ਆਯੂਸ਼
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਨਵੀਂ ਦਿੱਲੀ ਦੇ ਏਆਈਆਈਏ, ਵਿਖੇ 'ਰਾਸ਼ਟਰੀ ਆਯੁਸ਼ ਮਿਸ਼ਨ ਅਤੇ ਰਾਜਾਂ ਵਿੱਚ ਸਮਰੱਥਾ ਨਿਰਮਾਣ' 'ਤੇ ਵਿਭਾਗੀ ਸ਼ਿਖਰ ਸੰਮੇਲਨ ਦਾ ਉਦਘਾਟਨ ਕੀਤਾ


ਸਰਕਾਰ ਆਯੁਸ਼ ਏਕੀਕਰਣ ਨੂੰ ਮਜ਼ਬੂਤ ​​ਕਰਨ ਲਈ ਰਾਜ-ਵਿਸ਼ੇਸ਼ ਢਾਂਚੇ ਅਤੇ ਐਸਓਪੀਜ਼ (SOPs) ਪ੍ਰਤੀ ਵਚਨਬੱਧ: ਸ਼੍ਰੀ ਪ੍ਰਤਾਪਰਾਓ ਜਾਧਵ

ਸਵਸਥ ਭਾਰਤ, ਵਿਕਾਸ ਭਾਰਤ@2047 ਦੀ ਨੀਂਹ ਹੈ" - ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਪੌਲ ਨੇ ਰਾਸ਼ਟਰੀ ਸਿਹਤ ਟੀਚਿਆਂ ਲਈ ਆਯੁਸ਼ ਦੇ ਏਕੀਕਰਣ 'ਤੇ ਜ਼ੋਰ ਦਿੱਤਾ

ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਬਿਹਤਰ ਸਿਹਤ ਅਤੇ ਨੀਤੀ ਪ੍ਰਭਾਵ ਲਈ 'ਹਰ ਘਰ ਆਯੁਰਵੈਦ' ਨੂੰ ਦੇਸ਼ ਵਿਆਪੀ ਅਪਣਾਉਣ 'ਤੇ ਜ਼ੋਰ ਦਿੱਤਾ

Posted On: 03 SEP 2025 5:21PM by PIB Chandigarh

ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਨਵੀਂ ਦਿੱਲੀ ਵਿੱਚ ਸਰਿਤਾ ਵਿਹਾਰ ਸਥਿਤ ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ ਵਿਖੇ 'ਰਾਸ਼ਟਰੀ ਆਯੁਸ਼ ਮਿਸ਼ਨ ਅਤੇ ਰਾਜਾਂ ਵਿੱਚ ਸਮਰੱਥਾ ਨਿਰਮਾਣ' ਬਾਰੇ ਵਿਭਾਗੀ ਸ਼ਿਖਰ ਸੰਮੇਲਨ ਦਾ ਉਦਘਾਟਨ ਕੀਤਾ। ਇਸ ਮੌਕੇ ਨੀਤੀ ਆਯੋਗ ਦੇ ਮੈਂਬਰ, ਡਾ. ਵਿਨੋਦ ਕੁਮਾਰ ਪੌਲ ਅਤੇ ਆਯੁਸ਼ ਮੰਤਰਾਲੇ ਦੇ ਸਕੱਤਰ, ਰਾਜੇਸ਼ ਕੋਟੇਚਾ ਵੀ ਮੌਜੂਦ ਸਨ।

