ਪੇਂਡੂ ਵਿਕਾਸ ਮੰਤਰਾਲਾ
ਸਵਦੇਸ਼ ਨਿਰਮਿਤ ਵਿਕਸਿਤ ਕਵਚ 4.0 ਨੂੰ ਦਿੱਲੀ-ਮੁੰਬਈ ਮਾਰਗ ਦੇ ਮਥੁਰਾ-ਕੋਟਾ ਸੈਕਸ਼ਨ ‘ਤੇ ਚਾਲੂ ਕੀਤਾ ਗਿਆ
ਰਿਕਾਰਡ ਸਮੇਂ ਵਿੱਚ ਵਿਅਸਤ ਦਿੱਲੀ-ਮੁੰਬਈ ਰੂਟ ਦੇ ਮਥੁਰਾ-ਕੋਟਾ ਸੈਕਸ਼ਨ ‘ਤੇ ਕਵਚ 4.0 ਦਾ ਚਾਲੂ ਹੋਣਾ ਇੱਕ ਵੱਡੀ ਉਪਲਬਧੀ: ਸ਼੍ਰੀ ਅਸ਼ਵਿਨੀ ਵੈਸ਼ਣਵ
ਕਵਚ ਪ੍ਰਭਾਵਸ਼ਾਲੀ ਬ੍ਰੇਕ ਐਪਲੀਕੇਸ਼ਨ ਰਾਹੀਂ ਲੋਕੋ ਪਾਇਲਟਾਂ ਲਈ ਗਤੀ ਨਿਯੰਤਰਣ ਸਮਰੱਥ ਬਣਾਉਂਦਾ ਹੈ; ਲੋਕੋ ਪਾਇਲਟਾਂ ਨੂੰ ਧੁੰਦ ਵਿੱਚ ਵੀ ਕੈਬ ਦੇ ਅੰਦਰ ਸਿਗਨਲ ਦੀ ਜਾਣਕਾਰੀ ਮਿਲੇਗੀ
ਭਾਰਤੀ ਰੇਲਵੇ 6 ਵਰ੍ਹਿਆਂ ਦੇ ਅੰਦਰ ਪੂਰੇ ਦੇਸ਼ ਵਿੱਚ ਕਵਚ 4.0 ਚਾਲੂ ਕਰੇਗੀ; ਕਈ ਵਿਕਸਿਤ ਦੇਸ਼ਾਂ ਨੂੰ ਟ੍ਰੇਨ ਸੁਰੱਖਿਆ ਪ੍ਰਣਾਲੀ ਤੈਨਾਤ ਕਰਨ ਵਿੱਚ 20-30 ਸਾਲ ਲਗੇ
ਰੇਲਵੇ ਦੀ ਸੁਰੱਖਿਆ ਦੇ ਪ੍ਰਤੀ ਪ੍ਰਤੀਬੱਧਤਾ: ਕਵਚ ਸਮੇਤ ਕਈ ਹੋਰ ਸੁਰੱਖਿਆ ਉਪਾਵਾਂ ਨੂੰ 1 ਲੱਖ ਕਰੋੜ ਰੁਪਏ ਦੇ ਸਲਾਨਾ ਨਿਵੇਸ਼ ਦਾ ਸਮਰਥਨ ਪ੍ਰਾਪਤ ਹੈ
Posted On:
29 JUL 2025 4:22PM by PIB Chandigarh
ਭਾਰਤੀ ਰੇਲਵੇ ਨੇ ਉੱਚ-ਘਣਤਾ ਵਾਲੇ ਦਿੱਲੀ-ਮੁੰਬਈ ਮਾਰਗ ਦੇ ਮਥੁਰਾ-ਕੋਟਾ ਸੈਕਸ਼ਨ ‘ਤੇ ਸਵਦੇਸ਼ ਨਿਰਮਿਤ ਕਵਚ 4.0 ਨੂੰ ਰੇਲਵੇ ਸੁਰੱਖਿਆ ਪ੍ਰਣਾਲੀ ਲਈ ਚਾਲੂ ਕਰ ਦਿੱਤਾ ਹੈ। ਦੇਸ਼ ਵਿੱਚ ਇਹ ਰੇਲਵੇ ਸੁਰੱਖਿਆ ਪ੍ਰਣਾਲੀਆਂ ਦੇ ਆਧੁਨਿਕੀਕਰਣ ਦੀ ਦਿਸ਼ਾ ਵਿੱਚ ਸ਼ਲਾਘਾਯੋਗ ਕਦਮ ਹੈ।
ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ, “ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਆਤਮਨਿਰਭਰ ਭਾਰਤ’ ਵਿਜ਼ਨ ਤੋਂ ਪ੍ਰੇਰਣਾ ਲੈਂਦੇ ਹੋਏ, ਰੇਲਵੇ ਨੇ ਕਵਚ ਆਟੋਮੈਟਿਕ ਟ੍ਰੇਨ ਪ੍ਰੋਟੈਕਸ਼ਨ ਸਿਸਟਮ ਦਾ ਸਵਦੇਸ਼ ਵਿੱਚ ਹੀ ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਕੀਤਾ ਹੈ। ਕਵਚ 4.0 ਇੱਕ ਟੈਕਨੋਲੋਜੀ-ਪ੍ਰਧਾਨ ਪ੍ਰਣਾਲੀ ਹੈ। ਇਸ ਨੂੰ ਖੋਜ ਡਿਜ਼ਾਈਨ ਅਤੇ ਮਾਪਦੰਡ ਸੰਗਠਨ (ਆਰਡੀਐੱਸਓ) ਦੁਆਰਾ ਜੁਲਾਈ 2024 ਵਿੱਚ ਮਨਜ਼ੂਰੀ ਦਿੱਤੀ ਗਈ ਸੀ। ਕਈ ਵਿਕਸਿਤ ਦੇਸ਼ਾਂ ਨੂੰ ਟ੍ਰੇਨ ਸੁਰੱਖਿਆ ਪ੍ਰਣਾਲੀ ਵਿਕਸਿਤ ਕਰਨ ਅਤੇ ਸਥਾਪਿਤ ਕਰਨ ਵਿੱਚ 20-30 ਸਾਲ ਲਗ ਗਏ। ਕੋਟਾ-ਮਥੁਰਾ ਸੈਕਸ਼ਨ ‘ਤੇ ਕਵਚ 4.0 ਦਾ ਨਿਰਮਾਣ ਬਹੁਤ ਹੀ ਘੱਟ ਸਮੇਂ ਵਿੱਚ ਪੂਰਾ ਕੀਤਾ ਗਿਆ ਹੈ। ਇਹ ਇੱਕ ਜ਼ਿਕਰਯੋਗ ਉਪਲਬਧੀ ਹੈ।”
ਆਜ਼ਾਦੀ ਤੋਂ ਬਾਅਦ ਪਿਛਲੇ 60 ਵਰ੍ਹਿਆਂ ਵਿੱਚ ਦੇਸ਼ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਉੱਨਤ ਰੇਲ ਸੁਰੱਖਿਆ ਪ੍ਰਣਾਲੀਆਂ ਸਥਾਪਿਤ ਨਹੀਂ ਕੀਤੀਆਂ ਗਈਆਂ ਸਨ। ਰੇਲ ਅਤੇ ਯਾਤਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਾਲ ਹੀ ਵਿੱਚ ਕਵਚ ਪ੍ਰਣਾਲੀ ਨੂੰ ਚਾਲੂ ਕੀਤਾ ਗਿਆ ਹੈ।
