ਕੋਲਾ ਮੰਤਰਾਲਾ
ਟਿਕਾਊ ਮਾਈਨਿੰਗ ਅਭਿਆਸ ਅਤੇ ਵਾਤਾਵਰਣ ਪ੍ਰਬੰਧਨ
Posted On:
11 AUG 2025 2:50PM by PIB Chandigarh
ਕੋਲਾ ਮੰਤਰਾਲਾ ਟਿਕਾਊ ਕੋਲਾ ਮਾਈਨਿੰਗ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀਬੱਧ ਹੈ। ਕੋਲਾ ਅਤੇ ਲਿਗਨਾਇਟ ਖੇਤਰ ਦੀਆਂ ਪਬਲਿਕ ਸੈਕਟਰ ਅੰਡਰਟੇਕਿੰਗਜ਼ (ਪੀਐੱਸਯੂ), ਜਿਵੇਂ ਕੋਲ ਇੰਡੀਆ ਲਿਮਿਟਿਡ (ਸੀਆਈਐੱਲ), ਐੱਨਐੱਲਸੀ ਇੰਡੀਆ ਲਿਮਿਟਿਡ (ਐੱਨਐੱਲਸੀਆਈਐੱਲ) ਅਤੇ ਸਿੰਗਰੇਨੀ ਕੋਲੀਅਰੀਜ਼ ਕੰਪਨੀ ਲਿਮਿਟਿਡ (ਐੱਸਸੀਸੀਐੱਲ) ਨੇ ਟਿਕਾਊ ਮਾਈਨਿੰਗ ਅਭਿਆਸਾਂ ਨੂੰ ਅਪਣਾਇਆ ਹੈ। ਇਨ੍ਹਾਂ ਭੂਮੀਗਤ ਅਤੇ ਖੁੱਲ੍ਹੀਆਂ ਮਾਈਨਜ਼ ਲਈ ਉੱਨਤ ਤਕਨੀਕਾਂ ਜਿਵੇਂ ਸਰਫੇਸ ਮਾਈਨਰ, ਐਕਸਸੈਂਟ੍ਰਿਕ ਰਿਪਰ, ਕੰਟੀਨਿਊਅਸ ਮਾਈਨਰ ਅਤੇ ਹਾਈ ਵਾਲ ਮਾਈਨਿੰਗ ਸ਼ਾਮਲ ਹਨ। ਇਸ ਤੋਂ ਇਲਾਵਾ, ਸੜਕ ਆਵਾਜਾਈ ਨੂੰ ਘਟਾਉਣ ਲਈ ਫਸਟ ਮਾਈਲ ਕਨੈਕਟੀਵਿਟੀ ਪ੍ਰੋਜੈਕਟ, ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਵਾਟਰ ਸਪਰਿੰਕਲਰਾਂ ਅਤੇ ਫੌਗ ਕੈਨਨਾਂ, ਧੂੜ ਨੂੰ ਕਾਬੂ ਕਰਨ ਲਈ ਵੇਟ ਡ੍ਰਿਲਿੰਗ ਅਤੇ ਡਸਟ ਐਕਸਟ੍ਰੈਕਟਰ ਨਾਲ ਲੈਸ ਡਰਿੱਲਾਸ ਲਾਗੂ ਕੀਤੀਆਂ ਗਈਆਂ ਹਨ।
ਇਨ੍ਹਾਂ ਪੀਐੱਸਯੂ ਨੇ ਪ੍ਰਵਾਨਿਤ ਮਾਈਨਿੰਗ ਅਤੇ ਵਾਤਾਵਰਣ ਪ੍ਰਬੰਧਨ ਯੋਜਨਾਵਾਂ ਦੇ ਅਨੁਸਾਰ ਬਾਇਓ-ਰੀਕਲੇਮੇਸ਼ਨ ਅਤੇ ਜੰਗਲ ਵਧਾਉਣ ਦੀਆਂ ਪਹਿਲਕਦਮੀਆਂ ਵੀ ਕੀਤੀਆਂ ਹਨ। ਮਾਈਨਿੰਗ ਖੇਤਰਾਂ ਵਿੱਚ ਅਤੇ ਉਨ੍ਹਾਂ ਦੇ ਆਲੇ ਦੁਆਲੇ ਮਾਈਨ-ਮੁਕਤ ਖੇਤਰਾਂ, ਓਵਰਬਰਡਨ (ਓਬੀ) ਡੰਪ ਅਤੇ ਹੋਰ ਡਿਸਟ੍ਰਬਡ ਲੈਂਡਸ ਨੂੰ ਮੁੜ ਪ੍ਰਾਪਤ ਕਰਕੇ ਹੋਰ ਜੰਗਲ ਵਧਾਇਆ ਜਾ ਰਿਹਾ ਹੈ। ਇਹ ਪੀਐੱਸਯੂ ਬਹੁ-ਪੱਧਰੀ ਤੌਰ ’ਤੇ ਪੌਦੇ ਲਗਾਉਣ ਅਤੇ ਬੀਜ ਬੀਜਣ ਲਈ ਡ੍ਰੋਨ ਜਿਹੀਆਂ ਨਵੀਨਤਾਕਾਰੀ ਤਕਨੀਕਾਂ ਦੀ ਵਰਤੋਂ ਸਮੇਤ ਵਿਗਿਆਨਕ ਸੁਧਾਰ ਵਿਧੀਆਂ ਨੂੰ ਲਾਗੂ ਕਰ ਰਹੇ ਹਨ। ਵਿੱਤ ਵਰ੍ਹੇ 2019-20 ਤੋਂ ਵਿੱਤ ਵਰ੍ਹੇ 2024-25 ਤੱਕ ਇਨ੍ਹਾਂ ਪੀਐੱਸਯੂ ਦੁਆਰਾ ਮਾਈਨਿੰਗ ਖੇਤਰਾਂ ਵਿੱਚ ਅਤੇ ਉਸ ਦੇ ਆਲੇ-ਦੁਆਲੇ ਲੱਖਾਂ ਪੌਦੇ ਲਗਾ ਕੇ ਲਗਭਗ 13,400 ਹੈਕਟੇਅਰ ਜ਼ਮੀਨ ਨੂੰ ਹਰਿਆ-ਭਰਿਆ ਕੀਤਾ ਗਿਆ ਹੈ।
ਕੋਲਾ ਕੰਪਨੀਆਂ ਵਿੱਚ ਉੱਨਤ ਟਿਕਾਊ ਤਕਨੀਕਾਂ ਨੂੰ ਅਪਣਾਉਣਾ ਇੱਕ ਨਿਰੰਤਰ ਪ੍ਰਕਿਰਿਆ ਹੈ। ਕੋਲ ਇੰਡੀਆ ਲਿਮਿਟਿਡ ਨੇ ਵਿੱਤ ਵਰ੍ਹੇ 2025-26 ਲਈ ਧਮਾਕੇ-ਮੁਕਤ ਮਾਈਨਿੰਗ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਖੁੱਲ੍ਹੀਆਂ ਮਾਈਨਜ਼ ਤੋਂ 537.92 ਮਿਲੀਅਨ ਟਨ ਅਤੇ ਭੂਮੀਗਤ ਮਾਈਨਜ਼ ਤੋਂ 23.63 ਮਿਲੀਅਨ ਟਨ ਕੋਲਾ ਉਤਪਾਦਨ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ, ਕੋਲਾ ਅਤੇ ਲਿਗਨਾਇਟ ਪੀਐੱਸਯੂ ਨੇ ਉਸੇ ਵਰ੍ਹੇ ਕੋਲਾ ਅਤੇ ਲਿਗਨਾਇਟ ਮਾਈਨਿੰਗ ਖੇਤਰਾਂ ਵਿੱਚ ਅਤੇ ਉਸ ਦੇ ਆਲੇ-ਦੁਆਲੇ 2,800 ਹੈਕਟੇਅਰ ਜ਼ਮੀਨ 'ਤੇ ਪੌਦੇ ਲਗਾਉਣ ਦਾ ਟੀਚਾ ਰੱਖਿਆ ਹੈ।
ਕੇਂਦਰੀ ਕੋਲਾ ਅਤੇ ਮਾਈਨਜ਼ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
****
ਸ਼ੁਹਾਇਬ ਟੀ
(Release ID: 2155436)
Visitor Counter : 9