ਖੇਤੀਬਾੜੀ ਮੰਤਰਾਲਾ
ਪੀਐੱਮ-ਕਿਸਾਨ ਦੇ ਯੋਗਤਾ ਮਾਪਦੰਡ
Posted On:
22 JUL 2025 6:06PM by PIB Chandigarh
ਪੀਐੱਮ-ਕਿਸਾਨ ਯੋਜਨਾ ਇੱਕ ਕੇਂਦਰੀ ਖੇਤਰ ਦੀ ਯੋਜਨਾ ਹੈ ਜਿਸ ਨੂੰ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਫਰਵਰੀ 2019 ਵਿੱਚ ਖੇਤੀਬਾੜੀ ਯੋਗ ਜ਼ਮੀਨ-ਧਾਰਕ ਕਿਸਾਨਾਂ ਦੀਆਂ ਵਿੱਤੀ ਜ਼ਰੂਰਤਾਂ ਦੀ ਪੂਰਤੀ ਲਈ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦੇ ਤਹਿਤ, ਕਿਸਾਨਾਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਤਿੰਨ ਸਮਾਨ ਕਿਸ਼ਤਾਂ ਵਿੱਚ ਪ੍ਰਤੀ ਵਰ੍ਹੇ 6,000 ਰੁਪਏ ਦਾ ਵਿੱਤੀ ਲਾਭ ਸਿੱਧੇ ਲਾਭ ਟ੍ਰਾਂਸਫਰ (ਡੀਬੀਟੀ) ਰਾਹੀਂ ਸਿੱਧੇ ਟ੍ਰਾਂਸਫਰ ਕੀਤਾ ਜਾਂਦਾ ਹੈ। ਪੀਐੱਮ-ਕਿਸਾਨ ਯੋਜਨਾ ਦੇ ਤਹਿਤ, ਯੋਜਨਾ ਦਾ ਲਾਭ ਪ੍ਰਾਪਤ ਕਰਨ ਲਈ ਖੇਤੀਬਾੜੀ ਯੋਗ ਜ਼ਮੀਨ-ਧਾਰਕ ਹੋਣਾ ਪ੍ਰਾਥਮਿਕ ਯੋਗਤਾ ਮਾਪਦੰਡ ਹੈ, ਜੋ ਉੱਚ ਆਮਦਨ ਵਰਗ ਨਾਲ ਸਬੰਧਿਤ ਕੁਝ ਅਪਵਾਦ ਦੇ ਅਧੀਨ ਹੈ।
ਭਾਰਤ ਸਰਕਾਰ ਨੇ ਯੋਜਨਾ ਦੀ ਸ਼ੁਰੂਆਤ ਤੋਂ ਹੁਣ ਤੱਕ 19 ਕਿਸ਼ਤਾਂ ਵਿੱਚ ਕਿਸਾਨਾਂ ਨੂੰ 3.69 ਲੱਖ ਕਰੋੜ ਰੁਪਏ ਤੋਂ ਵੱਧ ਦੇ ਫੰਡ ਵੰਡੇ ਹਨ। ਪੀਐੱਮ-ਕਿਸਾਨ ਯੋਜਨਾ ਦੀ 19ਵੀਂ ਕਿਸ਼ਤ 24 ਫਰਵਰੀ, 2025 ਨੂੰ ਜਾਰੀ ਕੀਤੀ ਗਈ ਅਤੇ 10 ਕਰੋੜ ਤੋਂ ਵੱਧ ਲਾਭਾਰਥੀਆਂ ਨੂੰ 23,000 ਕਰੋੜ ਰੁਪੇ ਤੋਂ ਵੱਧ ਦਾ ਲਾਭ ਪ੍ਰਾਪਤ ਹੋਇਆ ਹੈ।
ਇਹ ਯਕੀਨੀ ਬਣਾਉਣ ਲਈ ਕਿ ਕੋਈ ਵੀ ਯੋਗ ਕਿਸਾਨ ਇਸ ਯੋਜਨਾ ਤੋਂ ਵੰਚਿਤ ਨਾ ਰਹੇ, ਭਾਰਤ ਸਰਕਾਰ ਅਕਸਰ ਰਾਜ ਸਰਕਾਰਾਂ ਦੇ ਨਾਲ ਤਾਲਮੇਲ ਵਿੱਚ ਸੇਚੁਰੇਸ਼ਨ ਅਭਿਯਾਨ ਚਲਾਉਂਦੀ ਹੈ। 15 ਨਵੰਬਰ 2023 ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ) ਦੇ ਤਹਿਤ ਇੱਕ ਵਿਆਪਕ ਰਾਸ਼ਟਰਵਿਆਪੀ ਸੇਚੁਰੇਸ਼ਨ ਅਭਿਯਾਨ ਆਯੋਜਿਤ ਕੀਤਾ ਗਿਆ, ਜਿਸ ਦੇ ਦੌਰਾਨ 1.0 ਕਰੋੜ ਤੋਂ ਵੱਧ ਕਿਸਾਨਾਂ ਨੂੰ ਪੀਐੱਮ-ਕਿਸਾਨ ਯੋਜਨਾ ਦੇ ਤਹਿਤ ਸ਼ਾਮਲ ਕੀਤਾ ਗਿਆ।
