ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਐੱਨਐੱਚਏਆਈ ਨੇ ਟੋਲ ਪਲਾਜ਼ਾ ਕਰਮਚਾਰੀਆਂ ਦੇ ਬੱਚਿਆਂ ਦੀ ਸਿੱਖਿਆ ਲਈ ‘ਪ੍ਰੋਜੈਕਟ ਆਰੋਹਣ’ ਸ਼ੁਰੂ ਕੀਤਾ
Posted On:
26 AUG 2025 5:39PM by PIB Chandigarh
ਟੋਲ ਪਲਾਜ਼ਾ ਕਰਮਚਾਰੀਆਂ ਦੇ ਬੱਚਿਆਂ ਦੀਆਂ ਵਿਦਿਅਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਐੱਨਐੱਚਏਆਈ ਨੇ ਵਰਟਿਸ ਇਨਫ੍ਰਾਸਟ੍ਰਕਚਰ ਟਰੱਸਟ ਦੇ ਨਾਲ ਮਿਲ ਕੇ ‘ਪ੍ਰੋਜੈਕਟ ਆਰੋਹਣ’ ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਸ ਪ੍ਰੋਗਰਾਮ ਦੀ ਸ਼ੁਰੂਆਤ ਐੱਨਐੱਚਏਆਈ ਦੇ ਚੇਅਰਮੈਨ ਸ਼੍ਰੀ ਸੰਤੋਸ਼ ਕੁਮਾਰ ਯਾਦਵ ਨੇ ਨਵੀਂ ਦਿੱਲੀ ਸਥਿਤ ਐੱਨਐੱਚਏਆਈ ਹੈੱਡਕੁਆਰਟਰ ਵਿੱਚ ਵਰਟਿਸ ਇਨਫ੍ਰਾਸਟ੍ਰਕਚਰ ਟਰੱਸਟ ਦੇ ਕਾਰਜਕਾਰੀ ਨਿਦੇਸ਼ਕ ਅਤੇ ਸੰਯੁਕਤ ਸੀਈਓ ਡਾ. ਜ਼ਫ਼ਰ ਖਾਨ ਅਤੇ ਐੱਨਐੱਚਏਆਈ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤੀ। ਇਸ ਪਹਿਲ ਦਾ ਉਦੇਸ਼ ਵਿੱਤੀ ਰੁਕਾਵਟਾਂ ਨੂੰ ਦੂਰ ਕਰਨਾ, ਸਮਾਜਿਕ-ਆਰਥਿਕ ਬੰਦਸ਼ਾਂ ਨੂੰ ਘੱਟ ਕਰਨਾ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ, ਜਿਨ੍ਹਾਂ ਵਿੱਚ ਘੱਟ ਆਮਦਨ ਵਾਲੇ ਪਰਿਵਾਰਾਂ ਦੀਆਂ ਲੜਕੀਆਂ, ਪਹਿਲੀ ਪੀੜ੍ਹੀ ਦੇ ਸਿੱਖਣ ਵਾਲੇ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ/ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ/ਹੋਰ ਪਿਛੜੇ ਵਰਗ ਅਤੇ ਘੱਟ ਗਿਣਤੀ ਭਾਈਚਾਰੇ ਦੇ ਵਿਦਿਆਰਥੀ ਸ਼ਾਮਲ ਹਨ, ਦੇ ਲਈ ਗੁਣਵੱਤਾਪੂਰਨ ਸਿੱਖਿਆ ਤੱਕ ਬਰਾਬਰ ਪਹੁੰਚ ਪ੍ਰਦਾਨ ਕਰਨਾ ਹੈ।
