ਸੈਰ ਸਪਾਟਾ ਮੰਤਰਾਲਾ
azadi ka amrit mahotsav

ਚਲੋ ਇੰਡੀਆ ਵਿਸ਼ਵ ਪ੍ਰਵਾਸੀ ਮੁਹਿੰਮ

Posted On: 28 JUL 2025 3:33PM by PIB Chandigarh

ਸੈਰ-ਸਪਾਟਾ ਮੰਤਰਾਲੇ ਵੱਲੋਂ ਪ੍ਰਵਾਸੀ ਭਾਰਤੀਆਂ ਲਈ 'ਚਲੋ ਇੰਡੀਆ' ਪਹਿਲਕਦਮੀ ਸ਼ੁਰੂ ਕੀਤੀ ਗਈ ਸੀ ਤਾਂ ਜੋ ਉਹ ਆਪਣੇ ਗੈਰ-ਭਾਰਤੀ ਦੋਸਤਾਂ ਨੂੰ ਹਰ ਸਾਲ ਭਾਰਤ ਆਉਣ ਲਈ ਉਤਸ਼ਾਹਿਤ ਕਰਕੇ 'ਇਨਕ੍ਰੇਡਿਬਲ ਇੰਡੀਆ’ ਦੇ ਦੂਤ ਬਣ ਸਕਣ। ਹੁਣ ਤੱਕ, ਉਕਤ ਪਹਿਲਕਦਮੀ ਤਹਿਤ 30 ਈ-ਟੂਰਿਸਟ ਵੀਜ਼ੇ ਜਾਰੀ ਕੀਤੇ ਗਏ ਹਨ।

ਇਸ ਪਹਿਲਕਦਮੀ ਦਾ ਉਦੇਸ਼ ਦੇਸ਼ ਦੇ ਸੈਰ-ਸਪਾਟਾ ਸਥਾਨਾਂ ਅਤੇ ਉਤਪਾਦਾਂ ਨੂੰ ਉਤਸ਼ਾਹਿਤ ਕਰਨਾ ਹੈ, ਜਿਸ ਵਿੱਚ ਘੱਟ ਜਾਣੇ-ਪਛਾਣੇ ਸਥਾਨ ਅਤੇ ਸੱਭਿਆਚਾਰਕ ਵਿਰਾਸਤੀ ਥਾਵਾਂ ਸ਼ਾਮਲ ਹਨ, ਜਿਸਦਾ ਉਦੇਸ਼ ਵਿਸ਼ਵ ਸੈਰ-ਸਪਾਟਾ ਬਾਜ਼ਾਰ ਵਿੱਚ ਭਾਰਤ ਦੀ ਹਿੱਸੇਦਾਰੀ ਵਧਾਉਣਾ ਹੈ।

ਸੈਰ-ਸਪਾਟਾ ਮੰਤਰਾਲਾ ਦੇਸ਼ ਵਿੱਚ ਸੈਲਾਨੀਆਂ ਦੀ ਆਮਦ ਨੂੰ ਵਧਾਉਣ ਲਈ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ, ਯਾਤਰਾ ਵਪਾਰ ਉਦਯੋਗ ਅਤੇ ਸੂਬਾ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨਾਂ ਦੇ ਸਹਿਯੋਗ ਨਾਲ ਸੰਭਾਵੀ ਸਰੋਤ ਬਾਜ਼ਾਰਾਂ ਵਿੱਚ ਸੈਰ-ਸਪਾਟਾ ਉਤਸ਼ਾਹਿਤ ਗਤੀਵਿਧੀਆਂ ਕਰਦਾ ਹੈ।

ਇਹ ਜਾਣਕਾਰੀ ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

***********

ਸੁਨੀਲ ਕੁਮਾਰ ਤਿਵਾੜੀ

tourism4pib[at]gmail[dot]com


(Release ID: 2149340)