ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸਰਕਾਰ ਵਿਕਸਿਤ ਭਾਰਤ@ 2047 ਲਈ ਵਿਸ਼ਵ ਪੱਧਰੀ ਸੜਕ ਅਤੇ ਆਵਾਜਾਈ ਬੁਨਿਆਦੀ ਢਾਂਚਾ ਬਣਾਉਣ ਲਈ ਵਚਨਬੱਧ: ਕੇਂਦਰੀ ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ


ਰਾਸ਼ਟਰੀ ਰਾਜਮਾਰਗਾਂ ਦਾ ਨੈੱਟਵਰਕ ਸਾਲ 2014 ਵਿੱਚ 91,000 ਕਿਲੋਮੀਟਰ ਤੋਂ ਵਧ ਕੇ ਅੱਜ 1.46 ਲੱਖ ਕਿਲੋਮੀਟਰ ਤੋਂ ਜ਼ਿਆਦਾ ਹੋ ਗਿਆ ਹੈ, ਜਿਸ ਨਾਲ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੜਕ ਨੈੱਟਵਰਕ ਬਣ ਗਿਆ ਹੈ - ਰਾਜ ਮੰਤਰੀ

Posted On: 18 JUL 2025 1:37PM by PIB Chandigarh

ਕਾਰਪੋਰੇਟ ਮਾਮਲਿਆਂ ਅਤੇ ਸੜਕ, ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਨੇ ਅੱਜ ਦਿੱਲੀ ਵਿੱਚ ਸੜਕ ਅਤੇ ਰਾਜਮਾਰਗ ਸੰਮੇਲਨ ਨੂੰ ਸੰਬੋਧਨ ਕੀਤਾ

ਮੰਤਰੀ ਮਹੋਦਯ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਅਤੇ ਸ਼੍ਰੀ ਨਿਤਿਨ ਗਡਕਰੀ ਦੇ ਮਾਰਗਦਰਸ਼ਨ ਹੇਠ, MoRTH ਇੱਕ ਵਿਸ਼ਵ ਪੱਧਰੀ ਸੜਕ ਅਤੇ ਆਵਾਜਾਈ ਬੁਨਿਆਦੀ ਢਾਂਚਾ ਬਣਾਉਣ ਲਈ ਵਚਨਬੱਧ ਹੈ ਜੋ ਲੋਕਾਂ ਨੂੰ ਜੋੜਦਾ ਹੈ, ਆਰਥਿਕ ਵਿਕਾਸ ਨੂੰ ਅੱਗੇ ਵਧਾਉਂਦਾ ਹੈ, ਅਤੇ ਸਾਰਿਆਂ ਲਈ ਸੁਰੱਖਿਆ ਅਤੇ ਸਥਿਰਤਾ ਨੂੰ ਯਕੀਨੀ ਬਣਾਉਂਦਾ ਹੈ।

ਸ਼੍ਰੀ ਮਲਹੋਤਰਾ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ, ਮੰਤਰਾਲੇ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਦ੍ਰਿਸ਼ਟੀਕੋਣ ਨੂੰ ਹਕੀਕਤ ਵਿੱਚ ਬਦਲਣ ਲਈ ਅਣਥੱਕ ਮਿਹਨਤ ਕੀਤੀ ਹੈ - ਸ਼ਹਿਰਾਂ ਨੂੰ ਜੋੜਨ, ਭਾਈਚਾਰਿਆਂ ਨੂੰ ਸਸ਼ਕਤ ਬਣਾਉਣ, ਅਤੇ ਹਾਈਵੇਅ ਨਿਰਮਾਣ ਦੀ ਬੇਮਿਸਾਲ ਗਤੀ ਅਤੇ ਪੈਮਾਨੇ ਰਾਹੀਂ ਵਿਕਾਸ ਨੂੰ ਗਤੀ ਦਿੱਤੀ।

