ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
azadi ka amrit mahotsav

ਪੀਐੱਮਕੇਐੱਸਵਾਈ ਦੇ ਤਹਿਤ 1,100 ਤੋਂ ਵੱਧ ਪ੍ਰੋਜੈਕਟ ਪੂਰੇ ਹੋਏ, ਜਿਸ ਨਾਲ ਦੇਸ਼ ਵਿੱਚ 34 ਲੱਖ ਕਿਸਾਨ ਲਾਭਵੰਦ ਹੋਏ


ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਨੇ ਜੂਨ 2025 ਤੱਕ ਪੀਐੱਮਕੇਐੱਸਵਾਈ ਦੇ ਤਹਿਤ 1,601 ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਕੇ ਫੂਡ ਪ੍ਰੋਸੈੱਸਿੰਗ ਖੇਤਰ ਨੂੰ ਪ੍ਰੋਤਸਾਹਨ ਦਿੱਤਾ

Posted On: 07 AUG 2025 2:49PM by PIB Chandigarh

ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ (ਐੱਮਓਐੱਫਪੀਆਈ) ਇੱਕ ਕੇਂਦਰੀ ਖੇਤਰ ਦੀ ਵਿਆਪਕ ਯੋਜਨਾ “ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (ਪੀਐੱਮਕੇਐੱਸਵਾਈ)” ਨੂੰ ਲਾਗੂ ਕਰ ਰਿਹਾ ਹੈ। ਲਾਗੂਕਰਨ ਅਤੇ ਪਰਿਣਾਮਾਂ ਦੇ ਸੰਦਰਭ ਵਿੱਚ ਪੀਐੱਮਕੇਐੱਸਵਾਈ ਯੋਜਨਾ ਦੀ ਵਰਤਮਾਨ ਸਥਿਤੀ ਦਾ ਰਾਜ/ਸੰਘ ਰਾਜ ਖੇਤਰਵਾਰ ਵੇਰਵਾ ਅਨੁਬੰਧ ਵਿੱਚ ਦਿੱਤਾ ਗਿਆ ਹੈ।

 

ਪੀਐੱਮਕੇਐੱਸਵਾਈ ਯੋਜਨਾ ਦਾ ਉਦੇਸ਼ ਦੇਸ਼ ਵਿੱਚ ਫੂਡ ਪ੍ਰੋਸੈੱਸਿੰਗ ਖੇਤਰ ਦਾ ਸਮੁੱਚਾ ਵਿਕਾਸ ਕਰਨਾ ਹੈ। ਪੀਐੱਮਕੇਐੱਸਵਾਈ ਦੇ ਤਹਿਤ, ਯੋਗ ਸੰਗਠਨਾਂ/ਸੰਸਥਾਵਾਂ/ਉੱਦਮੀਆਂ ਨੂੰ ਫੂਡ ਪ੍ਰੋਸੈੱਸਿੰਗ ਅਤੇ ਸੰਭਾਲ ਸਬੰਧੀ ਇਨਫ੍ਰਾਸਟ੍ਰਕਚਰ ਸਥਾਪਿਤ ਕਰਨ ਲਈ ਗ੍ਰਾਂਟ ਸਹਾਇਤਾ ਦੇ ਰੂਪ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਵਿੱਚ ਖੇਤ ਤੋਂ ਲੈ ਕੇ ਖੁਦਰਾ ਦੁਕਾਨਾਂ ਤੱਕ ਕੁਸ਼ਲ ਸਪਲਾਈ ਚੇਨ ਮੈਨੇਜਮੈਂਟ ਸਹਿਤ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ, ਵਾਢੀ ਦੇ ਬਾਅਦ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨਾ ਅਤੇ ਉੱਚ ਵੈਲਿਊ-ਐਡੀਸ਼ਨ ਕਰਨਾ, ਕਿਸਾਨਾਂ ਨੂੰ ਬਿਹਤਰ ਲਾਭ ਪ੍ਰਦਾਨ ਕਰਨਾ, ਰੋਜ਼ਗਾਰ ਦੇ ਅਵਸਰ ਪੈਦਾ ਕਰਨਾ, ਵੇਸਟੇਜ ਨੂੰ ਘੱਟ ਕਰਨਾ, ਪ੍ਰੋਸੈੱਸਿੰਗ ਲੈਵਲ ਨੂੰ ਵਧਾਉਣਾ ਅਤੇ ਪ੍ਰੋਸੈੱਸਡ ਖੁਰਾਕ ਪਦਾਰਥਾਂ ਦੇ ਨਿਰਯਾਤ ਨੂੰ ਪ੍ਰੋਤਸਾਹਨ ਦੇਣਾ ਸ਼ਾਮਲ ਹੈ, ਜਿਸ ਨਾਲ ਦੇਸ਼ ਵਿੱਚ ਫੂਡ ਪ੍ਰੋਸੈੱਸਿੰਗ ਸੈਕਟਰ ਦੇ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ।

