ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਜਯੰਤ ਚੌਧਰੀ ਨੇ ਨੀਲਾਂਬੁਰ ਸਥਿਤ ਅਮਲ ਕਾਲਜ ਆਫ਼ ਐਡਵਾਂਸਡ ਸਟੱਡੀਜ਼ ਵਿਖੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਉਦਘਾਟਨ ਕੀਤਾ; ਏਆਈ, ਮੈਡੀਕਲ ਕੋਡਿੰਗ, ਡਿਜੀਟਲ ਅਤੇ ਵਿੱਤੀ ਸਾਖਰਤਾ ਸਮੇਤ ਆਧੁਨਿਕ ਕੋਰਸਾਂ ਦੀ ਸ਼ੁਰੂਆਤ ਕੀਤੀ
ਉਨ੍ਹਾਂ ਨੇ ਜਨ ਸਿਕਸ਼ਣ ਸੰਸਥਾਨ (ਜੇਐੱਸਐੱਸ) ਦੇ ਲਾਭਪਾਤਰੀਆਂ ਨੂੰ 1,800 ਸਰਟੀਫਿਕੇਟ ਅਤੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਅਧੀਨ ਟ੍ਰੇਂਡ 300 ਲਾਭਪਾਤਰੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ
ਜਨ ਸਿਕਸ਼ਣ ਸੰਸਥਾਨ ਨਾ ਸਿਰਫ਼ ਸਕਿੱਲ ਡਿਵੈਲਪਮੈਂਟ ਸੈਂਟਰ ਹੀ ਨਹੀਂ ਸਗੋਂ ਭਾਈਚਾਰੇ ਦੇ ਲਈ ਉਮੀਦ ਦੀ ਕਿਰਨ ਵੀ ਹੈ: ਸ਼੍ਰੀ ਜਯੰਤ ਚੌਧਰੀ
Posted On:
17 JUL 2025 11:20PM by PIB Chandigarh
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਦੇ ਅਧੀਨ ਕੰਮ ਕਰ ਰਹੇ ਜਨ ਸਿਕਸ਼ਣ ਸੰਸਥਾਨ (ਜੇਐੱਸਐੱਸ) ਮਲੱਪੁਰਮ ਨੇ ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿੱਖਿਆ ਰਾਜ ਮੰਤਰੀ ਸ਼੍ਰੀ ਜਯੰਤ ਚੌਧਰੀ ਦੀ ਮੌਜੂਦਗੀ ਵਿੱਚ ਇੱਕ ਜੀਵੰਤ ਲਾਭਪਾਤਰੀ ਸੰਮੇਲਨ ਅਤੇ ਪ੍ਰਦਰਸ਼ਨੀ ਰਾਹੀਂ ਮੰਤਰਾਲੇ ਦੀ 10ਵੀਂ ਵਰ੍ਹੇਗੰਢ ਦਾ ਆਯੋਜਨ ਕੀਤਾ। ਇਸ ਸਮਾਗਮ ਵਿੱਚ ਸਮਾਵੇਸ਼ੀ, ਜ਼ਮੀਨੀ ਪੱਧਰ 'ਤੇ ਕੌਸ਼ਲ ਵਿਕਾਸ ਅਤੇ ਕਮਿਊਨਿਟੀ ਟ੍ਰਾਂਸਫੋਰਮੇਸ਼ਨ ਦੇ ਇੱਕ ਦਹਾਕੇ ਦਾ ਉਤਸਵ ਮਨਾਉਂਦੇ ਹੋਏ 50,000 ਤੋਂ ਵੱਧ ਵਿਅਕਤੀਆਂ ਨੂੰ ਇਨੋਵੇਟਿਵ, ਆਜੀਵਿਕਾ-ਕੇਂਦ੍ਰਿਤ ਟ੍ਰੇਨਿੰਗ ਪ੍ਰੋਗਰਾਮਾਂ ਰਾਹੀਂ ਲਾਭਵੰਦ ਕੀਤਾ ਗਿਆ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ, ਸ਼੍ਰੀ ਜਯੰਤ ਚੌਧਰੀ ਨੇ ਜੇਐੱਸਐੱਸ ਮਲੱਪੁਰਮ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਕਮਿਊਨਿਟੀ-ਅਧਾਰਿਤ ਸਸ਼ਕਤੀਕਰਣ ਦਾ ਇੱਕ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਸਮੌਲ, ਨੈਨੋ, ਮਾਈਕ੍ਰੋ ਅਤੇ ਗ੍ਰਾਮੀਣ ਉੱਦਮਾਂ ਨੂੰ ਭਾਰਤ ਦੇ ਆਰਥਿਕ ਵਿਕਾਸ ਦੀ ਪ੍ਰਰੇਕ ਸ਼ਕਤੀ ਵਜੋਂ ਦੇਖਿਆ ਹੈ। ਇਸ ਦ੍ਰਿਸ਼ਟੀਕੋਣ ਦਾ ਪਰਿਵਰਤਨਕਾਰੀ ਪ੍ਰਭਾਵ ਇਸ ਗੱਲ ਵਿੱਚੋਂ ਸਾਫ਼ ਹੈ ਕਿ ਅਸੀਂ ਦੇਸ਼ ਦੇ ਕੁਝ ਸਭ ਤੋਂ ਦੂਰ-ਦੁਰਾਡੇ ਖੇਤਰਾਂ ਦੇ ਕਾਰੀਗਰਾਂ ਅਤੇ ਭਾਈਚਾਰਿਆਂ ਨੂੰ ਸਸ਼ਕਤ ਬਣਾ ਰਹੇ ਹਾਂ। ਜਨ ਸਿਕਸ਼ਣ ਸੰਸਥਾਨ ਯੋਜਨਾ ਦਾ ਮੂਲ ਦਰਸ਼ਨ ਜ਼ਮੀਨੀ ਪੱਧਰ ਦੀਆਂ ਹਕੀਕਤਾਂ ਦਾ ਸਮਾਧਾਨ ਕੱਢਣਾ ਅਤੇ ਸਥਾਨਕ ਕਮਿਊਨਿਟੀਆਂ ਦੀ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ।

ਉਨ੍ਹਾਂ ਨੇ ਕਿਹਾ ਕਿ ਜੇਐੱਸਐੱਸ ਮਲੱਪੁਰਮ ਇਸ ਦ੍ਰਿਸ਼ਟੀਕੋਣ ਦਾ ਇੱਕ ਚਮਕਦਾ ਹੋਇਆ ਉਦਾਹਰਣ ਹੈ। ਭਾਵੇਂ ਇਹ ਕਬਾਇਲੀ ਬਸਤੀਆਂ ਤੱਕ ਪਹੁੰਚਣਾ ਹੋਵੇ ਜਾਂ ਦਿਵਯਾਂਗ ਨਾਗਰਿਕਾਂ ਦਾ ਸਮਰਥਨ ਕਰਨਾ ਹੋਵੇ, ਇਹ ਮਾਣ, ਸਮਾਵੇਸ਼ ਅਤੇ ਸਥਿਰਤਾ ਦਾ ਪ੍ਰਤੀਕ ਹੈ। ਇਹ ਸਿਰਫ਼ ਸਕਿੱਲ ਡਿਵੈਲਪਮੈਂਟ ਸੈਂਟਰ ਨਹੀਂ ਹੈ - ਇਹ ਉਮੀਦ ਦੇ ਕੇਂਦਰ ਹਨ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਅਸੀਂ ਵਿਕਸਿਤ ਭਾਰਤ 2047 ਵੱਲ ਵਧ ਰਹੇ ਹਾਂ, ਜੇਐੱਸਐੱਸ ਮਲੱਪੁਰਮ ਜਿਹੇ ਮਾਡਲ ਸਾਨੂੰ ਭਾਈਚਾਰਾ-ਅਧਾਰਿਤ ਪਰਿਵਰਤਨ ਦੀ ਅਸਲ ਸ਼ਕਤੀ ਦਿਖਾਉਂਦੇ ਹਨ।

