ਲੋਕ ਸਭਾ ਸਕੱਤਰੇਤ
ਲੋਕ ਸਭਾ ਸਪੀਕਰ ਨੇ ਸਮੇਂ ਸਿਰ ਨਿਆਂ ਰਾਹੀਂ ਮਨੁੱਖੀ ਮਾਣ-ਸਨਮਾਨ ਨੂੰ ਯਕੀਨੀ ਕਰਨ ਲਈ ਸੰਵਾਦ ਦਾ ਸੱਦਾ ਦਿੱਤਾ
ਜਲਦੀ ਨਿਆਂ ਪ੍ਰਦਾਨ ਕਰਨ ਲਈ ਨਿਆਂਪਾਲਿਕਾ, ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ: ਲੋਕ ਸਭਾ ਸਪੀਕਰ
ਸੰਵਿਧਾਨ ਨਿਰਮਾਤਾਵਾਂ ਨੇ ਸਾਰੇ ਨਾਗਰਿਕਾਂ ਲਈ ਸਮਾਨਤਾ, ਨਿਆਂ ਅਤੇ ਅਧਿਕਾਰਾਂ ਦੀ ਗਰੰਟੀ ਦਿੱਤੀ ਹੈ: ਲੋਕ ਸਭਾ ਸਪੀਕਰ
ਭਾਰਤ ਲੋਕਤੰਤਰੀ ਕਦਰਾਂ-ਕੀਮਤਾਂ ਅਨੁਰੂਪ ਆਪਣੀ ਕਾਨੂੰਨੀ ਪ੍ਰਣਾਲੀ ਵਿੱਚ ਲਗਾਤਾਰ ਸੁਧਾਰ ਕਰਦਾ ਹੈ: ਲੋਕ ਸਭਾ ਸਪੀਕਰ
ਲੋਕ ਸਭਾ ਸਪੀਕਰ 11ਵਾਂ ਡਾ. ਐਲ.ਐਮ. ਸਿੰਘਵੀ ਮੈਮੋਰੀਅਲ ਲੈਕਚਰ ਦਿੱਤਾ
Posted On:
03 SEP 2025 8:52PM by PIB Chandigarh
ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਅੱਜ ਨਿਆਂ ਰਾਹੀਂ ਮਨੁੱਖੀ ਮਾਣ-ਸਨਮਾਨ ਦੀ ਪ੍ਰਮੁੱਖਤਾ ਨੂੰ ਬਰਕਰਾਰ ਰੱਖਣ ਲਈ ਵੱਖ-ਵੱਖ ਹਿੱਸੇਦਾਰਾਂ ਦਰਮਿਆਨ ਜਨਤਕ ਚਰਚਾ ਅਤੇ ਸੰਵਾਦ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਾਨੂੰਨੀ ਅਤੇ ਪ੍ਰਸ਼ਾਸਨਿਕ ਪ੍ਰਣਾਲੀਆਂ ਦੇ ਅੰਦਰ ਕਈ ਰੁਕਾਵਟਾਂ ਨਿਆਂ ਵਿੱਚ ਦੇਰੀ ਦਾ ਕਾਰਨ ਬਣਦੀ ਹੈ। ਸ਼੍ਰੀ ਬਿਰਲਾ ਨੇ ਨਾਗਰਿਕਾਂ ਅਤੇ ਚਿੰਤਕਾਂ ਨੂੰ ਸਾਰਿਆਂ ਲਈ ਸਮੇਂ ਸਿਰ ਅਤੇ ਨਿਰਪੱਖ ਨਿਆਂ ਯਕੀਨੀ ਬਣਾਉਣ ਦੇ ਮਹੱਤਵਪੂਰਨ ਸਵਾਲ 'ਤੇ ਵਿਚਾਰ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਡਾ. ਬੀ.