ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਕੈਬਨਿਟ ਨੇ 5,801 ਕਰੋੜ ਰੁਪਏ ਦੇ ਖਰਚ ਵਾਲੇ 11.165 ਕਿਲੋਮੀਟਰ ਲੰਬੇ ਲਖਨਊ ਮੈਟਰੋ ਰੇਲ ਪ੍ਰੋਜੈਕਟ ਦੇ ਪੜਾਅ-1ਬੀ ਨੂੰ ਪ੍ਰਵਾਨਗੀ ਦਿੱਤੀ, ਜਿਸ ਵਿੱਚ 12 ਮੈਟਰੋ ਸਟੇਸ਼ਨ ਸ਼ਾਮਲ ਹੋਣਗੇ

Posted On: 12 AUG 2025 3:32PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਕੈਬਨਿਟ ਨੇ ਉੱਤਰ ਪ੍ਰਦੇਸ਼ ਵਿੱਚ ਲਖਨਊ ਮੈਟਰੋ ਰੇਲ ਪ੍ਰੋਜੈਕਟ ਦੇ ਪੜਾਅ-1ਬੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਦਾ ਕੌਰੀਡੋਰ 11.165 ਕਿਲੋਮੀਟਰ ਲੰਬਾ ਹੋਵੇਗਾ ਅਤੇ ਇਸ ਵਿੱਚ 7 ਭੂਮੀਗਤ ਅਤੇ 5 ਐਲੀਵੇਟਿਡ ਸਟੇਸ਼ਨਾਂ ਨੂੰ ਮਿਲਾ ਕੇ ਕੁੱਲ 12 ਸਟੇਸ਼ਨ ਹੋਣਗੇ। ਪੜਾਅ-1ਬੀ ਦੇ ਚਾਲੂ ਹੋਣ ਤੇ, ਲਖਨਊ ਸ਼ਹਿਰ ਵਿੱਚ 34 ਕਿਲੋਮੀਟਰ ਦਾ ਮੈਟਰੋ ਰੇਲ ਨੈੱਟਵਰਕ (Metro Rail Network) ਸੰਚਾਲਿਤ ਹੋਵੇਗਾ।

ਲਾਭ ਦੇ ਨਾਲ ਵਿਕਾਸ ਨੂੰ ਹੁਲਾਰਾ:

ਲਖਨਊ ਮੈਟਰੋ ਰੇਲ ਪ੍ਰੋਜੈਕਟ ਦਾ ਪੜਾਅ-1ਬੀ (Phase-1B of Lucknow Metro Rail Project) ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਪ੍ਰਗਤੀ ਦੀ ਪ੍ਰਤੀਨਿਧਤਾ ਕਰਦਾ ਹੈ। ਪੜਾਅ-1ਬੀ ਸ਼ਹਿਰ ਵਿੱਚ ਮੈਟਰੋ ਰੇਲ ਨੈੱਟਵਰਕ ਦੇ ਇੱਕ ਬੜੇ ਵਿਸਤਾਰ ਨੂੰ ਸਾਕਾਰ ਕਰਦਾ ਹੈ।

ਬਿਹਤਰ ਕਨੈਕਟਿਵਿਟੀ:

ਲਖਨਊ ਮੈਟਰੋ ਪ੍ਰੋਜੈਕਟ ਦੇ ਪੜਾਅ-1ਬੀ ਵਿੱਚ ਲਗਭਗ 11.165 ਕਿਲੋਮੀਟਰ ਨਵੀਆਂ ਮੈਟਰੋ ਲਾਇਨਾਂ ਸ਼ਾਮਲ ਹੋਣਗੀਆਂ। ਇਸ ਨਾਲ ਸ਼ਹਿਰ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਸੰਘਣੀ ਅਬਾਦੀ ਵਾਲੇ ਖੇਤਰਾਂ ਵਿੱਚ ਪਬਲਿਕ ਟ੍ਰਾਂਸਪਰੋਟੇਸ਼ਨ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ, ਜਿੱਥੇ ਵਰਤਮਾਨ ਵਿੱਚ ਕਾਰਗਰ ਕਨੈਕਟਿਵਿਟੀ ਦਾ ਅਭਾਵ ਹੈ।

