ਸਿੱਖਿਆ ਮੰਤਰਾਲਾ
azadi ka amrit mahotsav

ਮੇਰਠ ਵਿੱਚ ਰਾਸ਼ਟਰੀ ਸਾਧਨ-ਸਹਿ-ਯੋਗਤਾ ਸਕਾਲਰਸ਼ਿਪ ਸਕੀਮ (NMMSS) ‘ਤੇ ਜਾਗਰੂਕਤਾ ਸੈਸ਼ਨ ਆਯੋਜਿਤ


Posted On: 03 AUG 2025 1:38PM by PIB Chandigarh

ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ (ਡੀਓਐੱਸਈਐੱਲ) ਨੇ 2 ਅਗਸਤ, 2025 ਨੂੰ ਸ਼੍ਰੀਮਤੀ ਏ. ਸ੍ਰੀਜਾ, ਆਰਥਿਕ ਸਲਾਹਕਾਰ, ਡੀਓਐੱਸਈਐੱਲ ਦੀ ਪ੍ਰਧਾਨਗੀ ਵਿੱਚ, ਜ਼ਿਲ੍ਹਾ ਨੋਡਲ ਅਧਿਕਾਰੀਆਂ (ਡੀਐੱਨਓ) ਅਤੇ ਸਕੂਲ ਪ੍ਰਮੁੱਖਾਂ ਅਤੇ ਅਧਿਆਪਕਾਂ ਨਾਲ ਸੈਂਟਰਲ ਸੈਕਟਰ ਸਕਾਲਰਸ਼ਿਪ ਸਕੀਮ, ਰਾਸ਼ਟਰੀ ਸਾਧਨ-ਸਹਿ-ਯੋਗਤਾ ਸਕਾਲਰਸ਼ਿਪ ਸਕੀਮ (ਐੱਨਐੱਮਐੱਮਐੱਸਐੱਮ) ‘ਤੇ ਇੱਕ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ।  

ਜਾਗਰੂਕਤਾ ਸੈਸ਼ਨ ਵਿੱਚ ਉੱਤਰ ਪ੍ਰਦੇਸ਼ ਦੇ ਬਾਗਪਤ, ਬੁਲੰਦਸ਼ਹਿਰ, ਗੌਤਮ ਬੁੱਧ ਨਗਰ, ਗਾਜ਼ੀਆਬਾਦ, ਹਾਪੁੜ, ਮੇਰਠ, ਮੁਜ਼ੱਫਰਨਗਰ, ਸਹਾਰਨਪੁਰ, ਸ਼ਾਮਲੀ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ। 

 

 

ਆਪਣੇ ਸੁਆਗਤੀ ਭਾਸ਼ਣ ਵਿੱਚ ਚੇਅਰਪਰਸਨ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਐੱਨਐੱਮਐੱਮਐੱਸਐੱਸ ਇੱਕ ਮੈਰਿਟ ਸਕਾਲਰਸ਼ਿਪ ਸਕੀਮ ਹੈ ਜੋ ਕਿ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੇ ਬੱਚਿਆਂ ਨੂੰ ਉਨ੍ਹਾਂ ਦੀ ਸਕੂਲੀ ਸਿੱਖਿਆ, ਖਾਸ ਕਰਕੇ ਕਲਾਸ 9 ਤੋਂ 12 ਤੱਕ ਸੈਕੰਡਰੀ ਪੱਧਰ ‘ਤੱਕ, ਪੂਰੀ ਕਰਨ ਵਿੱਚ ਮਦਦ ਲਈ ਲਾਗੂ ਕੀਤੀ ਗਈ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਉੱਤਰ ਪ੍ਰਦੇਸ਼ ਰਾਜ ਵਿੱਚ ਹਰ ਸਾਲ 15,000 ਨਵੀਂ ਸਕਾਲਰਸ਼ਿਪਸ ਦਾ ਸਭ ਤੋਂ ਵੱਧ ਅਲਾਟ ਕੋਟਾ (ਨਿਰਧਾਰਿਤ ਕੋਟਾ) ਹੈ ਅਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਨੈਸ਼ਨਲ ਸਕਾਲਰਸ਼ਿਪ ਪੋਰਟਲ (ਐੱਨਐੱਸਪੀ) ‘ਤੇ ਵਿਦਿਆਰਥੀਆਂ ਦੀਆਂ ਐਪਲੀਕੇਸ਼ਨਾਂ ਦੇ ਸਮੇਂ ਵੈਰੀਫਿਕੇਸ਼ਨ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ ਤਾਂ ਜੋ ਯੋਗ ਬੱਚਿਆਂ ਨੂੰ ਉਨ੍ਹਾਂ ਦੀ ਸਕਾਲਰਸ਼ਿਪ ਮਿਲ ਸਕੇ। 