ਇਸ ਮੌਕੇ 'ਤੇ ਕੇਂਦਰੀ ਮੰਤਰੀ ਸ਼੍ਰੀ ਜਾਧਵ ਨੇ  ਰਾਜ-ਵਿਸ਼ੇਸ਼ ਜ਼ਰੂਰਤਾਂ ਦੇ ਅਨੁਸਾਰ ਇੱਕ ਲਚਕੀਲਾ ਅਤੇ ਸਮਾਵੇਸ਼ੀ ਸਿਹਤ ਸੰਭਾਲ ਢਾਂਚਾ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਸ਼੍ਰੀ ਜਾਧਵ ਨੇ ਦੇਸ਼ ਭਰ ਵਿੱਚ ਸਿਹਤ ਸੰਭਾਲ ਸਪੁਰਦਗੀ ਨੂੰ ਬਿਹਤਰ ਬਣਾਉਣ ਲਈ ਵਿਆਪਕ ਮਿਆਰੀ ਸੰਚਾਲਨ ਪ੍ਰਕਿਰਿਆਵਾਂ (SOPs) ਵਿਕਸਿਤ ਕਰਨ ਲਈ ਸਰਕਾਰ ਦੇ ਦ੍ਰਿਸ਼ਟੀਕੋਣ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ, "ਸਾਡਾ ਉਦੇਸ਼ ਰਾਜ-ਵਿਸ਼ੇਸ਼ ਢਾਂਚਾ ਬਣਾਉਣਾ, ਬਿਹਤਰ ਸਿਹਤ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਵਿਆਪਕ SOPs ਵਿਕਸਿਤ ਕਰਨਾ, ਲੋਕਾਂ ਨੂੰ ਗੁਣਵੱਤਾ ਵਾਲੀਆਂ ਸੇਵਾਵਾਂ ਪ੍ਰਦਾਨ ਕਰਨਾ ਅਤੇ ਆਧੁਨਿਕ ਸਿਹਤ ਪ੍ਰਣਾਲੀਆਂ ਨਾਲ ਆਯੁਸ਼ ਦੇ ਏਕੀਕਰਣ ਨੂੰ ਯਕੀਨੀ ਬਣਾਉਣਾ ਹੈ।"

ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ਹੇਠ 2014 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਰਾਸ਼ਟਰੀ ਆਯੂਸ਼ ਮਿਸ਼ਨ ਦੀ ਪ੍ਰਗਤੀ 'ਤੇ ਵਿਚਾਰ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਮਿਸ਼ਨ ਨੇ ਕਿਫਾਇਤੀ ਅਤੇ ਸਮਾਵੇਸ਼ੀ ਆਯੂਸ਼ ਸਿਹਤ ਸੰਭਾਲ ਸੇਵਾਵਾਂ ਨੂੰ ਮਹੱਤਵਪੂਰਨ ਤੌਰ 'ਤੇ ਅੱਗੇ ਵਧਾਇਆ ਹੈ। ਉਨ੍ਹਾਂ ਨੇ ਖਾਸ ਤੌਰ 'ਤੇ ਪੂਰੇ ਭਾਰਤ ਵਿੱਚ 12,500 ਆਯੁਸ਼ਮਾਨ ਅਰੋਗਯ ਮੰਦਿਰਾਂ ਦੀ ਸਥਾਪਨਾ ਦੀ ਪਰਿਵਰਤਨਸ਼ੀਲ ਪਹਿਲਕਦਮੀ ਨੂੰ ਰੇਖਾਂਕਿਤ ਕੀਤਾ, ਜੋ ਕਿ ਓਪੀਡੀ-ਅਧਾਰਿਤ ਸੇਵਾਵਾਂ ਤੋਂ ਰੋਕਥਾਮ ਅਤੇ ਪ੍ਰੋਤਸਾਹਨ ਸਿਹਤ ਸੰਭਾਲ 'ਤੇ ਕੇਂਦ੍ਰਿਤ ਇੱਕ ਸੰਪੂਰਨ ਸੇਵਾ ਪ੍ਰਦਾਨ ਮਾਡਲ ਵਿੱਚ ਇੱਕ ਪੈਰਾਡਾਈਮ ਤਬਦੀਲੀ ਦੀ ਨਿਸ਼ਾਨਦੇਹੀ ਕਰਦਾ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ 4 ਮਾਰਚ, 2024 ਨੂੰ, ਮੰਤਰਾਲੇ ਨੇ ਆਯੁਸ਼ ਸਿਹਤ ਸੰਭਾਲ ਸਹੂਲਤਾਂ ਲਈ ਭਾਰਤੀ ਜਨਤਕ ਸਿਹਤ ਮਿਆਰ (IPHS) ਲਾਂਚ ਕੀਤੇ। ਨੀਤੀ ਆਯੋਗ ਅਤੇ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (DGHS) ਨਾਲ ਸਲਾਹ-ਮਸ਼ਵਰਾ ਕਰਕੇ ਵਿਕਸਿਤ ਕੀਤੇ ਗਏ ਇਹ ਮਾਪਦੰਡ, ਆਯੁਸ਼ ਬੁਨਿਆਦੀ ਢਾਂਚੇ, ਮਨੁੱਖੀ ਸਰੋਤਾਂ, ਸਮਰੱਥਾ ਨਿਰਮਾਣ, ਦਵਾਈਆਂ, ਗੁਣਵੱਤਾ ਭਰੋਸਾ, ਕਲੀਨਿਕਲ ਅਜ਼ਮਾਇਸ਼ਾਂ ਅਤੇ ਬ੍ਰਾਂਡਿੰਗ ਵਿੱਚ ਇਕਸਾਰਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਵੱਲ ਇੱਕ ਆਦਰਸ਼ ਬਦਲਾਅ ਹਨ।

