ਸਹਿਕਾਰਤਾ ਮੰਤਰਾਲਾ
azadi ka amrit mahotsav

ਸਹਿਕਾਰੀ ਖੇਤਰ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਅਨਾਜ ਭੰਡਾਰਣ ਯੋਜਨਾ

Posted On: 22 JUL 2025 1:34PM by PIB Chandigarh

ਕੇਂਦਰ ਸਰਕਾਰ ਨੇ 31 ਮਈ, 2023 ਨੂੰ “ਸਹਿਕਾਰਤਾ ਖੇਤਰ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਅਨਾਜ ਭੰਡਾਰਣ ਯੋਜਨਾ” ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਸ ਨੂੰ ਇੱਕ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ। ਇਸ ਯੋਜਨਾ ਵਿੱਚ ਸਰਕਾਰ ਦੀਆਂ ਵਿਭਿੰਨ ਮੌਜੂਦਾ ਯੋਜਨਾਵਾਂ, ਜਿਵੇਂ ਐਗਰੀਕਲਚਰ ਇਨਫ੍ਰਾਸਟ੍ਰਕਚਰ ਫੰਡ (ਏਆਈਐੱਫ),ਐਗਰੀਕਲਚਰ ਮਾਰਕੀਟਿੰਗ ਇਨਫ੍ਰਾਸਟ੍ਰਕਚਰ ਸਕੀਮ (ਏਐੱਮਆਈ), ਖੇਤੀਬਾੜੀ ਮਕੈਨਿਜ਼ਮ ਉਪ-ਮਿਸ਼ਨ (ਐੱਸਐੱਮਏਐੱਮ), ਪ੍ਰਧਾਨ ਮੰਤਰੀ ਫਾਰਮਾਲਾਈਜ਼ੇਸ਼ਨ ਆਫ ਮਾਈਕਰੋ ਫੂਡ ਪ੍ਰੋਸੈੱਸਿੰਗ ਐਂਟਰਪ੍ਰਾਈਜਿਜ਼ ਸਕੀਮ (ਪੀਐੱਮਐੱਫਐੱਮਈ) ਆਦਿ ਦੀ ਕਨਵਰਜੇਂਸ ਰਾਹੀਂ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਜ਼ (ਪੀਏਸੀਐੱਸ) ਦੇ ਪੱਧਰ 'ਤੇ ਗੋਦਾਮ, ਕਸਟਮ ਹਾਈਰਿੰਗ ਸੈਂਟਰ, ਪ੍ਰੋਸੈੱਸਿੰਗ ਯੂਨਿਟ, ਉੱਚਿਤ ਮੁੱਲ ਦੀਆਂ ਦੁਕਾਨਾਂ ਆਦਿ ਸਮੇਤ ਵਿਭਿੰਨ ਐਗਰੋ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕਰਨਾ ਸ਼ਾਮਲ ਹੈ। 

ਇਸ ਯੋਜਨਾ ਦੇ ਪਾਇਲਟ ਪ੍ਰੋਜੈਕਟ ਦੇ ਤਹਿਤ 11 ਰਾਜਾਂ ਦੇ 11 ਪੀਏਸੀਐੱਸ ਵਿੱਚ ਗੋਦਾਮਾਂ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ। ਇਨ੍ਹਾਂ ਦਾ ਰਾਜ-ਵਾਰ ਵੇਰਵਾ ਅਨੁਬੰਧ-I ਵਿੱਚ ਜੁੜਿਆ ਹੈ। ਇਸ ਤੋਂ ਇਲਾਵਾ, ਪ੍ਰੋਜੈਕਟ ਦੇ ਅਧੀਨ ਗੋਦਾਮ ਨਿਰਮਾਣ ਦੇ ਲਈ 500 ਤੋਂ ਜ਼ਿਆਦਾ ਪੀਏਸੀਐੱਸ ਦੀ ਪਹਿਚਾਣ ਕੀਤੀ ਗਈ ਹੈ ਅਤੇ ਦਸੰਬਰ 2026 ਤੱਕ ਨਿਰਮਾਣ ਪੂਰਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। 

