ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਆਯੁਸ਼ਮਾਨ ਆਰੋਗਯ ਮੰਦਿਰ ‘ਤੇ ਅਪਡੇਟ
ਦੇਸ਼ ਭਰ ਵਿੱਚ 1.78 ਲੱਖ ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਿਰ ਸੰਚਾਲਿਤ ਹਨ
ਆਯੁਸ਼ਮਾਨ ਆਰੋਗਯ ਮੰਦਿਰ ਲੋਕਾਂ ਦੇ ਘਰਾਂ ਦੇ ਨਜ਼ਦੀਕ ਵਿਆਪਕ ਪ੍ਰਾਥਮਿਕ ਦੇਖਭਾਲ ਸੇਵਾਵਾਂ ਦੇ 12 ਪੈਕੇਜ ਪ੍ਰਦਾਨ ਕਰਦੇ ਹਨ
ਐੱਨਐੱਚਐੱਮ ਦੇ ਤਹਿਤ ‘ਮੁਫਤ ਜਾਂਚ ਸੇਵਾ ਪਹਿਲ’ ਪ੍ਰੋਗਰਾਮ, ਉਪ-ਕੇਂਦਰਾਂ ‘ਤੇ 14 ਅਤੇ ਪ੍ਰਾਥਮਿਕ ਸਿਹਤ ਕੇਂਦਰਾਂ ‘ਤੇ 63 ਟ੍ਰਾਇਲਾਂ ਸਹਿਤ ਜਨਤਕ ਸਿਹਤ ਸੁਵਿਧਾਵਾਂ ਦੇ ਸਾਰੇ ਪੱਧਰਾਂ ‘ਤੇ ਡਾਇਗਨੌਸਟਿਕਸ ਦੀ ਇੱਕ ਵਿਸ਼ਾਲ ਸ਼੍ਰੇਣੀ ਪ੍ਰਦਾਨ ਕਰਦਾ ਹੈ
ਪ੍ਰੋਤਸਾਹਕ ਅਤੇ ਨਿਵਾਰਕ ਸਿਹਤ ਸੇਵਾ ਦੇ ਤਹਿਤ ਏਏਐੱਮ ਵਿੱਚ ਯੋਗ, ਸਾਈਕਲਿੰਗ ਅਤੇ ਧਿਆਨ ਜਿਹੀਆਂ ਭਲਾਈ ਸਬੰਧੀ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਂਦੀਆਂ ਹਨ;
ਏਏਐੱਮ ਵਿੱਚ 5.73 ਕਰੋੜ ਤੋਂ ਵੱਧ ਭਲਾਈ ਸੈਸ਼ਨ ਆਯੋਜਿਤ ਕੀਤੇ ਗਏ ਹਨ
79.75 ਕਰੋੜ ਏਬੀਐੱਚਏ ਆਈਡੀ ਬਣਾਏ ਗਏ ਹਨ ਅਤੇ ਵਿਭਿੰਨ ਸਿਹਤ ਪੋਰਟਲਾਂ ਵਿੱਚ 65.34 ਕਰੋੜ ਇਲੈਕਟ੍ਰੌਨਿਕ ਸਿਹਤ ਰਿਕਾਰਡ ਜੋੜੇ ਗਏ ਹਨ
Posted On:
01 AUG 2025 2:31PM by PIB Chandigarh
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਏਏਐੱਮ ਪੋਰਟਲ ‘ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, 15.07.2025 ਤੱਕ ਦੇਸ਼ ਵਿੱਚ ਕੁੱਲ 1,78,154 ਆਯੁਸ਼ਮਾਨ ਆਰੋਗਯ ਮੰਦਿਰ (ਏਏਐੱਮ) [ਪੂਰਵਰਤੀ ਆਯੁਸ਼ਮਾਨ ਭਾਰਤ ਸਿਹਤ ਅਤੇ ਭਲਾਈ ਕੇਂਦਰ (ਏਬੀ-ਐੱਚਡਬਲਿਊਸੀ)] ਕਾਰਜਸ਼ੀਲ ਹੋ ਚੁੱਕੇ ਹਨ।