ਭਾਰਤੀ ਰੇਲਵੇ 6 ਵਰ੍ਹਿਆਂ ਦੀ ਛੋਟੀ ਜਿਹੀ ਮਿਆਦ ਵਿੱਚ ਦੇਸ਼ ਭਰ ਦੇ ਵਿਭਿੰਨ ਮਾਰਗਾਂ ‘ਤੇ ਕਵਚ 4.0 ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਕਵਚ ਪ੍ਰਣਾਲੀਆਂ ‘ਤੇ 30,000 ਤੋਂ ਜ਼ਿਆਦਾ ਲੋਕਾਂ ਨੂੰ ਪਹਿਲਾਂ ਹੀ ਟ੍ਰੇਂਡ ਕੀਤਾ ਜਾ ਚੁੱਕਾ ਹੈ। ਆਈਆਰਆਈਐੱਸਈਟੀ (ਭਾਰਤੀ ਰੇਲਵੇ ਸਿਗਨਲ ਇੰਜੀਨੀਅਰਿੰਗ ਅਤੇ ਦੂਰਸੰਚਾਰ ਸੰਸਥਾਨ) ਨੇ ਕਵਚ ਨੂੰ ਆਪਣੇ ਬੀਟੇਕ ਕੋਰਸ ਵਿੱਚ ਸ਼ਾਮਲ ਕਰਨ ਲਈ 17 ਏਆਈਸੀਟੀਈ-ਪ੍ਰਵਾਨਿਤ ਇੰਜੀਨੀਅਰਿੰਗ ਕਾਲਜਾਂ, ਸੰਸਥਾਨਾਂ ਅਤੇ ਯੂਨੀਵਰਸਿਟੀਆਂ ਦੇ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ।
ਕਵਚ, ਪ੍ਰਭਾਵਸ਼ਾਲੀ ਬ੍ਰੇਕ ਲਗਾ ਕੇ ਲੋਕੋ ਪਾਇਲਟਾਂ ਨੂੰ ਟ੍ਰੇਨ ਦੀ ਗਤੀ ਬਣਾਏ ਰੱਖਣ ਵਿੱਚ ਮਦਦ ਕਰੇਗਾ। ਧੁੰਦ ਜਿਹੀ ਘੱਟ ਦ੍ਰਿਸ਼ਟੀ ਦੀ ਸਥਿਤੀ ਵਿੱਚ ਵੀ ਲੋਕੋ ਪਾਇਲਟਾਂ ਨੂੰ ਸਿਗਨਲ ਲਈ ਕੈਬਿਨ ਤੋਂ ਬਾਹਰ ਦੇਖਣ ਦੀ ਜ਼ਰੂਰਤ ਨਹੀਂ ਪਵੇਗੀ। ਪਾਇਲਟ ਕੈਬਿਨ ਦੇ ਅੰਦਰ ਲਗੇ ਡੈਸ਼ਬੋਰਡ ‘ਤੇ ਜਾਣਕਾਰੀ ਦੇਖ ਸਕਦੇ ਹੋ।
ਕਵਚ ਕੀ ਹੈ?
-
ਕਵਚ ਇੱਕ ਸਵਦੇਸ਼ੀ ਤੌਰ ‘ਤੇ ਵਿਕਸਿਤ ਰੇਲ ਸੁਰੱਖਿਆ ਪ੍ਰਣਾਲੀ ਹੈ। ਇਸ ਨੂੰ ਟ੍ਰੇਨਾਂ ਦੀ ਗਤੀ ਦੀ ਨਿਗਰਾਨੀ ਅਤੇ ਕੰਟਰੋਲ ਕਰਕੇ ਦੁਰਘਟਨਾਵਾਂ ਨੂੰ ਰੋਕਣ ਲਈ ਡਿਜ਼ਾਈਨ ਕੀਤਾ ਗਿਆ ਹੈ।
-
ਇਸ ਨੂੰ ਸੇਫਟੀ ਇੰਟੈਗ੍ਰਿਟੀ ਲੈਵਲ 4 (ਐੱਸਆਈਐੱਲ 4) ‘ਤੇ ਡਿਜ਼ਾਈਨ ਕੀਤਾ ਗਿਆ ਹੈ। ਇਹ ਸੇਫਟੀ ਡਿਜ਼ਾਈਨ ਦਾ ਸਭ ਤੋਂ ਉੱਚਾ ਪੱਧਰ ਹੈ।
-
