ਭਾਰੀ ਉਦਯੋਗ ਮੰਤਰਾਲਾ
azadi ka amrit mahotsav

ਹੈਵੀ ਇੰਡਸਟ੍ਰੀ ਮੰਤਰਾਲੇ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਯੰਤੀ ਮਨਾਉਣ ਲਈ ਇੱਕ ਵਿਸ਼ੇਸ਼ ਲੈਕਚਰ ਸੈਸ਼ਨ ਦਾ ਆਯੋਜਨ ਕੀਤਾ

Posted On: 28 JUL 2025 2:17PM by PIB Chandigarh

ਹੈਵੀ ਇੰਡਸਟ੍ਰੀ ਮੰਤਰਾਲੇ ਨੇ 28 ਜੁਲਾਈ 2025 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਮਨਾਉਣ ਲਈ ਇੱਕ ਵਿਸ਼ੇਸ਼ ਭਾਸ਼ਣ ਸੈਸ਼ਨ ਦਾ ਆਯੋਜਨ ਕੀਤਾ।

ਇਸ ਮੌਕੇ ਹੈਵੀ ਇੰਡਸਟ੍ਰੀ ਅਤੇ ਸਟੀਲ ਰਾਜ ਮੰਤਰੀ, ਸ਼੍ਰੀ ਭੂਪਤੀਰਾਜੂ ਸ੍ਰੀਨਿਵਾਸ ਵਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਹੈਵੀ ਇੰਡਸਟ੍ਰੀ ਮੰਤਰਾਲੇ ਦੇ ਸਕੱਤਰ ਸ਼੍ਰੀ ਕਾਮਰਾਨ ਰਿਜ਼ਵੀ ਵਿਸ਼ੇਸ਼ ਮਹਿਮਾਨ ਸਨ। ਇਸ ਸਮਾਗਮ ਵਿੱਚ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (CPSEs), ਖੁਦਮੁਖਤਿਆਰ ਸੰਸਥਾਵਾਂ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ/ਨਿਦੇਸ਼ਕ ਅਤੇ ਮੰਤਰਾਲੇ ਅਧੀਨ ਵੱਖ-ਵੱਖ ਉਦਯੋਗ ਸੰਗਠਨਾਂ ਅਤੇ ਕੌਂਸਲਾਂ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ।

ਇਸ ਮੌਕੇ 'ਤੇ, ਇੱਕ ਸ਼ੌਰਟ ਫਿਲਮ ਦਿਖਾਈ ਗਈ, ਜੋ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਵਿਰਾਸਤ ਅਤੇ ਯੋਗਦਾਨ ਨੂੰ ਇੱਕ ਦ੍ਰਿਸ਼ਟੀਗਤ ਸ਼ਰਧਾਂਜਲੀ ਪੇਸ਼ ਕਰਦੀ ਹੈ। ਇਹ ਫਿਲਮ ਉਨ੍ਹਾਂ ਦੇ ਜੀਵਨ ਦੀਆਂ ਦੁਰਲਭ ਝਲਕੀਆਂ ਅਤੇ ਪ੍ਰਭਾਵਸ਼ਾਲੀ ਬਿਰਤਾਂਤ ਰਾਹੀਂ ਉਨ੍ਹਾਂ ਨੂੰ ਇੱਕ ਰਾਸ਼ਟਰ ਨਿਰਮਾਤਾ ਅਤੇ ਇੱਕ ਦੂਰਦਰਸ਼ੀ ਨੇਤਾ ਵਜੋਂ ਪੇਸ਼ ਕਰਦੀ ਹੈ, ਖਾਸ ਕਰਕੇ ਭਾਰਤ ਦੇ ਉਦਯੋਗਿਕ ਵਿਕਾਸ ਦੀ ਨੀਂਹ ਰੱਖਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਉਜਾਗਰ ਕਰਦੀ ਹੈ।

