ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪਰਿਵਾਰਿਕ ਪੈਨਸ਼ਨਰਜ਼ ਅਤੇ ਸੁਪਰ ਸੀਨੀਅਰ ਪੈਨਸ਼ਨਰਜ਼ ਦੀਆਂ ਸ਼ਿਕਾਇਤਾਂ ਦੇ ਸਮਾਧਾਨ ਦੇ ਲਈ ਮਹੀਨੇ ਭਰ ਤੱਕ ਚਲੇ ਅਭਿਯਾਨ 2.0 ਦੇ ਅੰਤ ਤੱਕ 1897 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ
Posted On:
31 JUL 2025 6:14PM by PIB Chandigarh
-
ਵਿਸ਼ੇਸ਼ ਅਭਿਯਾਨ 2.0 ਦੇ ਅੰਤ ਤੱਕ 86% ਟੀਚਾਗਤ ਸ਼ਿਕਾਇਤ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ।
-
ਵਿਸ਼ੇਸ਼ ਅਭਿਯਾਨ 2.0 ਸੈਂਕੜੇ ਪਰਿਵਾਰਕ ਪੈਨਸ਼ਨਰਜ਼ ਅਤੇ ਸੁਪਰ ਸੀਨੀਅਰ ਪੈਨਸ਼ਨਰਜ਼ ਨੂੰ ਸਸ਼ਕਤ ਬਣਾਉਂਦਾ ਹੈ।
-
ਵਿਸ਼ੇਸ਼ ਅਭਿਯਾਨ 2.0 ਡਿਜੀਟਲ ਇੰਡੀਆ ਦੇ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ ਅਤੇ ਇਸ ਦੇ ਨਾਲ ਹੀ ਔਸਤ ਸਮਾਧਾਨ ਸਮੇਂ ਨੂੰ ਘਟਾ ਕੇ 20 ਦਿਨ ਕਰਦਾ ਹੈ।
ਭਾਰਤ ਸਰਕਾਰ, ਸੀਪੀਈਐੱਨਜੀਆਰਏਐੱਮਐੱਸ ਦੇ ਜ਼ਰੀਏ ਕੇਂਦਰ ਸਰਕਾਰ ਦੇ ਪੈਨਸ਼ਨਭੋਗੀਆਂ ਦੀਆਂ ਸ਼ਿਕਾਇਤਾਂ ਦੇ ਸਮਾਧਾਨ ਲਈ ਪ੍ਰਤੀਬੱਧ ਹੈ, ਜੋ ਕਿ ਇੱਕ ਔਨਲਾਈਨ ਪੋਰਟਲ ਹੈ ਜੋ ਇਸ ‘ਤੇ ਦਰਜ ਸ਼ਿਕਾਇਤਾਂ ਦੀ ਰਜਿਸਟ੍ਰੇਸ਼ਨ ਅਤੇ ਉਸ ਦੀ ਟ੍ਰੈਕਿੰਗ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
ਕੇਂਦਰੀ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ 2 ਜੁਲਾਈ 2025 ਨੂੰ ਪਰਿਵਾਰਕ ਪੈਨਸ਼ਨਰਜ਼ ਅਤੇ ਸੁਪਰ ਸੀਨੀਅਰ ਪੈਨਸ਼ਨਰਜ਼ ਦੀਆਂ ਸ਼ਿਕਾਇਤਾਂ ਦੇ, ਸਮੇਂ ‘ਤੇ ਅਤੇ ਗੁਣਵੱਤਾਪੂਰਨ ਸਮਾਧਾਨ ਦੇ ਲਈ 1 ਤੋਂ 31 ਜੁਲਾਈ ਤੱਕ ਇੱਕ ਮਹੀਨੇ ਤੱਕ ਚਲਣ ਵਾਲੇ ਵਿਸ਼ੇਸ਼ ਅਭਿਯਾਨ 2.0 ਦੀ ਸ਼ੁਰੂਆਤ ਕੀਤੀ।