ਆਰ. ਅੰਬੇਡਕਰ ਦੀ ਅਗਵਾਈ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਨੇ ਸੰਵਿਧਾਨ ਦੇ ਅੰਦਰ ਮਨੁੱਖਤਾ, ਸਮਾਨਤਾ, ਨਿਆਂ, ਸਮਾਜਿਕ-ਆਰਥਿਕ ਅਧਿਕਾਰਾਂ ਅਤੇ ਆਜ਼ਾਦੀ ਦੇ ਸਿਧਾਂਤਾਂ ਨੂੰ ਡੂੰਘਾਈ ਨਾਲ ਜੋੜਿਆ ਹੈ। ਸੰਵਿਧਾਨਕ ਧਾਰਾਵਾਂ ਅਤੇ ਸੰਵਿਧਾਨ ਸਭਾ ਦੀਆਂ ਬਹਿਸਾਂ ਦੋਵਾਂ ਵਿੱਚ ਮਨੁੱਖੀ ਮਾਣ-ਸਨਮਾਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਸ਼੍ਰੀ ਬਿਰਲਾ ਨੇ ਇਹ ਟਿੱਪਣੀਆਂ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ 11ਵੇਂ ਡਾ. ਐੱਲ.ਐੱਮ. ਸਿੰਘਵੀ ਮੈਮੋਰੀਅਲ ਲੈਕਚਰ ਦੌਰਾਨ ਕੀਤੀਆਂ, ਜਿਸਦਾ ਵਿਸ਼ਾ ਸੀ "ਮਨੁੱਖੀ ਮਾਣ ਸੰਵਿਧਾਨ ਦੀ ਆਤਮਾ: 21ਵੀਂ ਸਦੀ ਵਿੱਚ ਨਿਆਂਇਕ ਚਿੰਤਨ"।
ਸ਼੍ਰੀ ਬਿਰਲਾ ਨੇ ਨਿਆਂਪਾਲਿਕਾ, ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦੇ ਆਪਣੇ ਕੰਮਕਾਜ ਨੂੰ ਵਧਾਉਣ ਅਤੇ ਸਾਰਿਆਂ ਲਈ ਸਮੇਂ ਸਿਰ ਨਿਆਂ ਯਕੀਨੀ ਬਣਾਉਣ ਲਈ ਸਹਿਯੋਗ ਨਾਲ ਕੰਮ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉਨ੍ਹਾਂ ਵਿਦਵਾਨਾਂ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਭਾਰਤ ਦੀਆਂ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਆਪਣੀ ਮੁਹਾਰਤ ਦਾ ਯੋਗਦਾਨ ਪਾਇਆ ਹੈ। ਮੌਜੂਦਾ ਸਮੇਂ ਵਿੱਚ ਚਲ ਰਹੇ ਸੁਧਾਰਾਂ 'ਤੇ ਚਰਚਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਭਾਰਤ ਲੋਕਤੰਤਰੀ ਕਦਰਾਂ-ਕੀਮਤਾਂ ਦੇ ਅਨੁਸਾਰ ਆਪਣੇ ਕਾਨੂੰਨੀ ਢਾਂਚੇ ਨੂੰ ਲਗਾਤਾਰ ਵਿਕਸਿਤ ਕਰ ਰਿਹਾ ਹੈ, ਜਦੋਂ ਕਿ ਇਹ ਸਵੀਕਾਰ ਕਰਦੇ ਹੋਏ ਕਿ ਮਨੁੱਖੀ ਸਨਮਾਨ ਅਤੇ ਨਿਆਂ ਦੀ ਰੱਖਿਆ ਨਾਲ ਸਬੰਧਿਤ ਚੁਣੌਤੀਆਂ ਹੁਣੇ ਵੀ ਬਣੀਆਂ ਹੋਈਆਂ ਹਨ ਅਤੇ ਇਨ੍ਹਾਂ ਲਈ ਵਿਆਪਕ ਸੁਧਾਰਾਂ ਅਤੇ ਸੋਚ-ਸਮਝ ਕੇ ਹੱਲਾਂ ਦੀ ਜ਼ਰੂਰਤ ਹਨ।
ਸਾਬਕਾ ਸੰਸਦ ਮੈਂਬਰ, ਕਾਨੂੰਨਦਾਨ, ਡਿਪਲੋਮੈਟ ਅਤੇ ਵਿਦਵਾਨ ਡਾ. ਐਲ.ਐਮ. ਸਿੰਘਵੀ ਦੇ ਜੀਵਨ ਅਤੇ ਵਿਰਾਸਤ 'ਤੇ ਵਿਚਾਰ ਕਰਦੇ ਹੋਏ, ਸ਼੍ਰੀ ਬਿਰਲਾ ਨੇ ਉਨ੍ਹਾਂ ਦੀ ਯਾਤਰਾ ਨੂੰ ਸੱਚਮੁੱਚ ਪ੍ਰੇਰਨਾਦਾਇਕ ਦੱਸਿਆ। ਡਾ. ਸਿੰਘਵੀ ਨੇ ਇੱਕ ਸੰਵਿਧਾਨਕ ਮਾਹਿਰ, ਕਾਨੂੰਨੀ ਵਿਦਵਾਨ, ਲੇਖਕ ਅਤੇ ਕਵੀ ਵਜੋਂ ਮਹੱਤਵਪੂਰਨ ਯੋਗਦਾਨ ਪਾਇਆ, ਇੱਕ ਵਿਰਾਸਤ ਛੱਡੀ ਜੋ ਅਜੇ ਵੀ ਪ੍ਰੇਰਿਤ ਕਰਦੀ ਹੈ। ਸ਼੍ਰੀ ਬਿਰਲਾ ਨੇ ਡਾ. ਸਿੰਘਵੀ ਦੇ ਨਾ ਸਿਰਫ਼ ਭਾਰਤ 'ਤੇ ਸਗੋਂ ਦੁਨੀਆ ਭਰ ਦੇ ਸੰਵਿਧਾਨਾਂ ਦੇ ਖਰੜੇ 'ਤੇ ਵੀ ਡੂੰਘਾ ਪ੍ਰਭਾਵ ਨੂੰ ਯਾਦ ਕੀਤਾ। ਉਨ੍ਹਾਂ ਨੇ ਭਾਰਤੀ ਲੋਕਤੰਤਰ, ਸੱਭਿਆਚਾਰ, ਗਿਆਨ, ਵਪਾਰ ਅਤੇ ਵਿਦੇਸ਼ਾਂ ਵਿੱਚ ਭਾਰਤੀਆਂ ਦੇ ਮਾਣ ਨੂੰ ਉਤਸ਼ਾਹਿਤ ਕਰਨ ਵਿੱਚ ਡਾ. ਸਿੰਘਵੀ ਦੀ ਮਹੱਤਵਪੂਰਨ ਭੂਮਿਕਾ 'ਤੇ ਵੀ ਚਾਨਣਾ ਪਾਇਆ। ਸ਼੍ਰੀ ਬਿਰਲਾ ਨੇ ਕਿਹਾ ਕਿ ਡਾ. ਸਿੰਘਵੀ ਦੀ ਬਹੁਪੱਖੀ ਸ਼ਖਸੀਅਤ ਸਾਰੇ ਭਾਰਤੀਆਂ ਨੂੰ ਇਨੋਵੇਸ਼ਨ, ਰਚਨਾਤਮਕ ਤੌਰ ‘ਤੇ ਸੋਚਣ ਅਤੇ ਰਾਸ਼ਟਰ ਲਈ ਅਰਥਪੂਰਨ ਯੋਗਦਾਨ ਦੇਣ ਲਈ ਪ੍ਰੇਰਿਤ ਕਰਦੀ ਹੈ।
ਭਾਰਤ ਦੇ ਚੀਫ਼ ਜਸਟਿਸ ਸ਼੍ਰੀ ਬੀ.ਆਰ. ਗਵਈ ਨੇ ਵੀ ਇਸ ਮੌਕੇ 'ਤੇ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕੀਤਾ।


****
ਏ ਐਮ
(Release ID: 2163651)
Visitor Counter : 2