ਸੰਸਦੀ ਮਾਮਲੇ
ਕੇਂਦਰੀ ਵਿਦਿਆਲਿਆਂ ਲਈ 35ਵੀਂ ਰਾਸ਼ਟਰੀ ਯੁਵਾ ਸੰਸਦ ਪ੍ਰਤੀਯੋਗਿਤਾ, 2024-25 ਦਾ ਪੁਰਸਕਾਰ ਵੰਡ ਸਮਾਰੋਹ ਕੱਲ੍ਹ ਆਯੋਜਿਤ ਕੀਤਾ ਜਾਵੇਗਾ
Posted On:
28 AUG 2025 2:47PM by PIB Chandigarh
ਕੇਂਦਰੀ ਵਿਦਿਆਲਿਆਂ ਦੇ ਲਈ 35ਵੀਂ ਰਾਸ਼ਟਰੀ ਯੁਵਾ ਸੰਸਦ ਪ੍ਰਤੀਯੋਗਿਤਾ, 2024-25 ਦਾ ਪੁਰਸਕਾਰ ਵੰਡ ਸਮਾਰੋਹ ਕੱਲ੍ਹ (ਸ਼ੁਕਰਵਾਰ, 29 ਅਗਸਤ, 2025) ਜੀਐੱਮਸੀ ਬਾਲਯੋਗੀ ਔਡੀਟੋਰੀਅਮ, ਪਾਰਲੀਮੈਂਟ ਲਾਇਬ੍ਰੇਰੀ ਬਿਲਡਿੰਗ, ਸੰਸਦ ਭਵਨ ਪਰਿਸਰ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਜਾਵੇਗਾ।
ਸੁਸ਼੍ਰੀ ਬਾਂਸੁਰੀ ਸਵਰਾਜ, ਸਾਂਸਦ (ਲੋਕ ਸਭਾ) ਸਮਾਰੋਹ ਦੀ ਪ੍ਰਧਾਨਗੀ ਕਰਨਗੇ ਅਤੇ ਪ੍ਰਤੀਯੋਗਿਤਾ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਲਈ ਪੁਰਸਕਾਰ ਜੇਤੂ ਸੰਸਥਾਨਾਂ ਨੂੰ ਪੁਰਸਕਾਰ ਵੰਡਣਗੇ। ਇਸ ਮੌਕੇ ‘ਤੇ 35ਵੀਂ ਰਾਸ਼ਟਰੀ ਯੁਵਾ ਸੰਸਦ ਪ੍ਰਤੀਯੋਗਿਤਾ, 2024-25 ਦੇ ਰਾਸ਼ਟਰੀ ਜੇਤੂ, ਕੇਂਦਰੀ ਵਿਦਿਆਲਿਆ, ਓਐੱਨਜੀਸੀ, ਸ੍ਰੀਕੋਨਾ (ਸਿਲਚਰ ਖੇਤਰ, ਪੂਰਬੀ ਖੇਤਰ), ਅਸਾਮ ਦੇ ਵਿਦਿਆਰਥੀ, ਪੁਰਸਕਾਰ ਵੰਡ ਸਮਾਰੋਹ ਦੌਰਾਨ ਆਪਣੀ ਯੁਵਾ ਸੰਸਦ ਮੀਟਿੰਗ ਦਾ ਮੁੜ ਪ੍ਰਦਰਸ਼ਨ ਕਰਨਗੇ।
ਸੰਸਦੀ ਮਾਮਲੇ ਮੰਤਰਾਲਾ ਪਿਛਲੇ 37 ਵਰ੍ਹਿਆਂ ਤੋਂ ਕੇਂਦਰੀ ਵਿਦਿਆਲਿਆਂ ਲਈ ਯੁਵਾ ਸੰਸਦ ਪ੍ਰਤੀਯੋਗਿਤਾਵਾਂ ਦਾ ਆਯੋਜਨ ਕਰਦਾ ਆ ਰਿਹਾ ਹੈ। ਕੇਂਦਰੀ ਵਿਦਿਆਲਿਆਂ ਦੇ ਲਈ ਯੁਵਾ ਸੰਸਦ ਪ੍ਰਤੀਯੋਗਿਤਾ ਪ੍ਰੋਗਰਾਮ ਦੇ ਤਹਿਤ, ਇਸ ਲੜੀ ਦੀ 35ਵੀਂ ਪ੍ਰਤੀਯੋਗਿਤਾ 2024-25 ਦੌਰਾਨ ਕੇਂਦਰੀ ਵਿਦਿਆਲਿਆ ਸੰਗਠਨ ਦੇ 25 ਖੇਤਰਾਂ ਵਿੱਚ ਫੈਲੇ 175 ਕੇਂਦਰੀ ਵਿਦਿਆਲਿਆਂ ਦਰਮਿਆਨ ਆਯੋਜਿਤ ਕੀਤੀ ਗਈ।
