ਇਸਪਾਤ ਮੰਤਰਾਲਾ
ਮੌਇਲ ਨੇ ਵਿੱਤ ਵਰ੍ਹੇ 2026 ਵਿੱਚ ਹੁਣ ਤੱਕ ਦਾ ਜੁਲਾਈ ਮਹੀਨੇ ਦਾ ਸਭ ਤੋਂ ਵੱਧ ਉਤਪਾਦਨ ਹਾਸਲ ਕੀਤਾ
Posted On:
04 AUG 2025 9:41AM by PIB Chandigarh
ਮੌਇਲ ਨੇ ਜੁਲਾਈ 2025 ਵਿੱਚ ਪ੍ਰਤੀਕੂਲ ਮੌਸਮ ਦੇ ਬਾਵਜੂਦ 1.45 ਲੱਖ ਟਨ ਮੈਂਗਨੀਜ਼ ਧਾਤ ਦਾ ਉਤਪਾਦਨ ਕੀਤਾ, ਜੋ ਪਿਛਲੇ ਵਰ੍ਹੇ ਦੀ ਇਸੇ ਮਿਆਦ (ਸੀਪੀਐੱਲਵਾਈ) ਦੀ ਤੁਲਨਾ ਵਿੱਚ 12 ਪ੍ਰਤੀਸ਼ਤ ਦਾ ਵਾਧਾ ਹੈ।
ਮੌਇਲ ਨੇ ਭਾਰੀ ਮੀਂਹ ਦੇ ਬਾਵਜੂਦ ਅਪ੍ਰੈਲ-ਜੁਲਾਈ 2025 ਦੌਰਾਨ ਮਜ਼ਬੂਤ ਸੰਚਾਲਨ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਉਤਪਾਦਨ 6.47 ਲੱਖ ਟਨ (ਵਰ੍ਹੇ-ਦਰ-ਵਰ੍ਹੇ 7.8 ਪ੍ਰਤੀਸ਼ਤ ਵਾਧਾ), 5.01 ਲੱਖ ਟਨ ਦੀ ਵਿਕਰੀ (ਪਿਛਲੇ ਵਰ੍ਹੇ ਦੀ ਇਸੇ ਮਿਆਦ ਤੋਂ 10.7 ਪ੍ਰਤੀਸ਼ਤ ਵੱਧ) ਅਤੇ 43,215 ਮੀਟਰ ਦੀ ਐਕਪਲੋਰੇਟ੍ਰੀ ਡ੍ਰੀਲਿੰਗ (ਪਿਛਲੇ ਵਰ੍ਹੇ ਦੀ ਇਸੇ ਮਿਆਦ ਤੋਂ 11.4 ਪ੍ਰਤੀਸ਼ਤ ਵੱਧ) ਰਹੀ।
ਮੌਇਲ ਨੇ ਸੀਐੱਮਡੀ ਸ਼੍ਰੀ ਅਜੀਤ ਕੁਮਾਰ ਸਕਸੈਨਾ ਨੇ ਇਸ ਬਿਹਤਰੀਨ ਪ੍ਰਦਰਸ਼ਨ ਦੇ ਲਈ ਮੌਇਲ ਟੀਮ ਨੂੰ ਵਧਾਈ ਦਿੱਤੀ ਅਤੇ ਚੁਣੌਤੀਪੂਰਨ ਮੌਸਮ ਦੇ ਬਾਵਜੂਦ ਉਤਪਾਦਨ ਅਤੇ ਵਿਕਰੀ ਵਧਾਉਣ ਦੇ ਲਈ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ।
**********
ਟੀਪੀਜੇ/ਐੱਨਜੇ
(Release ID: 2152182)