ਰੇਲ ਮੰਤਰਾਲਾ
azadi ka amrit mahotsav

ਸਟੇਸ਼ਨ ਡਾਇਰੈਕਟਰ ਨੂੰ ਤਿਉਹਾਰਾਂ ਦੀ ਭੀੜ ਦੌਰਾਨ ਸਮਰੱਥਾ ਅਤੇ ਟ੍ਰੇਨਾਂ ਦੀ ਉਪਲਬਧਤਾ ਅਨੁਸਾਰ ਟਿਕਟਾਂ ਦੀ ਵਿਕਰੀ ਨੂੰ ਸੀਮਤ ਕਰਨ ਵਰਗੇ " ਤੁਰੰਤ ਭੀੜ-ਭੜੱਕੇ ਨੂੰ ਘੱਟ ਕਰਨ ਦੇ ਫੈਸਲੇ” ਲੈਣ ਦਾ ਅਧਿਕਾਰ ਦਿੱਤਾ ਜਾਵੇਗਾ


ਰੇਲਵੇ ਸਟੇਸ਼ਨਾਂ ਦੇ ਬਾਹਰ ਚੌੜੇ ਫੁੱਟ ਓਵਰ ਬ੍ਰਿਜਾਂ ਅਤੇ ਸਥਾਈ ਹੋਲਡਿੰਗ ਏਰੀਆ ਬਣ ਕੇ ਭੀੜ ਪ੍ਰਬੰਧਨ ਬਿਹਤਰ ਬਣੇਗਾ; 5 ਸਟੇਸ਼ਨਾਂ 'ਤੇ ਹੋਲਡਿੰਗ ਏਰੀਆ ਲਈ ਪਾਇਲਟ ਪ੍ਰੋਜੈਕਟਸ ਚੱਲ ਰਹੇ ਹਨ: ਅਸ਼ਵਿਨੀ ਵੈਸ਼ਣਵ

ਭਾਰੀ ਭੀੜ ਦੀ ਸਥਿਤੀ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਪ੍ਰਮੁੱਖ ਸਟੇਸ਼ਨਾਂ 'ਤੇ ਸੀਸੀਟੀਵੀ ਨਿਗਰਾਨੀ, ਵੌਕੀ-ਟੌਕੀ, ਐਲਾਨ ਪ੍ਰਣਾਲੀਆਂ ਅਤੇ ਵੌਰ-ਰੂਮ (War Rooms) ਸਥਾਪਿਤ ਕੀਤੇ ਜਾ ਰਹੇ ਹਨ
ਸਿਰਫ ਕਨਫਰਮ ਟਿਕਟ ਧਾਰਕਾਂ ਨੂੰ ਹੀ ਪਲੈਟਫਾਰਮਾਂ ਤੱਕ ਸਿੱਧੀ ਐਂਟਰੀ ਦਿੱਤੀ ਜਾਵੇਗੀ; ਬਿਨਾ ਟਿਕਟ ਵਾਲੇ ਅਤੇ ਵੋਟਿੰਗ ਸੂਚੀ ਵਾਲੇ ਯਾਤਰੀਆਂ ਨੂੰ ਰੇਲਗੱਡੀ ਦੇ ਆਉਣ ਤੱਕ ਬਾਹਰੀ ਉਡੀਕ ਖੇਤਰ ਵਿੱਚ ਰਹਿ ਰਹਿਣਾ ਹੋਵੇਗਾ

Posted On: 01 AUG 2025 6:19PM by PIB Chandigarh

ਭਾਰਤੀ ਰੇਲਵੇ ਨੇ ਸਟੇਸ਼ਨਾਂ 'ਤੇ ਯਾਤਰੀਆਂ ਦੀ ਭਾਰੀ ਭੀੜ ਨੂੰ ਸੰਭਾਲਣ ਲਈ ਹੇਠ ਲਿਖੀਆਂ ਕਾਰਵਾਈਆਂ ਦੀ ਯੋਜਨਾ ਬਣਾਈ ਹੈ: -

1. 73 ਪਛਾਣੇ ਗਏ ਸਟੇਸ਼ਨਾਂ 'ਤੇ ਸਥਾਈ ਹੋਲਡਿੰਗ ਖੇਤਰਾਂ ਦੀ ਸਿਰਜਣਾ:

●       2024 ਦੇ ਤਿਓਹਾਰਾਂ ਦੇ ਸੀਜ਼ਨ ਦੌਰਾਨ, ਸਟੇਸ਼ਨਾਂ ਦੇ ਬਾਹਰ ਹੋਲਡਿੰਗ ਏਰੀਆ ਬਣਾਏ ਗਏ ਸਨ। ਇਹ ਵੇਟਿੰਗ ਏਰੀਆ ਸੂਰਤ, ਉਧਨਾ, ਪਟਨਾ ਅਤੇ ਨਵੀਂ ਦਿੱਲੀ ਵਿਖੇ ਵੱਡੀ ਭੀੜ ਨੂੰ ਸੰਭਾਲਣ ਦੇ ਯੋਗ ਸਨ। ਯਾਤਰੀਆਂ ਨੂੰ ਸਿਰਫ਼ ਉਦੋਂ ਹੀ ਅੰਦਰ ਜਾਣ ਦੀ ਇਜਾਜ਼ਤ ਸੀ ਜਦੋਂ ਟ੍ਰੇਨ ਪਲੈਟਫਾਰਮ 'ਤੇ ਆਉਂਦੀ ਸੀ।

●       ਮਹਾਕੁੰਭ ਦੌਰਾਨ ਪ੍ਰਯਾਗ ਖੇਤਰ ਦੇ ਨੌਂ ਸਟੇਸ਼ਨਾਂ 'ਤੇ ਵੀ ਇਸੇ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸਨ।

●       ਇਨ੍ਹਾਂ ਸਟੇਸ਼ਨਾਂ ਦੇ ਤਜ਼ਰਬੇ ਦੇ ਅਧਾਰ 'ਤੇ, ਦੇਸ਼ ਭਰ ਦੇ 73 ਸਟੇਸ਼ਨਾਂ 'ਤੇ ਸਟੇਸ਼ਨਾਂ ਦੇ ਬਾਹਰ ਸਥਾਈ ਉਡੀਕ ਖੇਤਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿੱਥੇ ਸਮੇਂ-ਸਮੇਂ 'ਤੇ ਭਾਰੀ ਭੀੜ ਹੁੰਦੀ ਹੈ। ਉਡੀਕ ਖੇਤਰ ਦੇ ਅੰਦਰ ਭੀੜ ਇਕੱਠੀ ਹੋਣ 'ਤੇ ਕਾਬੂ ਕੀਤਾ ਜਾ ਸਕੇ। ਯਾਤਰੀਆਂ ਨੂੰ ਪਲੈਟਫਾਰਮਾਂ 'ਤੇ ਜਾਣ ਦੀ ਇਜਾਜ਼ਤ ਸਿਰਫ਼ ਉਦੋਂ ਹੀ ਦਿੱਤੀ ਜਾਵੇਗੀ ਜਦੋਂ ਰੇਲਗੱਡੀਆਂ ਪਲੈਟਫਾਰਮ 'ਤੇ ਆਉਣਗੀਆਂ। ਇਸ ਨਾਲ ਪਲੈਟਫਾਰਮਾਂ 'ਤੇ ਭੀੜ ਘੱਟ ਹੋਵੇਗੀ।

●       ਨਵੀਂ ਦਿੱਲੀ, ਆਨੰਦ ਵਿਹਾਰ, ਵਾਰਾਣਸੀ, ਅਯੋਧਿਆ ਅਤੇ ਗਾਜ਼ੀਆਬਾਦ ਸਟੇਸ਼ਨਾਂ 'ਤੇ ਪਾਇਲਟ ਪ੍ਰੋਜੈਕਟ ਸ਼ੁਰੂ ਹੋ ਗਏ ਹਨ।

 

2. ਪਹੁੰਚ ਨਿਯੰਤਰਣ:

