ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਮਈ 2025 ਤੋਂ ਲੈ ਕੇ ਹੁਣ ਤੱਕ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਦੀਆਂ ਲਗਭਗ 2500 ਔਰਤਾਂ ਨੂੰ ਐੱਨ.ਸੀ.ਡਬਲਯੂ. ਦੇ 'ਯਸ਼ੋਦਾ ਏ.ਆਈ' ਸਾਖਰਤਾ ਪ੍ਰੋਗਰਾਮ ਤਹਿਤ ਦਿੱਤੀ ਗਈ ਸਿਖਲਾਈ ।
Posted On:
06 AUG 2025 4:13PM by PIB Chandigarh
ਕੌਮੀ ਮਹਿਲਾ ਕਮਿਸ਼ਨ (ਐੱਨ.ਸੀ.ਡਬਲਯੂ.) ਮਈ 2025 ਤੋਂ ਔਰਤਾਂ ਲਈ "ਯਸ਼ੋਦਾ ਏ.ਆਈ" ਨਾਮਕ ਇੱਕ ਏ.ਆਈ. ਸਾਖਰਤਾ ਪ੍ਰੋਗਰਾਮ ਚਲਾ ਰਿਹਾ ਹੈ। ਇਸਦਾ ਮੰਤਵ ਦੇਸ਼ ਵਿੱਚ ਔਰਤਾਂ ਨੂੰ ਏ.ਆਈ. ਸਾਖਰਤਾ ਨਾਲ ਤਿਆਰ-ਬਰ-ਤਿਆਰ ਕਰਨਾ ਹੈ ਤਾਂ ਜੋ ਡਿਜੀਟਲ ਸ਼ਮੂਲੀਅਤ ਨੂੰ ਵਧਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਸਾਈਬਰ ਸੁਰੱਖਿਆ, ਡਿਜੀਟਲ ਪ੍ਰਾਈਵੇਸੀ ਅਤੇ ਸੁਰੱਖਿਅਤ ਆਨਲਾਈਨ ਅਭਿਆਸਾਂ 'ਤੇ ਸਸ਼ਕਤ ਬਣਾਇਆ ਜਾ ਸਕੇ। ਇਸ ਪ੍ਰੋਗਰਾਮ ਦੇ ਤਹਿਤ, ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਦੀਆਂ ਲਗਭਗ 2500 ਔਰਤਾਂ ਨੂੰ ਹੁਣ ਤੱਕ ਸਿਖਲਾਈ ਦਿੱਤੀ ਗਈ ਹੈ, ਜਿਸ ਵਿੱਚ ਸਵੈ-ਸਹਾਇਤਾ ਸਮੂਹਾਂ (ਐੱਸ.ਐੱਚ.ਜੀ.) ਦੀਆਂ ਮੈਂਬਰ, ਸਥਾਨਕ ਚੁਣੇ ਹੋਏ ਨੁਮਾਇੰਦੇ ਜਿਵੇਂ ਕਿ ਸਰਪੰਚ, ਪ੍ਰਧਾਨ, ਕੌਂਸਲਰ, ਮੇਅਰ, ਵਿਧਾਇਕ, ਆਸ਼ਾ ਵਰਕਰ, ਸੂਖਮ ਉੱਦਮੀ, ਅਧਿਆਪਕ ਅਤੇ ਵਿਦਿਆਰਥੀ, ਪੁਲਿਸ ਅਧਿਕਾਰੀ ਅਤੇ ਸਰਕਾਰੀ ਅਧਿਕਾਰੀ ਆਦਿ ਸ਼ਾਮਲ ਹਨ।
ਇਹ ਜਾਣਕਾਰੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ਼੍ਰੀਮਤੀ ਸਾਵਿਤਰੀ ਠਾਕੁਰ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ।
*************
ਐੱਸਐੱਸ/ਐੱਮਐੱਸ
(Release ID: 2156303)
Visitor Counter : 6