ਇਸ ਤੋਂ ਇਲਾਵਾ, ਨਵੀਂ ਸਰਕਾਰ ਦੀ 100 ਦਿਨਾਂ ਦੀ ਪਹਿਲ ਦੇ ਤਹਿਤ, ਲਗਭਗ 25 ਲੱਖ ਨਵੇਂ ਯੋਗ ਕਿਸਾਨਾਂ ਨੂੰ ਪੀਐੱਮ-ਕਿਸਾਨ ਯੋਜਨਾ ਦੇ ਤਹਿਤ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ, ਲੰਬਿਤ ਸਵੈ-ਰਜਿਸਟ੍ਰੇਸ਼ਨ ਮਾਮਲਿਆਂ ਦੇ ਨਿਪਟਾਰੇ ਲਈ ਸਤੰਬਰ 2024 ਤੋਂ ਇੱਕ ਵਿਸ਼ੇਸ਼ ਅਭਿਯਾਨ ਆਯੋਜਿਤ ਕੀਤਾ ਗਿਆ। ਅਭਿਯਾਨ ਦੀ ਸ਼ੁਰੂਆਤ ਤੋਂ ਹੁਣ ਤੱਕ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ 30 ਲੱਖ ਤੋਂ ਵੱਧ ਲੰਬਿਤ ਸਵੈ-ਰਜਿਸਟ੍ਰੇਸ਼ਨ ਮਾਮਲਿਆਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਇਨ੍ਹਾਂ ਅਭਿਯਾਨਾਂ ਦੇ ਨਤੀਜੇ ਵਜੋਂ, 10 ਕਰੋੜ ਤੋਂ ਵੱਧ ਕਿਸਾਨਾਂ ਨੂੰ ਪੀਐੱਮ-ਕਿਸਾਨ ਯੋਜਨਾ ਦੀ 19ਵੀਂ ਕਿਸ਼ਤ ਦਾ ਲਾਭ ਪ੍ਰਾਪਤ ਹੋਇਆ।
ਪੀਐੱਮ ਕਿਸਾਨ ਪੋਰਟਲ ‘ਤੇ ਇੱਕ ਸਮਰਪਿਤ ‘ਕਿਸਾਨ ਕੌਰਨਰ’ ਉਪਲਬਧ ਕਰਵਾਇਆ ਗਿਆ ਹੈ ਜਿੱਥੇ ਕਿਸਾਨਾਂ ਨੂੰ ਆਪਣੀ ਲਾਭਾਰਥੀ ਸਥਿਤੀ ਅਤੇ ਕਿਸ਼ਤ ਭੁਗਤਾਨ ਵੇਰਵਾ ਦੇਖਣ ਸਮੇਤ ਕਈ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਪੋਰਟਲ ‘ਤੇ ਕਿਸਾਨਾਂ ਲਈ ਆਪਣੀ ਯੋਗਤਾ ਅਤੇ ਭੁਗਤਾਨ ਸਥਿਤੀ ਜਾਣਨ ਲਈ ਇੱਕ ਵਾਧੂ ਸੁਵਿਧਾ, ‘ਨੋਅ ਯੋਰ ਸਟੇਟਸ’ (ਆਪਣੀ ਸਥਿਤੀ ਜਾਣੋ) ਵੀ ਉਪਲਬਧ ਹੈ। ਕਿਸਾਨ ਆਪਣੇ ਸਥਾਨਕ ਕੌਮਨ ਸਰਵਿਸ ਸੈਂਟਰ ‘ਤੇ ਵੀ ਜਾ ਸਕਦੇ ਹਨ ਜਿੱਥੇ ਉਹ ਆਪਣੀ ਲਾਭਾਰਥੀ ਸਥਿਤੀ ਅਤੇ ਕਿਸ਼ਤ ਭੁਗਤਾਨ ਵੇਰਵੇ ਦੀ ਜਾਂਚ ਕਰ ਸਕਦੇ ਹਨ।