ਐੱਸਐੱਮਈਸੀ ਟਰੱਸਟ ਦੇ ਭਾਰਤ ਕੇਅਰਸ ਦੁਆਰਾ ਲਾਗੂ ਕੀਤੇ ਗਏ ‘ਪ੍ਰੋਜੈਕਟ ਆਰੋਹਣ’ ਦੇ ਪਹਿਲੇ ਪੜਾਅ ਲਈ 1 ਕਰੋੜ ਰੁਪਏ ਦੀ ਅਲਾਟਮੈਂਟ ਕੀਤੀ ਜਾਵੇਗੀ ਅਤੇ ਇਹ ਜੁਲਾਈ 2025 ਤੋਂ ਮਾਰਚ 2026 ਤੱਕ ਚਲੇਗਾ। ਇਸ ਪ੍ਰੋਜੈਕਟ ਦਾ ਉਦੇਸ਼ ਕਲਾਸ 11 ਤੋਂ ਗ੍ਰੈਜੂਏਸ਼ਨ ਅੰਤਿਮ ਵਰ੍ਹੇ ਤੱਕ ਦੇ 500 ਵਿਦਿਆਰਥੀਆਂ ਨੂੰ ਸ਼ਾਮਲ ਕਰਨਾ ਹੈ, ਜਿਨ੍ਹਾਂ ਵਿੱਚ ਹਰੇਕ ਨੂੰ ਵਿੱਤ ਵਰ੍ਹੇ 2025-26 ਦੌਰਾਨ 12,000 ਰੁਪਏ ਦੀ ਸਲਾਨਾ ਸਕੌਲਰਸ਼ਿਪ ਮਿਲੇਗੀ। ਇਸ ਤੋਂ ਇਲਾਵਾ, ਪੋਸਟ ਗ੍ਰੈਜੂਏਸ਼ਨ ਅਤੇ ਉੱਚ ਸਿੱਖਿਆ ਦੇ ਇਛੁੱਕ 50 ਹੁਸ਼ਿਆਰ ਵਿਦਿਆਰਥੀਆਂ ਨੂੰ 50,000 ਰੁਪਏ ਦੀ ਸਕੌਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਇਹ ਪ੍ਰੋਗਰਾਮ ਵਿੱਤੀ ਸਹਾਇਤਾ ਦੇ ਨਾਲ-ਨਾਲ ਸੰਰਚਿਤ ਮਾਰਗਦਰਸ਼ਨ, ਕੌਸ਼ਲ-ਨਿਰਮਾਣ ਵਰਕਸ਼ੌਪਸ ਅਤੇ ਕਰੀਅਰ ਮਾਰਗਦਰਸ਼ਨ ਨੂੰ ਵੀ ਜੋੜਦਾ ਹੈ ਤਾਂਕਿ ਵਿਦਿਆਰਥੀਆਂ ਨੂੰ ਉੱਚ ਸਿੱਖਿਆ, ਰੋਜ਼ਗਾਰ ਅਤੇ ਉੱਦਮਤਾ ਲਈ ਸਮੁੱਚੇ ਤੌਰ ‘ਤੇ ਤਿਆਰ ਕੀਤਾ ਜਾ ਸਕੇ।
ਇਸ ਅਵਸਰ ‘ਤੇ ਐੱਨਐੱਚਏਆਈ ਦੇ ਚੇਅਰਮੈਨ ਸ਼੍ਰੀ ਸੰਤੋਸ਼ ਕੁਮਾਰ ਯਾਦਵ ਨੇ ਕਿਹਾ, “ਪ੍ਰੋਜੈਕਟ ਆਰੋਹਣ” ਉਨ੍ਹਾਂ ਲੋਕਾਂ ਦੇ ਪ੍ਰਤੀ ਐੱਨਐੱਚਏਆਈ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ ਜੋ ਸਾਡੇ ਰਾਜਮਾਰਗਾਂ ਨੂੰ ਪ੍ਰਤੀ ਦਿਨ ਗਤੀਸ਼ੀਲ ਰੱਖਦੇ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਉਮੀਦਾਂ ਨੂੰ ਪੂਰਾ ਕਰਦੇ ਹਨ। ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਅਤੇ ਮਾਰਗਦਰਸ਼ਨ ਵਿੱਚ ਨਿਵੇਸ਼ ਕਰਕੇ ਅਸੀਂ ਅਜਿਹੀਆਂ ਪ੍ਰਤਿਭਾਵਾਂ ਨੂੰ ਹੁਲਾਰਾ ਦੇ ਰਹੇ ਹਾਂ ਜੋ ਭਾਰਤ ਦੇ ਅਗਲੇ ਦਹਾਕੇ ਦੇ ਵਿਕਾਸ ਨੂੰ ਗਤੀ ਪ੍ਰਦਾਨ ਕਰਨਗੇ।”
