ਰਸਾਇਣ ਤੇ ਖਾਦ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਪਰਿਯੋਜਨਾ ਦੇ ਤਹਿਤ, 30 ਜੂਨ 2025 ਤੱਕ ਕੁੱਲ 16,912 ਜਨ ਔਸ਼ਧੀ ਕੇਂਦਰ ਖੋਲ੍ਹੇ ਜਾ ਚੁੱਕੇ ਹਨ; ਮਾਰਚ 2027 ਤੱਕ 25,000 ਜਨ ਔਸ਼ਧੀ ਕੇਂਦਰ ਖੋਲ੍ਹਣ ਦਾ ਟੀਚਾ ਹੈ


ਇਸ ਯੋਜਨਾ ਦੇ ਤਹਿਤ 2,110 ਦਵਾਈਆਂ ਅਤੇ 315 ਸਰਜੀਕਲਸ, ਮੈਡੀਕਲ ਉਪਭੋਗ ਸਮੱਗਰੀ ਅਤੇ ਉਪਕਰਣ ਸ਼ਾਮਲ ਹਨ

Posted On: 29 JUL 2025 5:06PM by PIB Chandigarh

ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਪਰਿਯੋਜਨਾ ਦੇ ਤਹਿਤ 30.6.2025 ਤੱਕ ਕੁੱਲ 16,912 ਜਨ ਔਸ਼ਧੀ ਕੇਂਦਰ (ਜੇਏਕੇ) ਖੋਲ੍ਹੇ ਜਾ ਚੁੱਕੇ ਹਨ। ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਵਾਰ ਖੋਲ੍ਹੇ ਗਏ ਜੇਏਕੇ ਦੀ ਸੰਖਿਆ ਅਨੁਬੰਧ ਵਿੱਚ ਦਿੱਤੀ ਗਈ ਹੈ।

ਇਸ ਯੋਜਨਾ ਦੇ ਤਹਿਤ 2,110 ਦਵਾਈਆਂ ਅਤੇ 315 ਸਰਜੀਕਲਸ, ਮੈਡੀਕਲ ਉਪਭੋਗ ਸਮੱਗਰੀ ਅਤੇ ਉਪਕਰਣ ਸ਼ਾਮਲ ਹਨ, ਜਿਨ੍ਹਾਂ ਵਿੱਚ ਸਾਰੇ ਪ੍ਰਮੁੱਖ ਉਪਚਾਰਕ ਸਮੂਹ ਸ਼ਾਮਲ ਹਨ, ਜਿਵੇਂ ਦਿਲ ਦੇ ਰੋਗ, ਕੈਂਸਰ-ਰੋਧੀ, ਸ਼ੂਗਰ-ਰੋਧੀ, ਸੰਕ੍ਰਮਣ-ਰੋਧੀ, ਐਲਰਜੀ-ਰੋਧੀ ਅਤੇ ਗੈਸਟ੍ਰੋ-ਇੰਟੇਸਟਾਇਨਲ ਸਬੰਧੀ ਦਵਾਈਆਂ ਅਤੇ ਨਿਊਟ੍ਰਾਸਿਊਟੀਕਲਸ। ਲੈਬ ਰੀਏਜੈਂਟਸ ਅਤੇ ਟੀਕਿਆਂ ਨੂੰ ਛੱਡ ਕੇ, ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ ਵਿੱਚ ਸ਼ਾਮਲ ਲਗਭਗ ਸਾਰੀਆਂ ਜੈਨੇਰਿਕ ਦਵਾਈਆਂ ਇਸ ਯੋਜਨਾ ਦੇ ਉਤਪਾਦ ਸਮੂਹ ਵਿੱਚ ਸ਼ਾਮਲ ਹਨ।

 

