ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ‘ਮਨ ਕੀ ਬਾਤ’ ਸਿੱਖਣ, ਪ੍ਰੇਰਣਾ ਅਤੇ ਵਾਤਾਵਰਣ ਨਾਲ ਜੁੜੀ ਚੇਤਨਾ ਦਾ ਪ੍ਰਤੀਕ ਹੈ: ਸ਼੍ਰੀ ਸਰਬਾਨੰਦ ਸੋਨੋਵਾਲ


ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਗੁਵਾਹਾਟੀ ਸਥਿਤ ਆਪਣੇ ਆਵਾਸ ਤੋਂ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੁਣਿਆ

“ਪ੍ਰਧਾਨ ਮੰਤਰੀ ਮੋਦੀ ਜੀ ਦੇ ਸੰਬੋਧਨ ਵਿੱਚ ਅਸਾਮ ਦੇ ਗੌਰਵ ਕਾਜ਼ੀਰੰਗਾ ਦਾ ਜ਼ਿਕਰ: ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਨਾਲ ਸੰਚਾਲਿਤ ਪੰਛੀ ਗਣਨਾ, ਸੰਭਾਲ ਦੇ ਖੇਤਰ ਵਿੱਚ ਇੱਕ ਨਵਾਂ ਅਧਿਆਏ ਜੋੜਦੀ ਹੈ। ਕਾਜ਼ੀਰੰਗਾ ਦੀ ਸਮ੍ਰਿੱਧ ਏਵੀਅਨ ਜੈਵ ਵਿਭਿੰਨਤਾ ਅਸਾਮ ਲਈ ਬਹੁਤ ਮਾਣ ਵਾਲੀ ਗੱਲ ਹੈ”: ਸ਼੍ਰੀ ਸਰਬਾਨੰਦ ਸੋਨੋਵਾਲ

Posted On: 27 JUL 2025 7:47PM by PIB Chandigarh

ਕੇਂਦਰੀ, ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੇ ਨਵੇਂ ਐਡੀਸ਼ਨ ਦੀ ਹਾਰਦਿਕ ਸ਼ਲਾਘਾ ਕੀਤੀ ਅਤੇ ਇਸ ਨੂੰ ਪ੍ਰੇਰਣਾ ਅਤੇ ਸਿੱਖਿਆ ਦਾ ਇੱਕ ਅਜਿਹਾ ਅਨੋਖਾ ਮੰਚ ਦੱਸਿਆ ਜੋ ਭਾਰਤ ਦੀ ਰਾਸ਼ਟਰ ਨਿਰਮਾਣ ਦੀ ਜੀਵੰਤ ਭਾਵਨਾ ਅਤੇ ਵਾਤਾਵਰਣ ਪ੍ਰਤੀ ਸੰਵੇਦਨਸ਼ੀਲਤਾ ਦਾ ਉਤਸਵ ਮਨਾਉਂਦਾ ਹੈ। 

ਪ੍ਰਧਾਨ ਮੰਤਰੀ ਦੇ ਸੰਬੋਧਨ ਬਾਰੇ ਬੋਲਦੇ ਹੋਏ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ, “ਮਨ ਕੀ ਬਾਤ” ਦੇਸ਼ ਦੇ ਕੋਨੇ-ਕੋਨੇ ਤੋਂ ਪ੍ਰੇਰਕ ਕਹਾਣੀਆਂ ਅਤੇ ਪਰਿਵਰਤਨਕਾਰੀ ਪਹਿਲਕਦਮੀਆਂ ਨੂੰ ਉਜਾਗਰ ਕਰਦਾ ਹੈ। ਇਹ ਇੱਕ ਅਜਿਹੇ ਅਤਿਅੰਤ ਸਮ੍ਰਿੱਧ ਪ੍ਰੋਗਰਾਮ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ ਜੋ ਨਾ ਸਿਰਫ਼ ਵਿਅਕਤੀ ਨੂੰ ਸਿੱਖਿਅਤ ਕਰਦਾ ਹੈ ਸਗੋਂ ਉਸ ਦੀ ਆਤਮਾ ਨੂੰ ਵੀ ਤ੍ਰਿਪਤ ਕਰਦਾ ਹੈ।  

