ਸੈਰ ਸਪਾਟਾ ਮੰਤਰਾਲਾ
ਐੱਮਆਈਸੀਈ(MICE) ਟੂਰਿਜ਼ਮ ਨੂੰ ਉਤਸ਼ਾਹਿਤ ਕਰਨਾ
Posted On:
28 JUL 2025 3:31PM by PIB Chandigarh
ਸੈਰ-ਸਪਾਟਾ ਥਾਵਾਂ ਅਤੇ ਉਤਪਾਦਾਂ ਦਾ ਵਿਕਾਸ ਅਤੇ ਪ੍ਰਚਾਰ, ਮੁੱਖ ਤੌਰ 'ਤੇ ਸੂਬਾ ਸਰਕਾਰ/ਕੇਂਦਰ ਸ਼ਾਸਿਤ ਪ੍ਰਦੇਸ਼ (ਯੂ.ਟੀ) ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਅਤੇ ਇਸ ਵਿੱਚ ਐੱਮਆਈਸੀਈ(MICE) ਟੂਰਿਜ਼ਮ ਵੀ ਸ਼ਾਮਲ ਹੈ। ਹਾਲਾਂਕਿ, ਸੈਰ-ਸਪਾਟਾ ਮੰਤਰਾਲਾ ਪੱਕੇ ਤੌਰ 'ਤੇ ਆਪਣੀਆਂ ਚੱਲ ਰਹੀਆਂ ਗਤੀਵਿਧੀਆਂ ਦੇ ਹਿੱਸੇ ਵਜੋਂ, ਸੋਸ਼ਲ ਮੀਡੀਆ ਅਤੇ ਵੈੱਬਸਾਈਟਾਂ ਸਣੇ ਵੱਖ-ਵੱਖ ਮਾਧਿਅਮਾਂ ਰਾਹੀਂ ਭਾਰਤ ਨੂੰ ਇੱਕ ਸੰਪੂਰਨ ਸੈਰ-ਸਪਾਟਾ ਸਥਾਨ ਵਜੋਂ ਉਤਸ਼ਾਹਿਤ ਕਰਦਾ ਹੈ, ਜਿਸ ਵਿੱਚ ਐੱਮਆਈਸੀਈ(MICE) ਸੈਰ-ਸਪਾਟਾ ਸ਼ਾਮਲ ਹੈ।
ਸੈਰ-ਸਪਾਟਾ ਮੰਤਰਾਲੇ ਨੇ ਐੱਮਆਈਸੀਈ(MICE) ਨੂੰ ਸੈਰ-ਸਪਾਟੇ ਦੇ ਇੱਕ ਮਹੱਤਵਪੂਰਨ ਹਿੱਸੇ ਵਜੋਂ ਪਛਾਣਿਆ। ਮੰਤਰਾਲੇ ਵੱਲੋਂ ਦੇਸ਼ ਵਿੱਚ ਐੱਮਆਈਸੀਈ ਉਦਯੋਗ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਐੱਮਆਈਸੀਈ ਉਦਯੋਗ ਲਈ ਇੱਕ ਕੌਮੀ ਰਣਨੀਤੀ ਅਤੇ ਰੋਡਮੈਪ ਵੀ ਤਿਆਰ ਕੀਤਾ ਹੈ। ਐੱਮਆਈਸੀਈ(MICE) ਰਣਨੀਤੀ ਦਸਤਾਵੇਜ਼ ਵਿੱਚ ਹੇਠ ਲਿਖੇ ਮੁੱਖ ਥੰਮ੍ਹਾਂ ਦੀ ਪਛਾਣ ਕੀਤੀ ਗਈ ਹੈ।
i. ਐੱਮਆਈਸੀਈ (MICE) ਲਈ ਸੰਸਥਾਗਤ ਸਹਾਇਤਾ
ii. ਐੱਮਆਈਸੀਈ ਲਈ ਈਕੋ-ਸਿਸਟਮ ਵਿਕਸਤ ਕਰਨਾ
iii. ਭਾਰਤੀ ਐੱਮਆਈਸੀਈ ਉਦਯੋਗ ਦੀ ਮੁਕਾਬਲੇਬਾਜ਼ੀ ਨੂੰ ਵਧਾਉਣਾ
iv. ਐੱਮਆਈਸੀਈ ਸਮਾਗਮਾਂ ਲਈ ਕਾਰੋਬਾਰ ਕਰਨ ਦੀ ਸੌਖ ਨੂੰ ਵਧਾਉਣਾ
v. ਭਾਰਤ ਨੂੰ ਐੱਮਆਈਸੀਈ ਮੰਜ਼ਿਲ ਵਜੋਂ ਮਾਰਕੀਟਿੰਗ ਕਰਨਾ
vi. ਐੱਮਆਈਸੀਈ ਉਦਯੋਗ ਲਈ ਹੁਨਰ ਵਿਕਾਸ
ਇਹ ਜਾਣਕਾਰੀ ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
**********
ਸੁਨੀਲ ਕੁਮਾਰ ਤਿਵਾੜੀ
(Release ID: 2149335)