ਅਭਿਯਾਨ ਤੋਂ ਪਹਿਲਾਂ ਦੇ ਪੜਾਅ ਦੇ ਇੱਕ ਹਿੱਸੇ ਦੇ ਰੂਪ ਵਿੱਚ, ਪਰਸੋਨਲ ਅਤੇ ਜਨਤਕ ਸ਼ਿਕਾਇਤ ਵਿਭਾਗ ਨੇ ਅਭਿਯਾਨ ਦੇ ਸੁਚਾਰੂ ਸੰਚਲਾਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਅਤੇ ਰੱਖਿਆ ਮੰਤਰਾਲੇ, ਰੇਲਵੇ ਮੰਤਰਾਲੇ, ਗ੍ਰਹਿ ਮੰਤਰਾਲੇ ਦੇ ਅਧੀਨ ਆਉਣ ਵਾਲੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਸਹਿਤ 51 ਮੰਤਰਾਲਿਆਂ/ਵਿਭਾਗਾਂ/ਸੰਗਠਨਾਂ ਨਾਲ ਸਬੰਧਿਤ 2,210 ਸ਼ਿਕਾਇਤਾਂ ਦੀ ਪਹਿਚਾਣ ਕੀਤੀ ਗਈ ਅਤੇ ਉਨ੍ਹਾਂ ਨੂੰ ਸਾਂਝਾ ਕੀਤਾ ਗਿਆ।
ਸਾਰੇ ਪਛਾਣੇ ਗਏ ਮਾਮਲਿਆਂ ਦੇ ਗੁਣਵੱਤਾਪੂਰਨ ਸਮਾਧਾਨ ਦੇ ਲਈ ਇਸ ਅਭਿਯਾਨ ਦੀ ਦੈਨਿਕ ਨਿਗਰਾਨੀ ਕੀਤੀ ਗਈ। ਇਸ ਦੇ ਇਲਾਵਾ, ਹਿਤਧਾਰਕਾਂ ਦੇ ਨਾਲ ਲਗਾਤਾਰ ਗੱਲਬਾਤ ਦੌਰਾਨ, ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਮਾਮਲਿਆਂ ਦਾ ਨਿਪਟਾਰਾ ਤਰਕਪੂਰਨ ਨਤੀਜੇ ਦੇ ਬਾਅਦ ਹੀ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਸ਼ਿਕਾਇਤ ਸਮਾਧਾਨ ਕਰਨ ਵਾਲੇ ਅਧਿਕਾਰੀਆਂ ਦੇ ਵਿਵਹਾਰ ਵਿੱਚ ਬਦਲਾਅ ਆਇਆ ਹੈ। ਵਿਭਿੰਨ ਹਿਤਧਾਰਕਾਂ ਨਾਲ ਜੁੜੇ ਮਾਮਲਿਆਂ ਵਿੱਚ ਅਪਣਾਏ ਗਏ ‘ਸਮੁੱਚਾ ਸਰਕਾਰੀ ਦ੍ਰਿਸ਼ਟੀਕੋਣ’ ਦੇ ਸਦਕਾ, ਲੰਬੇ ਸਮੇਂ ਤੋਂ ਲੰਬਿਤ ਜਟਿਲ ਮਾਮਲਿਆਂ ਦਾ ਨਿਪਟਾਰਾ ਸੰਭਵ ਹੋ ਸਕਿਆ ਹੈ।
ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਨੇ 15.07.2025 ਨੂੰ ਸਕੱਤਰ, ਪੈਨਸ਼ਨ ਦੀ ਪ੍ਰਧਾਨਗੀ ਵਿੱਚ ਮੰਤਰਾਲਿਆਂ/ਵਿਭਾਗਾਂ/ਸੰਗਠਨਾਂ ਦੇ ਪ੍ਰਤੀਨਿਧੀਆਂ ਦੇ ਨਾਲ ਅਭਿਯਾਨ ਦੀ ਮੱਧ-ਅਭਿਯਾਨ ਸਮੀਖਿਆ ਕੀਤੀ। ਇਸ ਦੇ ਨਾਲ ਹੀ ਮਾਮਲਿਆਂ ਦਾ ਸਮੇਂ ‘ਤੇ ਸਮਾਧਾਨ ਯਕੀਨੀ ਬਣਾਉਣ ਦੇ ਲਈ ਮੰਤਰਾਲੇ ਵੱਲੋਂ ਵਿਸ਼ਿਸ਼ਟ ਮੀਟਿੰਗਾਂ ਵੀ ਆਯੋਜਿਤ ਕੀਤੀਆਂ ਗਈਆਂ। ਸਫਲਤਾ ਦੀਆਂ ਕਹਾਣੀਆਂ ‘ਤੇ ਕੇਂਦ੍ਰਿਤ ਅਭਿਯਾਨ ਦੀ ਪ੍ਰਗਤੀ ਨੂੰ ਡੀਓਪੀਪੀਡਬਲਿਊ ਦੇ ਸੋਸ਼ਲ ਮੀਡੀਆ ਹੈਂਡਲ/ਚੈਨਲਾਂ ਦੇ ਜ਼ਰੀਏ ਲਗਾਤਾਰ ਸਾਂਝਾ ਕੀਤਾ ਗਿਆ, ਜਿਸ ਵਿੱਚ #SpecialCampaign2.0 ਦੇ ਤਹਿਤ ਟਵੀਟ ਵੀ ਸ਼ਾਮਲ ਸਨ।
51 ਮੰਤਰਾਲਿਆਂ/ਵਿਭਾਗਾਂ ਦੇ ਤਾਲਮੇਲਪੂਰਕ ਯਤਨਾਂ ਸਦਕਾ ਕੁੱਲ 2210 ਮਾਮਲਿਆਂ ਵਿੱਚੋਂ 1897 ਮਾਮਲਿਆਂ ਦਾ ਸਮਾਧਾਨ ਹੋਇਆ ਹੈ, ਜਿਨ੍ਹਾਂ ਵਿੱਚ ਵੱਡੀ ਸੰਖਿਆ ਵਿੱਚ ਸਫਲਤਾ ਦੀਆਂ ਕਹਾਣੀਆਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ, ਇਸ ਅਭਿਯਾਨ ਦੀਆਂ ਸ਼ਿਕਾਇਤਾਂ ਦੇ ਸਮਾਧਾਨ ਦੇ ਔਸਤ ਸਮੇਂ ‘ਤੇ ਵੀ ਸਕਾਰਾਤਮਕ ਪ੍ਰਭਾਵ ਪਿਆ ਹੈ, ਜੋ ਕਿ ਮਈ 2025 ਦੇ 34 ਦਿਨਾਂ ਤੋਂ ਘਟ ਕੇ, ਜੁਲਾਈ 2025 ਵਿੱਚ 20 ਦਿਨ ਰਿਹਾ ਗਿਆ ਹੈ।
ਵਿਸ਼ੇਸ਼ ਅਭਿਯਾਨ 2.0 ਤੋਂ ਦੇਸ਼ ਭਰ ਦੇ ਪਰਿਵਾਰਕ ਪੈਨਸ਼ਨਰਜ਼ ਅਤੇ ਸੁਪਰ ਸੀਨੀਅਰ ਪੈਨਸ਼ਨਰਜ਼ ਨੂੰ ਲਾਭ ਹੋਇਆ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੂਰ-ਦੁਰਾਡੇ ਅਤੇ ਗ੍ਰਾਮੀਣ ਖੇਤਰਾਂ ਤੋਂ ਹਨ। ਤਾਲਮੇਲਪੂਰਕ ਦ੍ਰਿਸ਼ਟੀਕੋਣ ਦੀ ਵਜ੍ਹਾ ਨਾਲ ਹੀ ਪੱਛਮ ਬੰਗਾਲ ਦੇ ਦਾਰਜਲਿੰਗ ਜ਼ਿਲ੍ਹੇ ਦੇ ਦੂਰ-ਦੁਰਾਡੇ ਦੇ ਪਿੰਡ ਸੁਕਨਾ ਦੀ ਪਰਿਵਾਰਕ ਪੈਨਸ਼ਨਰ ਸੁਸ਼੍ਰੀ ਸਰਿਤਾ ਤਮਾਂਗ ਨੂੰ 11 ਸਾਲਾਂ ਬਾਅਦ 13.92 ਲੱਖ ਰੁਪਏ ਦਾ ਬਕਾਇਆ ਪ੍ਰਾਪਤ ਹੋਇਆ ਹੈ। ਕਾਨਪੁਰ ਦੇ ਗਹਿਲੋਂ ਪਿੰਡ ਦੀ ਬਹਾਦਰ ਨਾਰੀ ਸੁਸ਼੍ਰੀ ਗੀਤਾ ਦੇਵੀ ਦਾ ਲੰਬੇ ਸਮੇਂ ਤੋਂ ਲੰਬਿਤ ਮਾਮਲਾ 6 ਸਾਲਾਂ ਬਾਅਦ 25 ਲੱਖ ਰੁਪਏ ਦੀ ਅਨੁਗ੍ਰਹਿ ਰਾਸ਼ੀ ਦੇ ਭੁਗਤਾਨ ਦੇ ਨਾਲ ਹੱਲ ਹੋ ਗਿਆ ਹੈ।
ਇਸ ਦੇ ਇਲਾਵਾ, ਸਾਬਕਾ ਦਿੱਲੀ ਪੁਲਿਸ ਕਰਮਚਾਰੀ ‘ਤੇ ਨਿਰਭਰ ਮਾਂ ਸੁਸ਼੍ਰੀ ਲਕਸ਼ਮੀ ਦੇਵੀ ਦੀ ਲੰਬੇ ਸਮੇਂ ਤੋਂ ਲੰਬਿਤ ਸ਼ਿਕਾਇਤ ਦਾ ਸਮਾਧਾਨ 26 ਲੱਖ ਰੁਪਏ ਤੋਂ ਵੱਧ ਦੇ ਭੁਗਤਾਨ ਦੇ ਨਾਲ ਹੋ ਗਿਆ ਹੈ। ਹਰਿਆਣਾ ਦੇ ਅੰਬਾਲਾ ਕੈਂਟ ਦੇ 87 ਸਾਲ ਦੇ ਸੁਪਰ-ਸੀਨੀਅਰ ਪੈਨਸ਼ਨਰ ਸ਼੍ਰੀ ਸੁਭਾਸ਼ ਚੰਦ੍ਰਾ ਨੂੰ 28 ਸਾਲਾਂ ਬਾਅਦ 21 ਲੱਖ ਰੁਪਏ ਤੋਂ ਵੱਧ ਦਾ ਏਰੀਅਰ ਮਿਲਿਆ ਹੈ।
ਇਸ ਪ੍ਰਕਾਰ, ਇਹ ਪਹਿਲ ਪਰਿਵਾਰਕ ਪੈਨਸ਼ਨਰਜ਼ ਅਤੇ ਸੁਪਰ ਸੀਨੀਅਰ ਪੈਨਸ਼ਨਰਜ਼, ਖਾਸ ਤੌਰ ‘ਤੇ ਮਹਿਲਾ ਲਾਭਾਰਥੀਆਂ ਦੇ ਲਈ ਵਿੱਤੀ ਸਥਿਰਤਾ ਅਤੇ ਸਮਾਜਿਕ ਸਸ਼ਕਤੀਕਰਣ ਲਿਆਉਣ ਵਿੱਚ ਕਾਮਯਾਬ ਹੋਈ ਹੈ। ਵਿਸ਼ੇਸ਼ ਅਭਿਯਾਨ 2.0 ਨੇ ਸਮਾਜ ਦੇ ਲਈ ਹਾਸ਼ੀਏ ‘ਤੇ ਪਏ ਵਰਗ ਦੀ ਭਲਾਈ ਅਤੇ ਸਸ਼ਕਤੀਕਰਣ ਪ੍ਰਤੀ ‘ਡਿਜੀਟਲ ਭਾਰਤ’ ਦੇ ਜ਼ਰੀਏ ਸਰਕਾਰ ਦੀ ਪ੍ਰਤੀਬੱਧਤਾ ਨੂੰ ਹੋਰ ਪੁਖਤਾ ਕੀਤਾ ਹੈ।
*****
ਐੱਨਕੇਆਰ/ਪੀਐੱਸਐੱਮ/ਏਵੀ
(Release ID: 2151419)