ਯੁਵਾ ਸੰਸਦ ਪ੍ਰੋਗਰਾਮ ਦਾ ਉਦੇਸ਼ ਯੁਵਾ ਪੀੜ੍ਹੀ ਵਿੱਚ ਸਵੈ-ਅਨੁਸ਼ਾਸਨ, ਵਿਭਿੰਨ ਵਿਚਾਰਾਂ ਦੇ ਪ੍ਰਤੀ ਸਹਿਣਸ਼ੀਲਤਾ, ਵਿਚਾਰਾਂ ਦੀ ਉੱਚਿਤ ਪ੍ਰਗਟਾਵੇ ਅਤੇ ਲੋਕਤੰਤਰੀ ਜੀਵਨ ਸ਼ੈਲੀ ਦੇ ਹੋਰ ਗੁਣਾਂ ਦਾ ਸੰਚਾਰ ਕਰਨਾ ਹੈ। ਇਸ ਤੋਂ ਇਲਾਵਾ, ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਸੰਸਦ ਦੀ ਕਾਰਜਪ੍ਰਣਾਲੀ, ਚਰਚਾ ਅਤੇ ਵਾਦ-ਵਿਵਾਦ ਦੀਆਂ ਤਕਨੀਕਾਂ ਤੋਂ ਜਾਣੂ ਕਰਵਾਉਂਦਾ ਹੈ ਅਤੇ ਉਨ੍ਹਾਂ ਵਿੱਚੋਂ ਆਤਮਵਿਸ਼ਵਾਸ, ਅਗਵਾਈ ਸਮਰੱਥਾ ਅਤੇ ਪ੍ਰਭਾਵਸ਼ਾਲੀ ਭਾਸ਼ਣ ਕਲਾ ਦਾ ਵਿਕਾਸ ਕਰਦਾ ਹੈ।
ਪ੍ਰਤੀਯੋਗਿਤਾ ਵਿੱਚ ਰਾਸ਼ਟਰੀ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕਰਨ ਲਈ “ਸਰਦਾਰ ਵੱਲਭ ਭਾਈ ਪਟੇਲ ਰਨਿੰਗ ਪਾਰਲੀਮੈਂਟਰੀ ਸ਼ੀਲਡ” ਅਤੇ ਟ੍ਰਾਫੀ ਕੇਂਦਰੀ ਵਿਦਿਆਲਿਆ, ਓਐੱਨਜੀਸੀ ਸੀਕੋਨਾ (ਸਿਲਚਰ ਖੇਤਰ, ਪੂਰਬੀ ਖੇਤਰ), ਅਸਾਮ ਨੂੰ ਪ੍ਰਦਾਮ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਪ੍ਰਤੀਯੋਗਿਤਾ ਵਿੱਚ ਖੇਤਰੀ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਹੇਠ ਲਿਖੇ 4 ਕੇਂਦਰੀ ਵਿਦਿਆਲਿਆਂ ਨੂੰ ਵੀ ਖੇਤਰੀ ਜੇਤੂ ਟ੍ਰਾਫੀ, ਸੁਸ਼੍ਰੀ ਬਾਂਸੁਰੀ ਸਵਰਾਜ, ਸਾਂਸਦ (ਲੋਕ ਸਭਾ) ਦੁਆਰਾ ਪ੍ਰਦਾਨ ਕੀਤੀ ਜਾਵੇਗੀ:-
ਸੀਰੀਅਲ ਨੰਬਰ.
|
ਕੇਂਦਰੀ ਵਿਦਿਆਲਿਆ ਦਾ ਨਾਮ
|
ਖੇਤਰ
|
-
|
ਕੇਂਦਰੀ ਵਿਦਿਆਲਿਆ, ਕਠੂਆ (ਜੰਮੂ ਖੇਤਰ)
|
ਉੱਤਰ
|
-
|
ਪੀਐੱਮ ਸ਼੍ਰੀ ਕੇਂਦਰੀ ਵਿਦਿਆਲਿਆ ਨੰਬਰ.1, AFS, ਚਕੇਰੀ, ਕਾਨਪੁਰ (ਲਖਨਊ ਖੇਤਰ)
|
ਕੇਂਦਰੀ
|
-
|
ਕੇਂਦਰੀ ਵਿਦਿਆਲਿਆ, ਮਥੁਰਾ ਕੈਂਟ (ਆਗਰਾ ਖੇਤਰ)
|
ਪੱਛਮ
|
-
|
ਪੀਐੱਮ ਸ਼੍ਰੀ ਕੇਂਦਰੀ ਵਿਦਿਆਲਿਆ, ਨੰਬਰ.1, ਸਾਗਰ (ਜਬਲਪੁਰ ਖੇਤਰ)
|
ਦੱਖਣ
|