ਆਯੁਸ਼ਮਾਨ ਆਰੋਗਯ ਮੰਦਿਰ ਦੇ ਮਾਧਿਅਮ ਨਾਲ ਉਪ-ਸਿਹਤ ਕੇਂਦਰਾਂ (ਐੱਸਐੱਚਸੀ) ਅਤੇ ਪ੍ਰਾਥਮਿਕ ਸਿਹਤ ਕੇਂਦਰਾਂ (ਪੀਐੱਚਸੀ) ਨੂੰ ਮਜ਼ਬੂਤ ਕਰਕੇ ਵਿਆਪਕ ਪ੍ਰਾਥਮਿਕ ਸਿਹਤ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ। ਇਹ ਏਏਐੱਮ ਸੰਚਾਰੀ ਰੋਗਾਂ, ਗੈਰ-ਸੰਚਾਰੀ ਰੋਗਾਂ (ਐੱਨਸੀਡੀ), ਪ੍ਰਜਨਨ ਅਤੇ ਬਾਲ ਸਿਹਤ ਸੇਵਾਵਾਂ ਅਤੇ ਹਰ ਸਿਹਤ ਸਮੱਸਿਆਵਾਂ ਸਹਿਤ ਸੇਵਾਵਾਂ ਦੀ ਇੱਕ ਵਿਸਤ੍ਰਿਤ ਲੜੀ ਦੇ ਲਈ ਨਿਵਾਰਕ, ਪ੍ਰੋਤਸਾਹਨ, ਪੁਨਰਵਾਸ ਅਤੇ ਉਪਚਾਰਾਤਮਕ ਦੇਖਭਾਲ ਪ੍ਰਦਾਨ ਕਰਦੇ ਹਨ।
ਏਏਐੱਮ (ਆਮ ਸਿਹਤ ਸੇਵਾ ਕੇਂਦਰ) 12 ਪੈਕੇਜ ਦੀ ਪ੍ਰਾਥਮਿਕ ਸਿਹਤ ਦੇਖਭਾਲ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਅੱਪਗ੍ਰੇਡੇਡ ਇਨਫ੍ਰਾਸਟ੍ਰਕਚਰ, ਵਾਧੂ ਮਨੁੱਖੀ ਸੰਸਾਧਨ, ਜ਼ਰੂਰੀ ਦਵਾਈਆਂ ਅਤੇ ਡਾਇਗਨੌਸਟਿਕ, ਆਈਟੀ ਪ੍ਰਣਾਲੀਆਂ ਆਦਿ ਸਹਿਤ ਜ਼ਰੂਰੀ ਸੰਸਾਧਨਾਂ ਨਾਲ ਲੈਸ ਹਨ। ਏਏਐੱਮ ਦੀ ਪ੍ਰਾਥਮਿਕ ਸਿਹਤ ਦੇਖਭਾਲ ਟੀਮ ਨੂੰ ਲੋਕਾਂ ਦੇ ਘਰਾਂ ਦੇ ਕੋਲ ਵਿਆਪਕ ਪ੍ਰਾਥਮਿਕ ਸਿਹਤ ਦੇਖਭਾਲ ਸੇਵਾਵਾਂ ਉਪਲਬਧ ਕਰਵਾਉਣ ਦੇ ਲਈ ਟ੍ਰੇਂਡ ਕੀਤਾ ਜਾਂਦਾ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਨੇ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਦੇ ਤਹਿਤ 2015 ਵਿੱਚ ‘ਮੁਫਤ ਜਾਂਚ ਸੇਵਾ ਪਹਿਲ’ (ਐੱਫਡੀਐੱਸਆਈ) ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਸ ਦਾ ਉਦੇਸ਼ ਭਾਈਚਾਰੇ ਦੇ ਨੇੜੇ ਸੁਲਭ ਅਤੇ ਕਿਫਾਇਤੀ ਰੋਗ-ਸਬੰਧੀ ਅਤੇ ਰੇਡੀਓਲੌਜਿਕਲ ਡਾਇਗਨੌਸਟਿਕ ਸੇਵਾਵਾਂ ਪ੍ਰਦਾਨ ਕਰਨਾ ਹੈ। ਐੱਫਡੀਐੱਸਆਈ ਦਾ ਉਦੇਸ਼ ਜਨਤਕ ਸਿਹਤ ਸੁਵਿਧਾਵਾਂ ਦੇ ਸਾਰੇ ਪੱਧਰਾਂ ‘ਤੇ ਮੁਫਤ ਡਾਇਗਨੌਸਟਿਕ ਸੇਵਾਵਾਂ ਦੀ ਵਿਸਤ੍ਰਿਤ ਸੀਮਾ ਪ੍ਰਦਾਨ ਕਰਨਾ ਹੈ, ਜਿਸ ਵਿੱਚ ਉਪ-ਕੇਂਦਰਾਂ ‘ਤੇ 14 ਹੋਰ ਪ੍ਰਾਥਮਿਕ ਸਿਹਤ ਕੇਂਦਰਾਂ ‘ਤੇ 63 ਟ੍ਰਾਇਲ ਸ਼ਾਮਲ ਹਨ।
ਬਿਮਾਰੀਆਂ ਦੇ ਪ੍ਰਬੰਧਨ ਦੇ ਇਲਾਵਾ, ਪ੍ਰੋਤਸਾਹਕ ਅਤੇ ਨਿਵਾਰਕ ਸਿਹਤ ਵਿਆਪਕ ਪ੍ਰਾਥਮਿਕ ਸਿਹਤ ਦੇਖਭਾਲ ਦਾ ਇੱਕ ਅਭਿੰਨ ਅੰਗ ਹੈ। ਏਏਐੱਮ ਵਿੱਚ ਯੋਗ, ਸਾਈਕਲਿੰਗ ਅਤੇ ਧਿਆਨ ਜਿਹੀਆਂ ਸਿਹਤ ਸਬੰਧੀ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਂਦੀਆਂ ਹਨ। 30 ਜੂਨ, 2025 ਤੱਕ, ਏਏਐੱਮ ਵਿੱਚ ਕੁੱਲ 5.73 ਕਰੋੜ ਸਿਹਤ ਸੈਸ਼ਨ ਆਯੋਜਿਤ ਕੀਤੇ ਜਾ ਚੁੱਕੇ ਹਨ।
