ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ
azadi ka amrit mahotsav

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਹਰਿਆਣਾ ਦੇ ਪਾਣੀਪਤ ਸ਼ਹਿਰ ਵਿੱਚ ਇੱਕ ਖੜੀ ਰੇਲਗੱਡੀ ਦੇ ਖਾਲੀ ਡੱਬੇ ਵਿੱਚ ਇੱਕ ਮਹਿਲਾ ਨਾਲ ਹੋਏ ਕਥਿਤ ਸਮੂਹਿਕ ਬਲਾਤਕਾਰ ਦਾ ਖੁਦ ਨੋਟਿਸ ਲਿਆ


ਰੇਲਵੇ ਬੋਰਡ ਦੇ ਚੇਅਰਮੈਨ, ਰੇਲਵੇ ਮੰਤਰਾਲੇ ਅਤੇ ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਨੂੰ ਇੱਕ ਨੋਟਿਸ ਜਾਰੀ ਕਰਕੇ 2 ਹਫ਼ਤਿਆਂ ਅੰਦਰ ਇਸ ਮਾਮਲੇ 'ਤੇ ਇੱਕ ਵਿਸਤ੍ਰਿਤ ਰਿਪੋਰਟ ਮੰਗੀ ਗਈ

ਰਿਪੋਰਟ ਵਿੱਚ ਪੀੜਤ ਦੀ ਸਿਹਤ ਸਥਿਤੀ ਅਤੇ ਅਧਿਕਾਰੀਆਂ ਵੱਲੋਂ ਉਸ ਨੂੰ ਦਿੱਤੇ ਗਏ ਮੁਆਵਜ਼ੇ (ਜੇਕਰ ਕੋਈ ਹੈ) ਦਾ ਵੇਰਵਾ ਮੰਗਿਆ ਗਿਆ ਹੈ

Posted On: 17 JUL 2025 3:53PM by PIB Chandigarh

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਨੇ ਇੱਕ ਮੀਡੀਆ ਰਿਪੋਰਟ ਦਾ ਖੁਦ ਨੋਟਿਸ ਲਿਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 24 ਜੂਨ, 2025 ਨੂੰ ਹਰਿਆਣਾ ਦੇ ਪਾਣੀਪਤ ਸ਼ਹਿਰ ਵਿੱਚ ਇੱਕ ਮਹਿਲਾ ਨਾਲ ਇੱਕ ਖੜੀ ਰੇਲਗੱਡੀ ਦੇ ਖਾਲੀ ਡੱਬੇ ਵਿੱਚ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ ਗਿਆ ਅਤੇ ਬਾਅਦ ਵਿੱਚ ਦੋਸ਼ੀਆਂ ਵੱਲੋਂ ਉਸ ਨੂੰ ਰੇਲਵੇ ਟ੍ਰੈਕ 'ਤੇ ਸੁੱਟ ਦਿੱਤਾ ਗਿਆ, ਜਿੱਥੇ ਇੱਕ ਰੇਲਗੱਡੀ ਉਸ ਦੇ ਪੈਰ ਦੇ ਉੱਪਰੋਂ ਲੰਘ ਗਈ। ਪੁਲਿਸ ਨੂੰ 26 ਜੂਨ, 2025 ਦੀ ਰਾਤ ਨੂੰ ਸੋਨੀਪਤ ਵਿੱਚ ਹਿੰਦੂ ਕਾਲਜ ਨੇੜੇ ਰੇਲਵੇ ਟ੍ਰੈਕ 'ਤੇ ਪੀੜਤ ਮਹਿਲਾ ਮਿਲੀ। ਉਦੋਂ ਤੋਂ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਕਮਿਸ਼ਨ ਦਾ ਮੰਨਣਾ ਹੈ ਕਿ ਜੇਕਰ ਰਿਪੋਰਟ ਸੱਚ ਹੈ, ਤਾਂ ਇਸ ਦਾ ਵਿਸ਼ਾ ਵਸਤੂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਗੰਭੀਰ ਮੁੱਦਾ ਉਠਾਉਂਦਾ ਹੈ। ਇਸ ਲਈ ਕਮਿਸ਼ਨ ਨੇ ਰੇਲਵੇ ਬੋਰਡ ਦੇ ਚੇਅਰਮੈਨ, ਰੇਲਵੇ ਮੰਤਰਾਲੇ ਅਤੇ ਪੁਲਿਸ ਡਾਇਰੈਕਟਰ ਜਨਰਲ, ਹਰਿਆਣਾ ਨੂੰ ਇੱਕ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਦੇ ਅੰਦਰ ਇਸ ਮਾਮਲੇ 'ਤੇ ਵਿਸਤ੍ਰਿਤ ਰਿਪੋਰਟ ਮੰਗੀ ਹੈ। ਰਿਪੋਰਟ ਵਿੱਚ ਪੀੜਤ ਦੀ ਸਿਹਤ ਸਥਿਤੀ ਅਤੇ ਅਧਿਕਾਰੀਆਂ ਦੁਆਰਾ ਉਸ ਨੂੰ ਪ੍ਰਦਾਨ ਕੀਤੇ ਗਏ ਮੁਆਵਜ਼ੇ (ਜੇਕਰ ਕੋਈ ਹੈ) ਦੇ ਵੇਰਵੇ ਸ਼ਾਮਲ ਕਰਨ ਦੀ ਜ਼ਰੂਰਤ ਹੈ।