 

ਪੀਐੱਮਕੇਐੱਸਵਾਈ ਦੀਆਂ ਕੰਪੋਨੈਂਟ ਯੋਜਨਾਵਾਂ ਦੇ ਤਹਿਤ ਤਿਆਰ ਸੁਵਿਧਾਵਾਂ, ਕੱਚੇ ਖੇਤੀਬਾੜੀ ਉਤਪਾਦਾਂ ਦੀ ਸੰਭਾਲ ਅਤੇ ਪ੍ਰੋਸੈੱਸਿੰਗ ਅਤੇ ਕੱਚੇ ਅਤੇ ਤਿਆਰ ਉਤਪਾਦਾਂ ਦੀ ਟ੍ਰਾਂਸਪੋਰਟ ਵਿੱਚ ਮਦਦ ਕਰਦੀਆਂ ਹਨ, ਜਿਸ ਨਾਲ ਖੇਤੀਬਾੜੀ ਉਤਪਾਦਾਂ ਦੀ ਵਾਢੀ ਦੇ ਬਾਅਦ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। 30.06.2025 ਤੱਕ, ਪੀਐੱਮਕੇਐੱਸਵਾਈ ਦੀਆਂ ਵਿਭਿੰਨ ਕੰਪੋਨੈਂਟ ਯੋਜਨਾਵਾਂ ਦੇ ਤਹਿਤ 1601 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ 1133 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ ਦੇਸ਼ ਭਰ ਵਿੱਚ 3415102 ਕਿਸਾਨ ਲਾਭਵੰਦ ਹੋਏ ਹਨ।

 

ਪੀਐੱਮਕੇਐੱਸਵਾਈ ਦੀ ਪ੍ਰਭਾਵਸ਼ੀਲਤਾ ਵਧਾਉਣ ਦੇ ਲਈ, ਮੰਤਰਾਲੇ ਦੁਆਰਾ ਪੀਐੱਮਕੇਐੱਸਵਾਈ ਦੀਆਂ ਕੰਪੋਨੈਂਟ ਯੋਜਨਾਵਾਂ ਦੇ ਤਹਿਤ ਪ੍ਰੋਜੈਕਟ ਮੈਨੇਜਮੈਂਟ ਏਜੰਸੀਆਂ (ਪੀਐੱਮਏ) ਦੁਆਰਾ ਨਿਯਮਿਤ ਨਿਗਰਾਨੀ ਅਤੇ ਸਮੇਂ-ਸਮੇਂ ‘ਤੇ ਪ੍ਰੋਜੈਕਟਾਂ ਦਾ ਸਥਲ ਨਿਰੀਖਣ ਕੀਤਾ ਜਾਂਦਾ ਹੈ। ਇਸ ਦੇ ਇਲਾਵਾ, ਜੇਕਰ ਜ਼ਰੂਰੀ ਹੋਵੇ, ਤਾਂ ਮੰਤਰਾਲਾ ਯੋਜਨਾ ਦੇ ਪ੍ਰਭਾਵੀ ਲਾਗੂਕਰਨ ਦੇ ਲਈ ਸਬੰਧਿਤ ਰਾਜ/ਸੰਘ ਰਾਜ ਖੇਤਰ ਸਰਕਾਰਾਂ ਅਤੇ ਉਨ੍ਹਾਂ ਦੀਆਂ ਏਜੰਸੀਆਂ ਦੇ ਨਾਲ ਵੀ ਇਸ ਸਬੰਧ ਵਿੱਚ ਕਦਮ ਚੁੱਕਦਾ ਹੈ।

ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਨੇ ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

ਅਨੁਬੰਧ

 

30.06.2025 ਤੱਕ ਪੀਐੱਮਕੇਐੱਸਵਾਈ ਯੋਜਨਾ ਦਾ ਰਾਜ/ਸੰਘ ਰਾਜ ਖੇਤਰ-ਵਾਰ ਵਰਤਮਾਨ ਲਾਗੂਕਰਨ ਅਤੇ ਪਰਿਣਾਮ ਸਥਿਤੀ

ਲੜੀ ਨੰ.

