ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਆਤਮਨਿਰਭਰ ਭਾਰਤ ਦੀ ਦਿਸ਼ਾ ਵਿੱਚ ਇਤਿਹਾਸਕ ਕਦਮ: ਵਿਦਿਸ਼ਾ ਸੰਸਦੀ ਚੋਣ ਖੇਤਰ ਦੇ ਉਮਰੀਆ ਵਿੱਚ 1800 ਕਰੋੜ ਰੁਪਏ ਦੀ ਲਾਗਤ ਵਾਲੇ “ਬ੍ਰਹਮਾ-ਬੀਈਐੱਮਐੱਲ ਰੇਲ ਮੈਨੂਫੈਕਚਰਿੰਗ ਹੱਬ (‘Brahma–BEML Rail Manufacturing Hub’)” ਪ੍ਰੋਜੈਕਟ ਦਾ ਭੂਮੀ ਪੂਜਨ


ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਚ ਤੋਂ ਦਿਲਾਇਆ ‘ਸਵਦੇਸ਼ੀ ਅਪਣਾਓ’ ਦਾ ਸੰਕਲਪ

144 ਕਰੋੜ ਭਾਰਤਵਾਸੀਆਂ ਦਾ ਦੇਸ਼ ਜੇਕਰ ਸਵਦੇਸ਼ੀ ਅਪਣਾਉਣਾ ਸ਼ੁਰੂ ਕਰ ਦੇਵੇ ਤਾਂ ਸਾਡੀ ਅਰਥਵਿਵਸਥਾ ਹੋਰ ਮਜ਼ਬੂਤ ਹੋ ਜਾਵੇਗੀ, ਇਹੀ ਹੈ ਦੇਸ਼ ਦੇ ਲਈ ਜਿਉਣਾ-ਸ਼੍ਰੀ ਸ਼ਿਵਰਾਜ ਸਿੰਘ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦੁਨੀਆ ਵਿੱਚ ਆਪਣੀ ਗੱਲ ਮਜ਼ਬੂਤੀ ਨਾਲ ਰੱਖਦਾ ਹੈ ਅਤੇ ਹੁਣ ਸਮਾਂ ਹੈ ਕਿ ਅਸੀਂ ਸਾਰੇ ਮਿਲ ਕੇ ਸਵਦੇਸ਼ੀ ਨੂੰ ਅਪਣਾਈਏ- ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ

Posted On: 10 AUG 2025 7:14PM by PIB Chandigarh

ਦੇਸ਼ ਦੀ ਆਤਮ-ਨਿਰਭਰਤਾ ਦੀ ਦਿਸ਼ਾ ਵਿੱਚ ਇੱਕ ਨਵੀਂ ਸ਼ੁਰੂਆਤ ਕਰਦੇ ਹੋਏ ਅੱਜ ਵਿਦਿਸ਼ਾ ਸੰਸਦੀ ਚੋਣ ਖੇਤਰ ਦੇ ਭੋਜਪੁਰ ਵਿਧਾਨ ਸਭਾ ਦੇ ਤਹਿਤ ਓਬੇਦੁੱਲਾਗੰਜ (Obedullaganj) ਦੇ ਗ੍ਰਾਮ ਉਮਰੀਆ ਵਿੱਚ 1800 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਹੋਣ ਵਾਲੇ ਬ੍ਰਹਮਾ-ਬੀਈਐੱਮਐੱਲ ਰੇਲ ਮੈਨੂਫੈਕਚਰਿੰਗ ਹੱਬ ਦਾ ਭੂਮੀ ਪੂਜਨ ਕੀਤਾ ਗਿਆ। ਇਸ ਮੌਕੇ ‘ਤੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਖੇਤਰੀ ਸਾਂਸਦ ਅਤੇ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਮੁੱਖ ਮੰਤਰੀ ਡਾ. ਮੋਹਨ ਯਾਦਵ ਅਤੇ ਕਈ ਪਤਵੰਤੇ ਮੌਜੂਦ ਰਹੇ, ਉੱਥੇ ਹੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਵਰਚੁਅਲੀ ਜੁੜੇ। ਇਸ ਆਧੁਨਿਕ ਪਲਾਂਟ ਵਿੱਚ ਵੰਦੇ ਭਾਰਤ ਵਰਗੇ ਰੇਲ ਅਤੇ ਮੈਟਰੋ ਕੋਚਾਂ ਦੇ ਨਾਲ-ਨਾਲ ਰੱਖਿਆ ਉਤਪਾਦਾਂ ਦੇ ਡਿਜ਼ਾਈਨ, ਨਿਰਮਾਣ, ਅਸੈਂਬਲੀ ਅਤੇ ਟੈਸਟਿੰਗ ਦੀ ਵਿਸ਼ਵਪੱਧਰੀ ਸੁਵਿਧਾਵਾਂ ਉਪਲਬਧ ਹੋਣਗੀਆਂ।

