ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਕੈਬਨਿਟ ਨੇ ਕੋਟਾ-ਬੁੰਦੀ (ਰਾਜਸਥਾਨ) ਵਿਖੇ 1507.00 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਗ੍ਰੀਨ ਫੀਲਡ ਹਵਾਈ ਅੱਡੇ ਦੇ ਵਿਕਾਸ ਨੂੰ ਪ੍ਰਵਾਨਗੀ ਦਿੱਤੀ
Posted On:
19 AUG 2025 3:14PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਅੱਜ 1507.00 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਕੋਟਾ-ਬੁੰਦੀ (ਰਾਜਸਥਾਨ) ਵਿਖੇ ਗ੍ਰੀਨ ਫੀਲਡ ਹਵਾਈ ਅੱਡੇ ਦੇ ਵਿਕਾਸ ਲਈ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਚੰਬਲ ਨਦੀ ਦੇ ਕੰਢੇ ਸਥਿਤ ਕੋਟਾ ਨੂੰ ਰਾਜਸਥਾਨ ਦੀ ਉਦਯੋਗਿਕ ਰਾਜਧਾਨੀ ਵਜੋਂ ਮਾਨਤਾ ਪ੍ਰਾਪਤ ਹੈ। ਇਸ ਤੋਂ ਇਲਾਵਾ, ਕੋਟਾ ਭਾਰਤ ਦੇ ਵਿੱਦਿਅਕ ਕੋਚਿੰਗ ਹੱਬ ਵਜੋਂ ਮਸ਼ਹੂਰ ਹੈ।
ਰਾਜਸਥਾਨ ਸਰਕਾਰ ਨੇ ਏ-321 ਕਿਸਮ ਦੇ ਜਹਾਜ਼ਾਂ ਦੇ ਸੰਚਾਲਨ ਲਈ ਢੁਕਵੇਂ ਗ੍ਰੀਨਫੀਲਡ ਹਵਾਈ ਅੱਡੇ ਦੇ ਵਿਕਾਸ ਲਈ 440.06 ਹੈਕਟੇਅਰ ਜ਼ਮੀਨ ਏਏਆਈ ਨੂੰ ਤਬਦੀਲ ਕਰ ਦਿੱਤੀ ਹੈ। ਇਸ ਪ੍ਰੋਜੈਕਟ ਵਿੱਚ 20,000 ਵਰਗ ਮੀਟਰ ਖੇਤਰਫਲ ਵਾਲੀ ਟਰਮੀਨਲ ਬਿਲਡਿੰਗ ਦਾ ਨਿਰਮਾਣ ਸ਼ਾਮਿਲ ਹੈ ਜੋ ਵਧੇਰੇ ਭੀੜ ਵਾਲੇ ਸਮੇਂ 1000 ਯਾਤਰੀਆਂ (ਪੀਕ ਆਵਰ ਯਾਤਰੀ-ਪੀਐੱਚਪੀ) ਨੂੰ ਸੰਭਾਲ ਸਕਦੀ ਹੈ ਅਤੇ ਸਲਾਨਾ 2 ਮਿਲੀਅਨ ਯਾਤਰੀਆਂ (ਐੱਮਪੀਪੀਏ) ਦੀ ਸਮਰੱਥਾ ਰੱਖਦੀ ਹੈ। ਇਸ ਵਿੱਚ 3200 ਮੀਟਰ ਲੰਬਾਈ ਅਤੇ 45 ਮੀਟਰ ਚੌੜਾਈ ਵਾਲੀ ਰਨਵੇਅ 11/29, ਏ-321 ਕਿਸਮ ਦੇ ਹਵਾਈ ਜਹਾਜ਼ਾਂ ਲਈ 7 ਪਾਰਕਿੰਗ ਬੇਅਜ਼ ਵਾਲਾ ਐਪਰਨ, ਦੋ ਲਿੰਕ ਟੈਕਸੀਵੇਅਜ਼, ਏਟੀਸੀ ਕਮ ਤਕਨੀਕੀ ਬਲਾਕ, ਫਾਇਰ ਸਟੇਸ਼ਨ, ਕਾਰ ਪਾਰਕ ਅਤੇ ਹੋਰ ਸਹਾਇਕ ਕੰਮ ਸ਼ਾਮਲ ਹਨ।"
ਵਿੱਦਿਅਕ ਅਤੇ ਉਦਯੋਗਿਕ ਖੇਤਰਾਂ ਵਿੱਚ ਕੋਟਾ ਦੀ ਪ੍ਰਮੁੱਖਤਾ ਗ੍ਰੀਨਫੀਲਡ ਹਵਾਈ ਅੱਡੇ ਨੂੰ ਇੱਕ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟ ਬਣਾਉਂਦੀ ਹੈ, ਜਿਸ ਦਾ ਮੰਤਵ ਖੇਤਰ ਵਿੱਚ ਅਨੁਮਾਨਤ ਟ੍ਰੈਫਿਕ ਵਾਧੇ ਦੀ ਸਮੱਸਿਆ ਨੂੰ ਦੂਰ ਕਰਨਾ ਹੈ।
ਮੌਜੂਦਾ ਕੋਟਾ ਹਵਾਈ ਅੱਡਾ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਦੀ ਮਲਕੀਅਤ ਅਧੀਨ ਹੈ। ਇਸ ਵਿੱਚ 1220 ਮੀਟਰ x 38 ਮੀਟਰ ਮਾਪ ਵਾਲਾ ਇੱਕ ਰਨਵੇਅ (08/26) ਸ਼ਾਮਲ ਹੈ, ਜੋ ਕੋਡ 'ਬੀ' ਜਹਾਜ਼ਾਂ (ਜਿਵੇਂ ਕਿ ਡੀਓ-228) ਲਈ ਢੁਕਵਾਂ ਹੈ, ਅਤੇ ਇੱਕ ਐਪਰਨ ਜੋ ਦੋ ਅਜਿਹੇ ਜਹਾਜ਼ਾਂ ਨੂੰ ਅਨੁਕੂਲਿਤ ਕਰਨ ਦੇ ਸਮਰੱਥ ਹੈ। ਟਰਮੀਨਲ ਇਮਾਰਤ 400 ਵਰਗ ਮੀਟਰ ਦੇ ਖੇਤਰ ਵਿੱਚ ਫੈਲੀ ਹੋਈ ਹੈ ਅਤੇ ਭੀੜ-ਭੜੱਕੇ ਵਾਲੇ ਘੰਟਿਆਂ ਦੌਰਾਨ 50 ਯਾਤਰੀਆਂ ਨੂੰ ਸੰਭਾਲਣ ਦੇ ਸਮਰੱਥ ਹੈ। ਮੌਜੂਦਾ ਹਵਾਈ ਅੱਡੇ ਨੂੰ ਆਲੇ-ਦੁਆਲੇ ਜ਼ਮੀਨ ਦੀ ਘਾਟ ਅਤੇ ਸ਼ਹਿਰੀਕਰਣ ਕਾਰਨ ਵਪਾਰਕ ਕਾਰਜਾਂ ਲਈ ਵਿਕਸਿਤ ਨਹੀਂ ਕੀਤਾ ਜਾ ਸਕਦਾ।
***
ਐੱਮਜੇਪੀਐੱਸ
(Release ID: 2158009)