2006 ਵਿੱਚ ਆਪਣੀ ਸਥਾਪਨਾ ਤੋਂ ਬਾਅਦ ਤੋਂ, ਜੇਐੱਸਐੱਸ ਮਲੱਪੁਰਮ ਨੇ ਖੇਤਰ ਦੀਆਂ ਜ਼ੂਰਰਤਾ ਦੇ ਅਨੁਸਾਰ ਪਹਿਲਕਦਮੀਆਂ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਵਿਦਿਆ (VIDYA) ਪਹਿਲਕਦਮੀ ਨੇ ਕਬਾਇਲੀ ਆਬਾਦੀ ਵਿੱਚ ਸਾਖਰਤਾ ਵਧਾਉਣ ਲਈ ਇੱਕ ਵਿਸ਼ੇਸ਼ ਤੌਰ 'ਤੇ ਡਿਜਾਇਨ ਕੀਤੇ ਗਏ ਸੰਵਾਦ ਕਰਨ ਵਾਲਾ ਪੈੱਨ, ਫੂਡ ਪ੍ਰੋਸੈੱਸਿੰਗ ਟ੍ਰੇਨਿੰਗ ਅਤੇ ਚਸ਼ਮੇ ਅਤੇ ਟਾਰਚ ਦੀ ਵੰਡ ਜਿਹੀਆਂ ਸਿਹਤ ਸਹਾਇਤਾ ਪ੍ਰਦਾਨ ਕੀਤੀਆਂ। ਉਲਾਸਮ- ਜੌਬ ਵਿਦ ਪਲੈਜ਼ਰ ਨੇ ਵਿਧਵਾਵਾਂ, 40 ਸਾਲ ਤੋਂ ਵੱਧ ਉਮਰ ਦੀਆਂ ਅਣਵਿਆਹੀਆਂ ਮਹਿਲਾਵਾਂ ਅਤੇ ਤਲਾਕਸ਼ੁਦਾ ਮਹਿਲਾਵਾਂ ਨੂੰ ਪੰਜ ਦਿਨ ਕੰਮ ਦੇ ਨਾਲ ਯੋਗਾ ਅਤੇ ਸਿਹਤ ਲਈ ਇੱਕ ਸਮਰਪਿਤ ਦਿਨ ਜੋੜ ਕੇ ਸਾਰਥਕ ਰੋਜ਼ਗਾਰ ਅਤੇ ਭਾਵਨਾਤਮਕ ਸਹਾਰਾ ਪ੍ਰਦਾਨ ਕੀਤਾ ਹੈ। ਸਪਰਸ਼ਮ (SPARSHAM), ਵਿਸ਼ੇਸ਼ ਤੌਰ ‘ਤੇ ਸਮਰੱਥ ਵਿਅਕਤੀਆਂ ਲਈ ਇੱਕ ਟ੍ਰੇਨਿੰਗ ਅਤੇ ਉੱਦਮੀ ਪਹਿਲ, ਨੇ ਇੱਕ ਸਵੈ-ਸੰਚਾਲਿਤ ਉਤਪਾਦਨ ਇਕਾਈ ਦੇ ਗਠਨ ਦਾ ਰਾਹ ਪੱਧਰਾ ਕੀਤਾ ਹੈ ਜੋ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਪਲਬਧ ਮਾਰਕਿਟ ਕਨੈਕਟਿਵਿਟੀ ਨਾਲ ਲਾਭਵੰਦ ਹੋ ਰਹੀ ਹੈ।

ਜੇਐੱਸਐੱਸ ਮਲੱਪੁਰਮ ਦੀ ਸਮਰਥਾ ਇਸਦੇ ਕਨਵਰਜੈਂਸ ਮਾਡਲ ਵਿੱਚ ਹੈ - ਸਥਾਨਕ ਸਰਕਾਰਾਂ, ਸੀਐੱਸਆਰ ਭਾਗੀਦਾਰਾਂ, ਨਾਬਾਰਡ, ਅਕਾਦਮਿਕ ਸੰਸਥਾਵਾਂ ਅਤੇ ਸਿਵਿਲ ਸੁਸਾਇਟੀ ਨਾਲ ਮਿਲ ਕੇ ਕੰਮ ਕਰਨਾ ਤਾਂ ਜੋ ਸਥਾਈ ਪ੍ਰਭਾਵ ਪੈਦਾ ਕੀਤਾ ਜਾ ਸਕੇ। ਇਸ ਸੰਸਥਾਨ ਨੇ ਡੀਡੀਯੂਜੀਕੇਵਾਈ, ਐੱਨਯੂਐੱਲਐੱਮ,ਪੀਐੱਮਕੇਵੀਵਾਈ (DDUGKY, NULM, PMKVY), ਨਈ ਮੰਜ਼ਿਲ, ਨਈ ਰੋਸ਼ਨੀ (Nai Manzil, Nai Roshni), ਆਦਿ ਸਮੇਤ ਕਈ ਰਾਸ਼ਟਰੀ ਪਹਿਲਕਦਮੀਆਂ ਲਈ ਇੱਕ ਪ੍ਰਮੁੱਖ ਟ੍ਰੇਨਿੰਗ ਭਾਗੀਦਾਰੀ ਵਜੋਂ ਕੰਮ ਕੀਤਾ ਹੈ। ਸਾਲ 2021 ਤੋਂ, ਇਹ ਨਾਬਾਰਡ ਕੇਰਲ ਨਾਲ ਸਾਂਝੇਦਾਰੀ ਵਿੱਚ ਇੱਕ ਏਕੀਕ੍ਰਿਤ ਕਬਾਇਲੀ ਵਿਕਾਸ ਪ੍ਰੋਗਰਾਮ ਲਾਗੂ ਕਰ ਰਿਹਾ ਹੈ, ਜਿਸ ਨਾਲ 400 ਪਰਿਵਾਰਾਂ ਨੂੰ ਲਾਭ ਹੋਇਆ ਹੈ। ਹੁਣ ਇਸ ਦੀ ਯੋਜਨਾ ਆਉਣ ਵਾਲੇ ਸਾਲ ਵਿੱਚ ਇੱਕ ਏਕੀਕ੍ਰਿਤ ਤੱਟਵਰਤੀ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕਰਕੇ ਇਸ ਮਾਡਲ ਦਾ ਵਿਸਤਾਰ ਕਰਨ ਦਾ ਹੈ।

ਇਸ ਕੇਂਦਰ ਦੀ ਜ਼ਿਕਰਯੋਗ ਯਾਤਰਾ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ਲਾਘਾ ਕੀਤੀ ਗਈ ਹੈ। ਇਸ ਨੂੰ 2014 ਵਿੱਚ ਭਾਰਤ ਦੇ ਰਾਸ਼ਟਰਪਤੀ ਦੁਆਰਾ ਸਾਕਸ਼ਰ ਭਾਰਤ ਪੁਰਸਕਾਰ, 2016 ਵਿੱਚ ਯੂਨੇਸਕੋ ਕਨਫਿਊਸ਼ਸ ਲਿਟਰੇਸੀ ਅਵਾਰਡ ਅਤੇ 2017 ਵਿੱਚ ਟੈਗੋਰ ਲਿਟਰੇਸੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। 2021-22 ਲਈ ਮੰਤਰਾਲੇ ਦੀ ਗ੍ਰੇਡਿੰਗ ਵਿੱਚ, ਜੇਐੱਸਐੱਸ ਮਲੱਪੁਰਮ ਨੇ 98 ਪ੍ਰਤੀਸ਼ਤ ਅੰਕ ਹਾਸਲ ਕੀਤੇ, ਜੋ ਦੇਸ਼ ਵਿੱਚ ਸਰਵੋਉਚ ਅੰਕਾਂ ਵਿੱਚੋਂ ਇੱਕ ਹੈ। ਸਕਿੱਲ ਇੰਡੀਆ ਡਿਜੀਟਲ ਹੱਬ (ਐੱਸਆਈਡੀਐੱਚ) ਦੇ ਪੂਰੇ ਤੌਰ ‘ਤੇ ਸ਼ਾਮਲ ਭਾਗੀਦਾਰੀ ਵਜੋਂ, ਇਹ ਸੰਸਥਾਨ ਗ੍ਰਾਮੀਣ ਕੌਸ਼ਲ ਵਿਕਾਸ ਵਿੱਚ ਡਿਜੀਟਲ ਏਕੀਕਰਣ ਅਤੇ ਪਾਰਦਰਸ਼ਿਤਾ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ, ਜਿਸ ਵਿੱਚ ਰੀਅਲ-ਟਾਈਮ ਨਿਗਰਾਨੀ ਅਤੇ ਅਧਾਰ-ਅਧਾਰਿਤ ਮੌਜ਼ੂਦ ਪ੍ਰਣਾਲੀ ਸ਼ਾਮਲ ਹੈ।
ਇਸ ਸਮਾਗਮ ਵਿੱਚ ਜੇਐੱਸਐੱਸ ਲਾਭਪਾਤਰੀਆਂ ਨੂੰ 1,800 ਸਰਟੀਫਿਕੇਟ ਅਤੇ ਪੀਐੱਮ ਵਿਸ਼ਵਕਰਮਾ ਯੋਜਨਾ ਅਧੀਨ ਟ੍ਰੇਂਡ ਲਾਭਪਾਤਰੀਆਂ ਨੂੰ 300 ਸਰਟੀਫਿਕੇਟ ਵੰਡੇ ਗਏ। ਡਿਜੀਟਲ ਪਾੜੇ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲਕਦਮੀ ਵਜੋਂ, ਇਸ ਸਮਾਗਮ ਵਿੱਚ ਨੈਸਕੌਮ ਦੇ ਸਹਿਯੋਗ ਨਾਲ ਗ੍ਰਾਮੀਣ ਲਾਭਪਾਤਰੀਆਂ ਲਈ ਇੱਕ ਏਆਈ ਲਿਟਰੇਸੀ ਮਾਡਿਊਲ ਦੀ ਸ਼ੁਰੂਆਤ ਕੀਤੀ ਗਈ।