ਵਰਟਿਸ ਇਨਫ੍ਰਾਸਟ੍ਰਕਚਰ ਟਰੱਸਟ ਦੇ ਕਾਰਜਕਾਰੀ ਨਿਦੇਸ਼ਕ ਅਤੇ ਸੰਯੁਕਤ ਸੀਈਓ, ਡਾ. ਜ਼ਫ਼ਰ ਖਾਨ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ, “ਵਰਟਿਸ ਵਿੱਚ, ਬੁਨਿਆਦੀ ਢਾਂਚੇ ਦਾ ਨਿਰਮਾਣ ਮਨੁੱਖੀ ਸਮਰੱਥਾ ਦੇ ਨਿਰਮਾਣ ਦੇ ਨਾਲ-ਨਾਲ ਚਲਦਾ ਹੈ। ਪ੍ਰੋਜੈਕਟ ਆਰੋਹਣ ਰਾਹੀਂ, ਸਾਨੂੰ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕਰਨ ਲਈ ਐੱਨਐੱਚਏਆਈ ਅਤੇ ਐੱਸਐੱਮਈਸੀ ਟਰੱਸਟ ਦੁਆਰਾ ਭਾਰਤ ਕੇਅਰਸ ਦੇ ਨਾਲ ਸਾਂਝੇਦਾਰੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਵਧਾਉਣ ਵਾਲੇ ਮਾਰਗਦਰਸ਼ਨ ਨਾਲ ਪਰਿਵਾਰਾਂ ਅਤੇ ਸਥਾਨਕ ਅਰਥਵਿਵਸਥਾਵਾਂ ਵਿੱਚ ਲਾਭ ਵਧਦੇ ਹਨ, ਜਿਸ ਨਾਲ ਇੱਕ ਮਜ਼ਬੂਤ ਭਾਰਤ ਦਾ ਨਿਰਮਾਣ ਹੁੰਦਾ ਹੈ।”
ਅਰਜ਼ੀ ਪ੍ਰਕਿਰਿਆ ਇੱਕ ਔਨਲਾਈਨ ਪੋਰਟਲ ਰਾਹੀਂ, ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਵਿਦਿਆਰਥੀਆਂ ਨੂੰ ਅਕਾਦਮਿਕ ਰਿਕਾਰਡ, ਇਨਕਮ ਸਰਟੀਫਿਕੇਟ, ਜਾਤੀ ਪ੍ਰਮਾਣ ਸਰਟੀਫਿਕੇਟ, ਆਈਡੀ ਪ੍ਰਮਾਣ ਆਦਿ ਜਿਹੇ ਪ੍ਰਾਸੰਗਿਕ ਦਸਤਾਵੇਜ਼ ਜਮ੍ਹਾਂ ਕਰਨੇ ਹੋਣਗੇ। ਇੱਕ ਵਿਵਸਥਿਤ ਚੋਣ ਪ੍ਰਕਿਰਿਆ ਸਕੌਲਰਸ਼ਿਪ ਪ੍ਰਦਾਨ ਕਰਨ ਲਈ ਪਾਰਦਰਸ਼ਿਤਾ ਅਤੇ ਸਮਾਵੇਸ਼ਿਤਾ ਨੂੰ ਯਕੀਨੀ ਬਣਾਏਗੀ, ਨਾਲ ਹੀ ਦੀਰਘਕਾਲੀ ਤੌਰ ‘ਤੇ ਯੋਗ ਵਿਦਿਆਰਥੀਆਂ ਦਾ ਸਮਰਥਨ ਕਰਨ ਲਈ ਨਵੀਨੀਕਰਣ ਵਿਧੀ ਦੇ ਨਾਲ ਨਿਰੰਤਰ ਮਾਰਗਦਰਸ਼ਨ ਅਤੇ ਪ੍ਰਗਤੀ ਟ੍ਰੈਕਿੰਗ ਵੀ ਯਕੀਨੀ ਬਣਾਏਗੀ।
ਇਹ ਰਾਸ਼ਟਰਵਿਆਪੀ ਪ੍ਰੋਜੈਕਟ ਰਾਸ਼ਟਰੀ ਰਾਜਮਾਰਗਾਂ ‘ਤੇ ਸਥਿਤ ਟੋਲ ਪਲਾਜ਼ਾ ਦੇ ਵਿਸ਼ਾਲ ਨੈੱਟਵਰਕ ‘ਤੇ ਤੈਨਾਤ ਟੋਲ-ਪਲਾਜ਼ਾ ਕਰਮਚਾਰੀਆਂ ਦੇ ਭਾਈਚਾਰਿਆਂ ਤੱਕ ਪਹੁੰਚੇਗਾ। ਆਪਣੇ ਦੂਰਗਾਮੀ ਪ੍ਰਭਾਵ ਦੇ ਨਾਲ, ‘ਪ੍ਰੋਜੈਕਟ ਆਰੋਹਣ’ ਦੇਸ਼ ਭਰ ਦੇ ਟੋਲ ਪਲਾਜ਼ਾ ਕਰਮਚਾਰੀਆਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ, ਕਰੀਅਰ ਜਾਗਰੂਕਤਾ ਅਤੇ ਢਾਂਚਾਗਤ ਮਾਰਗਦਰਸ਼ਨ ਪ੍ਰਦਾਨ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ।
****
ਐੱਸਆਰ/ਜੀਡੀਐੱਚ/ਪੀਐੱਨ/ਐੱਚਕੇ
(Release ID: 2161178)