ਸ਼੍ਰੀ ਮਲਹੋਤਰਾ ਨੇ ਕਿਹਾ ਕਿ ਇਹ ਆਧੁਨਿਕ ਹਾਈਵੇਅ ਸਿਰਫ਼ ਸੜਕਾਂ ਨਹੀਂ ਹਨ, ਸਗੋਂ ਪ੍ਰਗਤੀ ਦੀਆਂ ਜੀਵਨ ਰੇਖਾਵਾਂ ਹਨ, ਜੋ ਲੋਕਾਂ, ਉਦਯੋਗਾਂ ਅਤੇ ਮੌਕਿਆਂ ਨੂੰ ਜੋੜਦੀਆਂ ਹਨ ਅਤੇ ਨੈੱਟਵਰਕ ਦਾ ਵਿਸਤਾਰ ਕਰਕੇ, ਸਰਕਾਰ ਨੇ ਯਾਤਰਾ ਦੇ ਅਨੁਭਵ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ - ਇਸਨੂੰ ਹਰ ਨਾਗਰਿਕ ਲਈ ਤੇਜ਼, ਸੁਰੱਖਿਅਤ ਅਤੇ ਅਧਿਕ ਆਰਾਮਦਾਇਕ ਬਣਾਇਆ ਹੈ।

ਸ਼੍ਰੀ ਮਲਹੋਤਰਾ ਨੇ ਕਿਹਾ ਕਿ ਰਾਸ਼ਟਰੀ ਰਾਜਮਾਰਗ ਨੈੱਟਵਰਕ 2014 ਵਿੱਚ 91,000 ਕਿਲੋਮੀਟਰ ਤੋਂ ਵਧ ਕੇ ਅੱਜ 1.46 ਲੱਖ ਕਿਲੋਮੀਟਰ ਤੋਂ ਵੱਧ ਹੋ ਗਿਆ ਹੈ, ਜਿਸ ਨਾਲ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੜਕ ਨੈੱਟਵਰਕ ਬਣ ਗਿਆ ਹੈ। 

ਮੰਤਰੀ ਨੇ ਹਵਾਲਾ ਦਿੱਤਾ ਕਿ 2013-14 ਅਤੇ 2024-25 ਦੇ ਵਿਚਕਾਰ ਸੜਕੀ ਬੁਨਿਆਦੀ ਢਾਂਚੇ 'ਤੇ ਸਰਕਾਰ ਦੇ ਖਰਚ ਵਿੱਚ 6.4 ਗੁਣਾ ਵਾਧਾ ਹੋਇਆ ਹੈ ਅਤੇ ਸੜਕੀ ਆਵਾਜਾਈ ਅਤੇ ਰਾਜਮਾਰਗਾਂ ਲਈ ਬਜਟ ਵੰਡ ਵਿੱਚ 2014 ਤੋਂ 2023-24 ਤੱਕ 57% ਵਾਧਾ ਹੋਇਆ ਹੈ, ਜੋ ਕਿ ਸੰਪਰਕ, ਗਤੀਸ਼ੀਲਤਾ ਅਤੇ ਆਰਥਿਕ ਵਿਕਾਸ ਪ੍ਰਤੀ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਮੰਤਰੀ ਨੇ ਇਹ ਵੀ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਸੜਕੀ ਬੁਨਿਆਦੀ ਢਾਂਚੇ ਨੇ 45 ਕਰੋੜ ਮਾਨਵ-ਦਿਨਾਂ ਦਾ ਪ੍ਰਤੱਖ ਰੋਜ਼ਗਾਰ, 57 ਕਰੋੜ ਮਾਨਵ-ਦਿਨਾਂ ਦਾ ਅਪ੍ਰਤੱਖ ਰੋਜ਼ਗਾਰ ਅਤੇ 532 ਕਰੋੜ ਮਾਨਵ-ਦਿਨਾਂ ਦਾ ਪ੍ਰੇਰਿਤ ਰੋਜ਼ਗਾਰ ਪੈਦਾ ਕੀਤਾ ਹੈ ਜੋ ਵੱਖ-ਵੱਖ ਖੇਤਰਾਂ ਵਿੱਚ ਰੋਜ਼ਗਾਰ ਸਿਰਜਣ 'ਤੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਮਹੱਤਵਪੂਰਨ ਪ੍ਰਭਾਵ ਨੂੰ ਦਰਸਾਉਂਦਾ ਹੈ।

ਸ਼੍ਰੀ ਮਲਹੋਤਰਾ ਨੇ ਇਹ ਵੀ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਉੱਤਰ ਪੂਰਬੀ ਖੇਤਰ (NER) ਵਿੱਚ 10000 ਕਿਲੋਮੀਟਰ ਤੋਂ ਵੱਧ ਰਾਸ਼ਟਰੀ ਰਾਜਮਾਰਗ (NH) ਬਣਾਏ ਗਏ ਹਨ, ਜੋ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਖੇਤਰ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੇ ਹਨ।

