ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਖੇਲੋ ਭਾਰਤ ਨੀਤੀ

Posted On: 28 JUL 2025 5:13PM by PIB Chandigarh

ਸਰਕਾਰ ਨੇ ਹਾਲ ਹੀ ਵਿੱਚ 01.07.2025 ਨੂੰ ਖੇਲੋ ਭਾਰਤ ਨੀਤੀ 2025 ਦੀ ਸ਼ੁਰੂਆਤ ਕੀਤੀ ਹੈ, ਜਿਸਦਾ ਮਕਸਦ ਭਾਰਤ ਵਿੱਚ ਇੱਕ ਮਜ਼ਬੂਤ, ਸਮਾਵੇਸ਼ੀ ਅਤੇ ਪ੍ਰਦਰਸ਼ਨ-ਅਧਾਰਤ ਖੇਡ ਵਾਤਾਵਰਣ ਪ੍ਰਣਾਲੀ ਦਾ ਨਿਰਮਾਣ ਕਰਨਾ ਹੈ। ਨੀਤੀ ਦਾ ਦ੍ਰਿਸ਼ਟੀਕੋਣ "ਰਾਸ਼ਟਰ ਨਿਰਮਾਣ ਲਈ ਖੇਡਾਂ - ਰਾਸ਼ਟਰ ਦੇ ਸੰਪੂਰਨ ਵਿਕਾਸ ਲਈ ਖੇਡਾਂ ਦੀ ਸ਼ਕਤੀ ਦਾ ਇਸਤੇਮਾਲ"ਕਰਨਾ ਹੈ। ਇਸ ਦ੍ਰਿਸ਼ਟੀਕੋਣ ਨੂੰ ਪ੍ਰਤੱਖ ਕਰਨ ਲਈਇਹਨੀਤੀਹੇਠਲਿਖਤ ਕਈ ਮੁੱਖ ਉਦੇਸ਼ਾਂ 'ਤੇ ਧਿਆਨ ਕੇਂਦਰਿਤ ਕਰਦੀ ਹੈ:

  • ਜ਼ਮੀਨੀ ਪੱਧਰ ਤੋਂ ਲੈ ਕੇ ਕੁਲੀਨ ਪੱਧਰ ਤੱਕ, ਸਾਰੇ ਭਾਗੀਦਾਰੀ ਸਮੂਹਾਂ ਲਈ ਵਿਆਪਕ ਖੇਡ ਪ੍ਰੋਗਰਾਮ ਸਥਾਪਤ ਕਰਨਾ।

  • ਇੱਕ ਮਜ਼ਬੂਤ ਪ੍ਰਤੀਯੋਗੀ ਢਾਂਚਾ ਬਣਾਉਂਦੇ ਹੋਏ, ਵੱਖ-ਵੱਖ ਪੱਧਰਾਂ 'ਤੇ ਖੇਡ ਮੁਕਾਬਲੇ ਅਤੇ ਲੀਗਾਂ ਦਾ ਆਯੋਜਨ ਕਰਨਾ ।

  • ਖੇਡਾਂ ਅਤੇ ਸਰੀਰਕ ਗਤੀਵਿਧੀਆਂ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸਰੀਰਕ ਸਾਖਰਤਾ ਪਹਿਲਕਦਮੀਆਂ ਨੂੰ ਲਾਗੂ ਕਰਨਾ ।

  • ਭਵਿੱਖ ਦੇ ਚੈਂਪੀਅਨਾਂ ਨੂੰ ਤਿਆਰਕਰਨ ਲਈ ਇੱਕ ਮਜ਼ਬੂਤ ਪ੍ਰਤਿਭਾ ਪਛਾਣ ਅਤੇ ਵਿਕਾਸ ਪ੍ਰਣਾਲੀ ਵਿਕਸਤ ਕਰਨਾ ।

  • ਸਮੁੱਚੇ ਦੇਸ਼ ਵਿੱਚ ਖੇਡ ਬੁਨਿਆਦੀ ਢਾਂਚੇ ਤੱਕ ਬਰਾਬਰ ਪਹੁੰਚ ਯਕੀਨੀ ਬਨਾਉਣਾ।

  • ਖਿਡਾਰੀਆਂ ਦੇ ਸੰਪੂਰਨ ਵਿਕਾਸ ਲਈ ਐਥਲੀਟ-ਕੇਂਦ੍ਰਿਤ ਸਹਾਇਤਾ ਪ੍ਰਣਾਲੀਆਂ ਪ੍ਰਦਾਨ ਕਰਨਾ।

  • ਪ੍ਰਦਰਸ਼ਨ ਅਤੇ ਤੰਦਰੁਸਤੀ ਨੂੰ ਵਧਾਉਣ ਲਈ ਖੇਡ ਵਿਗਿਆਨ, ਦਵਾਈ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ।

