ਕਾਨੂੰਨ ਤੇ ਨਿਆਂ ਮੰਤਰਾਲਾ
ਹਮਾਰਾ ਸੰਵਿਧਾਨ-ਹਮਾਰਾ ਸਵਾਭਿਮਾਨ ਅਭਿਯਾਨ
Posted On:
01 AUG 2025 2:42PM by PIB Chandigarh
ਸੰਵਿਧਾਨ ਨੂੰ ਅਪਣਾਉਣ ਦੇ 75 ਵਰ੍ਹੇ ਪੂਰੇ ਹੋਣ ਦੇ ਜਸ਼ਨ ਵਿੱਚ, ਸੱਭਿਆਚਾਰ ਮੰਤਰਾਲੇ ਦੁਆਰਾ 26 ਨਵੰਬਰ 2024 ਨੂੰ ਇੱਕ ਸਾਲ ਦੇ ਯਾਦਗਾਰੀ ਸਮਾਰੋਹ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਸੰਵਿਧਾਨ ਦਿਵਸ (Samvidhan Diwas), ਵਜੋਂ ਮਨਾਇਆ ਜਾਏਗਾ। ਇਸ ਅਭਿਯਾਨ ਦੀ ਟੈਗਲਾਈਨ "ਹਮਾਰਾ ਸੰਵਿਧਾਨ, ਹਮਾਰਾ ਸਵਾਭਿਮਾਨ" ਹੈ। ਸੱਭਿਆਚਾਰ ਮੰਤਰਾਲੇ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇਸ ਅਭਿਯਾਨ ਦੇ ਉਦੇਸ਼ ਹੇਠਾਂ ਲਿਖੇ ਹਨ:
-
ਜਨਤਕ ਚੇਤਨਾ ਵਿੱਚ ਭਾਰਤ ਦੇ ਸੰਵਿਧਾਨ ਲਈ ਇੱਕ ਵਿਜ਼ੂਅਲ ਮਾਰਕ ਬਣਾਉਣਾ।
-
ਭਾਰਤ ਦੇ ਸੰਵਿਧਾਨ ਦੇ ਵੇਰਵੇ ਬਾਰੇ ਜਾਗਰੂਕਤਾ ਵਧਾਉਣਾ।
-
ਸੰਵਿਧਾਨ ਦੇ ਨਿਰਮਾਣ ਵਿੱਚ ਜੋ ਅਣਥੱਕ ਮਿਹਨਤ ਕੀਤੀ ਗਈ ਹੈ, ਉਸ ਨੂੰ ਪਬਲਿਕ ਡੋਮੇਨ ‘ਤੇ ਲਿਆਉਣਾ।
-
ਭਾਰਤ ਦੇ ਲੋਕਾਂ ਵਿੱਚ ਸੰਵਿਧਾਨ ਦੇ ਪ੍ਰਤੀ ਮਾਣ ਦੀ ਭਾਵਨਾ ਪੈਦਾ ਕਰਨਾ।
ਪੂਰੇ ਭਾਰਤ ਵਿੱਚ 13700 ਤੋਂ ਵੱਧ ਪ੍ਰੋਗਰਾਮ ਆਯੋਜਿਤ ਕੀਤੇ ਗਏ ਜਿਨ੍ਹਾਂ ਵਿੱਚ 1 ਕਰੋੜ ਤੋਂ ਵੱਧ ਨਾਗਰਿਕਾਂ ਨੇ ਹਿੱਸਾ ਲਿਆ।
ਇਹ ਜਾਣਕਾਰੀ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸੰਸਦੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ ਹੈ।
******
ਸਮਰਾਟ/ਐਲਨ
(Release ID: 2151666)