ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਸ਼੍ਰੀ ਸਰਬਾਨੰਦ ਸੋਨੋਵਾਲ ਨੇ ਛੋਟੇ ਵਪਾਰੀਆਂ ਨੂੰ ਸਸ਼ਕਤ ਬਣਾਉਣ ਲਈ ਪ੍ਰਧਾਨ ਮੰਤਰੀ ਸਵਨਿਧੀ ਨੂੰ ਕ੍ਰੈਡਿਟ ਦਿੱਤਾ, ਕਾਂਗਰਸ ਦੀ ਕੀਤੀ ਨਿੰਦਾ


ਸ਼੍ਰੀ ਸੋਨੋਵਾਲ ਨੇ ਡਿਬਰੂਗੜ੍ਹ ਦੇ ਮਿਲਾਨ ਨਗਰ ਵਿਖੇ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਕੇਂਦਰ ਦਾ ਉਦਘਾਟਨ ਕੀਤਾ

"ਕਾਂਗਰਸ ਦੇ ਦੌਰ ਦੌਰਾਨ, ਸਰਕਾਰ ਦੁਆਰਾ ਭੇਜੇ ਗਏ ਹਰ ਰੁਪਏ ਦੇ 84 ਪੈਸੇ ਵਿਚੌਲਿਆਂ ਦੁਆਰਾ ਹੜੱਪ ਲਏ ਜਾਂਦੇ ਸਨ:" ਸ਼੍ਰੀ ਸਰਬਾਨੰਦ ਸੋਨੋਵਾਲ

"ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਰਾਹੀਂ, ਪ੍ਰਧਾਨ ਮੰਤਰੀ ਮੋਦੀ ਨੇ ਦਿਖਾਇਆ ਹੈ ਕਿ ਉਹ ਕਦੇ ਵੀ ਗ਼ਰੀਬਾਂ ਨੂੰ ਨਿਰਾਸ਼ ਨਹੀਂ ਕਰਦੇ:" ਸ਼੍ਰੀ ਸਰਬਾਨੰਦ ਸੋਨੋਵਾਲ

Posted On: 31 AUG 2025 8:35PM by PIB Chandigarh

ਕੇਂਦਰੀ ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਸਫਲ ਲਾਗੂਕਰਣ ਰਾਹੀਂ ਸਾਬਤ ਕਰ ਦਿੱਤਾ ਹੈ ਕਿ ਉਹ ਗ਼ਰੀਬਾਂ ਨੂੰ ਕਦੇ ਵੀ ਨਿਰਾਸ਼ ਨਹੀਂ ਕਰਨਗੇ।

ਡਿਬਰੂਗੜ੍ਹ ਐੱਲਐੱਸਸੀ ਤੋਂ ਸੰਸਦ ਮੈਂਬਰ, ਸ਼੍ਰੀ ਸੋਨੋਵਾਲ ਨੇ ਡਿਬਰੂਗੜ੍ਹ ਦੇ ਮਨਕੋਟਾ ਰੋਡ 'ਤੇ ਸਥਿਤ ਔਨਿਆਤੀ ਸਤਰਾ (Auniati Satra) ਸ਼ਾਖਾ ਵਿਖੇ ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰ ਦੀ ਆਤਮਨਿਰਭਰ ਨਿਧੀ (ਪੀਐੱਮ ਸਵਨਿਧੀ) ਯੋਜਨਾ 'ਤੇ ਇੱਕ ਜਨਤਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਹ ਪ੍ਰੋਗਰਾਮ ਡਿਬਰੂਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਿਬਰੂਗੜ੍ਹ ਨਗਰ ਨਿਗਮ (ਡੀਐੱਮਸੀ) ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦੌਰਾਨ, ਕੇਂਦਰੀ ਮੰਤਰੀ ਨੇ ਯੋਜਨਾ ਦੇ ਕਈ ਲਾਭਾਰਥੀਆਂ ਨਾਲ ਗੱਲਬਾਤ ਵੀ ਕੀਤੀ।