●       73 ਪਛਾਣੇ ਗਏ ਸਟੇਸ਼ਨਾਂ 'ਤੇ ਸੰਪੂਰਨ ਪਹੁੰਚ ਨਿਯੰਤਰਣ ਸ਼ੁਰੂ ਕੀਤਾ ਜਾਵੇਗਾ।

●       ਕਨਫਰਮ ਰਿਜ਼ਰਵ ਟਿਕਟਾਂ ਵਾਲੇ ਯਾਤਰੀਆਂ ਨੂੰ ਪਲੈਟਫਾਰਮਾਂ ਤੱਕ ਸਿੱਧਾ ਪ੍ਰਵੇਸ਼ ਦਿੱਤਾ ਜਾਵੇਗਾ।

●       ਬਿਨਾ ਟਿਕਟ ਵਾਲੇ ਜਾਂ ਵੇਟਿੰਗ ਸੂਚੀ ਵਾਲੇ ਟਿਕਟ ਵਾਲੇ ਯਾਤਰੀ ਬਾਹਰਲੇ ਉਡੀਕ ਖੇਤਰ ਵਿੱਚ ਉਡੀਕ ਕਰਨਗੇ।

●       ਸਾਰੇ ਅਣਅਧਿਕਾਰਤ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਜਾਣਗੇ।

3. ਚੌੜੇ ਫੁੱਟ-ਓਵਰ-ਬ੍ਰਿਜ (FOB):

●       12 ਮੀਟਰ ਚੌੜੇ (40 ਫੁੱਟ) ਅਤੇ 6 ਮੀਟਰ ਚੌੜੇ (20 ਫੁੱਟ) ਸਟੈਂਡਰਡ ਐਫਓਬੀ ਦੇ ਦੋ ਨਵੇਂ ਡਿਜ਼ਾਈਨ ਵਿਕਸਿਤ ਕੀਤੇ ਗਏ ਹਨ। ਰੈਂਪਾਂ ਵਾਲੇ ਇਹ ਚੌੜੇ ਐੱਫਓਬੀ ਮਹਾਕੁੰਭ ਦੌਰਾਨ ਭੀੜ ਪ੍ਰਬੰਧਨ ਵਿੱਚ ਬਹੁਤ ਪ੍ਰਭਾਵਸ਼ਾਲੀ ਰਹੇ। ਇਹ ਨਵੇਂ ਸਟੈਂਡਰਡ ਚੌੜੇ ਐਫਓਬੀ ਸਾਰੇ ਸਟੇਸ਼ਨਾਂ ਵਿੱਚ ਲਗਾਏ ਜਾਣਗੇ।

4. ਕੈਮਰੇ:

●       ਕੈਮਰਿਆਂ ਨੇ ਮਹਾਕੁੰਭ ਦੌਰਾਨ ਭੀੜ ਪ੍ਰਬੰਧਨ ਵਿੱਚ ਵੱਡੀ ਮਦਦ ਕੀਤੀ। ਰੇਲਵੇ ਸਟੇਸ਼ਨਾਂ ਅਤੇ ਨਾਲ ਲਗਦੇ ਖੇਤਰਾਂ ਵਿੱਚ ਸੀਸੀਟੀਵੀ ਕੈਮਰੇ ਰੇਲਵੇ ਸਟੇਸ਼ਨਾਂ 'ਤੇ ਭੀੜ ਦੀ ਨੇੜਿਓਂ ਨਿਗਰਾਨੀ ਅਤੇ ਪ੍ਰਬੰਧਨ ਵਿੱਚ ਸਹਾਇਤਾ ਕਰਨਗੇ।

5. ਵਾਰ ਰੂਮ: (War Rooms)

●       ਵੱਡੇ ਸਟੇਸ਼ਨਾਂ 'ਤੇ ਵਾਰ ਰੂਮ ਵਿਕਸਿਤ ਕੀਤੇ ਜਾਣਗੇ। ਭੀੜ ਦੀਆਂ ਸਥਿਤੀਆਂ ਦੌਰਾਨ ਸਾਰੇ ਵਿਭਾਗਾਂ ਦੇ ਜ਼ਿਆਦਾਤਰ ਅਧਿਕਾਰੀ ਵਾਰ ਰੂਮ ਵਿੱਚ ਕੰਮ ਕਰਨਗੇ।

6. ਨਵੀਂ ਪੀੜ੍ਹੀ ਦੇ ਸੰਚਾਰ ਉਪਕਰਣ:

