ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ “ਵੇਟ ਲੌਸ ਰੈਵੋਲਿਊਸ਼ਨ ” 'ਤੇ ਕਿਤਾਬ ਰਿਲੀਜ਼ ਕੀਤੀ: ਮੋਟਾਪਾ ਅਤੇ ਮੈਟਾਬੋਲਿਕ ਸਬੰਧੀ ਵਿਕਾਰਾਂ ਬਾਰੇ ਵਿਗਿਆਨਕ ਤੌਰ 'ਤੇ ਪ੍ਰਮਾਣਿਤ ਜਾਣਕਾਰੀ 'ਤੇ ਜ਼ੋਰ ਦਿੱਤਾ
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਦਕਿ ਜਾਗਰੂਕਤਾ ਅਤੇ ਸਹੀ ਜਾਣਕਾਰੀ ਦਾ ਪ੍ਰਚਾਰ-ਪ੍ਰਸਾਰ ਕਰਨ ਦੀ ਲੋੜ ਹੈ, ਉਨ੍ਹਾਂ ਨੇ ਗਲਤ ਜਾਣਕਾਰੀ ਵਿਰੁੱਧ ਵੀ ਸੁਚੇਤ ਕੀਤਾ
ਮੈਟਾਬੋਲਿਕ ਸਬੰਧੀ ਵਿਕਾਰਾਂ ਵਿਰੁੱਧ ਜਨ ਅੰਦੋਲਨ ਦੀ ਜ਼ਰੂਰਤ
ਕੇਂਦਰੀ ਮੰਤਰੀ ਨੇ ਮੋਟਾਪੇ ਅਤੇ ਸ਼ੂਗਰ ਦੀ ਰੋਕਥਾਮ ਵਿਰੁੱਧ ਲੜਾਈ ਵਿੱਚ 'ਭਾਰਤੀ ਮਰੀਜ਼ਾਂ ਲਈ ਭਾਰਤੀ ਹੱਲ' ਦਾ ਸੱਦਾ ਦਿੱਤਾ
ਸਿਰਫ਼ ਦਵਾਈ ਹੀ ਨਹੀਂ ਸਗੋਂ ਰੋਕਥਾਮ ਹੀ ਮੋਟਾਪੇ ਅਤੇ ਸ਼ੂਗਰ ਨਾਲ ਨਜਿੱਠਣ ਦੀ ਕੁੰਜੀ ਹੈ: ਡਾ. ਜਿਤੇਂਦਰ ਸਿੰਘ
Posted On:
17 AUG 2025 6:07PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ , ਡਾ. ਜਿਤੇਂਦਰ ਸਿੰਘ ਨੇ ਅੱਜ ਉੱਘੇ ਐਂਡੋਕਰੀਨੋਲੋਜਿਸਟ ਡਾ. ਅੰਬਰੀਸ਼ ਮਿੱਤਲ ਅਤੇ ਸ਼੍ਰੀ ਸ਼ਿਵਮ ਵਿਜ ਦੁਆਰਾ ਲਿਖੀ "ਦ ਵੇਟ ਲੌਸ ਰੈਵੋਲਿਊਸ਼ਨ - ਵੇਟ ਲੌਸ ਡਰੱਗਜ਼ ਐਂਡ ਹਾਉ ਟੂ ਯੂਜ਼ ਦੈੱਮ" ਨੂੰ ਰਿਲੀਜ਼ ਕੀਤਾ।
ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਸਿਨੇਮਾ ਸ਼ਖਸੀਅਤ ਸ਼ਰਮੀਲਾ ਟੈਗੋਰ ਅਤੇ ਮੀਡੀਆ ਜਗਤ ਦੀ ਉੱਘੀ ਸ਼ਖ਼ਸੀਅਤ ਸ਼ੋਭਨਾ ਭਰਤਿਆ ਨੇ ਸ਼ਿਰਕਤ ਕੀਤੀ।