ਸ਼੍ਰੀ ਜਾਧਵ ਨੇ ਇੱਕ ਮਹੱਤਵਪੂਰਨ ਐਲਾਨ ਕਰਦੇ ਹੋਏ ਕਿਹਾ ਕਿ ਆਯੁਰਵੇਦ ਦਿਵਸ ਹੁਣ ਹਰ ਸਾਲ 23 ਸਤੰਬਰ ਨੂੰ ਮਨਾਇਆ ਜਾਵੇਗਾ, ਜਿਸਦੀ 10ਵੀਂ ਵਰ੍ਹੇਗੰਢ ਇਸ ਸਾਲ "ਲੋਕਾਂ ਅਤੇ ਗ੍ਰਹਿ ਲਈ ਆਯੁਰਵੇਦ" ਥੀਮ ਅਧੀਨ ਮਨਾਈ ਜਾ ਰਹੀ ਹੈ । ਇਹ ਥੀਮ ਵਾਤਾਵਰਣਿਕ ਸਥਿਰਤਾ ਨੂੰ ਯਕੀਨੀ ਬਣਾਉਂਦੇ ਹੋਏ ਵਿਅਕਤੀਗਤ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿੱਚ ਆਯੁਰਵੇਦ ਦੀ ਸਾਰਥਕਤਾ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਯੁਰਵੇਦ ਦਿਵਸ ਨੂੰ ਇੱਕ ਵਿਸ਼ਵਵਿਆਪੀ ਸਿਹਤ ਪਹਿਲਕਦਮੀ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਸਰਗਰਮੀ ਨਾਲ ਹਿੱਸਾ ਲੈਣ ਅਤੇ ਸਮੂਹਿਕ ਤੌਰ 'ਤੇ ਕੰਮ ਕਰਨ ਦੀ ਅਪੀਲ ਕੀਤੀ।

ਕੇਂਦਰੀ ਮੰਤਰੀ ਨੇ ਸੰਸਥਾਗਤ ਵਿਕਾਸ ਦੇ ਮੋਰਚੇ 'ਤੇ, ਆਯੁਸ਼ ਨਾਲ ਸਬੰਧਿਤ ਬੀਮਾ ਮਾਮਲਿਆਂ 'ਤੇ ਹਿੱਸੇਦਾਰਾਂ ਦੀ ਸਹਾਇਤਾ ਲਈ ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (AIIA) ਵਿਖੇ ਪ੍ਰੋਜੈਕਟ ਮੈਨੇਜਮੈਂਟ ਯੂਨਿਟ (PMU) ਦੇ ਸੰਚਾਲਨ ਦਾ ਐਲਾਨ ਕੀਤਾ। ਪੀਐੱਮਯੂ (PMU) ਬੀਮਾ ਵਿਧੀਆਂ ਰਾਹੀਂ ਆਯੁਸ਼ ਇਲਾਜ ਤੱਕ ਪਹੁੰਚ ਦੀ ਸਹੂਲਤ ਲਈ ਇੱਕ ਸਮਰਪਿਤ ਇੰਟਰਫੇਸ ਵਜੋਂ ਕੰਮ ਕਰੇਗਾ।