ਕਵਚ ਦਾ ਵਿਕਾਸ 2015 ਵਿੱਚ ਸ਼ੁਰੂ ਹੋਇਆ। ਇਸ ਪ੍ਰਣਾਲੀ ਦਾ 3 ਵਰ੍ਹਿਆਂ ਤੋਂ ਵੱਧ ਸਮੇਂ ਤੱਕ ਵੱਡੇ ਪੱਧਰ ‘ਤੇ ਇਸ ਦੀ ਟੈਸਟਿੰਗ ਕੀਤੀ ਗਈ।
● ਤਕਨੀਕੀ ਸੁਧਾਰਾਂ ਦੇ ਬਾਅਦ ਇਸ ਪ੍ਰਣਾਲੀ ਨੂੰ ਦੱਖਣ ਮੱਧ ਰੇਲਵੇ (ਏਸੀਆਰ) ਵਿੱਚ ਸਥਾਪਿਤ ਕੀਤਾ ਗਿਆ। ਪਹਿਲਾ ਸੰਚਾਲਨ ਸਰਟੀਫਿਕੇਟ 2018 ਵਿੱਚ ਪ੍ਰਦਾਨ ਕੀਤਾ ਗਿਆ।
-
ਦੱਖਣ-ਮੱਧ ਰੇਲਵੇ ਵਿੱਚ ਪ੍ਰਾਪਤ ਅਨੁਭਵਾਂ ਦੇ ਅਧਾਰ ‘ਤੇ ਇੱਕ ਉੱਨਤ ਫਾਰਮੈਟ ‘ਕਵਚ 4.0’ ਵਿਕਸਿਤ ਕੀਤਾ ਗਿਆ। ਇਸ ਨੂੰ ਮਈ 2025 ਵਿੱਚ 160 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀ ਗਤੀ ਲਈ ਪ੍ਰਵਾਨਿਤ ਕੀਤਾ ਗਿਆ।
-
ਕਵਚ ਦੇ ਕੰਪੋਨੈਂਟਸ ਦਾ ਨਿਰਮਾਣ ਸਵਦੇਸ਼ੀ ਤੌਰ ‘ਤੇ ਕੀਤਾ ਜਾ ਰਿਹਾ ਹੈ।
ਕਵਚ ਦੀ ਜਟਿਲਤਾ
ਕਵਚ ਇੱਕ ਅਤਿਅੰਤ ਜਟਿਲ ਪ੍ਰਣਾਲੀ ਹੈ। ਕਵਚ ਦਾ ਚਾਲੂ ਹੋਣਾ ਇੱਕ ਦੂਰਸੰਚਾਰ ਕੰਪਨੀ ਸਥਾਪਿਤ ਕਰਨ ਦੇ ਬਰਾਬਰ ਹੈ। ਇਸ ਵਿੱਚ ਹੇਠ ਲਿਖੀਆਂ ਉਪ-ਪ੍ਰਣਾਲੀਆਂ ਸ਼ਾਮਲ ਹਨ:
-
ਆਰਐੱਫਆਈਡੀ ਟੈਗ: ਇਹ ਟੈਗ ਪੂਰੀ ਪਟਰੀ ‘ਤੇ ਹਰ 1 ਕਿਲੋਮੀਟਰ ‘ਤੇ ਲਗਾਏ ਜਾਂਦੇ ਹਨ। ਹਰ ਸਿਗਨਲ ‘ਤੇ ਵੀ ਟੈਗ ਲਗਾਏ ਜਾਂਦੇ ਹਨ। ਇਹ ਆਰਐੱਫਆਈਡੀ ਟੈਗ ਟ੍ਰੇਨਾਂ ਦੀ ਸਟੀਕ ਲੋਕੇਸ਼ਨ ਦੱਸਦੇ ਹਨ।


(ਪਟਰੀਆਂ ‘ਤੇ ਆਰਐੱਫਆਈਡੀ ਟੈਗ ਦੀ ਸਥਾਪਨਾ)
-
