ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਭਾਰਤੀ ਵਿਲੱਖਣ ਪਹਿਚਾਣ ਅਥਾਰਿਟੀ (ਯੂਆਈਡੀਏਆਈ ) ਨੇ ਦੇਸ਼ ਭਰ ਵਿੱਚ ਸਹਿਕਾਰੀ ਬੈਂਕਾਂ ਲਈ ਆਧਾਰ-ਅਧਾਰਿਤ ਪ੍ਰਮਾਣੀਕਰਣ ਢਾਂਚਾ ਤਿਆਰ ਕੀਤਾ
ਨਵੇਂ ਯੂਆਈਡੀਏਆਈ ਢਾਂਚੇ-ਆਧਾਰ ਸੇਵਾਵਾਂ ਨਾਲ 380 ਤੋਂ ਵੱਧ ਸਹਿਕਾਰੀ ਬੈਂਕ ਵਿੱਤੀ ਸਮਾਵੇਸ਼ਨ ਯਕੀਨੀ ਬਣਾ ਸਕਣਗੇ
ਸਹਿਕਾਰਤਾ ਮੰਤਰਾਲਾ, ਨਾਬਾਰਡ ਅਤੇ ਹੋਰ ਹਿਤਧਾਰਕਾਂ ਦੇ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਨਵਾਂ ਢਾਂਚਾ ਤਿਆਰ ਕੀਤਾ ਗਿਆ ਹੈ
Posted On:
21 AUG 2025 5:59PM by PIB Chandigarh
ਭਾਰਤੀ ਵਿਲੱਖਣ ਪਹਿਚਾਣ ਅਥਾਰਿਟੀ (ਯੂਆਈਡੀਏਆਈ) ਨੇ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹਾ ਮਨਾਉਣ ਲਈ ਸਹਿਕਾਰੀ ਬੈਂਕਾਂ ਨੂੰ ਆਧਾਰ-ਅਧਾਰਿਤ ਪ੍ਰਮਾਣੀਕਰਣ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਮਰੱਥ ਬਣਾਉਣ ਲਈ ਨਵਾਂ ਢਾਂਚਾ ਤਿਆਰ ਕੀਤਾ ਹੈ, ਜਿਸ ਨਾਲ ਬੈਂਕ ਦੀ ਲੋਕਾਂ ਤੱਕ ਪਹੁੰਚ ਵਧਾਉਣ ਅਤੇ ਡਿਜੀਟਲ ਸਮਾਵੇਸ਼ਨ ਨੂੰ ਕਾਫੀ ਹੁਲਾਰਾ ਮਿਲੇਗਾ।
ਇਹ ਢਾਂਚਾ ਸਹਿਕਾਰਤਾ ਮੰਤਰਾਲੇ, ਰਾਸ਼ਟਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ – ਨਾਬਾਰਡ, ਭਾਰਤੀ ਰਾਸ਼ਟਰੀ ਭੁਗਤਾਨ ਨਿਗਮ- ਐੱਨਪੀਸੀਆਈ ਅਤੇ ਸਹਿਕਾਰੀ ਬੈਂਕਾਂ ਦੇ ਨਾਲ ਵਿਆਪਕ ਸਲਾਹ-ਮਸ਼ਵਰੇ ਦੇ ਬਾਅਦ ਵਿਕਸਿਤ ਕੀਤਾ ਗਿਆ ਹੈ। ਦੇਸ਼ ਭਰ ਦੇ ਸਾਰੇ 34 ਰਾਜ ਸਹਿਕਾਰੀ ਬੈਂਕਾਂ (ਐੱਸਸੀਬੀ) ਅਤੇ 352 ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ (ਡੀਸੀਸੀਬੀ) ਦੇ ਲਈ ਇਹ ਸਹਾਇਕ ਹੋਵੇਗਾ।