  • ਖੇਡ ਦੇਖੇਤਰ ਵਿੱਚ ਸ਼ਾਸਨ ਅਤੇ ਸੰਸਥਾਗਤ ਢਾਂਚੇ ਨੂੰ ਮਜ਼ਬੂਤ ਕਰਨਾ।

  • ਖੇਡਾਂ ਦੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਿੱਤ ਪ੍ਰਣਾਲੀ ਵਿੱਚ ਸੁਧਾਰ ਕਰਨਾ।

  • ਖੇਡਾਂ ਸਬੰਧੀਸਨਅਤਾਂ ਅਤੇ ਗਤੀਵਿਧੀਆਂ ਰਾਹੀਂ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ।

  • ਖੇਡਾਂ ਰਾਹੀਂ ਸਮਾਜਿਕ ਵਿਕਾਸ ਅਤੇਸਮਾਵੇਸ਼ ਨੂੰ ਉਤਸ਼ਾਹਿਤ ਕਰਨਾ। 

  • ਨੌਜਵਾਨਾਂ ਲਈ ਖੇਡਾਂ ਨੂੰ ਇੱਕ ਵਿਹਾਰਕ ਕਰੀਅਰ ਬਦਲ ਵਜੋਂ ਸਥਾਪਿਤ ਕਰਨਾ।

  • ਇੱਕ ਸਿਹਤਮੰਦ ਰਾਸ਼ਟਰ ਲਈ ਖੇਡਾਂ ਅਤੇ ਤੰਦਰੁਸਤੀ ਗਤੀਵਿਧੀਆਂ ਵਿੱਚ ਵੱਡੇ ਪੱਧਰ 'ਤੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ।

  • ਚੈਂਪੀਅਨ ਐਥਲੀਟਾਂ ਦੇ ਨਾਲ-ਨਾਲ ਸੇਵਾਮੁਕਤ ਐਥਲੀਟਾਂ ਨੂੰ ਇਨਾਮ ਦੇਣ ਅਤੇ ਸਨਮਾਨਿਤਕਰਨਲਈ ਇੱਕ ਮਜ਼ਬੂਤ ਪ੍ਰਣਾਲੀ ਵਿਕਸਤ ਕਰਨਾ।

  • ਖੇਡ ਸੱਭਿਆਚਾਰ ਪ੍ਰਦਾਨ ਕਰਨ ਲਈ ਫੀਡਰ ਅਦਾਰਿਆਂ ਵਜੋਂ ਕੰਮ ਕਰਨ ਦੇਤਹਿਤਵਿਦਿਅਕ ਅਦਾਰਿਆਂ ਲਈ ਇੱਕ ਢਾਂਚਾ ਅਤੇ ਦਿਸ਼ਾ-ਨਿਰਦੇਸ਼ ਵਿਕਸਤ ਕਰਨਾ।

ਖੇਲੋ ਭਾਰਤ ਨੀਤੀ ਵਿੱਚ ਖੇਡਾਂ ਨੂੰ ਸਮਾਵੇਸ਼ੀ ਅਤੇ ਕਿਫ਼ਾਇਤੀ ਬਣਾਉਣ ਦੇ ਪ੍ਰਬੰਧ ਸ਼ਾਮਲ ਹਨ। ਇਹ ਔਰਤਾਂ, ਅਪਾਹਜ ਵਿਅਕਤੀਆਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਸਣੇ ਸਾਰੇ ਪਿਛੋਕੜਾਂ ਦੇ ਖਿਡਾਰੀਆਂ ਲਈ ਖੇਡ ਸਿਖਲਾਈ ਅਤੇ ਸਹੂਲਤਾਂ ਤੱਕ ਪਹੁੰਚ ਵਿੱਚ ਸੁਧਾਰ ਕਰਕੇ ਪੇਂਡੂ-ਸ਼ਹਿਰੀ ਪਾੜੇ ਨੂੰ ਪੂਰਾ ਕਰਨ 'ਤੇ ਕੇਂਦ੍ਰਤ ਹੈ। ਇਹ ਨੀਤੀ ਸਿਖਲਾਈ ਦੇ ਖਰਚੇ ਨੂੰ ਘਟਾਉਣ ਅਤੇ ਹਰ ਕਿਸੇ ਦੀ ਪਹੁੰਚ ਵਧਾਉਣ ਲਈ ਸਮੂਹਕ ਭਾਗੀਦਾਰੀ ਅਤੇ ਹਿਤਧਾਰਕਾਂ ਨਾਲ ਭਾਈਵਾਲੀ ਰਾਹੀਂ ਖੇਡਾਂ ਨੂੰ ਸਕੂਲਾਂ ਦੇ ਪਾਠਕ੍ਰਮ ਨਾਲ ਜੋੜਨ ‘ਤੇ ਜ਼ੋਰ ਦਿੰਦੀ ਹੈ।