ਦੂਰਸੰਚਾਰ ਟਾਵਰ: ਔਪਟੀਕਲ ਫਾਈਬਰ ਕਨੈਕਟੀਵਿਟੀ ਅਤੇ ਪਾਵਰ ਸਪਲਾਈ ਸਮੇਤ ਪੂਰਨ ਦੂਰਸੰਚਾਰ ਟਾਵਰ, ਹਰ ਕੁਝ ਕਿਲੋਮੀਟਰ ‘ਤੇ ਟ੍ਰੈਕ ਦੀ ਪੂਰੀ ਲੰਬਾਈ ਵਿੱਚ ਲਗਾਏ ਜਾਂਦੇ ਹਨ। ਲੋਕੋ ‘ਤੇ ਲਗੇ ਕਵਚ ਸਿਸਟਮ ਅਤੇ ਸਟੇਸ਼ਨਾਂ ‘ਤੇ ਕਵਚ ਕੰਟਰੋਲ ਇਨ੍ਹਾਂ ਟਾਵਰਾਂ ਰਾਹੀਂ ਲਗਾਤਾਰ ਸੰਚਾਰ ਕਰਦੇ ਰਹਿੰਦੇ ਹਨ। ਇਹ ਇੱਕ ਦੂਰਸੰਚਾਰ ਆਪ੍ਰੇਟਰ ਦੀ ਤਰ੍ਹਾਂ ਇੱਕ ਸੰਪੂਰਨ ਨੈੱਟਵਰਕ ਸਥਾਪਿਤ ਕਰਨ ਦੇ ਬਰਾਬਰ ਹੈ।


(ਦੂਰਸੰਚਾਰ ਟਾਵਰ ਸਥਾਪਿਤ)
-
ਲੋਕੋ ਕਵਚ: ਇਹ ਪਟਰੀਆਂ ‘ਤੇ ਲਗੇ ਆਰਐੱਫਆਈਡੀ ਟੈਗ ਨਾਲ ਜੁੜ ਕੇ ਦੂਰਸੰਚਾਰ ਟਾਵਰਾਂ ਤੱਕ ਸੂਚਨਾ ਪਹੁੰਚਾਉਂਦਾ ਹੈ ਅਤੇ ਸਟੇਸ਼ਨ ਕਵਚ ਤੋਂ ਰੇਡੀਓ ਸੂਚਨਾ ਪ੍ਰਾਪਤ ਕਰਦਾ ਹੈ। ਲੋਕੋ ਕਵਚ ਨੂੰ ਇੰਜਣਾਂ ਦੇ ਬ੍ਰੇਕਿੰਗ ਸਿਸਟਮ ਨਾਲ ਵੀ ਜੋੜਿਆ ਗਿਆ ਹੈ। ਇਹ ਸਿਸਟਮ ਇਹ ਯਕੀਨੀ ਬਣਾਉਂਦਾ ਹੈ ਕਿ ਐਮਰਜੈਂਸੀ ਸਥਿਤੀ ਵਿੱਚ ਬ੍ਰੇਕ ਲਗਾਏ ਜਾਣ।

(ਲੋਕੋ ਕਵਚ ਦੀ ਸਥਾਪਨਾ)
-
ਸਟੇਸ਼ਨ ਕਵਚ: ਹਰੇਕ ਸਟੇਸ਼ਨ ਅਤੇ ਬਲੌਕ ਸੈਕਸ਼ਨ ‘ਤੇ ਸਥਾਪਿਤ। ਇਹ ਲੋਕੋ ਕਵਚ ਅਤੇ ਸਿਗਨਲਿੰਗ ਪ੍ਰਣਾਲੀ ਤੋਂ ਸੂਚਨਾ ਪ੍ਰਾਪਤ ਕਰਦਾ ਹੈ ਅਤੇ ਲੋਕੋ ਕਵਚ ਨੂੰ ਸੁਰੱਖਿਅਤ ਗਤੀ ਲਈ ਮਾਰਗਦਰਸ਼ਨ ਕਰਦਾ ਹੈ।

(ਸਟੇਸ਼ਨ ਕਵਚ ਦੀ ਸਥਾਪਨਾ)

(ਸਟੇਸ਼ਨ ਕਵਚ)
-
ਔਪਟੀਕਲ ਫਾਈਬਰ ਕੇਬਲ (ਓਐੱਫਸੀ): ਔਪਟੀਕਲ ਫਾਈਬਰ ਨੂੰ ਪਟਰੀਆਂ ਦੇ ਨਾਲ ਵਿਛਾਇਆ ਜਾਂਦਾ ਹੈ, ਜੋ ਉੱਚ ਗਤੀ ਡੇਟਾ ਸੰਚਾਰ ਦੇ ਲਈ ਇਨ੍ਹਾਂ ਸਾਰੀਆਂ ਪ੍ਰਣਾਲੀਆਂ ਨੂੰ ਜੋੜਦਾ ਹੈ।
-