ਪੀਐੱਮ-ਕਿਸਾਨ ਯੋਜਨਾ ਵਿੱਚ ਫੰਡ ਨਹੀਂ ਮਿਲਣ ਨਾਲ ਸਬੰਧਿਤ ਸਮੱਸਿਆਵਾਂ ਸਮੇਤ ਕਿਸੇ ਵੀ ਸਮੱਸਿਆ ਦੇ ਸਮਾਧਾਨ ਲਈ ਇੱਕ ਮਜ਼ਬੂਤ ਸ਼ਿਕਾਇਤ ਨਿਵਾਰਣ ਤੰਤਰ ਹੈ। ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਲਈ ਪੀਐੱਮ-ਕਿਸਾਨ ਪੋਰਟਲ ‘ਤੇ ਸਮਰਪਿਤ ਸ਼ਿਕਾਇਤ ਮੌਡਿਊਲ ਉਪਲਬਧ ਹੈ। ਇਨ੍ਹਾਂ ਸ਼ਿਕਾਇਤਾਂ ਦਾ ਰਾਜ/ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਦੁਆਰਾ ਸਮਾਂਬੱਧ ਤਰੀਕੇ ਨਾਲ ਸਮਾਧਾਨ ਕੀਤਾ ਜਾਂਦਾ ਹੈ। ਪੀਐੱਮ-ਕਿਸਾਨ ਸ਼ਿਕਾਇਤ ਮੌਡਿਊਲ ਦੇ ਇਲਾਵਾ, ਕਿਸਾਨ ਕੇਂਦ੍ਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) ਪੋਰਟਲ ਰਾਹੀਂ ਵੀ ਆਪਣੀ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ।
ਇਸ ਤੋਂ ਇਲਾਵਾ, ਯੋਜਨਾ ਦੇ ਲਾਭਾਰਥੀਆਂ ਦੀ ਸੰਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਭਾਰਥੀਆਂ ਦੁਆਰਾ ਚੁੱਕੇ ਗਏ ਆਮ ਸਵਾਲਾਂ ਅਤੇ ਸ਼ਿਕਾਇਤਾਂ ਦਾ ਤੁਰੰਤ ਸਮਾਧਾਨ ਕਰਨ ਲਈ, ਇੱਕ ਵੌਇਸ-ਅਧਾਰਿਤ ਪੀਐੱਮ-ਕਿਸਾਨ ਏਆਈ ਚੈਟਬੌਟ (ਕਿਸਾਨ ਈ-ਮਿੱਤ੍ਰ) ਵਿਕਸਿਤ ਕੀਤਾ ਗਿਆ ਹੈ. ਇਹ ਚੈਟਬੌਟ ਕਿਸਾਨਾਂ ਦੇ ਸਵਾਲਾਂ ਦਾ 24 ਘੰਟੇ ਉਨ੍ਹਾਂ ਦੀ ਮਾਤ੍ਰਭਾਸ਼ਾ ਵਿੱਤ ਤੁਰੰਤ, ਸਟੀਕ ਅਤੇ ਸਪਸ਼ਟ ਜਵਾਬ ਪ੍ਰਦਾਨ ਕਰਦਾ ਹੈ, ਜਿਸ ਨਾਲ ਇਹ ਪ੍ਰਣਾਲੀ ਵਧੇਰੇ ਪਹੁੰਚਯੋਗ ਅਤੇ ਉਪਯੋਗਕਰਤਾ-ਅਨੁਕੂਲ ਬਣ ਜਾਂਦੀ ਹੈ। ਇਹ ਵੈੱਬ, ਮੋਬਾਈਲ, ਆਦਿ ਸਾਰੇ ਪਲੈਟਫਾਰਮਾਂ ‘ਤੇ ਉਪਲਬਧ ਹੈ। ਕਿਸਾਨ-ਈ-ਮਿੱਤ੍ਰ ਚੈਟਬੌਟ ਵਰਤਮਾਨ ਵਿੱਚ 11 ਭਾਸ਼ਾਵਾਂ-ਅੰਗ੍ਰੇਜ਼ੀ, ਹਿੰਦੀ, ਉੜੀਆ, ਤਮਿਲ, ਬੰਗਾਲੀ, ਮਲਿਆਲਮ, ਗੁਜਰਾਤੀ, ਪੰਜਾਬੀ, ਕੰਨੜ, ਤੇਲੁਗੂ ਅਤੇ ਮਰਾਠੀ ਵਿੱਚ ਉਪਲਬਧ ਹੈ।
ਇਹ ਜਾਣਕਾਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਰਾਮਨਾਥ ਠਾਕੁਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
********
ਆਰਸੀ/ਕੇਐੱਸਆਰ/ਏਆਰ/387
(Release ID: 2147132)