ਡਾ. ਜਿਤੇਂਦਰ ਸਿੰਘ, ਜੋ ਕਿ ਖੁਦ ਮੈਡੀਸਨ ਦੇ ਪ੍ਰੋਫੈਸਰ, ਮਸ਼ਹੂਰ ਡਾਇਬੀਟੋਲੋਜਿਸਟ ਅਤੇ ਕਈ ਕਿਤਾਬਾਂ ਦੇ ਲੇਖਕ ਹਨ, ਨੇ ਕਿਹਾ ਕਿ ਇਹ ਕਿਤਾਬ ਸਹੀ ਸਮੇਂ 'ਤੇ ਆਈ ਹੈ ਜਦੋਂ ਭਾਰਤ ਮੋਟਾਪੇ ਅਤੇ ਸੰਬੰਧਿਤ ਮੈਟਾਬੋਲਿਕ ਸਬੰਧੀ ਵਿਕਾਰਾਂ ਵਿੱਚ ਵਾਧਾ ਦੇਖ ਰਿਹਾ ਹੈ। ਜਦਕਿ ਜਾਗਰੂਕਤਾ ਅਤੇ ਸਹੀ ਕਿਸਮ ਦੀ ਜਾਣਕਾਰੀ ਦਾ ਪ੍ਰਚਾਰ ਕਰਨ ਦੀ ਲੋੜ ਹੈ, ਉਨ੍ਹਾਂ ਨੇ ਗਲਤ ਜਾਣਕਾਰੀ ਵਿਰੁੱਧ ਸਾਵਧਾਨ ਰਹਿਣ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ, ਜਿਸਨੂੰ ਕਦੇ ਦੁਨੀਆ ਦੀ ਸ਼ੂਗਰ ਦੀ ਰਾਜਧਾਨੀ ਕਿਹਾ ਜਾਂਦਾ ਸੀ, ਹੁਣ ਮੋਟਾਪੇ ਦੀ ਰਾਜਧਾਨੀ ਵਜੋਂ ਵੀ ਉੱਭਰ ਰਿਹਾ ਹੈ, ਜੋ ਕਿ ਬਚਪਨ ਦੇ ਮੋਟਾਪੇ ਡ ਮਾਮਲੇ ਵਿੱਚ ਵਿਸ਼ਵ ਪੱਧਰ 'ਤੇ ਤੀਜੇ ਸਥਾਨ 'ਤੇ ਹੈ।
ਡਾ. ਜਿਤੇਂਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਮੋਟਾਪੇ ਅਤੇ ਸ਼ੂਗਰ, ਡਿਸਲਿਪੀਡੇਮੀਆ, ਹਾਈਪਰਟੈਨਸ਼ਨ, ਕੋਰੋਨਰੀ ਦਿਲ ਦੀ ਬਿਮਾਰੀ, ਅਤੇ ਫੈਟੀ ਲੀਵਰ ਦੀ ਬਿਮਾਰੀ ਦੀ ਵਧਦੀ ਸਿਹਤ ਚੁਣੌਤੀ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ਬਾਰੇ ਦੇਸ਼ ਭਰ ਵਿੱਚ ਅਚਾਨਕ ਜਾਗਰੂਕਤਾ ਆ ਰਹੀ ਹੈ ਅਤੇ ਗੈਰ-ਵਿਗਿਆਨਕ ਖੁਰਾਕ ਚਾਰਟ ਅਤੇ ਫੈਡ ਰੈਜੀਮੇਨਾਂ ਰਾਹੀਂ ਗਲਤ ਜਾਣਕਾਰੀ ਦੇ ਬੇਰੋਕ ਫੈਲਾਅ ਵਿਰੁੱਧ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਮੰਤਰੀ ਮਹੋਦਯ ਨੇ ਜ਼ੋਰ ਦੇ ਕੇ ਕਿਹਾ ਕਿ ਖੁਰਾਕ ਸੰਬੰਧੀ ਨੁਸਖੇ ਹਮੇਸ਼ਾ ਭੋਜਨ ਦੀ ਮਾਤਰਾ, ਗੁਣਵੱਤਾ ਅਤੇ ਵੰਡ ਦੇ ਵਿਗਿਆਨਕ ਤੌਰ 'ਤੇ ਪ੍ਰਮਾਣਿਤ ਸਿਧਾਂਤਾਂ ਦੇ ਅਧਾਰ ‘ਤੇ ਡਾਇਟ ਲੈਣੀ ਚਾਹੀਦੀ ਹੈ।