‘ਸਵਦੇਸ਼ੀ ਅਪਣਾਓ’ ਦਾ ਸੰਕਲਪ- ਸ਼੍ਰੀ ਸ਼ਿਵਰਾਜ ਸਿੰਘ ਦਾ ਸੱਦਾ 

ਪ੍ਰੋਗਰਾਮ ਸਮੇਂ, ਕੇਂਦਰੀ ਗ੍ਰਾਮੀਣ ਵਿਕਾਸ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੱਡੀ ਸੰਖਿਆ ਵਿੱਚ ਮੌਜੂਦ ਲੋਕਾਂ ਨੂੰ ‘ਸਵਦੇਸ਼ੀ ਅਪਣਾਓ’ ਦਾ ਸੰਕਲਪ ਦਿਲਾਇਆ। ਉਨ੍ਹਾਂ ਨੇ ਕਿਹਾ, “ਅਸੀਂ ਘਰ ਵਿੱਚ ਜੋ ਸਮਾਨ ਲੈ ਕੇ ਆਉਂਦੇ ਹਾਂ-ਖਾਣ-ਪੀਣ, ਕੱਪੜੇ, ਤੇਲ, ਸ਼ੈਂਪੂ, ਕੌਸਮੈਟਿਕਸ –ਹੁਣ ਕੋਈ ਵੀ ਸਮਾਨ ਖਰੀਦਣਗੇ ਤਾਂ ਅਸੀਂ ਆਪਣੇ ਦੇਸ਼ ਵਿੱਚ ਬਣਿਆ ਹੋਇਆ ਸਮਾਨ ਹੀ ਖਰੀਦਾਂਗੇ। 144 ਕਰੋੜ ਭਾਰਤਵਾਸੀ ਦਾ ਜੇਕਰ ਸਵਦੇਸ਼ੀ ਅਪਣਾਉਣਾ ਸ਼ੁਰੂ ਕਰ ਦੇਣ ਤਾਂ ਸਾਡੀ ਅਰਥਵਿਵਸਥਾ ਹੋਰ ਮਜ਼ਬੂਤ ਹੋ ਜਾਵੇਗੀ। ਇਹੀ ਹੈ ਦੇਸ਼ ਲਈ ਜਿਉਣਾ।

ਇਸ ਦੇ ਨਾਲ ਸ਼੍ਰੀ ਚੌਹਾਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਆਤਮਨਿਰਭਰ ਭਾਰਤ ਦੇ ਸੱਦੇ ਨੂੰ ਦੁਹਰਾਇਆ ਕਿ ਭਾਰਤ ਨੂੰ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣਾ ਹੈ ਅਤੇ ਇਸ ਲਈ ਸਾਰਿਆਂ ਨੂੰ ਸਵਦੇਸ਼ੀ ਨੂੰ ਅਪਣਾਉਣਾ ਹੋਵੇਗਾ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, “ਆਪਣੇ ਲਈ ਤਾਂ ਸਾਰੇ ਜਿਉਂਦੇ ਹਨ, ਲੇਕਿਨ ਜੋ ਦੇਸ਼ ਲਈ ਜਿਉਂਦਾ ਹੈ, ਉਹੀ ਸੱਚਾ ਨਾਗਰਿਕ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ, ਵਿੱਚ ਭਾਰਤ ਦੁਨੀਆ ਵਿੱਚ ਆਪਣੀ ਗੱਲ ਮਜ਼ਬੂਤੀ ਨਾਲ ਰੱਖਦਾ ਹੈ ਅਤੇ ਹੁਣ ਸਮਾਂ ਹੈ ਕਿ ਅਸੀਂ ਸਾਰੇ ਮਿਲ ਕੇ ਸਵਦੇਸ਼ੀ ਨੂੰ ਅਪਣਾਈਏ।” 