ਸਿਗਨਲਿੰਗ ਸਿਸਟਮ: ਸਿਗਨਲਿੰਗ ਸਿਸਟਮ ਨੂੰ ਲੋਕੋ ਕਵਚ, ਸਟੇਸ਼ਨ ਕਵਚ, ਦੂਰਸੰਚਾਰ ਟਾਵਰਾਂ ਆਦਿ ਦੇ ਨਾਲ ਏਕੀਕ੍ਰਿਤ ਕੀਤਾ ਗਿਆ ਹੈ।

(ਸਟੇਸ਼ਨ ਮੈਨੇਜਰ ਦਾ ਸੰਚਾਲਨ ਪੈਨਲ)
ਇਨ੍ਹਾਂ ਪ੍ਰਣਾਲੀਆਂ ਨੂੰ ਯਾਤਰੀ ਅਤੇ ਮਾਲ ਗੱਡੀਆਂ ਦੀ ਭਾਰੀ ਆਵਾਜਾਈ ਸਮੇਤ ਰੇਲਵੇ ਸੰਚਾਲਨ ਨੂੰ ਵਿਘਨ ਪਾਏ ਬਿਨਾ ਸਥਾਪਿਤ, ਜਾਂਚਣ ਅਤੇ ਪ੍ਰਮਾਣਿਤ ਕੀਤਾ ਜਾਣਾ ਜ਼ਰੂਰੀ ਹੈ।
ਕਵਚ ਪ੍ਰਗਤੀ
ਲੜੀ ਨੰਬਰ
|
ਆਈਟਮ
|
ਪ੍ਰਗਤੀ
|
1
|
ਔਪਟੀਕਲ ਫਾਈਬਰ ਵਿਛਾਇਆ ਗਿਆ
|
5,856
ਕਿਲੋਮੀਟਰ
|
2
|
ਦੂਰਸੰਚਾਰ ਟਾਵਰ ਸਥਾਪਿਤ
|
619
|
3
|
ਸਟੇਸ਼ਨਾਂ ‘ਤੇ ਕਵਚ ਸਥਾਪਿਤ
|
708
|
4
|
ਲੋਕੋ ‘ਤੇ ਕਵਚ ਸਥਾਪਿਤ
|
1,107
|
5
|
ਟ੍ਰੈਕਸਾਈਡ ਉਪਕਰਣ ਸਥਾਪਿਤ
|
4,001
ਆਰ. ਕਿਲੋਮੀਟਰ
|
ਭਾਰਤੀ ਰੇਲਵੇ ਸੁਰੱਖਿਆ ਸਬੰਧੀ ਗਤੀਵਿਧੀਆਂ ‘ਤੇ ਪ੍ਰਤੀ ਵਰ੍ਹੇ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰਦੀ ਹੈ। ਕਵਚ, ਯਾਤਰੀਆਂ ਅਤੇ ਟ੍ਰੇਨਾਂ ਦੀ ਸੁਰੱਖਿਆ ਵਧਾਉਣ ਲਈ ਸ਼ੁਰੂ ਕੀਤੀਆਂ ਗਈਆਂ ਕਈ ਪਹਿਲਕਦਮੀਆਂ ਵਿੱਚੋਂ ਇੱਕ ਹੈ। ਕਵਚ ਦੀ ਪ੍ਰਗਤੀ ਅਤੇ ਇਸ ਦੀ ਤੈਨਾਤੀ ਦੀ ਗਤੀ, ਰੇਲਵੇ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਤੀ ਭਾਰਤੀ ਰੇਲਵੇ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।
*****
ਧਰਮੇਂਦਰ ਤਿਵਾਰੀ/ਡਾ. ਨਯਨ ਸੋਲੰਕੀ/ ਰਿਤੂ ਰਾਜ
(Release ID: 2150548)