●       ਸਾਰੇ ਭਾਰੀ ਭੀੜ ਵਾਲੇ ਸਟੇਸ਼ਨਾਂ 'ਤੇ ਵੌਕੀ-ਟੌਕੀ, ਐਲਾਨ ਪ੍ਰਣਾਲੀਆਂ, ਕਾਲਿੰਗ ਸਿਸਟਮ ਵਰਗੇ ਨਵੀਨਤਮ ਡਿਜ਼ਾਈਨ ਦੇ ਡਿਜੀਟਲ ਸੰਚਾਰ ਉਪਕਰਣ ਸਥਾਪਿਤ ਕੀਤੇ ਜਾਣਗੇ।

7. ਨਵੇਂ ਡਿਜ਼ਾਈਨ ਦਾ ਆਈਡੀ ਕਾਰਡ:

●       ਸਾਰੇ ਸਟਾਫ਼ ਅਤੇ ਸੇਵਾਦਾਰਾਂ ਨੂੰ ਇੱਕ ਨਵੇਂ ਡਿਜ਼ਾਈਨ ਦਾ ਆਈਡੀ ਕਾਰਡ ਦਿੱਤਾ ਜਾਵੇਗਾ ਤਾਂ ਜੋ ਸਿਰਫ਼ ਅਧਿਕਾਰਤ ਵਿਅਕਤੀ ਹੀ ਸਟੇਸ਼ਨ ਵਿੱਚ ਦਾਖਲ ਹੋ ਸਕਣ।

8. ਸਟਾਫ਼ ਲਈ ਨਵੇਂ ਡਿਜ਼ਾਈਨ ਦੀ ਵਰਦੀ:

●       ਸਾਰੇ ਸਟਾਫ਼ ਮੈਂਬਰਾਂ ਨੂੰ ਨਵੇਂ ਡਿਜ਼ਾਈਨ ਦੀਆਂ ਵਰਦੀਆਂ ਦਿੱਤੀਆਂ ਜਾਣਗੀਆਂ ਤਾਂ ਜੋ ਸੰਕਟ ਦੀ ਸਥਿਤੀ ਸਮੇਂ ਉਨ੍ਹਾਂ ਦੀ ਪਛਾਣ ਅਸਾਨੀ ਨਾਲ ਕੀਤੀ ਜਾ ਸਕੇ।

9. ਸਟੇਸ਼ਨ ਡਾਇਰੈਕਟਰ ਦੇ ਅਹੁਦੇ ਦਾ ਅਪਗ੍ਰੇਡੇਸ਼ਨ:

●       ਸਾਰੇ ਪ੍ਰਮੁੱਖ ਸਟੇਸ਼ਨਾਂ 'ਤੇ ਸਟੇਸ਼ਨ ਡਾਇਰੈਕਟਰ ਵਜੋਂ ਇੱਕ ਸੀਨੀਅਰ ਅਧਿਕਾਰੀ ਨਿਯੁਕਤ ਹੋਵੇਗਾ। ਹੋਰ ਸਾਰੇ ਵਿਭਾਗ ਸਟੇਸ਼ਨ ਡਾਇਰੈਕਟਰ ਨੂੰ ਰਿਪੋਰਟ ਕਰਨਗੇ।

●       ਸਟੇਸ਼ਨ ਡਾਇਰੈਕਟਰ ਨੂੰ ਵਿੱਤੀ ਅਧਿਕਾਰ ਦਿੱਤੇ ਜਾਣਗੇ ਤਾਂ ਜੋ ਉਹ ਸਟੇਸ਼ਨ ਨੂੰ ਬਿਹਤਰ ਬਣਾਉਣ ਲਈ ਮੌਕੇ 'ਤੇ ਫੈਸਲੇ ਲੈ ਸਕਣ।

 

10. ਸਮਰੱਥਾ ਦੇ ਅਨੁਸਾਰ ਟਿਕਟਾਂ ਦੀ ਵਿਕਰੀ:

●       ਸਟੇਸ਼ਨ ਡਾਇਰੈਕਟਰ ਨੂੰ ਸਟੇਸ਼ਨ ਦੀ ਸਮਰੱਥਾ ਅਤੇ ਉਪਲਬਧ ਟ੍ਰੇਨਾਂ ਦੇ ਅਨੁਸਾਰ ਟਿਕਟਾਂ ਦੀ ਵਿਕਰੀ ਨੂੰ ਕੰਟਰੋਲ ਕਰਨ ਦਾ ਅਧਿਕਾਰ ਹੋਵੇਗਾ।