‘ਕਿਸਾਨਾਂ’ ਦੇ ਹਿਤ ਸਭ ਤੋਂ ਉੱਪਰ- ਕੋਈ ਸਮਝੌਤਾ ਨਹੀਂ 

ਸ਼੍ਰੀ ਸ਼ਿਵਰਾਜ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਕਿਸਾਨਾਂ ਨੂੰ ਭਰੋਸਾ ਦਿਲਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ , ਹੁਣ ਕੋਈ ਵੀ ਅਜਿਹਾ ਅੰਤਰਰਾਸ਼ਟਰੀ ਸਮਝੌਤਾ ਨਹੀਂ ਹੋਵੇਗਾ, ਜਿਸ ਨਾਲ ਕਿਸਾਨਾਂ ਦੇ ਹਿਤਾਂ ਨੂੰ ਨੁਕਸਾਨ ਪਹੁੰਚਦਾ ਹੋਵੇ। ਉਨ੍ਹਾਂ ਨੇ ਕਿਹਾ, “ਪ੍ਰਧਾਨ ਮੰਤਰੀ ਜੀ ਨੇ ਕਹਿ ਦਿੱਤਾ ਹੈ ਭਾਵੇਂ ਨਿਜੀ ਕੀਮਤ ਚੁਕਾਉਣੀ ਪਵੇ, ਲੇਕਿਨ ਕਿਸਾਨਾਂ ਦੇ, ਮਛੇਰਿਆਂ ਦੇ, ਪਸ਼ੂਪਾਲਕਾਂ ਦੇ ਹਿਤ ਸੁਰੱਖਿਅਤ ਰਹਿਣਗੇ। ਵੱਡੇ-ਵੱਡੇ ਦੇਸ਼ਾਂ ਨਾਲ ਸਮਝੌਤੇ ਵੀ  ਦੇਸ਼ ਹਿਤ ਵਿੱਚ ਹੀ ਹੋਣਗੇ।”

ਖੇਤਰੀ ਵਿਕਾਸ ਅਤੇ ਰੋਜ਼ਗਾਰ ਦੇ ਨਵੇਂ ਮੌਕੇ 

ਸ਼੍ਰੀ ਚੌਹਾਨ ਨੇ ਉਮਰੀਆ ਅਤੇ ਆਲੇ-ਦੁਆਲੇ ਦੇ ਉਦਯੋਗਿਕ ਖੇਤਰ ਦੇ ਵਿਕਾਸ ਦਾ ਜ਼ਿਕਰ ਕਰਦੇ ਹੋਏ ਮਾਣ ਪ੍ਰਗਟਾਇਆ ਕਿ ਮੰਡੀਦੀਪ ਉਦਯੋਗਿਕ ਖੇਤਰ ਵਿੱਚ 752 ਆਪ੍ਰੇਸ਼ਨਲ ਯੂਨਿਟਾਂ ਹਨ, ਅਤੇ ਲਗਭਗ 20 ਹਜ਼ਾਰ ਕਰੋੜ ਰੁਪਏ ਦਾ ਐਕਸਪੋਰਟ ਹੁੰਦਾ ਹੈ। ਹੁਣ ਇਸ ਰੇਲ ਮੈਨੂਫੈਕਚਰਿੰਗ ਹੱਬ ਦੀ ਸਥਾਪਨਾ ਤੋਂ ਬਾਅਦ ਖੇਤਰ ਦੀ ਆਰਥਿਕ ਗਤੀ ਤੇਜ਼ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ 5 ਹਜ਼ਾਰ ਤੋਂ ਵੱਧ ਰੋਜ਼ਗਾਰ ਦੇ ਮੌਕੇ ਸਥਾਨਕ ਨੌਜਵਾਨਾਂ ਨੂੰ ਮਿਲਣਗੇ, ਨਾਲ ਹੀ ਐੱਮਐੱਸਐੱਮਈ ਸੈਕਟਰ ਨੂੰ ਵੀ ਹੁਲਾਰਾ ਮਿਲੇਗਾ। 

ਉਨ੍ਹਾਂ ਨੇ ਕਿਹਾ, “ਬਚਪਨ ਤੋਂ ਹੀ, ਮੈਂ ਇਸ ਖੇਤਰ ਵਿੱਚ ਪੈਦਲ ਮਾਰਚ ਅਤੇ ਸਾਈਕਲ ਟੂਰ ਕੀਤੇ ਹਨ। ਅੱਜ ਜੋ ਸੌਗਾਤ ਮਿਲੀ ਹੈ, ਉਸ ਨਾਲ ਖੇਤਰ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਕਰੇਗਾ।” ਸ਼੍ਰੀ ਸ਼ਿਵਰਾਜ ਸਿੰਘ ਨੇ ਭੂਮੀ ਪੂਜਨ ਨੂੰ ਸਿਰਫ਼ ਇੱਕ ਉਦਯੋਗਿਕ ਪ੍ਰੋਜੈਕਟ ਦੀ ਸ਼ੁਰੂਆਤ ਨਹੀਂ, ਸਗੋਂ ਰਾਸ਼ਟਰਹਿਤ, ਸਵਦੇਸ਼ੀ ਵਿਕਾਸ ਅਤੇ ਨੌਜਵਾਨਾਂ ਦੇ ਸਸ਼ਕਤੀਕਰਣ ਦਾ ਸੰਗਮ ਦੱਸਿਆ।

*****

ਆਰਸੀ/ਕੇਐੱਸਆਰ/ਏਆਰ


(Release ID: 2155099)