ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸੈਨਾ ਦੇ ਜਵਾਨ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਵਿੱਚ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (ਐੱਨਐੱਚਏਆਈ) ਦੀ ਸਖ਼ਤੀ , ਟੋਲ ਏਜੰਸੀ ਦਾ ਕੰਟਰੈਕਟ ਰੱਦ, ਇੱਕ ਵਰ੍ਹੇ ਤੱਕ ਕਿਸੇ ਵੀ ਬਿੱਡ ਪ੍ਰਕਿਰਿਆ ਵਿੱਚ ਹਿੱਸਾ ਤੋਂ ਰੋਕ ਲਗਾ ਦਿੱਤੀ
ਸਾਰੀਆਂ ਟੋਲ ਕਲੈਕਸ਼ਨ ਏਜੰਸੀਆਂ ਨੂੰ ਸੜਕ ਉਪਯੋਗਕਰਤਾਵਾਂ ਅਤੇ ਜਨ ਪ੍ਰਤੀਨਿਧੀਆਂ ਦੇ ਨਾਲ ਦੁਰਵਿਵਹਾਰ ਕਰਨ ਵਾਲੇ ਕਰਮਚਾਰੀਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਸਖ਼ਤ ਨਿਰਦੇਸ਼ ਦਿੱਤੇ
Posted On:
23 AUG 2025 7:19PM by PIB Chandigarh
ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (ਐੱਨਐੱਚਏਆਈ) ਨੇ 17 ਅਗਸਤ 2025 ਨੂੰ ਮੇਰਠ-ਕਰਨਾਲ ਸੈਕਸ਼ਨ (ਐੱਨਐੱਚ-709A) ਸਥਿਤ ਭੂਨੀ ਟੋਲ ਪਲਾਜ਼ਾ ‘ਤੇ ਟੋਲ ਸਟਾਫ਼ ਦੁਆਰਾ ਸੈਨਾ ਦੇ ਜਵਾਨ ਨਾਲ ਦੁਰਵਿਵਹਾਰ ਕੀਤੇ ਜਾਣ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਬੰਧਿਤ ਟੋਲ ਏਜੰਸੀ ਦਾ ਇਕਰਾਰਨਾਮਾ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ। ਨਾਲ ਹੀ, ਏਜੰਸੀ ਨੂੰ ਇੱਕ ਵਰ੍ਹੇ ਤੱਕ ਕਿਸੇ ਵੀ ਬਿੱਡ ਪ੍ਰਕਿਰਿਆ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ। ਐੱਨਐੱਚਏਆਈ ਨੇ ਇਸ ਟੋਲ ਏਜੰਸੀ ‘ਤੇ 20 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ। ਇਸ ਤੋਂ ਇਲਾਵਾ, ਏਜੰਸੀ ਦੀ 3.66 ਕਰੋੜ ਰੁਪਏ ਦੀ ਪਰਫੌਰਮੈਂਸ ਸਿਕਿਓਰਿਟੀ ਨੂੰ ਜ਼ਬਤ ਕਰਦੇ ਹੋਏ ਭੂਨੀ ਟੋਲ ਪਲਾਜ਼ਾ ‘ਤੇ ਖਰਾਬ ਹੋਏ ਉਪਕਰਣਾਂ ਅਤੇ ਬੁਨਿਆਦੀ ਢਾਂਚੇ ਦੀ ਰਿਪੇਅਰ/ਰਿਪਲੇਸਮੈਂਟ ਲਾਗਤ ਲਈ ਸਮਾਯੋਜਿਤ ਕੀਤਾ ਜਾਵੇਗਾ।
ਇਸ ਮਾਮਲੇ ਵਿੱਚ ਟੋਲ ਏਜੰਸੀ ਮੈਸਰਜ਼ ਧਰਮ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਉਸ ਦਾ ਜਵਾਬ ਅਸੰਤੋਸ਼ਜਨਕ ਪਾਇਆ ਗਿਆ। ਜਾਂਚ ਵਿੱਚ ਏਜੰਸੀ ਅਨੁਬੰਧ ਸ਼ਰਤਾਂ ਦੀ ਉਲੰਘਣਾ ਕਰਦੀ ਪਾਈ ਗਈ, ਜਿਸ ਵਿੱਚ ਟੋਲ ਸਟਾਫ਼ ਦਾ ਦੁਰਵਿਵਹਾਰ, ਸਰੀਰਕ ਝਗੜਾ, ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣਾ ਅਤੇ ਫੀਸ ਵਸੂਲੀ ਕਾਰਜਾਂ ਵਿੱਚ ਰੁਕਾਵਟ ਸ਼ਾਮਲ ਹੈ।
ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ, ਐੱਨਐੱਚਏਆਈ ਨੇ ਸਾਰੀਆਂ ਟੋਲ ਕਲੈਕਸ਼ਨ ਏਜੰਸੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਆਪਣੇ ਉਨ੍ਹਾਂ ਕਰਮਚਾਰੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਜੋ ਸੜਕ ਉਪਯੋਗਕਰਤਾਵਾਂ ਅਤੇ ਜਨ ਪ੍ਰਤੀਨਿਧੀਆਂ ਦੇ ਨਾਲ ਅਜਿਹਾ ਦੁਰਵਿਵਹਾਰ ਕਰਦੇ ਹਨ। ਨਾਲ ਹੀ ਸਾਰੀਆਂ ਟੋਲ ਏਜੰਸੀਆਂ ਨੂੰ ਆਪਣੇ ਸਟਾਫ਼ ਨੂੰ ਉਪਯੋਗਕਰਤਾਵਾਂ ਨਾਲ ਸ਼ਾਲੀਨ ਵਿਵਹਾਰ ਅਤੇ ਸੰਵਾਦ ਕੌਸ਼ਲ ‘ਤੇ ਟ੍ਰੇਨਿੰਗ ਦੇਣ ਲਈ ਵੀ ਕਿਹਾ ਗਿਆ ਹੈ। ਐੱਨਐੱਚਏਆਈ ਨੇ ‘ਟੋਲ ਪਲਾਜ਼ਾ’ ‘ਤੇ ਗ੍ਰਾਹਕ ਗੱਲਬਾਤ ਤੇ ਸੰਚਾਰ ਕੌਸ਼ਲ ਨੂੰ ਹੁਲਾਰਾ” ਵਿਸ਼ੇ ‘ਤੇ ਸਾਰੇ ਟੋਲ ਪਲਾਜ਼ਾ ਕਰਮਚਾਰੀਆਂ ਲਈ ਇੱਕ ਟ੍ਰੇਨਿੰਗ ਦਾ ਆਯੋਜਨ ਵੀ ਕੀਤਾ ਗਿਆ ਸੀ।
ਐੱਨਐੱਚਏਆਈ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇਅਜ਼ ‘ਤੇ ਸੁਗਮ ਯਾਤਰਾ ਅਨੁਭਵ ਪ੍ਰਦਾਨ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਅਤੇ ਟੋਲ ਸਟਾਫ਼ ਦੁਆਰਾ ਦੁਰਵਿਵਹਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
**********
ਐੱਸਆਰ/ਜੀਡੀਐੱਚ/ਐੱਸਜੇ

(Release ID: 2160253)