ਸ਼੍ਰੀ ਸੋਨੋਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ, "ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦਾ ਮੁੱਖ ਟੀਚਾ ਆਤਮ-ਨਿਰਭਰਤਾ ਹੈ। ਇਸ ਰਾਹੀਂ, ਇੱਕ ਵਿਅਕਤੀ ਆਪਣੇ ਪਰਿਵਾਰ ਦਾ ਸਨਮਾਨ ਨਾਲ ਸਮਰਥਨ ਕਰ ਸਕਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਤਾਕਤ ਦੀ ਕਲਪਨਾ ਕੀਤੀ ਅਤੇ ਗ਼ਰੀਬਾਂ ਅਤੇ ਹਾਸ਼ੀਏ 'ਤੇ ਪਏ ਲੋਕਾਂ ਨੂੰ ਵਿੱਤੀ ਤੌਰ 'ਤੇ ਸਸ਼ਕਤ ਬਣਾਉਣ ਲਈ ਇਹ ਯੋਜਨਾ ਬਣਾਈ।"

ਕੋਵਿਡ-19 ਮਹਾਮਾਰੀ ਦੌਰਾਨ ਆਈਆਂ ਮੁਸ਼ਕਿਲਾਂ ਨੂੰ ਯਾਦ ਕਰਦੇ ਹੋਏ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ, “ਜਦੋਂ ਪਾਬੰਦੀਆਂ ਨੇ ਛੋਟੇ ਕਾਰੋਬਾਰਾਂ ਅਤੇ ਸਟ੍ਰੀਟ ਵੈਂਡਰ ਨੂੰ ਨਕਾਰਾ ਕਰ ਦਿੱਤਾ, ਤਾਂ ਪ੍ਰਧਾਨ ਮੰਤਰੀ ਮੋਦੀ ਨੇ ਰਾਹਤ ਪ੍ਰਦਾਨ ਕਰਨ ਲਈ ਇਹ ਯੋਜਨਾ ਸ਼ੁਰੂ ਕੀਤੀ। ਇਸ ਦੇ ਤਹਿਤ, ਬੈਂਕਾਂ ਨੂੰ ਤਿੰਨ ਪੜਾਵਾਂ ਵਿੱਚ ਵਿਕਰੇਤਾਵਾਂ ਨੂੰ ਕਰਜ਼ੇ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ - ₹10,000 ਤੋਂ ਸ਼ੁਰੂ ਕਰਕੇ, ਉਸ ਤੋਂ ਬਾਅਦ ₹20,000 ਅਤੇ ਸਮੇਂ ਸਿਰ ਭੁਗਤਾਨ ਕਰਨ ਵਾਲਿਆਂ ਲਈ ₹50,000 ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸਫਲ ਕਰਜ਼ਦਾਰਾਂ ਨੂੰ 7% ਵਿਆਜ ਸਬਸਿਡੀ ਦਿੱਤੀ ਗਈ ਸੀ।”

 

ਸੋਨੋਵਾਲ ਨੇ ਅੱਗੇ ਕਿਹਾ ਕਿ ਮੁੜ ਅਦਾਇਗੀ ਵਿਧੀ ਦੇ ਡਿਜ਼ਾਈਨ ਨੇ ਬਹੁਤ ਸਾਰੇ ਛੋਟੇ ਵਪਾਰੀਆਂ ਨੂੰ ਸਫਲ ਹੋਣ ਵਿੱਚ ਮਦਦ ਕੀਤੀ।

ਕਾਂਗਰਸ ਨੂੰ ਨਿਸ਼ਾਨਾ ਬਣਾਉਂਦੇ ਹੋਏ, ਸੋਨੋਵਾਲ ਨੇ ਕਿਹਾ ਕਿ ਪਾਰਟੀ ਆਪਣੀ 55 ਵਰ੍ਹਿਆਂ ਦੀ ਸੱਤਾ ਦੌਰਾਨ ਭਲਾਈ ਦੇ ਕੰਮ ਕਰਨ ਵਿੱਚ ਅਸਫਲ ਰਹੀ। ਕੇਂਦਰੀ ਮੰਤਰੀ ਨੇ ਕਿਹਾ,"ਸ਼੍ਰੀ ਰਾਜੀਵ ਗਾਂਧੀ ਨੇ ਖੁਦ ਮੰਨਿਆ ਸੀ ਕਿ ਸਰਕਾਰ ਵੱਲੋਂ ਭੇਜੇ ਗਏ ਹਰ ਇੱਕ ਰੁਪਏ ਵਿੱਚੋਂ, 84 ਪੈਸੇ ਵਿਚੌਲਿਆਂ ਦੁਆਰਾ ਹੜੱਪ ਲਏ ਗਏ ਸਨ। ਪਰ ਪ੍ਰਧਾਨ ਮੰਤਰੀ ਮੋਦੀ ਨੇ ਇਹ ਯਕੀਨੀ ਬਣਾਇਆ ਹੈ ਕਿ ਹਰ ਰੁਪਿਆ ਗ਼ਰੀਬਾਂ ਤੱਕ ਪਹੁੰਚੇ। ਉਨ੍ਹਾਂ ਦੀਆਂ ਨੀਤੀਆਂ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ' ਦੀਆਂ ਮੂਲ ਕਦਰਾਂ-ਕੀਮਤਾਂ ਰਾਹੀਂ ਸੰਚਾਲਿਤ ਹਨ।" 

