ਲੋਕ ਸਭਾ ਸਕੱਤਰੇਤ
azadi ka amrit mahotsav

ਲੋਕ ਸਭਾ ਦੇ ਸਾਬਕਾ ਸਪੀਕਰ ਡਾ. ਬਲਰਾਮ ਜਾਖੜ ਦੀ ਜਯੰਤੀ ਦੇ ਮੌਕੇ ’ਤੇ ਸੰਵਿਧਾਨ ਸਦਨ ਦੇ ਕੇਂਦਰੀ ਹਾਲ ਵਿੱਚ ਸ਼ਰਧਾਂਜਲੀ ਭੇਟ ਕੀਤੀ ਗਈ

Posted On: 23 AUG 2025 1:26PM by PIB Chandigarh

ਲੋਕ ਸਭਾ ਦੇ ਸਾਬਕਾ ਸਪੀਕਰ, ਡਾ. ਬਲਰਾਮ ਜਾਖੜ ਦੀ ਜਯੰਤੀ ਦੇ ਮੌਕੇ ’ਤੇ ਸੰਵਿਧਾਨ ਸਦਨ ਦੇ ਕੇਂਦਰੀ ਹਾਲ ਵਿੱਚ ਸ਼ਰਧਾਂਜਲੀ ਭੇਟ ਕੀਤੀ ਗਈ। ਰਾਜ ਸਭਾ ਦੇ ਡਿਪਟੀ ਚੇਅਰਮੈਨ, ਸ਼੍ਰੀ ਹਰੀਵੰਸ਼; ਸੰਸਦ ਮੈਂਬਰਾਂ; ਸਾਬਕਾ ਮੈਂਬਰਾਂ ਅਤੇ ਲੋਕ ਸਭਾ ਦੇ ਸਕੱਤਰ ਜਨਰਲ, ਸ਼੍ਰੀ ਉਤਪਲ ਕੁਮਾਰ ਸਿੰਘ ਨੇ ਡਾ. ਜਾਖੜ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ’ਤੇ ਲੋਕ ਸਭਾ ਅਤੇ ਰਾਜ ਸਭਾ ਸਕੱਤਰੇਤ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਡਾ. ਜਾਖੜ ਨੂੰ ਸ਼ਰਧਾਂਜਲੀ ਭੇਟ ਕੀਤੀ।

ਡਾ. ਬਲਰਾਮ ਜਾਖੜ 22 ਜਨਵਰੀ 1980 ਨੂੰ ਸੱਤਵੀਂ ਲੋਕ ਸਭਾ ਦੇ ਸਪੀਕਰ ਦੇ ਅਹੁਦੇ ’ਤੇ ਚੁਣੇ ਗਏ ਅਤੇ 15 ਜਨਵਰੀ 1985 ਤੱਕ ਇਸ ਅਹੁਦੇ 'ਤੇ ਰਹੇ। 16 ਜਨਵਰੀ 1985 ਨੂੰ ਉਨ੍ਹਾਂ ਨੂੰ ਅੱਠਵੀਂ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਸਰਬਸੰਮਤੀ ਨਾਲ ਮੁੜ ਚੁਣਿਆ ਗਿਆ ਅਤੇ ਉਹ ਪੂਰੇ ਕਾਰਜਕਾਲ ਯਾਨੀ 18 ਦਸੰਬਰ 1989 ਤੱਕ ਇਸ ਅਹੁਦੇ 'ਤੇ ਬਣੇ ਰਹੇ। ਡਾ. ਜਾਖੜ ਨੂੰ ਸੁਤੰਤਰ ਭਾਰਤ ਵਿੱਚ ਇੱਕੋ ਇੱਕ ਅਜਿਹੇ ਲੋਕ ਸਭਾ ਸਪੀਕਰ ਹੋਣ ਦਾ ਵਿਲੱਖਣ ਮਾਣ ਪ੍ਰਾਪਤ ਹੈ, ਜਿਨ੍ਹਾਂ ਨੇ ਲਗਾਤਾਰ ਦੋ ਲੋਕ ਸਭਾਵਾਂ ਦੇ ਪੂਰੇ ਕਾਰਜਕਾਲ ਵਿੱਚ ਸਭਾ ਦੀ ਪ੍ਰਧਾਨਗੀ ਕੀਤੀ। ਕਿਸਾਨੀ ਪਰਿਵਾਰ ਨਾਲ ਸਬੰਧਿਤ ਡਾ. ਜਾਖੜ ਨੇ 1991 ਤੋਂ 1996 ਤੱਕ 10ਵੀਂ ਲੋਕ ਸਭਾ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਵਜੋਂ ਵੀ ਕੰਮ ਕੀਤਾ। ਡਾ. ਜਾਖੜ ਦਾ ਦੇਹਾਂਤ 3 ਫਰਵਰੀ 2016 ਨੂੰ ਹੋਇਆ।

ਡਾ. ਬਲਰਾਮ ਜਾਖੜ ਦੀ ਤਸਵੀਰ ਦਾ ਉਦਘਾਟਨ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੁਆਰਾ 10 ਫਰਵਰੀ 2014 ਨੂੰ ਕੀਤਾ ਗਿਆ ਸੀ।

***************

ਏਐੱਮ


(Release ID: 2160204)