ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਫਿਜੀ ਦੇ ਪ੍ਰਧਾਨ ਮੰਤਰੀ ਨੇ ਯੂਆਈਡੀਏਆਈ ਹੈੱਡਕੁਆਰਟਰ ਦਾ ਦੌਰਾ ਕੀਤਾ; ਭਾਰਤ ਨੇ ਆਪਣੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੀ ਨੀਂਹ, ਆਧਾਰ, ਅਤੇ ਕਈ ਇਨੋਵੇਟਿਵ ਡਿਜੀਟਲ ਸਮਾਧਾਨਾਂ ਵਿੱਚੋਂ ਇੱਕ, ਡਿਜੀਲੌਕਰ ਦਾ ਪ੍ਰਦਰਸ਼ਨ ਕੀਤਾ


ਭਾਰਤ ਨੇ ਸਮਾਵੇਸ਼ੀ ਡਿਜੀਟਲ ਸ਼ਾਸਨ ਦੇ ਮਾਧਿਅਮ ਨਾਲ ਵੱਡੇ ਪੈਮਾਨੇ 'ਤੇ ਸੇਵਾ ਪ੍ਰਦਾਨ ਕਰਕੇ ਨਿਵਾਸੀਆਂ ਨੂੰ ਸਸ਼ਕਤ ਬਣਾਉਣ ਵਿੱਚ ਆਪਣੀ ਭੂਮਿਕਾ ’ਤੇ ਚਾਨਣਾ ਪਾਇਆ

Posted On: 26 AUG 2025 5:59PM by PIB Chandigarh

ਫਿਜੀ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਸਿਤਿਵੇਨੀ ਲਿਗਾਮਮਾਦਾ ਰਾਬੁਕਾ ਨੇ ਇੱਕ ਉੱਚ-ਪੱਧਰੀ ਵਫ਼ਦ ਦੇ ਨਾਲ ਅੱਜ ਨਵੀਂ ਦਿੱਲੀ ਵਿੱਚ ਭਾਰਤੀ ਵਿਲੱਖਣ ਪਹਿਚਾਣ ਅਥਾਰਿਟੀ (ਯੂਆਈਡੀਏਆਈ) ਦੇ ਮੁੱਖ ਦਫ਼ਤਰ ਦਾ ਦੌਰਾ ਕੀਤਾ। ਯੂਆਈਡੀਏਆਈ ਦੇ ਸੀਈਓ, ਸ਼੍ਰੀ ਭੁਵਨੇਸ਼ ਕੁਮਾਰ ਅਤੇ ਵਿਦੇਸ਼ ਮੰਤਰਾਲੇ ਅਤੇ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਇਸ ਦੌਰਾਨ, ਫਿਜੀ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਦੀ ਮੋਹਰੀ ਡਿਜੀਟਲ ਪਹਿਚਾਣ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਗਈ, ਜੋ ਭਾਰਤ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੀ ਨੀਂਹ ਹੈ।

ਯੂਆਈਡੀਏਆਈ ਦੇ ਡਿਪਟੀ ਡਾਇਰੈਕਟਰ ਜਨਰਲ ਸ਼੍ਰੀ ਵਿਵੇਕ ਚੰਦਰ ਵਰਮਾ ਅਤੇ ਐੱਨਈਜੀਡੀ ਦੇ ਪ੍ਰੈਜ਼ੀਡੈਂਟ ਅਤੇ ਸੀਈਓ ਸ਼੍ਰੀ ਨੰਦ ਕੁਮਾਰਮ ਨੇ ਆਧਾਰ ਅਤੇ ਡਿਜੀਲੌਕਰ 'ਤੇ ਵਿਸਤ੍ਰਿਤ ਪੇਸ਼ਕਾਰੀਆਂ ਦਿੱਤੀਆਂ ਅਤੇ ਨਿਵਾਸੀਆਂ ਨੂੰ ਸਸ਼ਕਤ ਬਣਾਉਣ ਅਤੇ ਸਮਾਵੇਸ਼ੀ ਡਿਜੀਟਲ ਸ਼ਾਸਨ ਨੂੰ ਸਮਰੱਥ ਬਣਾਉਣ ਵਿੱਚ ਉਨ੍ਹਾਂ ਦੀ ਭੂਮਿਕਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਵੱਡੇ ਪੈਮਾਨੇ 'ਤੇ ਡਿਜੀਟਲ ਪਰਿਵਰਤਨ ਅਤੇ ਸੇਵਾ ਸਪੁਰਦਗੀ ਨੂੰ ਸਮਰੱਥ ਬਣਾਉਣ ਵਿੱਚ ਉਨ੍ਹਾਂ ਦੇ ਡਿਜ਼ਾਈਨ, ਲਾਗੂਕਰਨ ਅਤੇ ਪ੍ਰਭਾਵ ਦਾ ਜ਼ਿਕਰ ਕੀਤਾ।

ਵਫ਼ਦ ਨੇ ਆਧਾਰ ਨਾਮਾਂਕਣ ਪ੍ਰਕਿਰਿਆ ਦਾ ਲਾਈਵ ਪ੍ਰਦਰਸ਼ਨ ਵੀ ਦੇਖਿਆ, ਜਿਸ ਨਾਲ ਉਨ੍ਹਾਂ ਨੂੰ ਭਾਰਤ ਦੇ ਡਿਜੀਟਲ ਪਹਿਚਾਣ ਵਿਵਸਥਾ ਦੀ ਸੌਖ, ਪੈਮਾਨੇ, ਕੁਸ਼ਲਤਾ ਅਤੇ ਸੁਰੱਖਿਆ ਦੇ ਬਾਰੇ ਸਿੱਧੀ ਜਾਣਕਾਰੀ ਪ੍ਰਾਪਤ ਹੋਈ।

ਇਹ ਦੌਰਾ ਡਿਜੀਟਲ ਪਰਿਵਰਤਨ ਦੇ ਖੇਤਰ ਵਿੱਚ ਭਾਰਤ ਅਤੇ ਫਿਜੀ ਦਰਮਿਆਨ ਵਧਦੇ ਸਹਿਯੋਗ ਨੂੰ ਦਰਸਾਉਂਦਾ ਹੈ, ਜਿਸ ਵਿੱਚ ਇਨੋਵੇਟਿਵ ਡਿਜੀਟਲ ਪਰਿਵਰਤਨ ਸਮਾਧਾਨਾਂ ਦੇ ਵਿਕਾਸ ਵਿੱਚ ਸਹਿਯੋਗ ਵੀ ਸ਼ਾਮਲ ਹੈ। ਇਹ ਗਲੋਬਲ ਭਾਗੀਦਾਰਾਂ ਨਾਲ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਵਿੱਚ ਆਪਣੀ ਮੁਹਾਰਤ ਸਾਂਝੀ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਨੂੰ ਵੀ ਰੇਖਾਂਕਿਤ ਕਰਦਾ ਹੈ।

*****

ਧਰਮੇਂਦਰ ਤਿਵਾਰੀ/ ਨਵੀਨ ਸ੍ਰੀਜੀਤ


(Release ID: 2161177) Visitor Counter : 6