ਇਸ ਤੋਂ ਪਹਿਲਾਂ, ਸ਼੍ਰੀ ਚੌਧਰੀ ਨੇ ਨੀਲਾਂਬਰ ਸਥਿਤ ਅਮਲ ਕਾਲਜ ਆਫ ਐਡਵਾਂਸ ਸਟਡੀਜ਼ ਵਿੱਚ ਘੱਟ ਗਿਣਤੀ ਮਾਮਲੇ ਮੰਤਰਾਲੇ ਦੁਆਰਾ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਯਕ੍ਰਮ (ਪੀਐੱਮਜੇਵੀਕੇ) ਦੇ ਅਧੀਨ ਸਥਾਪਿਤ ਕੌਸ਼ਲ ਵਿਕਾਸ ਕੇਂਦਰ ਦਾ ਉਦਘਾਟਨ ਕੀਤਾ। ਮਾਣਯੋਗ ਮੰਤਰੀ ਨੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਕੁਝ ਨਵੇਂ ਕੋਰਸਾਂ, ਜਿਨ੍ਹਾਂ ਵਿੱਚ ਏਆਈ, ਮੈਡੀਕਲ ਕੋਡਿੰਗ, ਡਿਜੀਟਲ ਅਤੇ ਵਿੱਤੀ ਸਾਖਰਤਾ ਸ਼ਾਮਲ ਹੈ, ਦੀ ਵੀ ਸ਼ੁਰੂਆਤ ਕੀਤੀ।
7.92 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਇਹ ਕੇਂਦਰ ਇੱਕ ਅਤਿਆਧੁਨਿਕ ਸੁਵਿੱਧਾ ਹੈ, ਜਿਸ ਨੂੰ ਘੱਟ ਗਿਣਤੀ ਬਹੁਲ ਖੇਤਰਾਂ ਵਿੱਚ ਰੋਜ਼ਗਾਰ-ਮੁਖੀ ਐਜ਼ੂਕੇਸ਼ਨ ਲਈ ਵਿਸ਼ਵ ਪੱਧਰੀ ਟ੍ਰੇਨਿੰਗ ਇਨਫ੍ਰਾਸਟ੍ਰਕਚਰ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।
ਸਮਰਪਿਤ ਪ੍ਰਯੋਗਸ਼ਾਲਾਵਾਂ, ਸੈਮੀਨਾਰ ਹਾਲਾਂ ਅਤੇ ਇਨੋਵੇਸ਼ਨ ਕੇਂਦਰਾਂ ਦੇ ਨਾਲ, ਇਹ ਕੇਂਦਰ ਖੇਤਰੀ ਅਸਮਾਨਤਾਵਾਂ ਨੂੰ ਖਤਮ ਕਰਨ ਅਤੇ ਨੌਜਵਾਨਾਂ - ਖਾਸ ਕਰਕੇ ਮਹਿਲਾਵਾਂ ਅਤੇ ਵੰਚਿਤ ਵਰਗਾਂ - ਨੂੰ ਆਧੁਨਿਕ ਕਾਰਜਬਲ ਵਿੱਚ ਸਫਲ ਹੋਣ ਲਈ ਜ਼ਰੂਰੀ ਕੌਸ਼ਲ ਨਾਲ ਲੈਸ ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਮਾਣਯੋਗ ਮੰਤਰੀ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਐਜੂਕੇਸ਼ਨ ਅਤੇ ਰੋਜ਼ਗਾਰਯੋਗਤਾ ਦਰਮਿਆਨ ਤਾਲਮੇਲ ਦਾ ਇੱਕ ਆਦਰਸ਼ ਮਾਡਲ ਵਜੋਂ ਦੱਸਿਆ, ਜੋ ਸਮਾਵੇਸ਼ੀ ਵਿਕਾਸ ਅਤੇ ਵਿਕਸਿਤ ਭਾਰਤ@2047 ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ।
***
ਮਨੀਸ਼ ਗੌਤਮ/ਸ਼ਾਹਵਾਜ਼ ਹਸੀਬੀ
(Release ID: 2145845)