ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (ਪੀਐੱਮ-ਏਬੀਐੱਚਆਈਐੱਮ) ‘ਤੇ ਅਪਡੇਟ


ਹੈਲਥ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਲਈ ਵਿੱਤ ਵਰ੍ਹੇ 2021-22 ਤੋਂ ਵਿੱਤ ਵਰ੍ਹੇ 2025-26 ਤੱਕ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੁੱਲ ₹33,081.82 ਕਰੋੜ ਦੀ ਵੰਡ ਮਨਜ਼ੂਰ ਕੀਤੀ ਗਈ

ਇਸ ਪ੍ਰਵਾਨਗੀ ਵਿੱਚ 10,609 ਭਵਨ-ਰਹਿਤ ਆਯੁਸ਼ਮਾਨ ਆਰੋਗਯ ਮੰਦਿਰਾਂ (ਏਏਐੱਮ) ਦਾ ਨਿਰਮਾਣ ਅਤੇ ਅਪਗ੍ਰੇਡੇਸ਼ਨ ਸ਼ਾਮਲ ਹੈ

ਇਹ ਪਹਿਲ ਦੇ ਤਹਿਤ 5,456 ਸ਼ਹਿਰੀ ਆਯੁਸ਼ਮਾਨ ਆਰੋਗਯ ਮੰਦਿਰਾਂ (ਯੂ-ਏਏਐੱਮ) ਨੂੰ ਮਜ਼ਬੂਤ ਕੀਤਾ ਜਾਵੇਗਾ

ਨਿਰਮਾਣ/ਅਪਗ੍ਰੇਡੇਸ਼ਨ ਲਈ 2,151 ਬਲਾਕ ਪਬਲਿਕ ਹੈਲਥ ਯੂਨਿਟਾਂ (ਬੀਪੀਐੱਚਯੂ) ਨੂੰ ਮਨਜ਼ੂਰੀ ਦਿੱਤੀ ਗਈ

ਜ਼ਿਲ੍ਹਾਂ ਪੱਧਰ ‘ਤੇ 744 ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬਸ (ਆਈਪੀਐੱਚਐੱਲ) ਸਥਾਪਿਤ ਕੀਤੀਆਂ ਜਾਣਗੀਆਂ

ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਸਕੀਮ ਵਿੱਚ 621 ਕ੍ਰਿਟੀਕਲ ਕੇਅਰ ਬਲਾਕ (ਸੀਸੀਬੀ) ਸ਼ਾਮਲ ਕੀਤੇ ਗਏ

Posted On: 22 JUL 2025 4:05PM by PIB Chandigarh

ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (ਪੀਐੱਮ-ਏਬੀਐੱਚਆਈਐੱਮ) ਕੁਝ ਕੇਂਦਰੀ ਖੇਤਰ ਕੰਪੋਨੈਂਟਸ (ਸੀਐੱਸ) ਵਾਲੀ ਇੱਕ ਕੇਂਦਰ ਸਪਾਂਸਰਡ ਸਕੀਮ (ਸੀਐੱਸਐੱਸ) ਹੈ, ਜਿਸ ਦੀ ਯੋਜਨਾ ਮਿਆਦ (2021-22 ਤੋਂ 2025-26) ਦੇ ਲਈ 64,180 ਕਰੋੜ ਰੁਪਏ ਦਾ ਖਰਚਾ ਹੈ। ਪੀਐੱਮ-ਏਬੀਐੱਚਆਈਐੱਮ ਦੇ ਤਹਿਤ ਕੀਤੇ ਗਏ ਉਪਾਅ, ਪ੍ਰਾਇਮਰੀ, ਸੈਕੰਡਰੀ ਅਤੇ ਤੀਜੇ ਦਰਜੇ ਦੇ, ਸਾਰੇ ਪੱਧਰਾਂ ‘ਤੇ ਹੈਲਥ ਕੇਅਰ ਦੀ ਨਿਰੰਤਰਤਾ ਵਿੱਚ ਸਿਹਤ ਪ੍ਰਣਾਲੀਆਂ ਅਤੇ ਸੰਸਥਾਵਾਂ ਦੀ ਸਮਰੱਥਾ ਵਿਕਸਿਤ ਕਰਨ ‘ਤੇ ਕੇਂਦ੍ਰਿਤ ਹਨ, ਤਾਕਿ ਸਿਹਤ ਪ੍ਰਣਾਲੀਆਂ ਨੂੰ ਵਰਤਮਾਨ ਅਤੇ ਭਵਿੱਖ ਦੀਆਂ ਮਹਾਮਾਰੀਆਂ/ਆਫਤਾਂ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਤਿਆਰ ਕੀਤਾ ਜਾ ਸਕੇ।