 

ਐੱਨਐੱਮਐੱਮਐੱਸਐੱਸ 2018-19 ਤੋਂ ਨੈਸ਼ਨਲ ਸਕਾਲਰਸ਼ਿਪ ਪੋਰਟਲ ‘ਤੇ ਉਪਲਬਧ ਹੈ ਅਤੇ ਅੱਠਵੀਂ ਕਲਾਸ ਤੋਂ ਬਾਅਦ ਲਿਖਤੀ ਪ੍ਰੀਖਿਆ ਦੇ ਅਧਾਰ ‘ਤੇ ਮੈਰਿਟ ਵਿੱਚ ਚੁਣੇ ਹੋਏ ਵਿਦਿਆਰਥੀਆਂ ਨੂੰ ਕਲਾਸ ਨੌਵੀਂ ਵਿੱਚ ਆਪਣੇ ਜਾਂ ਆਪਣੇ ਮਾਤਾ-ਪਿਤਾ ਵਿੱਚੋਂ ਕਿਸੇ ਇੱਕ ਦੇ ਆਧਾਰ ਕਾਰਡ ਦੀ ਵਰਤੋਂ ਕਰਕੇ ਨੈਸ਼ਨਲ ਸਕਾਲਰਸ਼ਿਪ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾਉਣਾ ਹੁੰਦਾ ਹੈ। ਵਿਦਿਆਰਥੀਆਂ ਨੂੰ ਪਹਿਲਾਂ ਐੱਨਐੱਸਪੀ ਪੋਰਟਲ ‘ਤੇ ਆਪਣੀ ਇੱਕ ਮੁਸ਼ਤ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪਸੰਦ ਦੇ ਸਕਾਲਰਸ਼ਿਪ ਲਈ ਅਪਲਾਈ ਕਰਨਾ ਹੁੰਦਾ ਹੈ। ਐੱਨਐੱਮਐੱਮਐੱਸਐੱਸ ਤੋਂ ਇਲਾਵਾ, ਹੋਰ ਕੇਂਦਰੀ ਮੰਤਰਾਲਿਆਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਕਾਲਰਸ਼ਿਪ ਸਕੀਮਾਂ ਵੀ ਪੋਰਟਲ ‘ਤੇ ਉਪਲਬਧ ਹਨ। ਇੱਕੋ ਵਿਦਿਆਰਥੀ ਨੂੰ ਦੋ ਵਾਰ ਲਾਭ ਦੇਣ ਤੋਂ ਬਚਣ ਲਈ, ਐੱਨਐੱਸਪੀ ਨੇ 2024-25 ਵਿੱਚ ਓਟੀਆਰ ਦੀ ਸ਼ੁਰੂਆਤ ਕੀਤੀ ਸੀ। 

 