ਸਰਕਾਰ ਨੇ ਨਵੀਂ ਬਹੁ- ਮੰਤਵੀ ਪੈਕਸ/ਡੇਅਰੀ/ਮੱਛੀ ਪਾਲਣ ਸਹਿਕਾਰੀ ਸਭਾਵਾਂ ਦੀ ਸਥਾਪਨਾ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਦਾ ਟੀਚਾ ਪੰਜ ਵਰ੍ਹਿਆਂ ਦੀ ਮਿਆਦ ਵਿੱਚ ਦੇਸ਼ ਦੀਆਂ ਸਾਰੀਆਂ ਪੰਚਾਇਤਾਂ ਅਤੇ ਪਿੰਡਾਂ ਨੂੰ ਕਵਰ ਕਰਨਾ ਹੈ। ਇਹ ਪਹਿਲਕਦਮੀ ਨਾਬਾਰਡ, ਐੱਨਡੀਡੀਬੀ, ਐੱਨਐੱਫਡੀਬੀ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੁਆਰਾ ਸਮਰਥਿਤ ਹੈ। ਪਹਿਲਕਦਮੀ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ, 19 ਸਤੰਬਰ, 2024 ਨੂੰ 'ਮਾਰਗਦਰਸ਼ਿਕਾ' ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਹਿਤਧਾਰਕਾਂ ਲਈ ਟੀਚੇ ਅਤੇ ਸਮੇ-ਸੀਮਾ ਨਿਰਧਾਰਿਤ ਕੀਤੀਆਂ ਗਈਆਂ ਹਨ। ਰਾਸ਼ਟਰੀ ਸਹਿਕਾਰੀ ਡੇਟਾਬੇਸ ਦੇ ਅਨੁਸਾਰ, 15 ਫਰਵਰੀ, 2023 ਨੂੰ ਯੋਜਨਾ ਦੀ ਪ੍ਰਵਾਨਗੀ ਤੋਂ ਬਾਅਦ, 30 ਜੂਨ, 2025 ਤੱਕ ਦੇਸ਼ ਭਰ ਵਿੱਚ ਕੁੱਲ 22,933 ਨਵੀਆਂ ਬਹੁ-ਮੰਤਵੀ ਪੈਕਸ, ਡੇਅਰੀ ਅਤੇ ਮੱਛੀ ਪਾਲਣ ਸਹਿਕਾਰੀ ਸਭਾਵਾਂ ਰਜਿਸਟਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 5,937 ਐੱਮ-ਪੈਕਸ ਸ਼ਾਮਲ ਹਨ। ਇਸ ਯੋਜਨਾ ਦੀ ਪ੍ਰਵਾਨਗੀ ਤੋਂ ਬਾਅਦ ਗਠਿਤ ਐੱਮ-ਪੈਕਸ ਦੀ ਰਾਜ-ਵਾਰ ਵੇਰਵੇ ਅਨੁਬੰਧ-II ਵਿੱਚ ਨੱਥੀ ਕੀਤੇ ਗਏ ਹਨ।

ਪੀਏਸੀਐੱਸ ਨੂੰ ਮਜ਼ਬੂਤ ਕਰਨ ਲਈ ਸਰਕਾਰ ਨੇ 2925.39 ਕਰੋੜ ਰੁਪਏ ਦੇ ਕੁੱਲ ਵਿੱਤੀ ਖਰਚ ਦੇ ਨਾਲ ਚਾਲੂ ਪੀਏਸੀਐੱਸ ਦੇ ਕੰਪਿਊਟਰੀਕਰਣ ਦੇ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਪ੍ਰੋਜੈਕਟ ਦੇ ਤਹਿਤ ਦੇਸ਼ ਦੇ ਸਾਰੇ ਚਾਲੂ ਪੀਏਸੀਐੱਸ ਨੂੰ ਇੱਕ ਸਾਂਝਾ ਈਆਰਪੀ ਅਧਾਰਿਤ ਰਾਸ਼ਟਰੀ ਸੌਫਟਵੇਅਰ ‘ਤੇ ਲਿਆਉਣਾ ਅਤੇ ਉਨ੍ਹਾਂ ਨੂੰ ਰਾਜ ਸਹਿਕਾਰੀ ਬੈਂਕਾਂ ਅਤੇ ਜ਼ਿਲ੍ਹਾ ਸਹਿਕਾਰੀ ਬੈਂਕਾਂ ਰਾਹੀਂ ਨਾਬਾਰਡ ਨਾਲ ਜੋੜਨਾ ਸ਼ਾਮਲ ਹੈ। ਇਸ ਪ੍ਰੋਜੈਕਟ ਦੇ ਤਹਿਤ 31 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁੱਲ 73,492 ਪੈਕਸ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਕੁੱਲ 59,920 ਪੀਏਸੀਐੱਸ ਨੂੰ ਈਆਰਪੀ ਸੌਫਟਵੇਅਰ ‘ਤੇ ਜੋੜਿਆਂ ਜਾ ਚੁੱਕਾ ਹੈ ਅਤੇ 30 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਹਾਰਡਵੇਅਰ ਦੀ ਖਰੀਦ ਕੀਤੀ ਜਾ ਚੁੱਕੀ ਹੈ। 