ਇਸ ਪੜਾਅ ਦਾ ਉਦੇਸ਼ ਪੁਰਾਣੇ ਲਖਨਊ ਦੇ ਪ੍ਰਮੁੱਖ ਖੇਤਰਾਂ ਨੂੰ ਨਿਰਵਿਘਨ ਰੂਪ ਨਾਲ ਜੋੜਨਾ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ:

·         ਅਮੀਨਾਬਾਦ, ਯਹਿਯਾਗੰਜ, ਪਾਂਡੇਯਗੰਜ ਅਤੇ ਚੌਕ (Aminabad, Yahiyaganj, Pandeyganj, and Chowk) ਜਿਹੇ ਕਮਰਸ਼ੀਅਲ ਕੇਂਦਰ (Commercial hubs )

·         ਕ੍ਰਿਟੀਕਲ ਹੈਲਥਕੇਅਰ ਫੈਸਿਲਿਟੀਜ਼, ਵਿਸ਼ੇਸ਼ ਤੌਰ ਤੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਮੈਡੀਕਲ ਕਾਲਜ)  (King George’s Medical University (Medical College)

·         ਪ੍ਰਮੁੱਖ ਸੈਲਾਨੀ ਆਕਰਸ਼ਣ, ਜਿਨ੍ਹਾਂ ਵਿੱਚ ਬੜਾ ਇਮਾਮਬਾੜਾ, ਛੋਟਾ ਇਮਾਮਬਾੜਾ, ਭੂਲ-ਭੁਲੱਈਆ,  ਘੰਟਾ ਘਰ ਅਤੇ ਰੂਮੀ ਦਰਵਾਜ਼ਾ (Bara Imambara, Chota Imambara, Bhool Bhulaiya, Clock Tower, and Rumi Darwaza) ਸ਼ਾਮਲ ਹਨ

·         ਸ਼ਹਿਰ ਦੀ ਸਮ੍ਰਿੱਧ ਅਤੇ ਇਤਿਹਾਸਿਕ ਖੁਰਾਕ ਸੰਸਕ੍ਰਿਤੀ ਦੇ ਲਈ ਪ੍ਰਸਿੱਧ ਪਾਕ-ਕਲਾ ਸਥਲ (Culinary destinations known for the city's rich and historic food culture)

ਇਨ੍ਹਾਂ ਮਹੱਤਵਪੂਰਨ ਖੇਤਰਾਂ ਨੂੰ ਮੈਟਰੋ ਨੈੱਟਵਰਕ ਨਾਲ ਜੋੜ ਕੇ, ਪੜਾਅ-1ਬੀ ਨਾ ਕੇਵਲ ਕਨੈਕਟਿਵਿਟੀ ਵਧਾਵੇਗਾ, ਬਲਕਿ ਆਰਥਿਕ ਗਤੀਵਿਧੀਆਂ, ਟੂਰਿਜ਼ਮ ਨੂੰ ਵੀ ਹੁਲਾਰਾ ਦੇਵੇਗਾ ਅਤੇ ਨਿਵਾਸੀਆਂ ਅਤੇ ਸੈਲਾਨੀਆਂ ਦੋਹਾਂ ਦੇ ਲਈ ਸ਼ਹਿਰੀ ਮੋਬਿਲਿਟੀ (urban mobility) ਨੂੰ ਅਸਾਨ ਬਣਾਵੇਗਾ।