ਜੇਏਕੇ ਵਿੱਚ ਸੁਚਾਰੂ ਸਪਲਾਈ ਅਤੇ ਉਤਪਾਦ ਉਪਲਬਧਤਾ ਦੇ ਲਈ, ਇੱਕ ਸੰਪੂਰਣ ਆਈਟੀ-ਸਮਰੱਥ ਸਪਲਾਈ ਚੇਨ ਸਥਾਪਿਤ ਕੀਤੀ ਗਈ ਹੈ, ਜਿਸ ਵਿੱਚ ਇੱਕ ਕੇਂਦਰੀ ਗੋਦਾਮ, ਚਾਰ ਖੇਤਰੀ ਗੋਦਾਮ ਅਤੇ ਦੇਸ਼ ਭਰ ਵਿੱਚ ਨਿਯੁਕਤ 39 ਡਿਸਟ੍ਰੀਬਿਊਟਰ ਸ਼ਾਮਲ ਹਨ। 400 ਫਾਸਟ-ਮੂਵਿੰਗ ਉਤਪਾਦਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਲਈ ਉਨ੍ਹਾਂ ਦੀ ਨਿਯਮਿਤ ਨਿਗਰਾਨੀ ਕੀਤੀ ਜਾਂਦੀ ਹੈ। ਇਸ ਦੇ ਇਲਾਵਾ, 200 ਦਵਾਈਆਂ ਦੇ ਲਈ ਇੱਕ ਮਿਨੀਮਮ ਸਟੌਕਿੰਗ ਆਦੇਸ਼ ਲਾਗੂ ਕੀਤਾ ਗਿਆ ਹੈ, ਜਿਸ ਵਿੱਚ ਯੋਜਨਾ ਉਤਪਾਦ ਸਮੂਹ ਦੀਆਂ 100 ਸਭ ਤੋਂ ਵੱਧ ਵਿਕਣ ਵਾਲੀਆਂ ਦਵਾਈਆਂ ਅਤੇ ਬਜ਼ਾਰ ਵਿੱਚ 100 ਤੇਜ਼ੀ ਨਾਲ ਵਿਕਣ ਵਾਲੀਆਂ ਦਵਾਈਆਂ ਸ਼ਾਮਲ ਹਨ। ਸਟੌਕਿੰਗ ਆਦੇਸ਼ ਦੇ ਤਹਿਤ, ਜੇਏਕੇ ਮਾਲਕ ਆਪਣੇ ਦੁਆਰਾ ਬਣਾਈਆਂ ਗਈਆਂ ਉਕਤ 200 ਦਵਾਈਆਂ ਦੇ ਸਟੌਕ ਦੇ ਅਧਾਰ ‘ਤੇ ਪ੍ਰੋਤਸਾਹਨ ਦਾ ਦਾਅਵਾ ਕਰਨ ਦੇ ਯੋਗ ਹੋ ਜਾਂਦੇ ਹਨ। 

 

ਸਰਕਾਰ ਨੇ ਸਾਰਿਆਂ ਨੂੰ ਕਿਫਾਇਤੀ ਕੀਮਤਾਂ ‘ਤੇ ਗੁਣਵੱਤਾਪੂਰਨ ਜੈਨੇਰਿਕ ਦਵਾਈਆਂ ਉਪਲਬਧ ਕਰਵਾਉਣ ਦੇ ਲਈ ਇਹ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਸਦਕਾ, ਪਿਛਲੇ 11 ਵਰ੍ਹਿਆਂ ਵਿੱਚ, ਬ੍ਰਾਂਡਿਡ ਦਵਾਈਆਂ ਦੀਆਂ ਕੀਮਤਾਂ ਦੀ ਤੁਲਨਾ ਵਿੱਚ ਨਾਗਰਿਕਾਂ ਨੂੰ ਲਗਭਗ 38,000 ਕਰੋੜ ਰੁਪਏ ਦੀ ਅਨੁਮਾਨਿਤ ਬੱਚਤ ਹੋਈ ਹੈ, ਜਿਸ ਨਾਲ ਰਾਸ਼ਟਰੀ ਸਿਹਤ ਲੇਖਾ ਅਨੁਮਾਨਾਂ ਦੇ ਅਨੁਸਾਰ, ਪਰਿਵਾਰਾਂ ਦੁਆਰਾ ਆਪਣੀ ਜੇਬ ਤੋਂ ਕੀਤੇ ਜਾਣ ਵਾਲੇ ਖਰਚ ਵਿੱਚ ਭਾਰੀ ਕਮੀ ਆਈ ਹੈ, ਜੋ ਵਿੱਤੀ ਵਰ੍ਹੇ 2014-15 ਵਿੱਚ ਕੁੱਲ ਸਿਹਤ ਖਰਚ ਦੇ 62.6% ਤੋਂ ਘਟ ਕੇ ਵਿੱਤੀ ਵਰ੍ਹੇ 2021-22 ਵਿੱਚ 39.4% ਰਹਿ ਗਿਆ ਹੈ। ਜਨ ਔਸ਼ਧੀ ਦਵਾਈਆਂ ਦੀ ਪਹੁੰਚ ਨੂੰ ਹੋਰ ਵਧਾਉਣ ਅਤੇ ਜੇਬ ਤੋਂ ਹੋਣ ਵਾਲੇ ਖਰਚ ਨੂੰ ਘੱਟ ਕਰਨ ਦੇ ਉਦੇਸ਼ ਨਾਲ ਸਰਕਾਰ ਨੇ ਮਾਰਚ 2027 ਤੱਕ 25,000 ਜਨ ਔਸ਼ਧੀ ਕੇਂਦਰ ਖੋਲ੍ਹਣ ਦਾ ਟੀਚਾ ਰੱਖਿਆ ਹੈ। ਜਨ ਔਸ਼ਧੀ ਕੇਂਦਰ ਖੋਲ੍ਹਣ ਦੇ ਲਈ ਸਰਕਾਰ ਨੇ ਫ੍ਰੇਂਚਾਇਜ਼ੀ ਜਿਹਾ ਮਾਡਲ ਅਪਣਾਇਆ ਹੈ, ਜਿਸ ਵਿੱਚ ਵਿਭਿੰਨ ਬਲਾਕਾਂ ਅਤੇ ਤਹਿਸੀਲਾਂ ਸਹਿਤ ਦੇਸ਼ ਭਰ ਤੋਂ ਭਾਰਤੀ ਔਸ਼ਧੀ ਅਤੇ ਮੈਡੀਕਲ ਉਪਕਰਣ ਬਿਊਰੋ ਦੀ ਵੈੱਬਸਾਈਟ (www.janaushadhi.gov.in) ਦੇ ਮਾਧਿਅਮ ਨਾਲ ਵਿਅਕਤੀਗਤ ਉੱਦਮੀਆਂ, ਗੈਰ-ਸਰਕਾਰੀ ਸੰਗਠਨਾਂ, ਸੋਸਾਇਟੀਆਂ, ਟ੍ਰਸਟਾਂ, ਫਰਮਾਂ, ਨਿਜੀ ਕੰਪਨੀਆਂ ਆਦਿ ਤੋਂ ਔਨਲਾਈਨ ਆਵੇਦਨ ਸ਼ਾਮਲ ਕੀਤੇ ਜਾਂਦੇ ਹਨ।