ਜਾਗਰੂਕਤਾ ਸੈਸ਼ਨ ਦੌਰਾਨ, ਡੀਓਐੱਸਈਐੱਲ ਨੇ ਨੈਸ਼ਨਲ ਸਕਾਲਰਸ਼ਿਪ ਪੋਰਟਲ (ਐੱਨਐੱਸਪੀ) ‘ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ, ਓਟੀਆਰ ਅਤੇ ਸਕਾਲਰਸ਼ਿਪ ਲਈ ਅਪਲਾਈ ਕਰਦੇ ਸਮੇਂ ਵਿਦਿਆਰਥੀਆਂ ਦੁਆਰਾ ਕੀਤੀਆਂ ਜਾਣ ਵਾਲੀਆਂ ਗਲਤੀਆਂ ਬਾਰੇ ਸਮਝਾਇਆ ਅਤੇ ਪ੍ਰਦਰਸ਼ਿਤ ਕੀਤਾ। ਇਸ ਸੈਸ਼ਨ ਵਿੱਚ ਸਕੂਲੀ ਪੱਧਰ ‘ਤੇ ਨੋਡਲ ਅਧਿਕਾਰੀਆਂ (ਅਧਿਆਪਕਾਂ) ਦੁਆਰਾ ਰਜਿਸਟ੍ਰੇਸ਼ਨ ਅਤੇ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਵੀ ਸ਼ਾਮਲ ਕੀਤਾ ਗਿਆ, ਜੋ ਐੱਨਐੱਸਪੀ ‘ਤੇ ਵਿਦਿਆਰਥੀਆਂ ਦੀਆਂ ਐਪਲੀਕੇਸ਼ਨਾਂ ਦੇ ਪਹਿਲੇ ਪੱਧਰ ਦੀ ਵੈਰੀਫਿਕੇਸ਼ਨ ਦਾ ਕੰਮ ਕਰਦੇ ਹਨ ਅਤੇ ਦੂਜੇ ਪੱਧਰ ਦੀ ਵੈਰੀਫਿਕੇਸ਼ਨ ਜ਼ਿਲ੍ਹਾ ਪੱਧਰ ‘ਤੇ ਜ਼ਿਲ੍ਹਾ ਨੋਡਲ ਅਧਿਕਾਰੀਆਂ ਦੁਆਰਾ ਕੀਤਾ ਜਾਂਦਾ ਹੈ। 

 

ਐੱਨਐੱਮਐੱਮਐੱਸਐੱਸ ਦੇ ਤਹਿਤ ਵੈਰੀਫਿਕੇਸ਼ਨ ਦੇ ਸਿਰਫ਼ ਦੋ ਪੱਧਰ ਹਨ, ਇੱਕ ਸਕੂਲੀ ਪੱਧਰ ‘ਤੇ ਅਤੇ ਦੂਜਾ ਜ਼ਿਲ੍ਹਾ ਪੱਧਰ ‘ਤੇ, ਜਿਸ ਤੋਂ ਬਾਅਦ ਐਪਲੀਕੇਸ਼ਨ ਐੱਨਐੱਸਪੀ ‘ਤੇ ਦਿਖਾਈ ਦਿੰਦੇ ਹਨ। ਕਲਾਸ 9ਵੀਂ ਵਿੱਚ ਵਿਦਿਆਰਥੀ ਨਵੀਂ ਸਕਾਲਰਸ਼ਿਪ ਲਈ ਅਪਲਾਈ ਕਰਦੇ ਹਨ, ਜਦਕਿ ਕਲਾਸ 10ਵੀਂ, 11ਵੀਂ ਅਤੇ 12ਵੀਂ ਦੇ ਵਿਦਿਆਰਥੀ ਪੋਰਟਲ ‘ਤੇ ਰਿਨਿਊਏਬਲ ਸਕਾਲਰਸ਼ਿਪਸ ਲਈ ਅਪਲਾਈ ਕਰਦੇ ਹਨ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਹਰ ਵਰ੍ਹੇ ਮੈਰਿਟ ਸਕਾਲਰਸ਼ਿਪ ਲਈ ਯੋਗ ਨਵੇਂ ਵਿਦਿਆਰਥੀਆਂ ਦੀ ਚੋਣ ਕਰਲ ਲਈ ਚੋਣ ਪ੍ਰੀਖਿਆ ਆਯੋਜਿਤ ਕਰਦੇ ਹਨ, ਜਦਕਿ ਰਿਨਿਊਏਬਲ ਸਟੂਡੈਂਟਸ ਆਪਣੇ 60 ਪ੍ਰਤੀਸ਼ਤ ਨੰਬਰਾਂ ਦੇ ਅਧਾਰ ‘ਤੇ ਯੋਗ ਬਣਦੇ ਹਨ ਅਤੇ ਅਗਲੀ ਕਲਾਸ ਵਿੱਚ ਪ੍ਰਮੋਟ ਹੁੰਦੇ ਹਨ।