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦਾ ਉਦੇਸ਼ ਇੱਕ ਅਜਿਹਾ ਔਨਲਾਈਨ ਪਲੈਟਫਾਰਮ ਤਿਆਰ ਕਰਨਾ ਹੈ ਜੋ ਸਿਹਤ ਈਕੋ-ਸਿਸਟਮ ਦੇ ਅੰਦਰ ਸਿਹਤ ਡੇਟਾ ਦੀ ਅੰਤਰ-ਸੰਚਾਲਤਾ ਨੂੰ ਸਮਰੱਥ ਬਣਾਏ ਤਾਕਿ ਹਰੇਕ ਨਾਗਰਿਕ ਦਾ ਲੌਂਗੀਟਿਊਡੀਨਲ ਇਲੈਕਟ੍ਰੌਨਿਕ ਸਿਹਤ ਰਿਕਾਰਡ ਤਿਆਰ ਕੀਤਾ ਜਾ ਸਕੇ, ਨਾਗਰਿਕਾਂ ਦੇ ਲਈ ਸਿਹਤ ਸੇਵਾ ਸੁਲਭ ਹੋਵੇ, ਜਿਸ ਵਿੱਚ ਦੇਖਭਾਲ ਦੀ ਲਾਗਤ ਘੱਟ ਕਰਨਾ ਅਤੇ ਜਨਤਕ ਅਤੇ ਨਿਜੀ ਸਿਹਤ ਸੰਸਥਾਵਾਂ ਦਰਮਿਆਨ ਸਿਹਤ ਸੇਵਾ ਵੰਡ ਵਿੱਚ ਵੱਧ ਕੁਸ਼ਲਤਾ ਸਮਰੱਥ ਕਰਨਾ ਸ਼ਾਮਲ ਹੈ। ਏਬੀਡੀਐੱਮ ਦੁਆਰਾ ਬਣੇ ਡਿਜੀਟਲ ਸਿਹਤ ਈਕੋ-ਸਿਸਟਮ ਪ੍ਰਾਇਮਰੀ, ਸੈਕੰਡਰੀ ਅਤੇ ਤੀਸਰੇ ਦਰਜੇ ਦੀ ਸਿਹਤ ਸੇਵਾਵਾਂ ਵਿੱਚ ਨਿਰਵਿਘਨ ਤੌਰ ‘ਤੇ ਦੇਖਭਾਲ ਦੀ ਨਿਰੰਤਰਤਾ ਦਾ ਸਮਰਥਨ ਕਰਦਾ ਹੈ। ਹੁਣ ਤੱਕ ਵਿਭਿੰਨ ਸਿਹਤ ਪੋਰਟਲਾਂ ਵਿੱਚ 79.75 ਕਰੋੜ ਏਬੀਐੱਚਏ (ਆਯੁਸ਼ਮਾਨ ਭਾਰਤ ਸਿਹਤ ਖਾਤੇ) ਆਈਡੀ ਬਣਾਏ ਜਾ ਚੁੱਕੇ ਹਨ ਅਤੇ 65.34 ਕਰੋੜ ਇਲੈਕਟ੍ਰੌਨਿਕ ਸਿਹਤ ਕਾਰਡ (ਈਐੱਚਆਰ) ਲਿੰਕ ਕੀਤੇ ਜਾ ਚੁੱਕੇ ਹਨ।
ਏਏਐੱਮ ਦੀ ਸਥਾਪਨਾ ਅਤੇ ਰੱਖ-ਰਖਾਅ ਦੀ ਅਨੁਮਾਨਤ ਲਾਗਤ ਲਗਭਗ 17.03 ਲੱਖ ਰੁਪਏ ਹੈ, ਜਿਸ ਵਿੱਚ ਇੱਕਮੁਸ਼ਤ ਲਾਗਤ ਅਤੇ ਇੱਕ ਵਰ੍ਹੇ ਦੀ ਆਵਰਤੀ ਲਾਗਤ ਸ਼ਾਮਲ ਹੈ। ਐੱਨਐੱਚਐੱਮ ਦੇ ਤਹਿਤ ਏਏਐੱਮ ਦੀ ਸਥਾਪਨਾ ਅਤੇ ਰੱਖ-ਰਖਾਅ ਦੇ ਲਈ ਕੁੱਲ ਬਜਟ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਪੇਸ਼ ਪ੍ਰੋਗਰਾਮ ਲਾਗੂਕਰਨ ਯੋਜਨਾ (ਪੀਆਈਪੀ) ਦੇ ਅਨੁਸਾਰ ਐੱਨਐੱਚਐੱਮ ਕਾਰਵਾਈ ਰਿਕਾਰਡ (ਆਰਓਪੀ) ਦੇ ਤਹਿਤ ਅਨੁਮੋਦਿਤ ਕੀਤਾ ਜਾਂਦਾ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
****
ਐੱਮਵੀ
(Release ID: 2151661)