ਯੋਜਨਾ ਦੇ ਸੀਐੱਸਐੱਸ ਕੰਪੋਨੈਂਟਸ ਦੇ ਤਹਿਤ, ਹੇਠ ਲਿਖੀਆਂ ਪੰਜ ਗਤੀਵਿਧੀਆਂ ਹਨ ਜਿਨ੍ਹਾਂ ਦੇ ਲਈ ਯੋਜਨਾ ਮਿਆਦ (2021-2026) ਦੌਰਾਨ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ:

  • ਆਯੁਸ਼ਮਾਨ ਭਾਰਤ-ਸਿਹਤ ਅਤੇ ਭਲਾਈ ਕੇਂਦਰਾਂ ਦੇ ਰੂਪ ਵਿੱਚ 17,788 ਭਵਨ ਰਹਿਤ ਉਪ-ਕੇਂਦਰਾਂ ਦਾ ਨਿਰਮਾਣ, ਜਿਨ੍ਹਾਂ ਨੂੰ ਹੁਣ ਆਯੁਸ਼ਮਾਨ ਆਰੋਗਯ ਮੰਦਿਰ (ਏਏਐੱਮ) ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

  • ਸ਼ਹਿਰੀ ਖੇਤਰਾਂ ਵਿੱਚ 11,024 ਸਿਹਤ ਅਤੇ ਭਲਾਈ ਕੇਂਦਰਾਂ (ਯੂ-ਏਏਐੱਮ) ਦੀ ਸਥਾਪਨਾ ਦੀ ਕਲਪਨਾ ਕੀਤੀ ਗਈ ਹੈ, ਜਿਸ ਵਿੱਚ ਝੁੱਗੀ-ਝੌਂਪੜੀਆਂ ਅਤੇ ਝੁੱਗੀ-ਝੌਪੜੀਆਂ ਜਿਹੇ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

  • ਬਲਾਕ ਪੱਧਰ ‘ਤੇ 3,382 ਬਲਾਕ ਪਬਲਿਕ ਹੈਲਥ ਯੂਨਿਟਾਂ (ਬੀਪੀਐੱਚਯੂ) ਦੀ ਸਥਪਾਨਾ।

  • ਦੇਸ਼ ਵਿੱਚ 730 ਜ਼ਿਲ੍ਹਾ ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬਸ (ਆਈਪੀਐੱਚਐੱਲ) ਦੀ ਸਥਾਪਨਾ, ਜਿਸ ਵਿੱਚ ਹਰੇਕ ਜ਼ਿਲ੍ਹੇ ਵਿੱਚ ਇੱਕ ਅਜਿਹੀ ਲੈਬ ਹੋਵੇਗੀ।

  • 5 ਲੱਖ ਤੋਂ ਵੱਧ ਆਬਾਦੀ ਵਾਲੇ ਸਾਰੇ ਜ਼ਿਲ੍ਹਿਆਂ ਵਿੱਚ 602 ਕ੍ਰਿਟੀਕਲ ਕੇਅਰ ਹਸਪਤਾਲ ਬਲਾਕ (ਸੀਸੀਬੀ) ਸਥਾਪਿਤ ਕਰਨਾ।

ਵਿੱਤੀ ਵਰ੍ਹੇ 2021-22, ਵਿੱਤ ਵਰ੍ਹੇ 2022-23, ਵਿੱਤੀ ਵਰ੍ਹੇ 2023-24, ਵਿੱਤੀ ਵਰ੍ਹੇ 2024-25 ਅਤੇ ਵਿੱਤੀ ਵਰ੍ਹੇ 2025-26 ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 10,609 ਭਵਨ ਰਹਿਤ ਏਏਐੱਮ, 5,456 ਸ਼ਹਿਰੀ ਆਯੁਸ਼ਮਾਨ ਆਰੋਗਯ ਮੰਦਿਰ (ਯੂ-ਏਏਐੱਮ); 2,151 ਬਲਾਕ ਪਬਲਿਕ ਹੈਲਥ ਯੂਨਿਟਾਂ (ਬੀਪੀਐੱਚਯੂ); ਜ਼ਿਲ੍ਹਾ ਪੱਧਰ ‘ਤੇ 744 ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬਸ (ਆਈਪੀਐੱਚਐੱਲ) ਅਤੇ 621 ਕ੍ਰਿਟੀਕਲ ਕੇਅਰ ਹਸਪਤਾਲ ਬਲਾਕ (ਸੀਸੀਬੀ) ਦੇ ਨਿਰਮਾਣ/ਮਜ਼ਬੂਤੀਕਰਣ ਲਈ 33081.82 ਕਰੋੜ ਰੁਪਏ ਦੀ ਰਾਸ਼ੀ ਲਈ ਪ੍ਰਸ਼ਾਸਨਿਕ ਪ੍ਰਵਾਨਗੀਆਂ ਪ੍ਰਦਾਨ ਕੀਤੀਆਂ ਗਈਆਂ ਹਨ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

 

****

ਐੱਮਵੀ 


(Release ID: 2147312)
Read this release in: English , Urdu , Hindi , Tamil