ਰੱਖਿਆ ਮੰਤਰਾਲਾ
ਸੀਡੀਐੱਸ ਨੇ ਰਣ ਸੰਵਾਦ ਵਿਖੇ ਸਪੈਸ਼ਲ ਫੋਰਸਿਜ਼ ਆਪ੍ਰੇਸ਼ਨਾਂ ਅਤੇ ਏਅਰਬੋਰਨ ਅਤੇ ਹੈਲੀਬੋਰਨ ਅਭਿਯਾਨਾਂ ਲਈ ਸੰਯੁਕਤ ਸਿਧਾਂਤ ਜਾਰੀ ਕੀਤੇ
Posted On:
27 AUG 2025 1:51PM by PIB Chandigarh
ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ 27 ਅਗਸਤ, 2025 ਨੂੰ ਮੱਧ ਪ੍ਰਦੇਸ਼ ਦੇ ਡਾ. ਅੰਬੇਡਕਰ ਨਗਰ ਸਥਿਤ ਆਰਮੀ ਵਾਰ ਕਾਲਜ ਵਿੱਚ ਆਯੋਜਿਤ ਤ੍ਰਿ-ਸੇਵਾ ਸੈਮੀਨਾਰ ‘ਰਣ ਸੰਵਾਦ’ ਦੌਰਾਨ ਸਪੈਸ਼ਲ ਫੋਰਸਿਜ਼ ਆਪ੍ਰੇਸ਼ਨਾਂ ਅਤੇ ਏਅਰਬੋਰਨ ਅਤੇ ਹੈਲੀਬੋਰਨ ਸੰਚਾਲਨ ਲਈ ਸੰਯੁਕਤ ਸਿਧਾਂਤਾਂ ਨੂੰ ਜਾਰੀ ਕੀਤਾ। ਪ੍ਰੋਗਰਾਮ ਵਿੱਚ ਜਲ ਸੈਨਾ ਪ੍ਰਮੁੱਖ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ, ਹਵਾਈ ਸੈਨਾ ਪ੍ਰਮੁੱਖ ਏਅਰ ਚੀਫ ਮਾਰਸ਼ਲ ਏਪੀ ਸਿੰਘ ਅਤੇ ਆਰਮੀ ਸਟਾਫ਼ ਲੈਫਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ ਵੀ ਮੌਜੂਦ ਸਨ।

ਤਿੰਨਾਂ ਸੈਨਾਵਾਂ ਦੀ ਸਰਗਰਮ ਭਾਗੀਦਾਰੀ ਨਾਲ ਏਕੀਕ੍ਰਿਤ ਰੱਖਿਆ ਸਟਾਫ਼ ਹੈੱਡਕੁਆਰਟਰ ਦੇ ਡੌਕਟਰੀਨ ਡਾਇਰੈਕਟੋਰੇਟ ਦੀ ਅਗਵਾਈ ਹੇਠ ਤਿਆਰ ਕੀਤੇ ਗਏ ਇਹ ਸਿਧਾਂਤ ਸਪੈਸ਼ਲ ਫੋਰਸਿਜ਼ ਮਿਸ਼ਨਾਂ ਅਤੇ ਹਵਾਈ ਅਭਿਯਾਨਾਂ ਦੇ ਸੰਚਾਲਨ ਲਈ ਮਾਰਗਦਰਸ਼ਨ, ਸੰਚਾਲਨ ਧਾਰਨਾਵਾਂ ਅਤੇ ਅੰਤਰ-ਸੰਚਾਲਨ ਢਾਂਚੇ ਨੂੰ ਨਿਰਧਾਰਿਤ ਕਰਨਗੇ।
ਇਸ ਮੌਕੇ ‘ਤੇ ਬੋਲਦੇ ਹੋਏ, ਚੀਫ਼ ਆਫ਼ ਡਿਫੈਂਸ ਸਟਾਫ਼ ਨੇ ਤਿੰਨਾਂ ਸੈਨਾਵਾਂ ਦੀ ਪੇਸ਼ੇਵਰਤਾ, ਅਨੁਕੂਲਤਾ ਅਤੇ ਆਪਸੀ ਜੁੜਾਅ ਨੂੰ ਲੈ ਕੇ ਉਨ੍ਹਾਂ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸਿਧਾਂਤ ਉਭਰਦੇ ਯੁੱਧ ਖੇਤਰ ਵਿੱਚ ਯੋਜਨਾਕਾਰਾਂ, ਕਮਾਂਡਰਾਂ ਅਤੇ ਆਪ੍ਰੇਟਰਾਂ ਦੇ ਲਈ ਮਹੱਤਵਪੂਰਨ ਸੰਦਰਭ ਦੇ ਰੂਪ ਵਿੱਚ ਕੰਮ ਕਰਨਗੇ।
ਇਨ੍ਹਾਂ ਸਿਧਾਂਤਾਂ ਦਾ ਪ੍ਰਕਾਸ਼ਨ ਸੰਯੁਕਤ ਸੰਚਾਲਨ ਸਮਰੱਥਾ ਨੂੰ ਵਧਾਉਣ, ਸਾਰੀਆਂ ਸੈਨਾਵਾਂ ਵਿੱਚ ਤਾਲਮੇਲ ਬਣਾਉਣ ਅਤੇ ਉਭਰਦੀਆਂ ਸੁਰੱਖਿਆ ਚੁਣੌਤੀਆਂ ਦਾ ਸਟੀਕਤਾ ਅਤੇ ਦ੍ਰਿੜ੍ਹਤਾ ਦੇ ਨਾਲ ਸਾਹਮਣਾ ਕਰਨ ਦੀ ਤਿਆਰੀ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਸਿਧਾਂਤ http://ids.nic.in/content/doctrines ‘ਤੇ ਉਪਲਬਧ ਹਨ।
************
ਵੀਕੇ/ਸੈਵੀ
(Release ID: 2161238)