ਇਸ ਤੋਂ ਇਲਾਵਾ, ਸਟੇਸ਼ਨਾਂ 'ਤੇ ਭੀੜ ਨੂੰ ਕੰਟਰੋਲ ਕਰਨ ਲਈ ਹੋਰ ਹਿੱਸੇਦਾਰਾਂ ਨਾਲ ਤਾਲਮੇਲ ਕਰਕੇ ਹੇਠ ਲਿਖੇ ਕਦਮ ਚੁੱਕੇ ਜਾ ਰਹੇ ਹਨ:-

●       ਭੀੜ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਜੀਆਰਪੀ/ਰਾਜ ਪੁਲਿਸ ਅਤੇ ਸਬੰਧਿਤ ਰੇਲਵੇ ਵਿਭਾਗਾਂ ਨਾਲ ਤਾਲਮੇਲ ਬਣਾਇਆ ਜਾਂਦਾ ਹੈ।

●       ਭਾਰੀ ਭੀੜ-ਭੜੱਕੇ ਦੌਰਾਨ ਭੀੜ ਨੂੰ ਸੁਚਾਰੂ ਢੰਗ ਨਾਲ ਕੰਟਰੋਲ ਕਰਨ ਅਤੇ ਯਾਤਰੀਆਂ ਨੂੰ ਅਸਲ ਸਮੇਂ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਰਾਜਕੀਯ ਰੇਲਵੇ ਪੁਲਿਸ (ਜੀਆਰਪੀ) ਅਤੇ ਰੇਲਵੇ ਸੁਰੱਖਿਆ ਬਲ (ਆਰਪੀਐਫ) ਦੇ ਕਰਮਚਾਰੀ ਸੰਵੇਦਨਸ਼ੀਲ ਥਾਵਾਂ 'ਤੇ ਤਾਇਨਾਤ ਕੀਤਾ ਜਾਵੇਗਾ।

●       ਭਾਰੀ ਭੀੜ-ਭੜੱਕੇ ਦੌਰਾਨ ਭਗਦੜ ਵਰਗੀ ਸਥਿਤੀ ਤੋਂ ਬਚਣ ਅਤੇ ਯਾਤਰੀਆਂ ਨੂੰ ਅਸਲ ਸਮੇਂ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਭੀੜ ਨੂੰ ਸੁਚਾਰੂ ਢੰਗ ਨਾਲ ਕਾਬੂ ਕਰਨ ਲਈ ਜੀਆਰਪੀ ਅਤੇ ਆਰਪੀਐਫ ਸਟਾਫ ਫੁੱਟ-ਓਵਰ ਬ੍ਰਿਜਾਂ 'ਤੇ ਤਾਇਨਾਤ ਕੀਤਾ ਜਾਵੇਗਾ।

●       ਭੀੜ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਖੁਫੀਆ ਇਕਾਈਆਂ (ਕ੍ਰਾਈਮ ਇੰਟੈਲੀਜੈਂਸ ਬ੍ਰਾਂਚ (CIB)/ਸਪੈਸ਼ਲ ਇੰਟੈਲੀਜੈਂਸ ਬ੍ਰਾਂਚ (SIB)) ਅਤੇ ਸਾਦੇ ਕੱਪੜਿਆਂ ਵਿੱਚ ਕੰਮ ਕਰਨ ਵਾਲੇ ਸਟਾਫ਼ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਇਸ ਅਨੁਸਾਰ ਜੀਆਰਪੀ/ਪੁਲਿਸ ਨੂੰ ਸ਼ਾਮਲ ਕਰਨ ਦੇ ਪ੍ਰਬੰਧ ਕੀਤੇ ਗਏ ਹਨ।

 

ਇਹ ਜਾਣਕਾਰੀ ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

*****

ਧਰਮੇਂਦਰ ਤਿਵਾਰੀ/ਡਾ. ਨਯਨ ਸੋਲੰਕੀ/ਰਿਤੂ ਰਾਜ


(Release ID: 2151753)