ਇਸ ਤੋਂ ਬਾਅਦ, ਸ਼੍ਰੀ ਸੋਨੋਵਾਲ ਨੇ ਡਿਬਰੂਗੜ੍ਹ ਦੇ ਮਿਲਾਨ ਨਗਰ ਵਿਖੇ ਇੱਕ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਕੇਂਦਰ ਦਾ ਉਦਘਾਟਨ ਕੀਤਾ, ਜਿਸ ਦਾ ਉਦੇਸ਼ ਜਨਤਾ ਨੂੰ ਕਿਫਾਇਤੀ ਜੈਨਰਿਕ ਦਵਾਈਆਂ ਪ੍ਰਦਾਨ ਕਰਨਾ ਹੈ।

ਇਸ ਸਮਾਗਮ ਵਿੱਚ ਕਈ ਪਤਵੰਤੇ ਮੌਜੂਦ ਸਨ, ਜਿਨ੍ਹਾਂ ਵਿੱਚ ਅਸਾਮ ਦੇ ਕੈਬਨਿਟ ਮੰਤਰੀ ਅਤੇ ਡਿਬਰੂਗੜ੍ਹ ਦੇ ਵਿਧਾਇਕ ਸ਼੍ਰੀ ਪ੍ਰਸਾਂਤ ਫੁਕਨ, ਖੁਮਤਾਈ ਦੇ ਵਿਧਾਇਕ ਸ਼੍ਰੀ ਚੱਕਰਧਰ ਗੋਗੋਈ, ਦੁਲਿਆਜਨ ਦੇ ਵਿਧਾਇਕ ਸ਼੍ਰੀ ਤੇਰਾਸ਼ ਗੋਵਾਲਾ, ਲਾਹੋਵਾਲ ਦੇ ਵਿਧਾਇਕ ਸ਼੍ਰੀ ਬਿਨੋਦ ਹਜ਼ਾਰਿਕਾ, ਡਿਬਰੂਗੜ੍ਹ ਨਗਰ ਨਿਗਮ (ਡੀਐੱਮਸੀ), ਡਿਪਟੀ ਮੇਅਰ, ਸ਼੍ਰੀ ਉੱਜਲ ਫੁਕਨ, ਡਿਪਟੀ ਕਮਿਸ਼ਨਰ, ਸ਼੍ਰੀ ਬਿਕਰਮ ਕੈਰੀ, ਡਿਬਰੂਗੜ੍ਹ ਨਗਰ ਕਮਿਸ਼ਨਰ (ਡੀਐੱਮਸੀ) ਸ਼੍ਰੀ ਜੋਏ ਵਿਕਾਸ, ਡਿਬਰੂਗੜ੍ਹ ਵਿਕਾਸ ਅਥਾਰਿਟੀ (ਡੀਡੀਏ), ਚੇਅਰਮੈਨ, ਸ਼੍ਰੀ ਅਸੀਮ ਹਜ਼ਾਰਿਕਾ, ਜ਼ਿਲ੍ਹਾ ਪਰਿਸ਼ਦ, ਚੇਅਰਪਰਸਨ, ਪੁਸ਼ਪਾਂਜਲੀ ਸੋਨੋਵਾਲ, ਅਤੇ ਸੋਨੋਵਾਲ ਕਚਾਰੀ ਆਟੋਨੋਮਸ ਕੌਂਸਲ (ਐੱਸਕੇਏਸੀ) ਦੇ ਮੁੱਖ ਕਾਰਜਕਾਰੀ ਮੈਂਬਰ, ਸ਼੍ਰੀ ਟੋਂਕੇਸ਼ਵਰ ਸੋਨੋਵਾਲ, ਹੋਰ ਅਧਿਕਾਰੀਆਂ, ਪਤਵੰਤਿਆਂ ਅਤੇ ਲਾਭਾਰਥੀਆਂ ਦੇ ਨਾਲ ਸ਼ਾਮਲ ਸਨ।



 

****

ਐੱਸਆਰ/ਜੀਡੀਐੱਚ/ਪੀਐੱਨ/ਐੱਚਕੇ


(Release ID: 2162682) Visitor Counter : 2