ਪ੍ਰਸਾਰਣ ਦੇ ਡੂੰਘੇ ਪ੍ਰਭਾਵ ਬਾਰੇ ਦੱਸਦੇ ਹੋਏ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਆਲਮੀ ਪ੍ਰਤਿਸ਼ਠਾ ਅਤੇ ਲੋਕਾਂ ਨਾਲ ਉਨ੍ਹਾਂ ਦੇ ਡੂੰਘੇ ਜੁੜਾਅ ਨੂੰ ਦੇਖਦੇ ਹੋਏ, ‘ਮਨ ਕੀ ਬਾਤ’ ਇੱਕ ਅਜਿਹੇ ਸ਼ਕਤੀਸ਼ਾਲੀ ਜ਼ਰੀਏ ਦੇ ਰੂਪ ਵਿੱਚ ਕੰਮ ਕਰਦਾ ਹੈ ਜੋ ਨਾਗਰਿਕਾਂ ਨੂੰ ਸਿੱਧੇ ਉਨ੍ਹਾਂ ਦੀ ਗੱਲ ਸੁਣਨ ਅਤੇ ਇੱਕ ਮਜ਼ਬੂਤ ਅਤੇ ਉਮੀਦ ਅਨੁਸਾਰ ਵਧੇਰੇ ਸੰਯੁਕਤ ਭਾਰਤ ਦੇ ਨਿਰਮਾਣ ਲਈ ਪ੍ਰੇਰਿਤ ਹੋਣ ਦਾ ਮੌਕਾ ਪ੍ਰਦਾਨ ਕਰਦਾ ਹੈ।”

ਸ਼੍ਰੀ ਸੋਨੋਵਾਲ ਨੇ ਨਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਮੋਦੀ ਦੁਆਰਾ ਕਾਜ਼ੀਰੰਗਾ ਨੈਸ਼ਨਲ ਪਾਰਕ ‘ਤੇ ਦਿੱਤੇ ਗਏ ਜ਼ੋਰ ਦੀ ਵਿਸ਼ੇਸ਼ ਰੂਪ ਨਾਲ ਸ਼ਲਾਘਾ ਕੀਤੀ। “ਪ੍ਰਧਾਨ ਮੰਤਰੀ ਦੁਆਰਾ ਗੈਂਡਿਆਂ ਤੋਂ ਪਰ੍ਹੇ ਜਾ ਕੇ ਕਾਜ਼ੀਰੰਗਾ ਦੀ ਸਮ੍ਰਿੱਧ ਪੰਛੀਆਂ ਸਬੰਧੀ ਜੈਵ ਵਿਭਿੰਨਤਾ ਦਾ ਜ਼ਿਕਰ ਅਸਾਮ ਅਤੇ ਉੱਤਰ ਪੂਰਬੀ ਖੇਤਰ ਲਈ ਬਹੁਤ ਮਾਣ ਵਾਲੀ ਗੱਲ ਹੈ। ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਉਨ੍ਹਾਂ ਨੇ ਪਹਿਲੀ ਵਾਰ ਘਾਹ ਦੇ ਮੈਦਾਨ ਵਿੱਚ ਰਹਿਣ ਵਾਲੇ ਪੰਛੀਆਂ ਦੀ ਗਣਨਾ (ਗ੍ਰਾਸਲੈਂਡ ਬਰਡ ਸੈਂਸਸ) ਅਤੇ ਇਕੋਲੌਜੀ ਦੀ ਸੰਭਾਲ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਜਿਹੀ ਤਕਨੀਕ ਦੀ ਰਚਨਾਤਮਕ ਵਰਤੋਂ ‘ਤੇ ਚਾਨਣਾ ਪਾਇਆ।” 