"ਭਾਰਤੀ ਮਰੀਜ਼ਾਂ ਲਈ ਭਾਰਤੀ ਡੇਟਾ" ਦੀ ਲੋੜ 'ਤੇ ਜ਼ੋਰ ਦਿੰਦੇ ਹੋਏ, ਮੰਤਰੀ ਨੇ ਦੇਖਿਆ ਕਿ ਕੇਂਦਰੀ ਮੋਟਾਪਾ - ਪੇਟ ਦੇ ਆਲੇ ਦੁਆਲੇ ਚਰਬੀ ਦਾ ਜਮ੍ਹਾ ਹੋਣਾ - ਪੱਛਮੀ ਆਬਾਦੀ ਨਾਲੋਂ ਭਾਰਤੀਆਂ ਲਈ ਵਧੇਰੇ ਗੰਭੀਰ ਜੋਖਮ ਪੈਦਾ ਕਰਦਾ ਹੈ। ਉਨ੍ਹਾਂ ਨੇ ਟਿੱਪਣੀ ਕੀਤੀ ਕਿ "ਕਈ ਵਾਰ ਕਮਰ ਦੇ ਦੁਆਲੇ ਇੱਕ ਸਧਾਰਨ ਇੰਚ ਟੇਪ ਇੱਕ ਕਾਲਪਨਿਕ BMI ਚਾਰਟ ਨਾਲੋਂ ਵਧੇਰੇ ਅਰਥਪੂਰਨ ਹੋ ਸਕਦਾ ਹੈ," ਉਨ੍ਹਾਂ ਨੇ ਜੀਵਨ ਸ਼ੈਲੀ ਵਿੱਚ ਬਦਲਾਅ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ, ਭਾਰਤੀ ਅਧਿਐਨਾਂ ਦਾ ਹਵਾਲਾ ਦਿੰਦੇ ਹੋਏ ਜੋ ਦਰਸਾਉਂਦੇ ਹਨ ਕਿ ਨਿਯਮਤ ਯੋਗ ਅਭਿਆਸ ਟਾਈਪ-2 ਸ਼ੂਗਰ ਦੀਆਂ ਘਟਨਾਵਾਂ ਨੂੰ 40% ਤੱਕ ਘਟਾ ਸਕਦਾ ਹੈ। ਉਨ੍ਹਾਂ ਨੇ ਸੰਪੂਰਨ ਹੱਲ ਪ੍ਰਦਾਨ ਕਰਨ ਲਈ ਜੀਵਨ ਸ਼ੈਲੀ ਸੋਧ, ਆਧੁਨਿਕ ਚਿਕਿਤਸਾ ਅਤੇ ਰਵਾਇਤੀ ਅਭਿਆਸਾਂ ਦੇ ਵਧੇਰੇ ਏਕੀਕਰਨ ਦੀ ਅਪੀਲ ਕੀਤੀ।
ਓਜ਼ੈਂਪਿਕ ਅਤੇ ਮੌਂਜਾਰੋ ਵਰਗੀਆਂ ਉੱਭਰ ਰਹੀਆਂ ਭਾਰ ਘਟਾਉਣ ਵਾਲੀਆਂ ਦਵਾਈਆਂ ਦੇ ਵਿਸ਼ੇ 'ਤੇ, ਡਾ. ਜਿਤੇਂਦਰ ਸਿੰਘ ਨੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ, ਇਹ ਨੋਟ ਕਰਦੇ ਹੋਏ ਕਿ ਜਦਕਿ ਵਿਸ਼ਵਵਿਆਪੀ ਤਜਰਬਾ ਉਤਸ਼ਾਹਜਨਕ ਹੋ ਸਕਦਾ ਹੈ, ਕਲੀਨਿਕਲ ਨਤੀਜੇ ਪ੍ਰਗਟ ਹੋਣ ਵਿੱਚ ਅਕਸਰ ਦਹਾਕੇ ਲੱਗ ਜਾਂਦੇ ਹਨ। ਉਨ੍ਹਾਂ ਨੇ ਭਾਰਤ ਵਿੱਚ ਰਿਫਾਇੰਡ ਤੇਲਾਂ ਦੇ ਐਪੀਸੋਡ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਲਦਬਾਜ਼ੀ ਵਿੱਚ ਸਿੱਟੇ ਗੁੰਮਰਾਹਕੁੰਨ ਹੋ ਸਕਦੇ ਹਨ।
ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਖਾਸ ਕਰਕੇ ਭਾਰਤ ਦੀ ਨੌਜਵਾਨ ਜਨਸੰਖਿਆ ਨੂੰ ਦੇਖਦੇ ਹੋਏ ਰੋਕਥਾਮ-ਅਧਾਰਤ ਰਣਨੀਤੀਆਂ ਦਾ ਸੱਦਾ ਦਿੱਤਾ, 70% ਤੋਂ ਵੱਧ ਆਬਾਦੀ 40 ਸਾਲ ਤੋਂ ਘੱਟ ਉਮਰ ਦੀ ਹੋਣ ਦੇ ਨਾਲ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦੁਆਰਾ ਉਨ੍ਹਾਂ ਦੀ ਸਮਰੱਥਾ ਨਾਲ ਸਮਝੌਤਾ ਕਰਨ ਦੀ ਇਜਾਜ਼ਤ ਨਹੀਂ ਦੇ ਸਕਦਾ, ਅਤੇ ਇਸ ਲਈ, ਰੋਕਥਾਮ ਭਵਿੱਖ ਦੇ ਸਾਰੇ ਸਿਹਤ ਪ੍ਰੋਗਰਾਮਾਂ ਦਾ ਮੁੱਖ ਅਧਾਰ ਬਣੀ ਰਹਿਣੀ ਚਾਹੀਦੀ ਹੈ।
ਮਾਰਕ ਟਵੇਨ ਦਾ ਹਵਾਲਾ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ "ਅਰਥਸ਼ਾਸਤਰ ਇੱਕ ਬਹੁਤ ਗੰਭੀਰ ਵਿਸ਼ਾ ਹੈ ਜਿਸਨੂੰ ਇੱਕ ਅਰਥਸ਼ਾਸਤਰੀ 'ਤੇ ਨਹੀਂ ਛੱਡਿਆ ਜਾ ਸਕਦਾ," ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ, ਸ਼ੂਗਰ ਅਤੇ ਮੋਟਾਪਾ ਇੰਨੇ ਗੰਭੀਰ ਹਨ ਕਿ ਇਸ ਨੂੰ ਸਿਰਫ਼ ਇੱਕ ਸ਼ੂਗਰ ਰੋਗ ਵਿਗਿਆਨੀ 'ਤੇ ਨਹੀਂ ਛੱਡਿਆ ਜਾ ਸਕਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਤੱਕ ਜਨਤਕ ਜਾਗਰੂਕਤਾ ਨਹੀਂ ਹੁੰਦੀ, ਤਦ ਤਕ ਇਹਨਾਂ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਨਾਲ ਨਜਿੱਠਣ ਵਿੱਚ ਸਰਵੋਤਮ ਨਤੀਜੇ ਪ੍ਰਾਪਤ ਨਹੀਂ ਕੀਤੇ ਜਾ ਸਕਦੇ।
ਮੰਤਰੀ ਨੇ ਡਾ. ਅੰਬਰੀਸ਼ ਮਿੱਤਲ ਦੀ ਇੱਕ ਸਮੇਂ ਸਿਰ ਅਤੇ ਅਧਿਕਾਰਤ ਕਿਤਾਬ ਤਿਆਰ ਕਰਨ ਲਈ ਪ੍ਰਸ਼ੰਸਾ ਵੀ ਕੀਤੀ, ਜੋ ਕਿ ਉਨ੍ਹਾਂ ਨੇ ਕਿਹਾ ਕਿ ਨਾ ਸਿਰਫ਼ ਡਾਕਟਰੀ ਪੇਸ਼ੇਵਰਾਂ ਲਈ ਇੱਕ ਕੀਮਤੀ ਮਾਰਗਦਰਸ਼ਕ ਵਜੋਂ ਕੰਮ ਕਰੇਗੀ, ਸਗੋਂ ਸੋਸ਼ਲ ਮੀਡੀਆ ਦੇ ਪ੍ਰਭਾਵ ਵਾਲੇ ਯੁੱਗ ਵਿੱਚ ਤੱਥਾਂ ਅਤੇ ਗਲਤ ਜਾਣਕਾਰੀ ਨੂੰ ਸਮਝਣ ਅਤੇ ਤੁਰੰਤ ਹੱਲ ਕਰਨ ਵਿੱਚ ਲੋਕਾਂ ਦੀ ਮਦਦ ਕਰੇਗੀ।


************
ਐਨਕੇਆਰ/ਪੀਐਸਐਮ
(Release ID: 2157367)