ਆਪਣੇ ਸੰਬੋਧਨ ਵਿੱਚ, ਮੰਤਰੀ ਨੇ ਸੰਵਿਧਾਨ ਸਭਾ ਦੇ ਮੈਂਬਰ ਵਜੋਂ ਅਤੇ ਬਾਅਦ ਵਿੱਚ ਕੇਂਦਰੀ ਉਦਯੋਗ ਅਤੇ ਸਪਲਾਈ ਮੰਤਰੀ ਵਜੋਂ ਡਾ. ਮੁਖਰਜੀ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ। ਸ਼੍ਰੀ ਵਰਮਾ ਨੇ ਦੇਸ਼ ਦੇ ਉਦਯੋਗਿਕ ਅਤੇ ਸੰਸਥਾਗਤ ਵਿਕਾਸ ਵਿੱਚ ਡਾ. ਮੁਖਰਜੀ ਦੇ ਮਹੱਤਵਪੂਰਨ ਯੋਗਦਾਨ ਨੂੰ ਵੀ ਰੇਖਾਂਕਿਤ ਕੀਤਾ ਅਤੇ ਉਨ੍ਹਾਂ ਨੂੰ ਇੱਕ ਵਧੀਆ ਵਿਦਵਾਨ, ਰਾਜਨੇਤਾ, ਨਿਡਰ ਸੰਸਦ ਮੈਂਬਰ ਅਤੇ ਸਿੱਖਿਆ ਸ਼ਾਸਤਰੀ ਵਜੋਂ ਯਾਦ ਕੀਤਾ - ਜਿਨ੍ਹਾਂ ਦਾ ਜੀਵਨ ਵਿੱਚ ਹਿੰਮਤ, ਦ੍ਰਿੜ੍ਹਤਾ ਅਤੇ "ਇੱਕ ਰਾਸ਼ਟਰ, ਇੱਕ ਸੰਵਿਧਾਨ" ਅਟੁੱਟ ਵਿਸ਼ਵਾਸ ਦਾ ਸਦੀਵੀ ਪ੍ਰਤੀਕ ਬਣਿਆ ਹੋਇਆ ਹੈ।

ਉਦਘਾਟਨੀ ਭਾਸ਼ਣ ਦਿੰਦੇ ਹੋਏ, ਹੈਵੀ ਇੰਡਸਟ੍ਰੀ ਮੰਤਰਾਲੇ ਦੇ ਸਕੱਤਰ, ਸ਼੍ਰੀ ਕਾਮਰਾਨ ਰਿਜ਼ਵੀ ਨੇ ਭਾਰਤ ਦੇ ਉਦਯੋਗਿਕ ਵਿਕਾਸ ਲਈ ਡਾ. ਮੁਖਰਜੀ ਦੇ ਦ੍ਰਿਸ਼ਟੀਕੋਣ 'ਤੇ ਚਾਨਣਾ ਪਾਇਆ, ਖਾਸ ਤੌਰ 'ਤੇ ਰਾਸ਼ਟਰੀ ਤਰੱਕੀ ਨੂੰ ਅੱਗੇ ਵਧਾਉਣ ਲਈ ਇੱਕ ਮਜ਼ਬੂਤ ਅਤੇ ਸਵੈ-ਨਿਰਭਰ ਉਦਯੋਗਿਕ ਅਧਾਰ ਬਣਾਉਣ 'ਤੇ ਉਨ੍ਹਾਂ ਦੇ ਜ਼ੋਰ ਨੂੰ ਰੇਖਾਂਕਿਤ ਕੀਤਾ।

ਇਸ ਮੌਕੇ 'ਤੇ, ਸੱਦੇ ਗਏ ਬੁਲਾਰੇ, ਸ਼੍ਰੀ ਬਿਨੈ ਕੁਮਾਰ ਸਿੰਘ, ਡਾਇਰੈਕਟਰ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਰਿਸਰਚ ਫਾਊਂਡੇਸ਼ਨ ਨੇ ਡਾ. ਮੁਖਰਜੀ ਦੇ ਜੀਵਨ ਅਤੇ ਵਿਰਾਸਤ 'ਤੇ ਇੱਕ ਵਿਚਾਰ-ਉਕਸਾਊ ਭਾਸ਼ਣ ਦਿੱਤਾ। ਉਨ੍ਹਾਂ ਦੇ ਭਾਸ਼ਣ ਨੇ ਡਾ. ਮੁਖਰਜੀ ਦੀਆਂ ਕਦਰਾਂ ਕੀਮਤਾਂ, ਦ੍ਰਿਸ਼ਟੀਕੋਣ ਅਤੇ ਬਹੁਪੱਖੀ ਯੋਗਦਾਨ ਦੀ ਡੂੰਘੀ ਸਮਝ ਪ੍ਰਦਾਨ ਕੀਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਾਸ਼ਟਰੀ ਏਕਤਾ ਅਤੇ ਰਾਸ਼ਟਰ ਪ੍ਰਤੀ ਨਿਰਸੁਆਰਥ ਸੇਵਾ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕਰਨ ਦਾ ਟੀਚਾ ਰੱਖਿਆ।

****

 

ਟੀਪੀਜੇ/ਐਨਜੇ


(Release ID: 2149527)
Read this release in: English , Urdu , Hindi , Tamil