ਆਪਣੇ ਪ੍ਰਸਾਰਣ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, “ਭਾਵੇਂ ਹੀ ਕਾਜ਼ੀਰੰਗਾ ਆਪਣੇ ਗੈਂਡਿਆਂ ਲਈ ਪ੍ਰਸਿੱਧ ਹੈ, ਪਰੰਤੂ ਇਸ ਵਾਰ ਚਰਚਾ ਦਾ ਵਿਸ਼ਾ ਇਸ ਦੇ ਘਾਹ ਦੇ ਮੈਦਾਨ ਅਤੇ ਉਸ ਵਿੱਚ ਰਹਿਣ ਵਾਲੇ ਪੰਛੀ ਹਨ। ਪਹਿਲੀ ਵਾਰ, ਇੱਥੇ ‘ਗ੍ਰਾਸਲੈਂਡ ਬਰਡ ਸੈਂਸਸ’ ਆਯੋਜਿਤ ਕੀਤੀ ਗਈ ਹੈ, ਜਿਸ ਵਿੱਚ ਪੰਛੀਆਂ ਦੀਆਂ 40 ਤੋਂ ਵੱਧ ਪ੍ਰਜਾਤੀਆਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿੱਚ ਕਈ ਦੁਰਲਭ ਪ੍ਰਜਾਤੀਆਂ ਵੀ ਸ਼ਾਮਲ ਹਨ। ਇਸ ਵਿੱਚ ਤਕਨੀਕ ਨੇ ਅਨੋਖਾ ਕੰਮ ਕੀਤਾ ਹੈ। ਸਾਉਂਡ ਰਿਕਾਰਡਿੰਗ ਉਪਕਰਣਾਂ ਦੀ ਵਰਤੋਂ ਕੀਤੀ ਗਈ ਅਤੇ ਏਆਈ ਦੀ ਮਦਦ ਨਾਲ ਪੰਛੀਆਂ ਨੂੰ ਬਿਨਾ ਛੇੜੇ ਉਨ੍ਹਾਂ ਦੀ ਪਛਾਣ ਕੀਤੀ ਗਈ। ਜਦੋਂ ਤਕਨੀਕ ਅਤੇ ਸੰਵੇਦਨਸ਼ੀਲਤਾ ਇਕੱਠੇ ਆਉਂਦੀਆਂ ਹਨ, ਤਾਂ ਕੁਦਰਤ ਨੂੰ ਡੂੰਘਾਈ ਨਾਲ ਸਮਝਣਾ ਬਹੁਤ ਅਸਾਨ ਹੋ ਜਾਂਦਾ ਹੈ। ”

ਇਸੇ ਭਾਵਨਾ ਨੂੰ ਦੁਹਰਾਉਂਦੇ ਹੋਏ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ, “ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਮਨੁੱਖਤਾ ਅਤੇ ਕੁਦਰਤ ਦੇ ਦਰਮਿਆਨ ਸਥਾਈ ਸਹਿ-ਹੋਂਦ ਦਾ ਮਾਰਗ ਦਿਖਾਉਂਦੀਆਂ ਹਨ। ਵਾਤਾਵਰਣ ਦੇ ਮਾਮਲੇ ਵਿੱਚ ਕਰੁਣਾ ਦੇ ਨਾਲ ਇਨੋਵੇਸ਼ਨ ਨੂੰ ਮਿਲਾਉਣ ਦਾ ਪ੍ਰਧਾਨ ਮੰਤਰੀ ਦਾ ਦ੍ਰਿਸ਼ਟੀਕੋਣ ਸਾਡੇ ਸਾਰਿਆਂ ਲਈ ਇੱਕ ਸਬਕ ਅਤੇ ਅਗਲੀ ਪੀੜ੍ਹੀ ਦੇ ਲਈ ਇੱਕ ਪ੍ਰੇਰਣਾਸਰੋਤ ਹੈ। ”

ਕੇਂਦਰੀ ਮੰਤਰੀ ਨੇ ਦੁਹਰਾਇਆ ਕਿ ‘ਮਨ ਕੀ ਬਾਤ’ ਇੱਕ ਅਜਿਹੇ ਮਾਰਗਦਰਸ਼ਕ ਪ੍ਰਕਾਸ਼ ਵਾਂਗ ਹੈ, ਜੋ ਜਾਗਰੂਕਤਾ, ਪ੍ਰੇਰਣਾ ਅਤੇ ਸਮੂਹਿਕ ਰਾਸ਼ਟਰੀ ਗੌਰਵ ਦੇ ਸੱਭਿਆਚਾਰ ਨੂੰ ਹੁਲਾਰਾ ਦਿੰਦਾ ਹੈ। ਸ਼੍ਰੀ ਸੋਨੋਵਾਲ ਨੇ ਭਾਜਪਾ ਮੈਂਬਰਾਂ, ਸਰਕਾਰੀ ਅਧਿਕਾਰੀਆਂ ਅਤੇ ਆਮ ਜਨਤਾ ਦੇ ਨਾਲ ਇੱਥੇ ਆਪਣੇ ਆਵਾਸ ਤੋਂ ਇਸ ਪ੍ਰੋਗਰਾਮ ਨੂੰ ਸੁਣਿਆ।

**********

ਐੱਸਆਰ/ਜੀਡੀਐੱਚ/ਐੱਸਚੇ/ਐੱਚਕੇ


(Release ID: 2149367)