ਐੱਨਐੱਮਐੱਮਐੱਸਐੱਸ ਇੱਕ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈ ਜੋ ਸਿਰਫ਼ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਹੈ ਅਤੇ ਇਸ ਵਿੱਚ ਕੇਵੀਐੱਸ, ਐੱਨਵੀਐੱਸ ਅਤੇ ਹੋਰ ਸਰਕਾਰੀ ਰਿਹਾਇਸ਼ੀ ਸਕੂਲ ਸ਼ਾਮਲ ਨਹੀਂ ਹਨ। ਚੁਣੇ ਹੋਏ ਬੱਚਿਆਂ ਨੂੰ ਆਪਣੇ ਆਧਾਰ ਕਾਰਡ ਦੇ ਨਾਲ ਬਾਇਓਮੈਟ੍ਰਿਕ ਪ੍ਰਮਾਣੀਕਰਣ ਦੀ ਵਰਤੋਂ ਕਰਕੇ ਐੱਨਐੱਸਪੀ ‘ਤੇ ਸਕਾਲਰਸ਼ਿਪ ਲਈ ਰਜਿਸਟ੍ਰੇਸ਼ਨ ਅਤੇ ਅਪਲਾਈ ਕਰਨ ਵਿੱਚ ਸੁਵਿਧਾ ਪ੍ਰਦਾਨ ਕਰਨ ਲਈ, ਅਤੇ ਨੋਡਲ ਅਧਿਕਾਰੀਆਂ ਦੁਆਰਾ ਉਨ੍ਹਾਂ ਦੇ ਆਧਾਰ ਕਾਰਡ ਦੀ ਵਰਤੋਂ ਕਰਕੇ ਬਾਇਓਮੈਟ੍ਰਿਕ ਪ੍ਰਮਾਣੀਕਰਣ ਤੋਂ ਬਾਅਦ ਪੋਰਟਲ ‘ਤੇ ਦੋ ਪੱਧਰੀ ਵੈਰੀਫਿਕੇਸ਼ਨ ਕਰਨ ਲਈ, ਵਿਭਾਗ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਓਰੀਐਂਟੇਸ਼ਨ ਸੈਸ਼ਨ ਆਯੋਜਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਉਨ੍ਹਾਂ ਨੂੰ ਸਕਾਲਰਸ਼ਿਪ ਪ੍ਰਾਪਤ ਕਰਨ ਲਈ ਐੱਨਐੱਸਪੀ ਰਾਹੀਂ ਸੰਚਾਲਨ ਦੀ ਪ੍ਰਕਿਰਿਆ ਨਾਲ ਜਾਣੂ ਕਰਵਾਇਆ ਜਾ ਸਕੇ। 

ਪ੍ਰਤੀ ਵਰ੍ਹੇ 12000 ਰੁਪਏ ਦੀ ਸਕਾਲਰਸ਼ਿਪ ਰਾਸ਼ੀ ਆਧਾਰ ਭੁਗਤਾਨ ਬ੍ਰਿਜ ਦੀ ਵਰਤੋਂ ਕਰਕੇ ਡਾਇਰੈਕਟ ਬੈਨੇਫਿਟ ਟ੍ਰਾਂਸਫਰ ਦੇ ਰੂਪ ਵਿੱਚ ਵਿਦਿਆਰਥੀਆਂ ਜਾਂ ਉਨ੍ਹਾਂ ਦੇ ਮਾਤਾ-ਪਿਤਾ ਦੇ ਬੈਂਕ ਖਾਤੇ ਵਿੱਚ ਵੰਡੇ ਜਾਂਦੇ ਹਨ, ਜਿਸ ਲਈ ਬੈਂਕ ਖਾਤੇ ਨੂੰ ਆਧਾਰ ਨੰਬਰ ਨਾਲ ਜੋੜਿਆ ਜਾਣਾ ਚਾਹੀਦਾ ਹੈ ਅਤੇ ਆਧਾਰ ਨਾਲ ਜੋੜਿਆ ਜਾਣਾ ਚਾਹੀਦਾ ਹੈ।