ਪੀਏਸੀਐੱਸ ਕੰਪਿਊਟਰੀਕਰਣ ਪ੍ਰੋਜੈਕਟ ਦੇ ਅਧੀਨ ਕਰਨਾਟਕ ਤੋਂ ਕੁੱਲ 5,628  ਪੀਏਸੀਐੱਸ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 3,765 ਪੀਏਸੀਐੱਸ ਨੂੰ ਈਆਰਪੀ ਸੌਫਟਵੇਅਰ ‘ਤੇ ਸ਼ਾਮਲ ਕੀਤਾ ਜਾ ਚੁੱਕਾ ਹੈ ਅਤੇ 5,491 ਪੀਏਸੀਐੱਸ ਵਿੱਚ ਹਾਰਡਵੇਅਰ ਵੰਡੇ ਗਏ ਹਨ। ਰਾਜ-ਵਾਰ ਵੇਰਵੇ ਅਨੁਬੰਧ-III ਵਿੱਚ ਨੱਥੀ ਹਨ।

*****

ਅਨੁਬੰਧ-I

ਪਾਇਲਟ ਪ੍ਰੋਜੈਕਟ ਅਧੀਨ ਬਣਾਏ ਗਏ ਪੀਏਸੀਐੱਸ ਗੋਦਾਮਾਂ ਦੇ ਵੇਰਵੇ

 

ਕ੍ਰਮ ਸੰਖਿਆ

ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼

ਜ਼ਿਲ੍ਹੇ

ਪੀਏਸੀਐੱਸ ਦਾ ਨਾਮ

ਗੋਦਾਮ (ਐੱਮਟੀ) ਦੀ ਸਮਰੱਥਾ

ਇਨਫ੍ਰਾਸਟ੍ਰਕਚਰ

ਕ੍ਰਿਏਟਿੰਡ

1.

ਮਹਾਰਾਸ਼ਟਰ

ਅਮਰਾਵਤੀ

ਨੇਰੀਪਾਂਗਲਾਈ ਵਿਵਿਧ

ਕਾਰਯਕਾਰੀ ਸਹਿਕਾਰੀ ਸੰਸਥਾ

3,000

ਗੋਦਾਮ

2.

ਉੱਤਰ ਪ੍ਰਦੇਸ਼

ਮਿਰਜ਼ਾਪੁਰ

ਬਹੁਦੇਸ਼ੀਆ ਪ੍ਰਾਥਮਿਕ ਗ੍ਰਾਮੀਣ ਸਹਿਕਾਰੀ ਸਮਿਤੀ ਲਿਮਟਿਡ, ਕੋਤਵਾ ਪਾਂਡੇ

 

1,500

 

ਗੋਦਾਮ

3.

ਮੱਧ ਪ੍ਰਦੇਸ਼

 ਬਾਲਾਘਾਟ

ਬਹੁਦੇਸ਼ੀਆ ਪ੍ਰਾਥਮਿਕ ਕ੍ਰਿਸ਼ੀ ਸਾਖ ਸਹਿਕਾਰੀ ਸੋਸਾਇਟੀ ਮਰਿਯਾਦਿੱਤ ਪਰਸਵਾੜਾ

 

500

ਗੋਦਾਮ+ ਪੈਡੀ ਪ੍ਰਾਇਮਰੀ ਪ੍ਰੋਸੈੱਸਿੰਗ ਯੂਨਿਟ

4.

ਗੁਜ਼ਰਾਤ

ਅਹਿਮਦਾਬਾਦ

ਚੰਦਰਨਗਰ ਗਰੁੱਪ ਸੇਵਾ ਸਹਿਕਾਰੀ ਮੰਡਲੀ ਲਿਮਟਿਡ

 

750

ਗੋਦਾਮ

5.

ਤਮਿਲ ਨਾਡੂ

ਥੈਨੀ

ਸਿਲਾਮਾਰਥੁਪੱਟੀ ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੋਸਾਇਟੀ 

1,000

ਗੋਦਾਮ

6.

ਰਾਜਸਥਾਨ

ਸ੍ਰੀ ਗੰਗਾਨਗਰ

 ਘਮੂੜਵਾਲੀ ਗ੍ਰਾਮ ਸੇਵਾ ਸਹਿਕਾਰੀ ਸਮਿਤੀ ਲਿਮਟਿਡ

250

ਗੋਦਾਮ+ ਸੀਡ ਗ੍ਰੇਡਿੰਗ ਯੂਨਿਟ+ਕਸਟਮ ਹਾਈਰਿੰਗ ਸੈਂਟਰ

7.