'ਖੇਡਾਂ' ਇੱਕ ਰਾਜ ਦਾ ਵਿਸ਼ਾ ਹੋਣ ਕਰਕੇ, ਖੇਡਾਂ ਦੇ ਪ੍ਰਚਾਰ ਅਤੇ ਵਿਕਾਸ ਦੀ ਜ਼ਿੰਮੇਵਾਰੀਮੁੱਖ ਤੌਰ 'ਤੇ  ਸੂਬਾ/ਕੇਂਦਰ ਸ਼ਾਸਿਤ ਪ੍ਰਦੇਸ਼ (ਯੂ.ਟੀ) ਸਰਕਾਰਾਂ ਦੀ ਹੈ, ਜਿਸ ਵਿੱਚ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਚਾਹਵਾਨ ਖਿਡਾਰੀਆਂ/ਸਥਾਨਕ ਖੇਡ ਕਲੱਬਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਸ਼ਾਮਲ ਹੈ। ਹਾਲਾਂਕਿ, ਕੇਂਦਰ ਸਰਕਾਰ ਆਪਣੀਆਂ ਵੱਖ-ਵੱਖ ਯੋਜਨਾਵਾਂ/ਪ੍ਰੋਗਰਾਮਾਂ ਰਾਹੀਂ ਉਨ੍ਹਾਂ ਦੇ ਯਤਨਾਂ ਨੂੰ ਪੂਰਾ ਕਰਦੀ ਹੈ ਜਿਵੇਂ ਕਿ, (i) ਖੇਲੋ ਇੰਡੀਆ ਯੋਜਨਾ (ii) ਟਾਰਗੇਟ ਓਲੰਪਿਕ ਪੋਡੀਅਮ ਯੋਜਨਾ (TOPS) (iii) ਰਾਸ਼ਟਰੀ ਖੇਡ ਫੈਡਰੇਸ਼ਨਾਂ ਨੂੰ ਸਹਾਇਤਾ ਯੋਜਨਾ (iv) ਪੰਡਿਤ ਦੀਨਦਿਆਲ ਉਪਾਧਿਆਏ ਖਿਡਾਰੀਆਂ ਲਈ ਰਾਸ਼ਟਰੀ ਭਲਾਈ ਪ੍ਰੋਗਰਾਮ (v) ਹੋਣਹਾਰ ਖਿਡਾਰੀਆਂ ਨੂੰ ਪੈਨਸ਼ਨ ਲਈ ਖੇਡ ਫੰਡ ਦੀ ਯੋਜਨਾ, ਅਤੇ (vi) ਕੌਮਾਂਤਰੀ ਖੇਡ ਸਮਾਗਮਾਂ ਵਿੱਚ ਤਗਮਾ ਜੇਤੂਆਂ ਅਤੇ ਉਨ੍ਹਾਂ ਦੇ ਕੋਚਾਂ ਲਈ ਨਕਦ ਪ੍ਰੋਤਸਾਹਨ ਯੋਜਨਾ। ਇਨ੍ਹਾਂ ਸਾਰੀਆਂ ਯੋਜਨਾਵਾਂ ਦੇ ਵੇਰਵੇ ਇਸ ਮੰਤਰਾਲੇ ਦੀ ਵੈੱਬਸਾਈਟ https://yas.nic.in/sports/schemes 'ਤੇ ਜਨਤਕ ਡੋਮੇਨ ਵਿੱਚ ਉਪਲਬਧ ਹਨ।

ਇਹ ਜਾਣਕਾਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

*****

 

ਐਮਜੀ/ਡੀਕੇ


(Release ID: 2150087)
Read this release in: English , Urdu , Hindi , Gujarati