ਇਸ ਤੋਂ ਇਲਾਵਾ, ਪ੍ਰਤੀਯੋਗਿਤਾ ਵਿੱਚ ਖੇਤਰੀ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਹੇਠ ਲਿਖੇ 20 ਵਿਦਿਆਲਿਆਂ ਨੂੰ ਖੇਤਰੀ ਜੇਤੂ ਟ੍ਰਾਫੀ ਵੀ ਸੰਸਦ ਮੈਂਬਰ ਦੁਆਰਾ ਪ੍ਰਦਾਨ ਕੀਤੀ ਜਾਵੇਗੀ:
ਸੀਰੀਅਲ ਨੰਬਰ
|
ਕੇਂਦਰੀ ਵਿਦਿਆਲਿਆ ਦਾ ਨਾਮ
|
ਖੇਤਰ
|
-
|
ਪੀਐੱਮ ਸ਼੍ਰੀ ਕੇਵੀ ਨੰਬਰ.1, ਸ਼ਾਹੀਬਾਗ
|
ਅਹਿਮਦਾਬਾਦ
|
-
|
ਪੀਐੱਮ ਸ਼੍ਰੀ ਕੇਵੀ ਨੰਬਰ.2, ਬੇਲਾਗਾਵੀ ਕੈਂਟ
|
ਬੰਗਲੁਰੂ
|
-
|
ਪੀਐੱਮ ਸ਼੍ਰੀ ਕੇਵੀ ਨੰਬਰ.1, ਇਦੌਰ
|
ਭੌਪਾਲ
|
-
|
ਪੀਐੱਮ ਸ਼੍ਰੀ ਕੇਵੀ ਨੰਬਰ.1, ਭੂਬਨੇਸ਼ਵਰ (ਪਹਿਲੀ ਸ਼ਿਫਟ)
|
ਭੂਬਨੇਸ਼ਵਰ
|
-
|
ਕੇਵੀ ਨੰਬਰ.2, ਡੀਐੱਮਡਬਲਿਊ, ਪਟਿਆਲਾ
|
ਚੰਡੀਗੜ੍ਹ
|
-
|
ਪੀਐੱਮ ਸ਼੍ਰੀ ਕੇਵੀ, ਕੋਇੰਬਟੂਰ
|
ਚੇੱਨਈ
|
-
|
ਪੀਐੱਮ ਸ਼੍ਰੀ ਕੇਵੀ, ਆਈਟੀਬੀਪੀ
|
ਦੇਹਰਾਦੂਨ
|
-
|
ਡਾ. ਰਾਜੇਂਦਰ ਪ੍ਰਸਾਦ ਕੇਵੀ
|
ਦਿੱਲੀ ਖੇਤਰ
|
-
|
ਪੀਐੱਮ ਸ਼੍ਰੀ ਕੇਵੀ, ਆਈਐੱਨਐੱਸ, ਦ੍ਰੋਣਾਚਾਰੀਆ
|
ਏਰਨਾਕੁਲਮ
|
-
|
ਪੀਐੱਮ ਸ਼੍ਰੀ ਕੇਵੀ, ਹਮੀਰਪੁਰ
|
ਗੁਰੂਗ੍ਰਾਮ
|
-
|
ਪੀਐੱਮ ਸ਼੍ਰੀ ਕੇਵੀ, ਮੀਸਾ ਕੈਂਟ
|
ਗੁਵਾਹਾਟੀ
|
-
|
ਪੀਐੱਮ ਸ਼੍ਰੀ ਕੇਵੀ ਨੰਬਰ.2, ਸ਼੍ਰੀਵਿਜਯਨਗਰ
|
ਹੈਦਰਾਬਾਦ
|
-
|
ਪੀਐੱਮ ਸ਼੍ਰੀ ਕੇਵੀ ਨੰਬਰ 1, ਉਦੈਪੁਰ
|
ਜੈਪੁਰ
|
-
|
ਪੀਐੱਮ ਸ਼੍ਰੀ ਕੇਵੀ ਨੰਬਰ.1, ਆਈਆਈਟੀ, ਖੜਗਪੁਰ
|
ਕੋਲਕਾਤਾ
|
-
|
ਕੇਵੀ ਨੰਬਰ 1, ਦੇਹੂ ਰੋਡ
|
ਮੁੰਬਈ
|
-
|
ਪੀਐੱਮ ਸ਼੍ਰੀ ਕੇਵੀ, ਜਮਾਲਪੁਰ
|
ਪਟਨਾ
|
-
|
ਪੀਐੱਮ ਸ਼੍ਰੀ ਕੇਵੀ, ਬੀਐੱਮਵਾਈ, ਭੀਲਈ
|
ਰਾਏਪੁਰ
|
-
|
ਪੀਐੱਮ ਸ਼੍ਰੀ ਕੇਵੀ, ਸੀਆਰਪੀਐੱਫ, ਰਾਂਚੀ
|
ਰਾਂਚੀ
|
-
|
ਪੀਐੱਮ ਸ਼੍ਰੀ ਕੇਵੀ ਨੰਬਰ 2, ਈਟਾਨਗਰ
|
ਟਿਨਸੁਕੀਆ
|
-
|
ਪੀਐੱਮ ਸ਼੍ਰੀ ਕੇਵੀ, ਏਐੱਫਐੱਸ, ਮਨੌਰੀ, ਪ੍ਰਯਾਗਰਾਜ
|
ਵਾਰਾਣਸੀ
|
************
ਐੱਸਐੱਸ/ਆਈਐੱਸਏ
(Release ID: 2161890)
Visitor Counter : 11