8 ਜੁਲਾਈ, 2025 ਨੂੰ ਪ੍ਰਕਾਸ਼ਿਤ ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, ਮਹਿਲਾ ਦੇ ਪਤੀ ਨੇ 26 ਜੂਨ, 2025 ਨੂੰ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਦੀ ਪਤਨੀ 24 ਜੂਨ, 2025 ਨੂੰ ਘਰੇਲੂ ਝਗੜੇ ਤੋਂ ਬਾਅਦ ਲਾਪਤਾ ਹੋਈ ਸੀ। ਪੁਲਿਸ ਨੇ ਸ਼ਿਕਾਇਤ ਦੇ ਅਧਾਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਪੀੜਤਾ ਨੂੰ ਰੇਲਵੇ ਟ੍ਰੇਕ 'ਤੇ ਪਾਇਆ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਪੀੜਤ ਮਹਿਲਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਹ ਲਗਭਗ ਇੱਕ ਮਹੀਨਾ ਪਹਿਲਾਂ ਆਪਣੇ ਤਿੰਨ ਸਾਲ ਦੇ ਪੁੱਤਰ ਦੀ ਮੌਤ ਤੋਂ ਬਾਅਦ ਡਿਪਰੈਸ਼ਨ ਨਾਲ ਪੀੜਤ ਸੀ ਅਤੇ 24 ਜੂਨ, 2025 ਨੂੰ ਆਪਣੇ ਪਤੀ ਨਾਲ ਝਗੜੇ ਤੋਂ ਬਾਅਦ ਘਰੋਂ ਚਲੀ ਗਈ ਸੀ। ਕਥਿਤ ਤੌਰ 'ਤੇ ਉਹ ਪਾਣੀਪਤ ਰੇਲਵੇ ਸਟੇਸ਼ਨ 'ਤੇ ਬੈਠੀ ਸੀ ਜਦੋਂ ਇੱਕ ਆਦਮੀ ਉਸ ਕੋਲ ਆਇਆ ਅਤੇ ਉਸ ਨੂੰ ਇੱਕ ਸਟੇਸ਼ਨਰੀ ਟ੍ਰੇਨ ਦੇ ਖਾਲੀ ਡੱਬੇ ਵਿੱਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਬਾਅਦ ਵਿੱਚ ਦੋ ਹੋਰ ਆਦਮੀ ਵੀ ਇਸ ਅਪਰਾਧ ਵਿੱਚ ਸ਼ਾਮਲ ਹੋ ਗਏ ਅਤੇ ਮਹਿਲਾ ਦਾ ਜਿਨਸੀ ਸ਼ੋਸ਼ਣ ਕੀਤਾ। ਫਿਰ ਦੋਸ਼ੀ ਪੀੜਤਾ ਨੂੰ ਸੋਨੀਪਤ ਲੈ ਗਿਆ ਅਤੇ ਉਸ ਨੂੰ ਰੇਲਵੇ ਟ੍ਰੈਕਸ 'ਤੇ ਸੁੱਟ ਦਿੱਤਾ, ਜਿੱਥੇ ਇੱਕ ਟ੍ਰੇਨ ਉਸ ਦੇ ਪੈਰ ਦੇ ਉਪੱਰੋਂ ਲੰਘ ਗਈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

 

*********

ਐੱਨਐਸਕੇ 


(Release ID: 2145708) Visitor Counter : 2