ਤੇਲੰਗਾਨਾ

 ਕਰੀਮਨਗਰ

ਪ੍ਰਾਇਮਰੀ ਐਗਰੀਕਲਚਰ ਕ੍ਰੇਡਿਟ ਸੋਸਾਇਟੀ ਲਿਮਟਿਡ, ਗੰਭੀਰੋਪੇਟ

500

ਗੋਦਾਮ+ ਪ੍ਰੋਸੈੱਸਿੰਗ ਯੂਨਿਟ

8.

ਕਰਨਾਟਕ

ਬਿਦਰ

ਪ੍ਰਾਇਮਰੀ ਐਗਰੀਕਲਚਰ ਕਾਰਪੋਰੇਸ਼ਨ ਫੈਡਰੇਸ਼ਨ ਲਿਮਟਿਡ, ਏਕੰਬਾ

1,000

ਗੋਦਾਮ+ ਪ੍ਰੋਸੈੱਸਿੰਗ ਯੂਨਿਟ

9.

 ਤ੍ਰਿਪੁਰਾ

 ਗੋਮਤੀ

ਖਿਲਪਾਰਾ ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੋਸਾਇਟੀ

ਲਿਮਟਿਡ

250

ਗੋਦਾਮ+ ਪ੍ਰੋਸੈੱਸਿੰਗ ਯੂਨਿਟ+ ਗ੍ਰਾਮੀਣਹਾੱਟ

10.

ਅਸਾਮ

ਕਾਮਰੂਪ

2 ਨੰਬਰ. ਪੱਬ ਬੋਂਗਸ਼ਰ ਜੀ.ਪੀ.ਐੱਸ.ਐੱਸ

500

ਗੋਦਾਮ

11.

 ਉੱਤਰਾਖੰਡ

 ਦੇਹਰਾਦੂਨ

ਬਹੁਦੇਸ਼ੀਅ ਕਿਸਾਨ ਸੇਵਾ ਸਹਿਕਾਰੀ ਸਮਿਤੀ ਲਿਮਟਿਡ, ਸਹਸਪੁਰ

500

ਗੋਦਾਮ

 

ਕੁੱਲ

 

 

9,750

 

 

ਅਨੁਬੰਧ- II

15.2.2023 ਤੋਂ ਬਾਅਦ ਨਵੇਂ ਬਣੇ ਪੀਏਸੀਐੱਸ ਦੇ ਰਾਜ-ਵਾਰ ਵੇਰਵੇ

 

ਕ੍ਰਮ ਸੰਖਿਆ

ਰਾਜ

ਪੀਏਸੀਐੱਸ

1

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ

1

2

ਆਂਧਰ ਪ੍ਰਦੇਸ਼

0

3

ਅਰੁਣਾਚਲ ਪ੍ਰਦੇਸ਼

126

4

ਅਸਾਮ

238

5

ਬਿਹਾਰ

39

6

ਛੱਤੀਸਗੜ੍ਹ

0

7

ਗੋਆ

24

8

ਗੁਜਰਾਤ

458

9

ਹਰਿਆਣਾ

21

10

ਹਿਮਾਚਲ ਪ੍ਰਦੇਸ਼

91

11

ਜੰਮੂ ਅਤੇ ਕਸ਼ਮੀਰ

161

12

ਝਾਰਖੰਡ

45

13

ਕਾਰਨਾਟਕ

180

14

ਲੱਦਾਖ

3

15

ਲਕਸ਼ਦ੍ਵੀਪ

0

16

ਮੱਧ ਪ੍ਰਦੇਸ਼

199

17

ਮਹਾਰਾਸ਼ਟਰ

177

18

ਮਨੀਪੁਰ

72

19

ਮੇਘਾਲਿਆ

217

20

ਮਿਜ਼ੋਰਮ

41

21

ਨਾਗਾਲੈਂਡ

13

22

ਓਡੀਸ਼ਾ

1,534

23

ਪੁਡੂਚੇਰੀ

3

24

ਪੰਜਾਬ

0

25

ਰਾਜਸਥਾਨ

970

26

ਸਿੱਕਿਮ

24

27

ਤਮਿਲ ਨਾਡੂ

29

28

ਤੇਲੰਗਾਨਾ

0

29

ਡੀਡੀ ਐਂਡ ਡੀਐੱਨਐੱਚ

5

30

ਤ੍ਰਿਪੁਰਾ

187

31

ਉੱਤਰ ਪ੍ਰਦੇਸ਼

516

32

ਉੱਤਰਾਖੰਡ

543

33

ਪੱਛਮ ਬੰਗਾਲ

20

34

ਚੰਡੀਗੜ੍ਹ

0

35

ਦਿੱਲੀ

0

36

ਕੇਰਲ

0

ਕੁੱਲ ਜੋੜ

5,937

 