ਉਨ੍ਹਾਂ ਨੇ ਏਆਈਆਈਏ ਵਿਖੇ 'ਆਯੁਰਵਿਦਿਆ ਐਡਵਾਂਸਡ ਸੈਂਟਰ' ਦਾ ਉਦਘਾਟਨ ਵੀ ਕੀਤਾ - ਜੋ ਕਿ ਆਯੁਰਵੇਦ ਸਿੱਖਿਆ ਅਤੇ ਸੰਚਾਰ ਨੂੰ ਸਮਰਪਿਤ ਇੱਕ ਮੋਹਰੀ ਡਿਜੀਟਲ ਪਲੈਟਫਾਰਮ ਹੈ। ਕੇਂਦਰ ਦਾ ਉਦੇਸ਼ ਮਾਹਿਰਾਂ ਦੀ ਅਗਵਾਈ ਵਾਲੇ ਕੋਰਸਾਂ, ਲਾਈਵ ਵੈਬਿਨਾਰਾਂ ਅਤੇ ਇੰਟਰਐਕਟਿਵ ਸੈਸ਼ਨਾਂ ਰਾਹੀਂ ਆਯੁਰਵੇਦ ਸਿੱਖਿਆ ਦਾ ਲੋਕਤੰਤਰੀਕਰਣ ਕਰਨਾ ਹੈ। ਇਸ ਪਹਿਲਕਦਮੀ ਨਾਲ ਸਮਰੱਥਾ ਨਿਰਮਾਣ, ਪੇਸ਼ੇਵਰ ਵਿਕਾਸ ਨੂੰ ਜਾਰੀ ਰੱਖਣ ਅਤੇ ਆਯੁਸ਼ ਖੇਤਰ ਵਿੱਚ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣ ਦੀ ਉਮੀਦ ਹੈ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ.ਕੇ. ਪੌਲ ਨੇ ਆਯੂਸ਼ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸਵੱਛ ਭਾਰਤ ਦੇ ਨਿਰਮਾਣ ਵਿੱਚ ਆਯੂਸ਼ ਖੇਤਰ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਸੰਮੇਲਨ ਦੇਸ਼ ਭਰ ਵਿੱਚ ਰਵਾਇਤੀ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ 'ਤੇ ਵਿਚਾਰ-ਵਟਾਂਦਰਾ ਕਰਨ ਲਈ ਹਿੱਸੇਦਾਰਾਂ ਅਤੇ ਰਾਜ ਸਰਕਾਰਾਂ ਨੂੰ ਇੱਕ ਪਲੈਟਫਾਰਮ 'ਤੇ ਇਕੱਠਾ ਕਰਦਾ ਹੈ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਵਿਕਸਿਤ ਭਾਰਤ @2047 ਦਾ ਟੀਚਾ ਸਿਰਫ ਇੱਕ ਸਿਹਤਮੰਦ ਅਤੇ ਉਤਪਾਦਕ ਆਬਾਦੀ ਦੁਆਰਾ ਹੀ ਸਾਕਾਰ ਕੀਤਾ ਜਾ ਸਕਦਾ ਹੈ, ਉਨ੍ਹਾਂ ਕਿਹਾ, "ਸਿਹਤ ਇੱਕ ਸਮਰੱਥਕ ਅਤੇ ਰਾਸ਼ਟਰੀ ਵਿਕਾਸ ਲਈ ਇੱਕ ਯੋਗਕਰਤਾ ਅਤੇ ਮੀਲ ਪੱਥਰ ਦੋਵੇਂ ਹਨ।"

ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਟੀ.ਬੀ., ਕੋੜ੍ਹ, ਲਿੰਫੈਟਿਕ ਫਾਈਲੇਰੀਆਸਿਸ, ਖਸਰਾ, ਕਾਲਾ ਅਜ਼ਰ ਅਤੇ ਰੁਬੇਲਾ ਵਰਗੀਆਂ ਬਿਮਾਰੀਆਂ ਨੂੰ ਖਤਮ ਕਰਨ ਲਈ ਕੇਂਦ੍ਰਿਤ ਯਤਨਾਂ ਨਾਲ, ਗੰਭੀਰ ਬਿਮਾਰੀਆਂ ਦਾ ਮੁਕਾਬਲਾ ਕਰਨ ਅਤੇ SDG ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਭਾਰਤ ਦੀਆਂ ਮਹੱਤਵਪੂਰਨ ਪ੍ਰਗਤੀਆਂ ਦਾ ਜ਼ਿਕਰ ਕੀਤਾ। ਡਾ. ਪੌਲ ਨੇ ਇੱਕ ਵਿਆਪਕ, ਏਕੀਕ੍ਰਿਤ ਪਹੁੰਚ ਰਾਹੀਂ, ਜਿਸ ਵਿੱਚ ਆਧੁਨਿਕ ਅਤੇ ਰਵਾਇਤੀ ਸਿਹਤ ਸੰਭਾਲ ਪ੍ਰਣਾਲੀਆਂ ਦੋਵੇਂ ਸ਼ਾਮਲ ਹਨ, ਜੀਵਨ ਦੀ ਸੰਭਾਵਨਾ ਮੌਜੂਦਾ 71 ਵਰ੍ਹਿਆਂ ਤੋਂ ਵਧਾ ਕੇ 85 ਵਰ੍ਹੇ ਜਾਂ ਇਸ ਤੋਂ ਵੱਧ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਇਸ ਨੂੰ ਪ੍ਰਾਪਤ ਕਰਨ ਲਈ, ਉਨ੍ਹਾਂ ਨੇ ਰਾਸ਼ਟਰੀ ਆਯੂਸ਼ ਮਿਸ਼ਨ (NAM) ਨੂੰ ਬਿਹਤਰ ਢੰਗ ਨਾਲ ਲਾਗੂ ਕਰਨ, ਆਯੂਸ਼ ਮੈਡੀਕਲ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ, ਤੰਦਰੁਸਤੀ ਅਤੇ ਡਾਕਟਰੀ ਮੁੱਲ ਵਾਲੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ, ਅਤੇ ਆਯੂਸ਼ ਨਿੱਜੀ ਖੇਤਰ ਅਤੇ ਸਿਖਲਾਈ ਪ੍ਰਾਪਤ ਕਾਰਜਬਲ ਦੀ ਵਧੇਰੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਸਮੇਤ ਮੁੱਖ ਕਾਰਜ ਬਿੰਦੂਆਂ ਦੀ ਰੂਪਰੇਖਾ ਦਿੱਤੀ। ਉਨ੍ਹਾਂ ਨੇ ਬਿਹਤਰ ਰਾਸ਼ਟਰੀ ਸਿਹਤ ਨਤੀਜਿਆਂ ਲਈ ਆਯੂਸ਼ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਸਮੂਹਿਕ ਅਤੇ ਨਿਰੰਤਰ ਯਤਨਾਂ ਦਾ ਸੱਦਾ ਦਿੱਤਾ।