ਰਾਜ

ਮਨਜ਼ੂਰ ਪ੍ਰੋਜੈਕਟਸ

ਪੂਰੇ/ਕਾਰਜਸ਼ੀਲ ਪ੍ਰੋਜੈਕਟ

ਪ੍ਰੋਜੈਕਟ ਲਾਗਤ (ਕਰੋੜ ਵਿੱਚ)

ਪ੍ਰੋਜੈਕਟ ਸਹਾਇਤਾ ਗ੍ਰਾਂਟ (ਕਰੋੜ ਵਿੱਚ)

ਪ੍ਰੋਸੈੱਸਿੰਗ ਅਤੇ ਸੰਭਾਲ ਸਮਰੱਥਾ ਉਤਪੰਨ (ਐੱਲਐੱਮਟੀ/ਸਲਾਨਾ)

ਰੋਜ਼ਗਾਰ ਸਿਰਜਣ

ਕਿਸਾਨਾਂ ਨੂੰ ਲਾਭ

1

ਅੰਡੇਮਾਨ ਅਤੇ ਨਿਕੋਬਾਰ

2

1

5.36

3.17

0.29

600

9552

2

ਆਂਧਰ ਪ੍ਰਦੇਸ਼

77

39

3293.90

762.11

12.77

40888

247952

3

ਅਰੁਣਾਚਲ ਪ੍ਰਦੇਸ਼

12

2

177.89

82.51

0.14

700

9589

4

ਅਸਾਮ

06

58

1224.11

435.35

8.00

12345

32412

5

ਬਿਹਾਰ

15

4

748.76

170.60

7.44

2190

28712

6

ਚੰਡੀਗੜ੍ਹ

0

0

0.00

0.00

0.00

0

0

7

ਛੱਤੀਸਗੜ੍ਹ

10

6

284.31

89.47

2.61

3335

19264

8

ਦਾਦਰਾ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦਿਉ

1

1

26.34

3.64

0.05

700

120

9

ਦਿੱਲੀ

21

21

31.15

10.90

0.00

296

0

10

ਗੋਆ

2

2

31.33

7.71

0.06

458

54

11

ਗੁਜਰਾਤ

107

87

2634.63

653.99

21.27

35036

285256

12

ਹਰਿਆਣਾ

98

80

1502.18

400.26

10.41

15824

155156

13

ਹਿਮਾਚਲ ਪ੍ਰਦੇਸ਼

44

35

730.05

298.47

3.94

12893

132587

14

ਜੰਮੂ ਅਤੇ ਕਸ਼ਮੀਰ

40

30

386.92

194.32

2.00

6032

53203

15

ਝਾਰਖੰਡ

2

2

3.10

0.94

0.00

37

0

16

ਕਰਨਾਟਕ

95

76

1341.77

394.75

12.17

23103

144258

17

ਕੇਰਲ

51

37

985.37

303.86

4.18

13634

53460

18

ਲੱਦਾਖ

0

0

0.00

0.00

0.00

0

0

19

ਲਕਸ਼ਦ੍ਵੀਪ

0

0

0.00

0.00

0.00

0

0

20

ਮੱਧ ਪ੍ਰਦੇਸ਼

52

30

1021.26

355.66

8.34

9442

87341

21

ਮਹਾਰਾਸ਼ਟਰ 

245

175

4764.52

1305.04

73.96

83621

643393

22

ਮਣੀਪੁਰ

8

5

117.29

59.19

0.10

706

9650

23

ਮੇਘਾਲਿਆ 

10

6

117.08

71.92

0.12

346

55

24

ਮਿਜ਼ੋਰਮ

4

4

107.01

66.32

0.58

1455

19950

25

ਨਾਗਾਲੈਂਡ

6

2

131.34

78.90

0.35

637

9552

26

ਓਡੀਸ਼ਾ

28

12

748.72

206.85

2.54

4157

39983

27

ਪੁਡੂਚੇਰੀ

2

2

0.81

0.81

0.00

0

0

28

ਪੰਜਾਬ

76

61

1566.31

427.07

15.14

20993

213845

29

ਰਾਜਸਥਾਨ

55

36

1049.02

305.37

8.58

12137

138752

30

ਸਿੱਕਿਮ

1

1

6.17

3.64

0.00

37

0

31

ਤਮਿਲ ਨਾਡੂ

145

107

1924.52

497.70

11.07

23988

342730

32

ਤੇਲੰਗਾਨਾ

67

37

1631.34

394.44

11.01

8132

100137

33

ਤ੍ਰਿਪੁਰਾ

9

9

118.89

66.24

1.40

1245

564

34

ਉੱਤਰ ਪ੍ਰਦੇਸ਼

97

73

1953.17

476.24

17.37

31574

214243

35

ਉੱਤਰਾਖੰਡ

59

50

1057.54

476.05

11.62

55570

302447

36

ਪੱਛਮ ਬੰਗਾਲ

54

42

934.44

249.90

8.15

11528

120885

 

ਕੁੱਲ

1601

1133

30656.57

8853.38

255.66

433639

3415102

*******

ਐੱਸਟੀਕੇ


(Release ID: 2154307)
Read this release in: English , Urdu , Hindi , Bengali