•  ਟ੍ਰੈਫਿਕ ਭੀੜ ਵਿੱਚ ਕਮੀ: ਲਖਨਊ ਸ਼ਹਿਰ ਵਿੱਚ ਇੱਕ ਕਾਰਗਰ ਵਿਕਲਪਿਕ ਰੋਡ ਟ੍ਰਾਂਸਪੋਰਟ ਦੇ ਰੂਪ ਵਿੱਚ ਮੈਟਰੋ ਰੇਲ ਅਤੇ ਮੈਟਰੋ ਰੇਲ ਨੈੱਟਵਰਕ ਦੇ ਵਿਸਤਾਰ ਦੇ ਰੂਪ ਵਿੱਚ ਪੜਾਅ-1ਬੀ ਨਾਲ ਟ੍ਰੈਫਿਕ ਭੀੜ ਘੱਟ ਹੋਣ ਦੀ ਉਮੀਦ ਹੈ ਅਤੇ ਇਹ ਪੁਰਾਣੇ ਲਖਨਊ ਦੇ ਅਤਿਅਧਿਕ ਭੀੜਭਾੜ ਵਾਲੇ ਰੂਟਾਂ 'ਤੇ ਵਿਸ਼ੇਸ਼ ਤੌਰ 'ਤੇ ਪ੍ਰਭਾਵੀ ਹੋਵੇਗਾ। ਰੋਡ ਟ੍ਰੈਫਿਕ ਵਿੱਚ ਕਮੀ ਨਾਲ ਵਾਹਨਾਂ ਦੀ ਆਵਾਜਾਈ ਸੁਚਾਰੂ ਹੋ ਸਕਦੀ ਹੈਯਾਤਰਾ ਦਾ ਸਮਾਂ ਘੱਟ ਹੋ ਸਕਦਾ ਹੈ ਅਤੇ ਸੰਪੂਰਨ ਸੜਕ ਸੁਰੱਖਿਆ ਵਿੱਚ ਵਾਧਾ ਹੋ ਸਕਦਾ ਹੈ।

·         ਵਾਤਾਵਰਣਕ ਲਾਭਲਖਨਊ ਮੈਟਰੋ ਰੇਲ ਪ੍ਰੋਜੈਕਟ ਦੇ ਪੜਾਅ-1ਬੀ ਦੇ ਜੁੜਨ ਅਤੇ ਲਖਨਊ ਸ਼ਹਿਰ ਵਿੱਚ ਸੰਪੂਰਨ ਮੈਟਰੋ ਰੇਲ ਨੈੱਟਵਰਕ (Metro Rail Network) ਵਿੱਚ ਵਾਧੇ ਨਾਲ ਪਰੰਪਰਾਗਤ ਜੀਵਾਸ਼ਮ ਈਂਧਣ-ਅਧਾਰਿਤ ਟ੍ਰਾਂਸਪੋਰਟ (traditional fossil fuel-based transport) ਦੀ ਤੁਲਨਾ ਵਿੱਚ ਕਾਰਬਨ ਉਤਸਰਜਨ ਵਿੱਚ ਮਹੱਤਵਪੂਰਨ ਕਮੀ ਆਵੇਗੀ।

·         ਆਰਥਿਕ ਵਿਕਾਸਯਾਤਰਾ ਦਾ ਸਮਾਂ ਘੱਟ ਹੋਣ ਅਤੇ ਸ਼ਹਿਰ ਦੇ ਵਿਭਿੰਨ ਹਿੱਸਿਆਂ ਜਿਵੇਂ ਏਅਰਪੋਰਟ, ਰੇਲਵੇ ਸਟੇਸ਼ਨਾਂ ਅਤੇ ਬੱਸ ਡਿਪੂਆਂ ਤੱਕ ਬਿਹਤਰ ਪਹੁੰਚ ਨਾਲ ਲੋਕਾਂ ਨੂੰ ਆਪਣੇ ਕਾਰਜਸਥਲਾਂ ਅਤੇ ਮੰਜ਼ਿਲਾਂ ਤੱਕ ਅਧਿਕ ਕੁਸ਼ਲਤਾ ਨਾਲ ਪਹੁੰਚਣ ਵਿੱਚ ਮਦਦ ਮਿਲੇਗੀ, ਜਿਸ ਨਾਲ ਉਤਪਾਦਕਤਾ ਵਿੱਚ ਵਾਧਾ ਹੋ ਸਕਦਾ ਹੈ। ਨਾਲ ਹੀ, ਬਿਹਤਰ ਕਨੈਕਟਿਵਿਟੀ ਲੋਕਲ ਕਾਰੋਬਾਰਾਂ ਨੂੰ ਹੁਲਾਰਾ ਦੇ ਸਕਦੀ ਹੈ, ਖਾਸ ਕਰਕੇ ਨਵੇਂ ਮੈਟਰੋ ਸਟੇਸ਼ਨਾਂ ਦੇ ਪਾਸ ਦੇ ਖੇਤਰਾਂ ਵਿੱਚ, ਜਿਸ ਨਾਲ ਪਹਿਲੇ ਘੱਟ ਪਹੁੰਚ ਵਾਲੇ ਖੇਤਰਾਂ ਵਿੱਚ ਨਿਵੇਸ਼ ਅਤੇ ਵਿਕਾਸ ਨੂੰ ਵੀ ਆਕਰਸ਼ਿਤ ਕੀਤਾ ਜਾ ਸਕਦਾ ਹੈ।