ਸਕੱਤਰ, ਵੈਦਯ ਰਾਜੇਸ਼ ਕੋਟੇਚਾ ਨੇ 'ਹਰ ਘਰ ਆਯੁਰਯੋਗ' ਪਹਿਲ - ਆਯੁਸ਼ ਅਤੇ ਯੋਗ ਦਾ ਮਿਸ਼ਰਣ - ਨੂੰ ਹਰ ਘਰ ਤੱਕ ਪਹੁੰਚਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਕਿਉਂਕਿ ਇਹ ਇੱਕ ਸਿਹਤਮੰਦ ਰਾਸ਼ਟਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਛੇ ਮੁੱਖ ਉਪ-ਥੀਮਾਂ ਦੇ ਆਲੇ-ਦੁਆਲੇ ਬਣਿਆ ਦੋ-ਦਿਨਾਂ ਸੰਮੇਲਨ, ਵਿਵਹਾਰਕ ਤਬਦੀਲੀ ਰਾਹੀਂ ਇਸ ਏਕੀਕਰਣ ਨੂੰ ਅੱਗੇ ਵਧਾਉਣ ਦਾ ਉਦੇਸ਼ ਰੱਖਦਾ ਹੈ । ਇਹ ਸੰਮੇਲਨ ਆਯੁਸ਼ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ।

ਇਸ ਸ਼ਿਖਰ ਸੰਮੇਲਨ ਦਾ ਉਦੇਸ਼ ਰਾਜ-ਵਿਸ਼ੇਸ਼ ਨੋਟਿਸ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅਧਿਕਾਰੀਆਂ ਤੋਂ ਪ੍ਰਾਪਤ ਫੀਡਬੈਕ ਨੋਟਿਸ 'ਤੇ ਵਿਸਤ੍ਰਿਤ ਚਰਚਾ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਨਾ ਹੈ, ਜਿਸ ਵਿੱਚ ਜ਼ਮੀਨੀ ਪੱਧਰ 'ਤੇ ਇਨਪੁਟ ਵੀ ਸ਼ਾਮਲ ਹਨ। ਅਜਿਹੀ ਭਾਗੀਦਾਰੀ ਪਹੁੰਚ ਦਾ ਉਦੇਸ਼ ਰਾਸ਼ਟਰੀ ਆਯੂਸ਼ ਮਿਸ਼ਨ (NAM) ਨੂੰ ਮਜ਼ਬੂਤ ​​ਅਤੇ ਰਣਨੀਤਕ ਤੌਰ 'ਤੇ ਵਿਸਤਾਰ ਕਰਨਾ ਹੈ । ਇਹ ਇੱਕ ਪ੍ਰਮੁੱਖ ਪ੍ਰੋਗਰਾਮ ਜੋ ਆਯੁਰਵੇਦ, ਯੋਗਾ ਅਤੇ ਕੁਦਰਤੀ ਇਲਾਜ, ਯੂਨਾਨੀ, ਸਿੱਧ, ਸੋਵਾ ਰਿਗਪਾ ਅਤੇ ਹੋਮਿਓਪੈਥੀ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਕੇ ਸੰਪੂਰਨ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰਦਾ ਹੈ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ਅਤੇ ਨਿਰਧਾਰਿਤ ਵਿਸ਼ਿਆਂ ਅਤੇ ਰਾਜ ਵਿਸ਼ੇਸ਼ ਅਤੇ ਜ਼ਮੀਨੀ ਪੱਧਰ ਦੇ ਹਿੱਸੇਦਾਰਾਂ ਤੋਂ ਇਕੱਠੇ ਕੀਤੇ ਫੀਡਬੈਕ ਨੋਟਿਸ 'ਤੇ ਆਪਣੇ ਨਤੀਜੇ ਪੇਸ਼ ਕੀਤੇ।

ਕਰਟਨ ਰੇਜ਼ਰ ਰਿਲੀਜ਼ ਇੱਥੋਂ ਪੜ੍ਹੀ ਜਾ ਸਕਦੀ ਹੈ: - https://www.pib.gov.in/PressReleasePage.aspx?PRID=2162389

 

****************

ਐੱਮਵੀ/ਜੀਐੱਸ/ਐੱਸਜੀ


(Release ID: 2163653) Visitor Counter : 6