ਸੰਸਦੀ ਮਾਮਲੇ
57ਵੀਂ ਯੁਵਾ ਸੰਸਦੀ ਪ੍ਰਤੀਯੋਗਿਤਾ ਸਾਲ 2024-2025 ਲਈ ਸਕੂਲਾਂ ਦੇ ਲਈ ਇਨਾਮ ਵੰਡ ਸਮਾਗਮ ਦਾ ਆਯੋਜਨ ਕੱਲ੍ਹ
Posted On:
21 AUG 2025 2:23PM by PIB Chandigarh
ਦਿੱਲੀ ਸਰਕਾਰ ਦੇ ਸਿੱਖਿਆ ਡਾਇਰੈਕਟੋਰੇਟ, ਐੱਨਸੀਟੀ, ਅਤੇ ਐੱਨਡੀਐੱਮਸੀ ਦੇ ਤਹਿਤ ਸਕੂਲਾਂ ਲਈ 57ਵੀਂ ਯੁਵਾ ਸੰਸਦ ਪ੍ਰਤੀਯੋਗਿਤਾ ਸਾਲ 2024-25 ਦਾ ਇਨਾਮ ਵੰਡ ਸਮਾਰੋਹ ਕੱਲ੍ਹ (ਸ਼ੁੱਕਰਵਾਰ, 22 ਅਗਸਤ, 2025) ਨੂੰ ਜੀਐੱਮਸੀ ਬਾਲਯੋਗੀ ਔਡੀਟੋਰੀਅਮ, ਸੰਸਦ ਲਾਇਬ੍ਰੇਰੀ ਭਵਨ, ਸੰਸਦ ਭਵਨ ਕੰਪਲੈਕਸ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਜਾਵੇਗਾ।
ਸੰਸਦੀ ਮਾਮਲੇ ਰਾਜ ਮੰਤਰੀ ਅਤੇ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਅਰਜੁਨ ਰਾਮ ਮੇਘਵਾਲ ਇਸ ਸਮਾਰੋਹ ਦੀ ਪ੍ਰਧਾਨਗੀ ਕਰਨਗੇ ਅਤੇ ਪ੍ਰਤੀਯੋਗਿਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਜੇਤੂ ਵਿਦਿਆਰਥੀਆਂ ਅਤੇ ਸਕੂਲਾਂ ਨੂੰ ਸ਼੍ਰੀ ਮੇਘਵਾਲ ਇਨਾਮ ਵੰਡਣਗੇ। ਇਸ ਮੌਕੇ 'ਤੇ, ਸਰਵੋਦਯ ਕੰਨਿਆ ਵਿਦਿਆਲਿਆ ਨੰਬਰ 1, ਸੀ-ਬਲਾਕ, ਯਮੁਨਾ ਵਿਹਾਰ, ਦਿੱਲੀ ਦੇ ਵਿਦਿਆਰਥੀ, ਜੋ ਕਿ 57ਵੀਂ ਯੁਵਾ ਸੰਸਦ ਪ੍ਰਤੀਯੋਗਿਤਾ ਸਾਲ 2024-25 ਵਿੱਚ ਸਿੱਖਿਆ ਡਾਇਰੈਕਟੋਰੇਟ, ਦਿੱਲੀ ਸਰਕਾਰ ਅਤੇ ਐੱਨਡੀਐੱਮਸੀ ਦੇ ਅਧੀਨ ਸਕੂਲਾਂ ਲਈ ਪਹਿਲੇ ਸਥਾਨ 'ਤੇ ਰਹੇ ਸਨ, ਆਪਣੀ "ਯੁਵਾ ਸੰਸਦ" ਬੈਠਕ ਦਾ ਮੁੜ ਪ੍ਰਦਰਸ਼ਨ ਕਰਨਗੇ।
ਸੰਸਦੀ ਮਾਮਲੇ ਮੰਤਰਾਲਾ ਪਿਛਲੇ 59 ਵਰ੍ਹਿਆਂ ਤੋਂ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੇ ਸਕੂਲਾਂ ਲਈ ਯੁਵਾ ਸੰਸਦ ਪ੍ਰਤੀਯੋਗਿਤਾਵਾਂ ਦਾ ਆਯੋਜਨ ਕਰਦਾ ਆ ਰਿਹਾ ਹੈ। ਸਿੱਖਿਆ ਡਾਇਰੈਕਟੋਰੇਟ, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਅਤੇ ਐੱਨਡੀਐੱਮਸੀ ਦੇ ਅਧੀਨ ਆਉਣ ਵਾਲੇ ਸਕੂਲਾਂ ਲਈ ਯੁਵਾ ਸੰਸਦ ਪ੍ਰਤੀਯੋਗਿਤਾ ਯੋਜਨਾ ਦੇ ਤਹਿਤ, ਇਸ ਲੜੀ ਦੀ 57ਵੀਂ ਪ੍ਰਤੀਯੋਗਿਤਾ ਸਾਲ 2024-25 ਦੌਰਾਨ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿੱਚ ਆਯੋਜਿਤ ਕੀਤੀ ਗਈ।