ਸ਼੍ਰੀ ਮਲਹੋਤਰਾ ਨੇ ਦਿੱਲੀ ਡੀਕੰਜੈਸ਼ਨ ਯੋਜਨਾ ਦਾ ਜ਼ਿਕਰ ਕੀਤਾ, ਜਿਸ ਦਾ ਉਦੇਸ਼ ਸ਼ਹਿਰ ਵਿੱਚ ਭੀੜ ਭੜੱਕੇ ਅਤੇ ਪ੍ਰਦੂਸ਼ਣ ਨੂੰ ਘਟਾਉਣਾ ਹੈ ਅਤੇ ਸ਼ਹਿਰ ਵਿੱਚ ਸੰਪਰਕ ਨੂੰ ਬਿਹਤਰ ਬਣਾਉਣਾ ਹੈ। ਇਸ ਯੋਜਨਾ ਵਿੱਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ  (NE-5) ਦਾ KMPE ਤੋਂ ਦਿੱਲੀ ਅਤੇ ਹਰਿਆਣਾ ਵਿੱਚ UER-II (NH-344M) ਤੱਕ ਵਿਸਥਾਰ, ਅਲੀਪੁਰ ਨੇੜੇ UER-II (NH-344M) ਦਾ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਟ੍ਰੌਨਿਕਾ ਸਿਟੀ ਨੇੜੇ ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ (NH-709B) ਤੱਕ ਵਿਸਥਾਰ, ਦਵਾਰਕਾ ਐਕਸਪ੍ਰੈੱਸਵੇਅ (ਸ਼ਿਵ ਮੂਰਤੀ ਮਹੀਪਾਲਪੁਰ ਦੇ ਨੇੜੇ) ਤੋਂ ਨੈਲਸਨ ਮੰਡੇਲਾ ਮਾਰਗ, ਵਸੰਤ ਕੁੰਜ ਤੱਕ ਇੱਕ ਸੜਕ ਸੁਰੰਗ ਦਾ ਨਿਰਮਾਣ ਸ਼ਾਮਲ ਹੈ।

ਮੰਤਰੀ ਮਹੋਦਯ ਨੇ ਕਿਹਾ ਕਿ ਮੰਤਰਾਲਾ 2028-29 ਤੱਕ 700+ ਵੇਸਾਇਡ ਸਹੂਲਤਾਂ (ਡਬਲਿਊਐੱਸਏ) ਵਿਕਸਿਤ ਕਰਨ ਦੀ ਪ੍ਰਕਿਰਿਆ ਵਿੱਚ ਹੈ ਜੋ ਸਾਫ਼ ਟੌਇਲਟਸ, ਗੁਣਵੱਤਾਪੂਰਨ ਭੋਜਨ, ਆਰਾਮ ਖੇਤਰ, ਈਂਧਣ ਸਟੇਸ਼ਨ ਅਤੇ ਈਵੀ ਚਾਰਜਿੰਗ ਪੁਆਇੰਟ ਉਪਲਬਧ ਹੋਣਗੇ।

ਸ਼੍ਰੀ ਮਲਹੋਤਰਾ ਨੇ ਕਿਹਾ ਕਿ ਮੰਤਰਾਲੇ ਨੇ ਸੜਕ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ ਅਤੇ ਕਿਹਾ ਕਿ 14000 ਦੁਰਘਟਨਾ ਵਾਲੇ ਬਲੈਕ ਸਪੌਟਸ ਨੂੰ ਠੀਕ ਕੀਤਾ ਗਿਆ ਹੈ। ਮੰਤਰੀ ਨੇ ਗੁੱਡ ਸਮੈਰੀਟਨ ਸਕੀਮ ਅਤੇ ਕੈਸ਼ਲੈੱਸ ਗੋਲਡਨ ਆਵਰ ਸਕੀਮ ਵਰਗੀਆਂ ਯੋਜਨਾਵਾਂ ਦੇ ਸਫਲਤਾਪੂਰਵਕ ਲਾਗੂਕਰਨ ਦੀ ਵੀ ਸ਼ਲਾਘਾ ਕੀਤੀ।