·         ਸਮਾਜਿਕ ਪ੍ਰਭਾਵਲਖਨਊ ਵਿੱਚ ਪੜਾਅ-1ਬੀ  ਮੈਟਰੋ ਰੇਲ ਨੈੱਟਵਰਕ (Phase-1B Metro Rail network) ਦੇ ਵਿਸਤਾਰ ਨਾਲ ਪਬਲਿਕ ਟ੍ਰਾਂਸਪੋਰਟ ਤੱਕ ਅਧਿਕ ਨਿਆਂਸੰਗਤ ਪਹੁੰਚ (equitable access) ਉਪਲਬਧ ਹੋਵੇਗੀ, ਜਿਸ ਨਾਲ ਵਿਵਿਧ ਸਮਾਜਿਕ-ਆਰਥਿਕ ਸਮੂਹਾਂ ਨੂੰ ਲਾਭ ਹੋਵੇਗਾ ਅਤੇ ਟ੍ਰਾਂਸਪੋਰਟ ਅਸਮਾਨਤਾਵਾਂ (transport disparities) ਘੱਟ ਹੋਣਗੀਆਂ। ਇਸ ਨਾਲ ਯਾਤਰਾ ਦਾ ਸਮਾਂ ਘਟ ਹੋਣ ਅਤੇ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਹੋਣ ਨਾਲ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ।

ਪੜਾਅ-1ਬੀ ਲਖਨਊ ਮੈਟਰੋ ਰੇਲ ਪ੍ਰੋਜੈਕਟ (Phase-1B Lucknow Metro Rail Project) ਸ਼ਹਿਰ ਦੇ ਲਈ ਇੱਕ ਪਰਿਵਰਤਨਕਾਰੀ ਵਿਕਾਸ ਸਾਬਤ ਹੋਵੇਗਾ। ਇਸ ਨਾਲ ਬਿਹਤਰ ਕਨੈਕਟਿਵਿਟੀ, ਘੱਟ ਟ੍ਰੈਫਿਕ ਜਾਮ, ਵਾਤਾਵਰਣਕ ਲਾਭ, ਆਰਥਿਕ ਵਿਕਾਸ ਅਤੇ ਜੀਵਨ ਪੱਧਰ ਵਿੱਚ ਸੁਧਾਰ ਦਾ ਵਾਅਦਾ ਕੀਤਾ ਗਿਆ ਹੈ। ਪ੍ਰਮੁੱਖ ਸ਼ਹਿਰੀ ਚੁਣੌਤੀਆਂ ਦਾ ਸਮਾਧਾਨ ਕਰਕੇ ਅਤੇ ਭਵਿੱਖ ਦੇ ਵਿਸਤਾਰ ਦੇ ਲਈ ਅਧਾਰ ਪ੍ਰਦਾਨ ਕਰਕੇ, ਪੜਾਅ-1ਬੀ (Phase-1B) ਸ਼ਹਿਰ ਦੇ ਵਿਕਾਸ ਪਥ ਅਤੇ ਸਥਿਰਤਾ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।

***

ਐੱਮਜੇਪੀਐੱਸ/ਬੀਐੱਮ


(Release ID: 2155863)