ਟੈਕਸਟਾਈਲ ਮੰਤਰਾਲਾ
azadi ka amrit mahotsav

ਸਮਰਥ ਯੋਜਨਾ ਤਹਿਤ ਹੁਨਰ ਵਿਕਾਸ

Posted On: 29 JUL 2025 4:08PM by PIB Chandigarh

ਕੱਪੜਾ ਮੰਤਰਾਲਾ ਕੱਪੜੇ ਅਤੇ ਸੰਬੰਧਤ ਖੇਤਰਾਂ ਵਿੱਚ ਰੋਜ਼ਗਾਰ ਪੈਦਾ ਕਰਨ ਲਈ ਸਨਅਤ ਦੀਆਂ ਕੋਸ਼ਿਸ਼ਾਂ ਨੂੰ ਪੂਰਾ ਕਰਨ ਵਾਸਤੇ ਮੰਗ-ਅਧਾਰਤ, ਪਲੇਸਮੈਂਟ-ਕੇਂਦਰਤ ਹੁਨਰ ਸਿਖਲਾਈ ਪ੍ਰੋਗਰਾਮ ਦੇਣ ਦੇ ਮਕਸਦ ਨਾਲ “ਸਮਰਥ” (ਕਪੜਾ ਖੇਤਰ ਵਿੱਚ ਸਮਰੱਥਾ ਨਿਰਮਾਣ ਯੋਜਨਾ) ਲਾਗੂ ਕਰ ਰਿਹਾ ਹੈ, ਜੋ ਸੰਗਠਿਤ ਖੇਤਰ ਵਿੱਚ ਕਤਾਈ ਅਤੇ ਬੁਣਾਈ ਨੂੰ ਛੱਡ ਕੇ ਕੱਪੜਿਆਂ ਦੀ ਪੂਰੀ ਮੂਲ ਲੜੀ ਨੂੰ ਆਪਣੇ ਵਿੱਚ ਸ਼ਾਮਿਲ ਕਰਦੀ ਹੈ। ਸਮਰਥ ਯੋਜਨਾ ਨੂੰ ਪੂਰੇ ਭਾਰਤ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਪਿਛਲੇ ਤਿੰਨ ਆਰਥਿਕ ਵਰ੍ਹਿਆਂ ਦੌਰਾਨ, ਕੁੱਲ 3,19,887 ਲਾਭਪਾਤਰੀਆਂ ਨੂੰ ਸਿਖਲਾਈ ਦਿੱਤੀ ਗਈ ਹੈ (ਜੋ ਪਾਸ ਹੋਏ) ਅਤੇ 2,73,681 ਲਾਭਪਾਤਰੀਆਂ ਨੂੰ ਰੁਜ਼ਗਾਰ ਮਿਲਿਆ, ਜਿਸ ਵਿੱਚ 26.70% ਅਨੁਸੂਚਿਤ ਜਾਤੀ ਅਤੇ 12.50% ਅਨੁਸੂਚਿਤ ਜਨਜਾਤੀ ਲਾਭਪਾਤਰੀ ਸ਼ਾਮਲ ਹਨ।

ਸਮਰਥ ਇੱਕ ਮੰਗ-ਅਧਾਰਿਤ, ਪਲੇਸਮੈਂਟ-ਕੇਂਦਰਤ ਹੁਨਰ ਪ੍ਰੋਗਰਾਮ ਹੈ, ਜਿਸ ਵਿੱਚ ਕਪੜਾ ਉਦਯੋਗ ਸਿੱਧਾ ਸ਼ਾਮਲ ਹੁੰਦੇ ਹਨ ਤਾਂ ਜੋ ਉਹ ਰੋਜ਼ਗਾਰ ਦੇਣ ਦੀ ਸਮਰੱਥਾ ਵਧਾਉਣ ਲਈ 120 ਐਨਐੱਸਕਿਊਐਫ ਮੁਤਾਬਿਕ ਕੋਰਸਾਂ ਰਾਹੀਂ ਆਪਣੀ ਲੋੜ ਅਨੁਸਾਰ ਸਿਖਲਾਈ ਦੇ ਸਕਣ।

ਸਮਰਥ ਯੋਜਨਾ ਵਿੱਚ ਪਲੇਸਮੈਂਟ ਦੀ ਵਿਵਸਥਾ ਹੈ, ਜਿਸ ਵਿੱਚ ਐਂਟਰੀ ਪੱਧਰ ਦੇ ਸਿਖਲਾਈ ਪ੍ਰੋਗਰਾਮ ਅਧੀਨ ਘੱਟੋਂ-ਘੱਟ 70% ਪਲੇਸਮੈਂਟ ਅਤੇ ਅੱਪਸਕਿਲਿੰਗ ਸਿਖਲਾਈ ਪ੍ਰੋਗਰਾਮ ਅਧੀਨ ਸੰਗਠਿਤ ਖੇਤਰ ਵਿੱਚ 90% ਪਲੇਸਮੈਂਟ ਲਾਜ਼ਮੀ ਹੈ, ਜਿਸ ਵਿੱਚ ਪੋਸਟ-ਪਲੇਸਮੈਂਟ ਸਹਾਇਤਾ ਵਜੋਂ 6 ਮਹੀਨੇ ਦੀ ਧਾਰਨ ਦੀ ਮਿਆਦ ਸ਼ਾਮਲ ਹੈ। ਇਸ ਤੋਂ ਇਲਾਵਾ, ਹੈਂਡਲੂਮ, ਦਸਤਕਾਰੀ, ਜੂਟ ਅਤੇ ਉੱਨ ਦੇ ਰਵਾਇਤੀ ਖੇਤਰ ਵਿੱਚ ਸਵੈ-ਰੁਜ਼ਗਾਰ ਦਾ ਵੀ ਪ੍ਰਬੰਧ ਹੈ।

ਇਹ ਜਾਣਕਾਰੀ ਕੇਂਦਰੀ ਕੱਪੜਾ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

***************

MAM/SMP

(ਲੋਕ ਸਭਾ US Q1465)


(Release ID: 2150550)
Read this release in: English , Urdu , Hindi