ਨਵੀਂ ਪ੍ਰਣਾਲੀ ਦੇ ਤਹਿਤ, ਆਧਾਰ ਸੇਵਾ ਅਪਣਾਉਣ ਦੀ ਪ੍ਰਕਿਰਿਆ ਸਰਲ ਅਤੇ ਸਸਤੀ ਬਣਾਈ ਗਈ ਹੈ। ਇਸ ਵਿੱਚ ਸਿਰਫ਼ ਰਾਜਾਂ ਦੇ ਸਹਿਕਾਰੀ ਬੈਂਕ ਹੀ ਭਾਰਤੀ ਵਿਲੱਖਣ ਪਹਿਚਾਣ ਅਥਾਰਿਟੀ ਦੇ ਨਾਲ ਪ੍ਰਮਾਣੀਕਰਣ ਉਪਯੋਗਕਰਤਾ ਏਜੰਸੀਆਂ (ਏਯੂਏ) ਅਤੇ ਈ-ਕੇਵਾਈਸੀ ਉਪਯੋਗਕਰਤਾ ਏਜੰਸੀਆਂ (ਕੇਯੂਏ) ਦੇ ਰੂਪ ਵਿੱਚ ਰਜਿਸਟਰਡ ਹੋਣਗੇ। ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ ਆਪਣੇ ਰਾਜ ਸਹਿਕਾਰੀ ਬੈਂਕਾਂ ਦੇ ਆਧਾਰ ਪ੍ਰਮਾਣੀਕਰਣ ਐਪਲੀਕੇਸ਼ਨ ਅਤੇ ਸੂਚਨਾ ਟੈਕਨੋਲੋਜੀ ਢਾਂਚੇ ਦੀ ਨਿਰਵਿਘਨ ਵਰਤੋਂ ਕਰ ਸਕਣਗੇ। ਇਸ ਨਾਲ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ ਨੂੰ ਅਲਗ ਤੋਂ ਆਈਟੀ ਪ੍ਰਣਾਲੀ ਵਿਕਸਿਤ ਕਰਨ ਜਾਂ ਰੱਖਣ ਦੀ ਜ਼ਰੂਰਤ ਸਮਾਪਤ ਹੋ ਜਾਵੇਗੀ ਜਿਸ ਨਾਲ ਬਚਤ ਹੋਵੇਗੀ ਅਤੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਇਆ ਜਾਵੇਗਾ।
ਇਸ ਢਾਂਚੇ ਨਾਲ, ਸਹਿਕਾਰੀ ਬੈਂਕ ਆਧਾਰ ਸੇਵਾਵਾਂ ਨਾਲ ਗ੍ਰਾਹਕਾਂ ਨੂੰ ਤੇਜ਼, ਵਧੇਰੇ ਸੁਰੱਖਿਅਤ ਅਤੇ ਪਹੁੰਚਯੋਗ ਸੇਵਾ ਪ੍ਰਦਾਨ ਕਰ ਸਕਣਗੇ। ਬਾਇਓਮੈਟ੍ਰਿਕ ਈ-ਕੇਵਾਈਸੀ ਅਤੇ ਚਿਹਰੇ ਦੀ ਪਹਿਚਾਣ ਨਾਲ ਖਾਸ ਕਰਕੇ ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਖਾਤਾ ਖੋਲ੍ਹਣਾ ਅਸਾਨ ਹੋ ਜਾਵੇਗਾ। ਆਧਾਰ ਦੀ ਵਰਤੋਂ ਨਾਲ ਸਬਸਿਡੀ ਅਤੇ ਕਲਿਆਣਕਾਰੀ ਭੁਗਤਾਨ ਸਿੱਧੇ ਗ੍ਰਾਹਕਾਂ ਦੇ ਸਹਿਕਾਰੀ ਬੈਂਕ ਖਾਤਿਆਂ ਵਿੱਚ ਜਮ੍ਹਾ ਕੀਤੇ ਜਾ ਸਕਣਗੇ।
ਇਸ ਤੋਂ ਇਲਾਵਾ ਇਹ ਢਾਂਚਾ ਸਹਿਕਾਰੀ ਬੈਂਕਾਂ ਨੂੰ ਆਧਾਰ ਸਮਰੱਥ ਭੁਗਤਾਨ ਪ੍ਰਣਾਲੀ (ਏਈਪੀਐੱਸ) ਅਤੇ ਆਧਾਰ ਪੇਮੈਂਟ ਬ੍ਰਿਜ ਜਿਹੀਆਂ ਸੇਵਾਵਾਂ ਦਾ ਵਿਸਥਾਰ ਕਰਨ, ਡਿਜੀਟਲ ਲੈਣ-ਦੇਣ ਵਿਆਪਕ ਬਣਾਉਣ ਅਤੇ ਸਹਿਕਾਰੀ ਖੇਤਰ ਵਿੱਚ ਵਿੱਤੀ ਸਮਾਵੇਸ਼ਨ ਵਧਾਉਣ ਵਿੱਚ ਸਮਰੱਥ ਬਣਾਏਗਾ।
ਆਧਾਰ ਦੀ ਪਹੁੰਚ ਅਤੇ ਉਸ ਦੇ ਲਾਭ ਵਿਆਪਕ ਬਣਾਉਣ ਵਿੱਚ ਇਹ ਅਤਿਅੰਤ ਮਹੱਤਵਪੂਰਨ ਹੈ। ਇਸ ਨਾਲ ਭਾਰਤ ਦੇ ਵਿੱਤੀ ਈਕੋਸਿਸਟਮ ਵਿੱਚ ਸਹਿਕਾਰੀ ਬੈਂਕਾਂ ਦੀ ਭੂਮਿਕਾ ਮਹੱਤਵਪੂਰਨ ਬਣੀ ਰਹੇਗੀ।
*****
ਧਰਮੇਂਦਰ ਤਿਵਾਰੀ/ਨਵੀਨ ਸ਼੍ਰੀਜੀਤ/ ਵਿਵੇਕ ਵਿਸ਼ਵਾਸ
(Release ID: 2159732)