ਯੁਵਾ ਸੰਸਦ ਯੋਜਨਾ ਦਾ ਉਦੇਸ਼ ਨੌਜਵਾਨ ਪੀੜ੍ਹੀ ਵਿੱਚ ਸਵੈ-ਅਨੁਸ਼ਾਸਨ, ਵਿਭਿੰਨ ਵਿਚਾਰਾਂ ਪ੍ਰਤੀ ਸਹਿਣਸ਼ੀਲਤਾ, ਵਿਚਾਰਾਂ ਦੇ ਸਹੀ ਪ੍ਰਗਟਾਵੇ ਅਤੇ ਲੋਕਤੰਤਰੀ ਜੀਵਨ ਸ਼ੈਲੀ ਦੇ ਹੋਰ ਗੁਣਾਂ ਦਾ ਸੰਚਾਰ ਕਰਨਾ ਹੈ। ਇਸ ਤੋਂ ਇਲਾਵਾ, ਇਹ ਯੋਜਨਾ ਵਿਦਿਆਰਥੀਆਂ ਨੂੰ ਸੰਸਦ ਦੇ ਅਭਿਆਸਾਂ ਅਤੇ ਪ੍ਰਕਿਰਿਆਵਾਂ, ਚਰਚਾ ਅਤੇ ਵਾਦ-ਵਿਵਾਦ ਦੀਆਂ ਤਕਨੀਕਾਂ ਤੋਂ ਵੀ ਜਾਣੂ ਕਰਵਾਉਂਦੀ ਹੈ, ਅਤੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ, ਲੀਡਰਸ਼ਿਪ ਸਮਰੱਥਾ, ਅਤੇ ਪ੍ਰਭਾਵਸ਼ਾਲੀ ਭਾਸ਼ਣ ਕਲਾ ਅਤੇ ਕੌਸ਼ਲ ਵਿਕਸਿਤ ਕਰਦੀ ਹੈ।
ਪ੍ਰਤੀਯੋਗਿਤਾ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਲਈ ਰਨਿੰਗ ਪਾਰਲੀਮੈਂਟਰੀ ਸ਼ੀਲਡ ਅਤੇ ਟ੍ਰੌਫੀ ਸਰਵੋਦਯ ਕੰਨਿਆ ਵਿਦਿਆਲਿਆ ਨੰਬਰ 1, ਸੀ-ਬਲਾਕ, ਯਮੁਨਾ ਵਿਹਾਰ, ਦਿੱਲੀ ਨੂੰ ਦਿੱਤੀ ਜਾਵੇਗੀ। ਨਵੇਂ ਦਾਖਲੇ ਵਾਲੇ ਸਕੂਲਾਂ ਵਿੱਚੋਂ ਪਹਿਲੇ ਸਥਾਨ 'ਤੇ ਰਹਿਣ ਲਈ ਟਰਾਫੀ ਭਾਰਤੀ ਪਬਲਿਕ ਸਕੂਲ, ਸਵਾਸਥਯ ਵਿਹਾਰ ਨੂੰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਪ੍ਰਤੀਯੋਗਿਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਮੰਤਰੀ ਮਹੋਦਯ ਵੱਲੋਂ ਹੇਠ ਲਿਖੇ 9 ਸਕੂਲਾਂ ਨੂੰ ਮੈਰਿਟ ਟਰਾਫੀਆਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ:
-
ਜੀਐੱਸਵੀ ਕੋ-ਐਡ ਨਿਊ ਮੁਲਤਾਨ ਨਗਰ, ਦਿੱਲੀ
-
ਭਾਰਤੀ ਪਬਲਿਕ ਸਕੂਲ, ਸਵਾਸਥਯ ਵਿਹਾਰ
-
ਸਪਰਿੰਗਡੇਲਸ ਸਕੂਲ, ਧੌਲਾ ਕੁੰਆਂ
-
ਇਸ਼ਾਨੀ ਐੱਸਕੇਵੀ ਜੀ-ਬਲੌਕ, ਸਾਕੇਤ
-
ਐੱਮਐੱਮ ਪਬਲਿਕ ਸਕੂਲ, ਪੀਤਮਪੁਰਾ, ਦਿੱਲੀ
-
ਜੀਜੀਐੱਸਐੱਸਐੱਸ ਨੰਬਰ 3, ਬਦਰਪੁਰ
-
ਐੱਸਵੀ ਰਾਉਜ਼ ਐਵੇਨਿਊ
-
ਬਾਬਾ ਰਾਮ ਦੇਵ ਐੱਸਕੇਵੀ ਪ੍ਰਸਾਦ ਨਗਰ
-
ਰੁਕਮਣੀ ਦੇਵੀ ਪਬਲਿਕ ਸਕੂਲ
************
ਐੱਸਐੱਸ/ਆਈਐੱਸਏ
(Release ID: 2159550)
Visitor Counter : 8