,ਭਾਰਤ ਨੇ ਮਹਾਰਾਸ਼ਟਰ ਦੇ ਪਾਲਘਰ ਜਿਲੇ ਦੇ ਵਿਰਾਰ ਪੂਰਵ ਖੇਤਰ ਵਿਚ ਇੱਕ ਇਮਾਰਤ ਢਹਿਣ ਦੀ ਘਟਨਾ ਵਿਚ 17 ਲੋਕਾਂ ਦੀ ਕਥਿਤ ਮੌਤ ਦਾ ਸੂ ਮੋਟੋ: ਸੰਗਿਆਨ ਲਿਆ
ਮਹਾਰਾਸ਼ਟਰ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਨੋਟਿਸ ਜਾਰੀ
Posted On:
03 SEP 2025 2:43PM by PIB Chandigarh
ਰਾਸ਼ਟਰੀ ਮਾਨਵ ਅਧਿਕਾਰ ਆਯੋਗ (ਐੱਨਐੱਚਆਰਸੀ), ਭਾਰਤ ਨੇ ਉਸ ਮੀਡੀਆ ਰਿਪਰੋਟ ’ਤੇ ਸੂ ਮੋਟੋ ਸੰਗਿਆਨ ਲਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ 27 ਅਗਸਤ, 2025 ਨੂੰ ਮਹਾਰਾਸ਼ਟਰ ਦੇ ਪਾਲਘਰ ਜਿਲੇ ਦੇ ਵਿਰਾਰ ਪੂਰਵ ਇਲਾਕੇ ਦੇ ਇੱਕ ਚਾਰ ਮੰਜਿਲਾ ਅਪਾਰਟਮੈਂਟ ਦਾ ਇੱਕ ਹਿੱਸਾ ਢਹਿਣ ਨਾਲ 17 ਲੋਕਾਂ ਦੀ ਮੌਤ ਹੋ ਗਈ ਅਤੇ 8 ਜ਼ਖ਼ਮੀ ਹੋ ਗਿਆ। ਇਹ ਇਮਾਰਤ ਅਣਅਧਿਕਾਰਤ ਸੀ ਅਤੇ ਇਸ ਦਾ ਨਿਰਮਾਣ ਇੱਕ ਦਹਾਕੇ ਤੋਂ ਵੀ ਪਹਿਲਾ ਹੋਇਆ ਸੀ। ਹਾਲਾਂਕਿ, ਨਿਵਾਸੀ ਵਸਈ-ਵਿਰਾਰ ਨਿਗਮ (ਵੀਵੀਸੀਐੱਮਸੀ) ਨੂੰ ਕਰ ਚੁੱਕਾ ਰਹੇ ਸਨ, ਇਹ ਮੰਨਦੇ ਹੋਏ ਕਿ ਨੋਟਰੀਕ੍ਰਿਤ ਦਸਤਾਵੇਜ਼ਾਂ ਦੇ ਅਨੁਸਾਰ ਇਮਾਰਤ ਅਧਿਕ੍ਰਿਤ ਸੀ।
ਆਯੋਗ ਨੇ ਪਾਇਆ ਹੈ ਕਿ ਮੀਡੀਆ ਰਿਪਰੋਟ ਦੀ ਸਮੱਗਰੀ ਜੇਕਰ ਸੱਚ ਹੈ ਤਾਂ ਮਾਨਵ ਅਧਿਕਾਰੀਆਂ ਦੇ ਉਲੰਘਣ ਦਾ ਗੰਭੀਰ ਮੁੱਦਾ ਉਠਾਉਂਦੀ ਹੈ। ਇਸਲਈ ਆਯੋਗ ਨੇ ਮਹਾਰਾਸ਼ਟਰ ਦੇ ਮੁੱਖ ਸਕੱਤਰ ਅਤੇ ਪੁਲਿਸ ਮਹਾਨਿਰਦੇਸ਼ਕ ਨੂੰ ਨੋਟਿਸ ਜਾਰੀ ਕਰ ਦਿਉ ਦੋ ਹਫ਼ਤੇ ਦੇ ਅੰਦਰ ਮਾਮਲੇ ’ਤੇ ਵਿਸਤ੍ਰਿਤ ਰਿਪਰੋਟ ਮੰਗੀ ਹੈ।
ਮਿਤੀ 28 ਅਗਸਤ, 2025 ਨੂੰ ਪ੍ਰਕਾਸ਼ਿਤ ਮੀਡੀਆ ਰਿਪੋਰਟ ਦੇ ਅਨੁਸਾਰ ਵੀਵੀਸੀਐੱਮਸੀ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਘਟੀਆ ਨਿਰਮਾਣ ਸਮੱਗਰੀ ਦੇ ਇਸਤੇਮਾਲ ਦੇ ਕਾਰਨ ਇਮਾਰਤ ਢਹਿ ਗਈ ਹੋਵੇਗੀ। ਨਿਵਾਸੀਆਂ ਨੂੰ ਇਮਾਰਤ ਖਾਲੀ ਕਰਵਾਉਣ ਦੇ ਲਈ ਤਿੰਨ ਨੋਟਿਸ ਭੇਜੇ ਗਏ ਸਨ ਲੇਕਿਨ ਸਾਰੀਆਂ ਚੇਤਾਵਨੀਆਂ ਨੂੰ ਨਜ਼ਰ ਅੰਦਾਜ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਵਿਚ ਲਗਭਗ 50 ਫਲੈਟ ਅਤੇ ਅੱਧਾ ਦਰਜਨ ਦੁਕਾਨਾਂ ਸਨ, ਜਿਨ੍ਹਾਂ ਵਿੱਚੋਂ ਇਮਾਰਤ ਦੇ ਪਿਛਲੇ ਹਿੱਸੇ ਦੇ 12 ਫਲੈਟ ਢਹਿ ਗਏ।
***
ਐੱਨਐੱਸਕੇ
(Release ID: 2163754)
Visitor Counter : 2