ਅਨੁਬੰਧ- III

ਪੀਏਸੀਐੱਸ ਕੰਪਿਊਟਰੀਕਰਣ ਪ੍ਰੋਜੈਕਟ ਦੀ ਸਥਿਤੀ (30 ਜੂਨ, 2025)

ਕ੍ਰਮ ਸੰਖਿਆ

ਜ਼ਿਲ੍ਹੇ

ਮਨਜ਼ੂਰ ਪੀਏਸੀਐੱਸ

ਈਆਰਪੀ ਆਨਬੋਰਡਡ

ਈਆਰਪੀ-ਗੋ ਲਾਈਵ

ਡੇਅ-ਐਂਡ

ਆਡਿਟ

ਪੂਰਾ ਹੋਇਆ

ਹਾਰਡਵੇਅਰ

ਡਿਲੀਵਰਡ

1.

ਮਹਾਰਾਸ਼ਟਰ

12,000

11,954

11,828

10,690

3,379

12,000

2.

ਰਾਜਸਥਾਨ

7,468

5,900

5,335

5,233

812

6,781

3.

ਗੁਜਰਾਤ

5,754

5,627

4,513

4,082

2,046

5,754

4.

ਉੱਤਰ ਪ੍ਰਦੇਸ਼

5,686

3,048

2,990

2,584

1,112

3,062

5.

ਕਰਨਾਟਕ

5,682

3,765

1,930

1,728

408

5,491

6.

ਮੱਧ ਪ੍ਰਦੇਸ਼

5,188

4,428

4,491

4,272

4,062

4,534

7.

ਤਮਿਲ ਨਾਡੂ

4,532

4,531

4,529

4,528

27

4,532

8.

ਬਿਹਾਰ

4,495

4,460

4,444

4,431

3,299

4,477

9.

ਪੱਛਮ ਬੰਗਾਲ

4,167

3,145

3,123

2,959

-

3,314

10.

ਪੰਜਾਬ

3,482

3,408

2,217

2,080

7

3,456

11.

ਓਡੀਸ਼ਾ

2,711

-

-

-

-

-

12.

ਆਂਧਰ ਪ੍ਰਦੇਸ਼

2,037

2,021

2,021

1,986

-

2,021

13.

ਛੱਤੀਸਗੜ੍ਹ

2,028

2,028

2,025

2,027

1,606

2,028

14.

ਹਿਮਾਚਲ ਪ੍ਰਦੇਸ਼

1,789

965

850

742

435

1,789

15.

ਝਾਰਖੰਡ

2,797

1,414

1,479

1,424

1,272

1,500

16.

ਹਰਿਆਣਾ

710

609

582

433

6

710

17.

ਉੱਤਰਾਖੰਡ

670

670

669

588

-

670

18.

ਅਸਾਮ

583

579

573

442

166

583

19.

ਜੰਮੂ ਅਤੇ ਕਸ਼ਮੀਰ

537

536

534

536

530

537

20.

ਤ੍ਰਿਪੁਰਾ

268

207

193

195

166

268

21.

ਮਨੀਪੁਰ

232

175

170

169

81

169

22.

ਨਾਗਾਲੈਂਡ

231

64

48

18

2

231

23.

ਮੇਘਾਲਿਆ

112

99

105

93

-

109

24.

ਸਿੱਕਿਮ

107

103

105

69

50

107

25.

ਗੋਆ

58

45

42

27

3

56

26.

ਏਐੱਨਆਈ

46

46

46

45

19

46

27.

ਪੁਡੂਚੇਰੀ

45

43

44

42

3

45

28.

ਮਿਜ਼ੋਰਮ

49

25

25

22

22

25

29.

ਅਰੁਣਾਚਲ ਪ੍ਰਦੇਸ਼

14

11

11

11

5

14

30.

ਲੱਦਾਖ

10

10

10

10

10

10

31.

ਡੀਐੱਨਐੱਚਐਂਡਡੀਡੀ

4

4

4

4

3

4

 

ਕੁੱਲ

73,492

59,920

54,936

51,470

19,531

64,323

 

ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਇਹ ਜਾਣਕਾਰੀ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

*****

ਆਰਕੇ/ਵੀਵੀ/ਪੀਆਰ/ਪੀਐੱਸ/ਐੱਚਐੱਸ


(Release ID: 2147314)