ਸੰਸਦੀ ਮਾਮਲੇ
azadi ka amrit mahotsav

ਸੰਸਦੀ ਮਾਮਲੇ ਮੰਤਰਾਲੇ ਦੇ ਯੁਵਾ ਸੰਸਦ ਪ੍ਰੋਗਰਾਮ ਵਿੱਚ 5 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ

Posted On: 11 AUG 2025 6:45PM by PIB Chandigarh

ਸੰਸਦੀ ਮਾਮਲੇ ਮੰਤਰਾਲੇ ਦੇ ਯੁਵਾ ਸੰਸਦ ਪ੍ਰੋਗਰਾਮ ਦੇ ਤਹਿਤ, ਦਿੱਲੀ ਦੇ ਸਕੂਲਾਂ, ਕੇਂਦਰੀ ਵਿਦਿਆਲਿਆਂ, ਜਵਾਹਰ ਨਵੋਦਯ ਵਿਦਿਆਲਿਆਂ ਅਤੇ ਯੂਨੀਵਰਸਿਟੀਆਂ/ਕਾਲਜਾਂ ਦੇ ਲਈ ਵਿਭਿੰਨ ਯੁਵਾ ਸੰਸਦ ਪ੍ਰਤੀਯੋਗਿਤਾਵਾਂ ਦਾ ਆਯੋਜਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਹੁਣ ਤੱਕ 5 ਲੱਖ ਤੋਂ ਵੱਧ ਵਿਦਿਆਰਥੀ ਹਿੱਸਾ ਲੈ ਚੁੱਕੇ ਹਨ। ਇਹ ਪ੍ਰਤੀਯੋਗਿਤਾਵਾਂ ਰਾਜ-ਵਾਰ ਅਧਾਰ ਭਰ ਨਹੀਂ, ਸਗੋਂ ਸਬੰਧਿਤ ਮੂਲ ਹਿਤਧਾਰਕ ਸੰਗਠਨਾਂ ਦੇ ਸੰਗਠਨਾਤਮਕ ਢਾਂਚੇ ਦੇ ਅਨੁਸਾਰ ਆਯੋਜਿਤ ਕੀਤੀਆਂ ਜਾਂਦੀਆਂ ਹਨ।

 

ਮੰਤਰਾਲੇ ਦੇ ਯੁਵਾ ਸੰਸਦ ਪ੍ਰੋਗਰਾਮ ਦੀ ਪਹੁੰਚ ਅਤੇ ਪ੍ਰਭਾਵ ਨੂੰ ਦੇਸ਼ ਦੇ ਹੁਣ ਤੱਕ ਅਛੂੰਹਦੇ ਵਰਗਾਂ ਅਤੇ ਕੋਨਿਆਂ ਤੱਕ ਬਿਹਤਰ ਬਣਾਉਣ ਦੇ ਲਈ, ਰਾਸ਼ਟਰੀ ਯੁਵਾ ਸੰਸਦ ਯੋਜਨਾ (ਐੱਨਵਾਈਪੀਐੱਸ) ਦਾ ਇੱਕ ਵੈੱਬ-ਪੋਰਟਲ ਦੇਸ਼ ਦਾ ਸਾਰੇ ਅਕਾਦਮਿਕ ਸੰਸਥਾਨਾਂ/ਸਮੂਹਾਂ/ਨਾਗਰਿਕਾਂ ਦੇ ਲਈ ਉਪਲਬਧ ਕਰਵਾਇਆ ਗਿਆ ਹੈ ਤਾਕਿ ਉਹ ਸੰਸਥਾਗਤ ਭਾਗੀਦਾਰੀ ਅਤੇ ਸਮੂਹ ਭਾਗੀਦਾਰੀ ਦੇ ਮਾਧਿਅਮ ਨਾਲ ਪੋਰਟਲ ‘ਤੇ ਯੁਵਾ ਸੰਸਦ ਮੀਟਿੰਗਾਂ ਆਯੋਜਿਤ ਕਰ ਸਕਣ ਅਤੇ ‘ਕਾਰਜਸ਼ੀਲ ਭਾਰਤੀ ਲੋਕਤੰਤਰ’ (Bharatiya Democracy in Action) ਵਿਸ਼ੇ ‘ਤੇ ਅਧਾਰਿਤ ਕੁਇਜ਼ ਦੇ ਮਾਧਿਅਮ ਨਾਲ ਵਿਅਕਤੀਗਤ ਭਾਗੀਦਾਰੀ ਕਰ ਸਕਣ। ਅਕਾਦਮਿਕ ਸੰਸਥਾਨ/ਸਮੂਹ ਪੋਰਟਲ ‘ਤੇ ਉਪਲਬਧ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਯੁਵਾ ਸੰਸਦ ਮੀਟਿੰਗਾਂ ਆਯੋਜਿਤ ਕਰ ਸਕਦੇ ਹਨ, ਪ੍ਰੋਗਰਾਮਾਂ ਦੇ ਵੀਡੀਓ, ਫੋਟੋ ਆਦਿ ਅਪਲੋਡ ਕਰ ਸਕਦੇ ਹਨ ਅਤੇ ਪੋਰਟਲ ਤੋਂ ਡਿਜੀਟਲ ਪ੍ਰਮਾਣ-ਪੱਤਰ ਪ੍ਰਾਪਤ ਕਰ ਸਕਦੇ ਹਨ।

 

ਈ-ਟ੍ਰੇਨਿੰਗ ਸੰਸਾਧਨਾਂ ਦੇ ਰੂਪ ਵਿੱਚ ਡਿਜੀਟਲ ਸਮੱਗਰੀ ਜਿਹੇ ਯੁਵਾ ਸੰਸਦ ‘ਤੇ ਸਾਹਿਤ, ਮਾਡਲ ਡਿਬੇਟ, ਮਾਡਲ ਪ੍ਰਸ਼ਨ, ਬਿਜ਼ਨਸ ਦੀ ਮਾਡਲ ਸੂਚੀ, ਮਾਡਲ ਸਕ੍ਰਿਪਟ, ਵੀਡੀਓ ਟਿਊਟੋਰੀਅਲ ਆਦਿ ਐੱਨਵਾਈਪੀਐੱਸ ਦੇ ਵੈੱਬ-ਪੋਰਟਲ ‘ਤੇ ਟ੍ਰੇਨਿੰਗ ਸੰਸਾਧਨਾਂ ਦੇ ਰੂਪ ਵਿੱਚ ਉਪਲਬਧ ਹਨ, ਜਿਨ੍ਹਾਂ ਨੂੰ www.nyps.mpa.gov.in ‘ਤੇ ਦੇਖਿਆ ਜਾ ਸਕਦਾ ਹੈ।

ਇਹ ਜਾਣਕਾਰੀ ਸੰਸਦੀ ਮਾਮਲੇ ਅਤੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ।

************

ਐੱਸਐੱਸ/ਆਈਐੱਸਏ


(Release ID: 2156246)
Read this release in: English , Khasi , Urdu , Hindi