ਸ਼੍ਰੀ ਮਲਹੋਤਰਾ ਨੇ ਕਿਹਾ ਕਿ ਗ੍ਰੀਨ ਹਾਈਵੇਅ ਨੀਤੀ ਅਤੇ 'ਏਕ ਪੇੜ ਮਾਂ ਕੇ ਨਾਮ' ਵਰਗੀਆਂ ਪਹਿਲਕਦਮੀਆਂ ਨਾਲ, ਮੰਤਰਾਲੇ ਨੇ ਰਾਸ਼ਟਰੀ ਰਾਜਮਾਰਗਾਂ ਦੇ ਨਾਲ 4.78 ਕਰੋੜ ਤੋਂ ਵੱਧ ਰੁੱਖ ਲਗਾਏ ਹਨ ਅਤੇ ਲਗਭਗ 70,000 ਰੁੱਖਾਂ ਨੂੰ  ਟ੍ਰਾਂਸਪਲਾਂਟ ਕੀਤਾ ਹੈ।

ਮੰਤਰੀ ਮਹੋਦਯ ਨੇ ਕਿਹਾ ਕਿ ਮੰਤਰਾਲੇ ਨੇ ਟਿਕਾਊ ਨਿਰਮਾਣ ਅਭਿਆਸਾਂ ਨੂੰ ਵੀ ਅਪਣਾਇਆ ਹੈ ਜਿਸ ਵਿੱਚ UER-II ਅਤੇ ਅਹਿਮਦਾਬਾਦ-ਧੋਲੇਰਾ ਐਕਸਪ੍ਰੈੱਸਵੇਅ  ਵਰਗੇ ਵੱਡੇ ਪ੍ਰੋਜੈਕਟਾਂ ਵਿੱਚ 80 ਲੱਖ ਟਨ ਤੋਂ ਵੱਧ ਪਲਾਸਟਿਕ ਵੇਸਟ ਦੀ ਵਰਤੋਂ ਸ਼ਾਮਲ ਹੈ। ਇਸ ਤੋਂ ਇਲਾਵਾ, ਥਰਮਲ ਪਾਵਰ ਪਲਾਂਟਾਂ ਤੋਂ ਉੱਡਦੀ ਸੁਆਹ ਨੂੰ ਹਾਈਵੇਅ ਨਿਰਮਾਣ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸ ਨਾਲ ਕੱਚੇ ਮਾਲ ਦੀ ਜ਼ਰੂਰਤ ਘਟਦੀ ਹੈ ਅਤੇ ਨਿਕਾਸ ਘਟਦਾ ਹੈ।

ਸ਼੍ਰੀ ਮਲਹੋਤਰਾ ਨੇ ਅੰਤ ਵਿੱਚ ਕਿਹਾ ਕਿ 2047 ਤੱਕ ਵਿਕਾਸ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਲਈ ਹੋਰ ਹਾਈਵੇਅ ਦਾ ਨਿਰਮਾਣ ਬਹੁਤ ਜ਼ਰੂਰੀ ਹੈ। ਹਾਈਵੇਅ ਵਿਕਾਸ ਵਿੱਚ ਨਿਵੇਸ਼ ਕੀਤਾ ਗਿਆ ਹਰ ਰੁਪਇਆ ਜੀਡੀਪੀ ਵਿੱਚ ਤਿੰਨ ਗੁਣਾ ਰਿਟਰਨ ਦਿੰਦਾ ਹੈ, ਵਿਸ਼ਾਲ ਰੋਜ਼ਗਾਰ ਦੇ ਮੌਕੇ ਖੋਲ੍ਹਦਾ ਹੈ ਅਤੇ ਮਾਲੀਆ ਪੈਦਾ ਕਰਨ ਲਈ ਕਈ ਚੈਨਲ ਖੋਲ੍ਹਦਾ ਹੈ ਤੇ ਸਰਕਾਰ ਸਿਰਫ਼ ਸੜਕਾਂ ਹੀ ਨਹੀਂ ਬਣਾ ਰਹੀ ਹੈ - ਇਹ ਇੱਕ ਖੁਸ਼ਹਾਲ, ਸ਼ਾਂਤੀਪੂਰਣ ਅਤੇ ਲਚਕੀਲੇ ਭਾਰਤ ਦੀ ਨੀਂਹ ਰੱਖ ਰਹੀ ਹੈ।

**********

ਐਸਆਰ/ਜੀਡੀਐਚ/ਐਸਜੇ/ਐਚਕੇ


(Release ID: 2146184)
Read this release in: English , Urdu , Hindi , Tamil