ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਵੱਛ ਸਰਵੇਕਸ਼ਣ 2024-25 ਸਭ ਤੋਂ ਸਵੱਛ ਪ੍ਰਮੁੱਖ ਸ਼ਹਿਰਾਂ ਵਿੱਚ ਟੌਪ ਸਥਾਨ ਪ੍ਰਾਪਤ ਕਰਨ ਵਿੱਚ ਅਹਿਮਦਾਬਾਦ ਦੇ ਲੋਕਾਂ ਦੇ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਵਧਾਈ ਦਿੱਤੀ
ਅਹਿਮਦਾਬਾਦ ਦੇ ਲੋਕਾਂ ਲਈ ਇਹ ਮਾਣ ਦਾ ਪਲ ਹੈ
ਇਹ ਪੁਰਸਕਾਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਵੱਛਤਾ ਅਭਿਯਾਨ ਦੇ ਵਿਜ਼ਨ ਦੀ ਸਫਲਤਾ ਦਾ ਨਤੀਜਾ ਹੈ
ਇਹ ਉਪਲਬਧੀ ਸਵੱਛਤਾ ਦੇ ਸਭਿਆਚਾਰ ਨੂੰ ਨਵੇਂ ਆਯਾਮ ਦੇਣ ਅਤੇ ਇਸ ਖੇਤਰ ਵਿੱਚ ਨਵੀਂ ਉੱਚਾਈਆਂ ਹਾਸਲ ਕਰਨ ਦਾ ਅਧਾਰ ਬਣੇਗੀ
प्रविष्टि तिथि:
17 JUL 2025 10:15PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰੀ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਵੱਛ ਸਰਵੇਕਸ਼ਣ 2024-25 ਵਿੱਚ ਅਹਿਮਦਾਬਾਦ ਨੂੰ ਟੌਪ ਸਥਾਨ ਦਿੱਤਾ ਹੈ। ਭਾਰਤ ਦੇ ਸਭ ਤੋਂ ਸਵੱਛ ਪ੍ਰਮੁੱਖ ਸ਼ਹਿਰਾਂ ਵਿੱਚ ਟੌਪ ਸਥਾਨ ਹਾਸਲ ਕਰਨ ਵਿੱਚ ਅਹਿਮਦਾਬਾਦ ਦੇ ਲੋਕਾਂ ਦੇ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਵਧਾਈ ਦਿੱਤੀ।
ਐਕਸ ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰੀ ਮੰਤਰੀ ਨੇ ਕਿਹਾ ਕਿ ਇਹ ਮਾਣ ਦਾ ਪਲ ਹੈ ਕਿ ਅਹਿਮਦਾਬਾਦ ਸ਼ਹਿਰ ਨੇ ਸਵੱਛ ਸਰਵੇਕਸ਼ਣ 2024-25 ਵਿੱਚ ਭਾਰਕ ਦੇ ਸਭ ਤੋਂ ਸਵੱਛ ਪ੍ਰਮੁੱਖ ਸ਼ਹਿਰਾਂ ਦੀ ਲਿਸਟ ਵਿੱਚ ਟੌਪ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਨਮਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਵੱਛਤਾ ਅਭਿਯਾਨ ਦੇ ਵਿਜ਼ਨ ਦੀ ਸਫਲਤਾ ਦਾ ਨਤੀਜਾ ਹੈ, ਜੋ ਸਵੱਛਤਾ ਨੂੰ ਜਨ ਸਿਹਤ ਦੀ ਕੁੰਜੀ ਮੰਨਦੇ ਹਨ ਅਤੇ ਇਸ ਵਿਸ਼ੇ ਦੇ ਪ੍ਰਤੀ ਲੋਕਾਂ ਦੀ ਸਾਂਝੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ। ਆਓ, ਇਸ ਉਪਲਬਧੀ ਨੂੰ ਸਵੱਛਤਾ ਦੇ ਸੱਭਿਆਚਾਰ ਨੂੰ ਨਵੇਂ ਆਯਾਮ ਦੇਣ ਅਤੇ ਇਸ ਖੇਤਰ ਵਿੱਚ ਨਵੀਆਂ ਉੱਚਾਈਆਂ ਹਾਸਲ ਕਰਨ ਦਾ ਅਧਾਰ ਬਣਾਈਏ। ਉਨ੍ਹਾਂ ਨੇ ਅਹਿਮਦਾਬਾਦ ਦੀ ਜਨਤਾ ਅਤੇ ਸਾਰੇ ਸਫਾਈ ਕਰਮਚਾਰੀਆਂ ਨੂੰ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਹਾਰਦਿਕ ਵਧਾਈਆਂ ਦਿੱਤੀਆਂ ।
****
ਆਰਕੇ/ਵੀਵੀ/ਪੀਐੱਸ/ਪੀਆਰ
(रिलीज़ आईडी: 2145815)
आगंतुक पटल : 22