ਮੇਰਠ ਮੰਡਲ ਤੋਂ ਕੁੱਲ 210 ਉਮੀਦਵਾਰਾਂ ਨੇ ਵਰਕਸ਼ਾਪ ਵਿੱਚ ਹਿੱਸਾ ਲਿਆ, ਜੋ ਪੂਰੇ ਮੰਡਲ ਦੀ ਇੱਕ ਮਹੱਤਵਪੂਰਨ ਪ੍ਰਤੀਨਿਧਤਾ ਦਰਸਾਉਂਦਾ ਹੈ। ਡੀਓਐੱਸਈਐੱਲ ਦੇ ਹੋਰ ਉਮੀਦਵਾਰਾਂ ਵਿੱਚ ਡਾਇਰੈਕਟਰ, ਸੁਸ਼੍ਰੀ ਸ੍ਰੀਕਲਾ ਪੀ.ਵੇਣੁਗੋਪਾਲ (Ms. Sreekala P Venugopal), ਅੰਡਰ ਸੈਕਟਰੀ, ਸੁਸ਼੍ਰੀ ਹੇਮਾ ਮਾਲਿਨੀ, ਡਿਪਟੀ ਡਾਇਰੈਕਟਰ, ਸ਼੍ਰੀ ਰਾਮ ਸਿੰਘ, ਸੀਆਈਈਟੀ, ਐੱਨਸੀਈਆਰਟੀ ਦੇ ਪ੍ਰੋਫੈਸਰ ਭਾਰਤੀ ਕੌਸ਼ਿਕ ਅਤੇ ਟੀਮ ਦੇ ਹੋਰ ਮੈਂਬਰ ਸ਼ਾਮਲ ਸਨ।

ਐੱਨਐੱਮਐੱਮਐੱਸਐੱਸ ਤੋਂ ਇਲਾਵਾ, ਵਿਭਾਗ ਦੇ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵਿਦਯਾਂਜਲੀ-ਸਕੂਲ ਸਵੈ-ਸੇਵੀ ਪਹਿਲ (Vidyanjali-The school Volunteer initiative) ਦੇ ਮਾਧਿਅਮ ਨਾਲ ਸਿੱਖਣ ਦੇ ਨਤੀਜਿਆਂ ਵਿੱਚ ਸੁਧਾਰ ਲਈ ਭਾਈਚਾਰਕ ਲਾਮਬੰਦੀ (community mobilisation) ਅਤੇ ਸੀਐੱਸਆਰ ਭਾਗੀਦਾਰੀ ‘ਤੇ ਪ੍ਰਤੀਭਾਗੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ, ਤੰਬਾਕੂ ਦੀ ਵਰਤੋਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾਉਣ ਲਈ ਮਾਈਗੌਵ ਪੋਰਟਲ ‘ਤੇ ਸਕੂਲ ਚੈਲੇਂਜ ਪਹਿਲ ਦੇ ਸੰਚਾਲਨ ਅਤੇ ਐੱਨਸੀਈਆਰਟੀ ਦੁਆਰਾ ਵਿਕਸਿਤ ਕੀਤੀ ਜਾ ਰਹੀ ਯੂਨੀਵਰਸਲ ਡਿਜ਼ਾਈਨ ਔਫ ਲਰਨਿੰਗ (ਯੂਡੀਐੱਲ) ਪਾਠ-ਪੁਸਤਕਾਂ ‘ਤੇ ਵੀ ਜਾਣਕਾਰੀ ਦਿੱਤੀ।

***

ਐੱਮਵੀ/ਏਕੇ

MOE/DoSEL/3 August 2025


(Release ID: 2152188)
Read this release in: English , Urdu , Hindi , Tamil