 

ਅਨੁਸੂਚੀ

ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਖੋਲ੍ਹੇ ਗਏ ਜਨ ਔਸ਼ਧੀ ਕੇਂਦਰਾਂ (ਜੇਏਕੇ) ਦੀ ਸੰਖਿਆ

 

ਲੜੀ ਨੰ.

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

30.06.2025 ਤੱਕ ਖੋਲ੍ਹੇ ਗਏ JAK ਦੀ ਕੁੱਲ ਸੰਖਿਆ

1

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ

9

2

ਆਂਧਰ ਪ੍ਰਦੇਸ਼

281

3

ਅਰੁਣਾਚਲ ਪ੍ਰਦੇਸ਼

35

4

ਅਸਾਮ

179

5

ਬਿਹਾਰ

900

6

ਚੰਡੀਗੜ੍ਹ

14

7

ਛੱਤੀਸਗੜ੍ਹ

316

8

ਦਾਦਰ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ

40

9

ਦਿੱਲੀ

552

10

ਗੋਆ

22

11

ਗੁਜਰਾਤ

812

12

ਹਰਿਆਣਾ

465

13

ਹਿਮਾਚਲ ਪ੍ਰਦੇਸ਼

75

14

ਜੰਮੂ ਅਤੇ ਕਸ਼ਮੀਰ

335

15

ਝਾਰਖੰਡ

163

16

ਕਰਨਾਟਕ

1,480

17

ਕੇਰਲ

1,629

18

ਲਦਾਖ

2

19

ਲਕਸ਼ਦ੍ਵੀਪ

1

20

ਮੱਧ ਪ੍ਰਦੇਸ਼

592

21

ਮਹਾਰਾਸ਼ਟਰ

723

22

ਮਣੀਪੁਰ

61

23

ਮੇਘਾਲਯ

26

24

ਮਿਜ਼ੋਰਮ

15

25

ਨਾਗਾਲੈਂਡ

22

26

ਓਡੀਸ਼ਾ

753

27

ਪੁਡੂਚੇਰੀ

33

28

ਪੰਜਾਬ

520

29

ਰਾਜਸਥਾਨ

545

30

ਸਿੱਕਿਮ

12

31

ਤਮਿਲ ਨਾਡੂ

1,432

32

ਤੇਲੰਗਾਨਾ

203

33

ਤ੍ਰਿਪੁਰਾ

31

34

ਉੱਤਰ ਪ੍ਰਦੇਸ਼

3,550

35

ਉੱਤਰਾਖੰਡ

331

36

ਪੱਛਮ ਬੰਗਾਲ

753

ਕੁੱਲ

16,912

 

 

ਇਹ ਜਾਣਕਾਰੀ ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ, ਸ਼੍ਰੀਮਤੀ ਅਨੁਪ੍ਰਿਯਾ ਪਟੇਲ ਨੇ ਅੱਜ ਰਾਜ ਸਭਾ ਦੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਮਵੀ/ਏਕੇਐੱਸ


(Release ID: 2150223)