ਘੱਟ ਗਿਣਤੀ ਮਾਮਲੇ ਮੰਤਰਾਲਾ
ਕੇਂਦਰੀ ਘੱਟ ਗਿਣਤੀ ਮਾਮਲੇ ਰਾਜ ਮੰਤਰੀ ਸ਼੍ਰੀ ਜੌਰਜ ਕੁਰੀਅਨ ਨੇ ਕੇਰਲ ਦੇ ਆਈਆਈਆਈਟੀ ਕੋਟਾਯਮ ਵਿਖੇ ਪ੍ਰਧਾਨ ਮੰਤਰੀ ਵਿਕਾਸ ਯੋਜਨਾ ਅਧੀਨ ਸਕਿੱਲ ਟ੍ਰੇਨਿੰਗ ਅਤੇ ਮਹਿਲਾ ਉੱਦਮਤਾ ਵਿਕਾਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ
ਘੱਟ ਗਿਣਤੀ ਮਾਮਲੇ ਮੰਤਰਾਲੇ ਅਤੇ ਆਈਆਈਆਈਟੀ, ਕੋਟਾਯਮ ਦਰਮਿਆਨ ਘੱਟ ਗਿਣਤੀ ਭਾਈਚਾਰਿਆਂ ਦੇ 450 ਉਮੀਦਵਾਰਾਂ ਨੂੰ ਟ੍ਰੇਨਿੰਗ ਦੇਣ ਲਈ ਸਹਿਮਤੀ ਪੱਤਰ (MoU) 'ਤੇ ਹਸਤਾਖਰ ਕੀਤੇ ਗਏ
Posted On:
17 JUL 2025 6:00PM by PIB Chandigarh
ਆਈਆਈਆਈਟੀ ਕੋਟਾਯਮ ਵਿਖੇ ਪ੍ਰੋਜੈਕਟ ਲਾਗੂ ਕਰਨ ਨਾਲ ਕੇਰਲ ਦੇ ਘੱਟ ਗਿਣਤੀ ਭਾਈਚਾਰਿਆਂ ਵਿੱਚ ਸਮਰੱਥਾ ਨਿਰਮਾਣ ਅਤੇ ਕੌਸ਼ਲ ਵਿਕਾਸ ਵਿੱਚ ਵਾਧਾ ਹੋਵੇਗਾ
ਕੇਂਦਰੀ ਘੱਟ ਗਿਣਤੀ ਮਾਮਲੇ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸ਼੍ਰੀ ਜੌਰਜ ਕੁਰੀਅਨ ਨੇ ਅੱਜ ਕੋਟਾਯਮ ਦੇ ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ (ਆਈਆਈਆਈਟੀ) ਵਿਖੇ ਪ੍ਰਧਾਨ ਮੰਤਰੀ ਵਿਰਾਸਤ ਸੰਵਰਧਨ (ਪੀਐੱਮ ਵਿਕਾਸ) ਯੋਜਨਾ ਦੇ ਤਹਿਤ ਸਕਿੱਲ ਟ੍ਰੇਨਿੰਗ ਅਤੇ ਮਹਿਲਾ ਉੱਦਮਤਾ ਵਿਕਾਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਪੀਐੱਮ ਵਿਕਾਸ ਘੱਟ ਗਿਣਤੀ ਮਾਮਲੇ ਮੰਤਰਾਲੇ ਦੀ ਇੱਕ ਕੌਸ਼ਲ ਪਹਿਲ ਹੈ ਜੋ ਦੇਸ਼ ਭਰ ਦੇ ਘੱਟ ਗਿਣਤੀਆਂ ਅਤੇ ਕਾਰੀਗਰਾਂ ਦੇ ਕੌਸ਼ਲ, ਉੱਦਮਤਾ ਅਤੇ ਲੀਡਰਸ਼ਿਪ ਟ੍ਰੇਨਿੰਗਸ ਦੀਆਂ ਜ਼ਰੂਰਤਾਂ 'ਤੇ ਕੇਂਦ੍ਰਿਤ ਹੈ।

ਸਕਿੱਲ ਟ੍ਰੇਨਿੰਗ ਲਾਂਚ ਸਮਾਰੋਹ ਵਿੱਚ ਘੱਟ ਗਿਣਤੀ ਮਾਮਲੇ ਸਕੱਤਰ ਡਾ. ਚੰਦਰਸ਼ੇਖਰ ਕੁਮਾਰ, ਡਾਇਰੈਕਟਰ, ਆਈਆਈਆਈਟੀ ਕੋਟਾਯਮ ਪ੍ਰੋਫੈਸਰ ਡਾ. ਪ੍ਰਸਾਦ ਕ੍ਰਿਸ਼ਨਾ, ਘੱਟ ਗਿਣਤੀ ਮਾਮਲੇ ਮੰਤਰਾਲੇ ਅਤੇ ਆਈਆਈਆਈਟੀ ਕੋਟਾਯਮ ਦੇ ਅਧਿਕਾਰੀ, ਫੈਕਲਟੀ ਮੈਂਬਰ, ਵਿਦਿਆਰਥੀ ਅਤੇ ਪੀਐੱਮ ਵਿਕਾਸ ਯੋਜਨਾ ਦੇ ਇਛੁਕ ਮੌਜੂਦ ਸਨ।

ਇਸ ਸਮਾਗਮ ਵਿੱਚ, ਘੱਟ ਗਿਣਤੀ ਮਾਮਲੇ ਮੰਤਰਾਲੇ ਅਤੇ ਆਈਆਈਆਈਟੀ, ਕੋਟਾਯਮ ਦਰਮਿਆਨ ਆਈਆਈਆਈਟੀ ਕੋਟਾਯਮ ਵਿਖੇ ਘੱਟ ਗਿਣਤੀ ਭਾਈਚਾਰਿਆਂ ਦੇ 450 ਉਮੀਦਵਾਰਾਂ ਨੂੰ ਟ੍ਰੇਨਿੰਗ ਦੇਣ ਲਈ ਇੱਕ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਗਏ। ਇਸ ਦੇ ਤਹਿਤ, 150 ਨੌਜਵਾਨਾਂ ਨੂੰ ਇੰਟਰਨੈੱਟ ਆਫ਼ ਥਿੰਗਜ਼ ਵਿੱਚ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ 300 ਮਹਿਲਾ ਸਿਖਿਆਰਥੀਆਂ ਨੂੰ ਲੀਡਰਸ਼ਿਪ ਅਤੇ ਉੱਦਮਤਾ ਵਿਕਾਸ ਵਿੱਚ ਟ੍ਰੇਨਿੰਗ ਦਿੱਤੀ ਜਾਵੇਗੀ। ਟ੍ਰੇਨਿੰਗ ਦੇ ਖਰਚੇ ਘੱਟ ਗਿਣਤੀ ਮਾਮਲੇ ਮੰਤਰਾਲੇ ਦੁਆਰਾ ਸਹਿਣ ਕੀਤੇ ਜਾਣਗੇ, ਜਦਕਿ ਆਈਆਈਆਈਟੀ ਕੋਟਾਯਮ ਪ੍ਰੋਜੈਕਟ ਨੂੰ ਲਾਗੂ ਕਰਨ ਦੀ ਅਗਵਾਈ ਕਰੇਗਾ। ਉਮੀਦਵਾਰਾਂ ਨੂੰ ਟ੍ਰੇਨਿੰਗ ਦੌਰਾਨ ਵਜ਼ੀਫ਼ਾ ਦਿੱਤਾ ਜਾਵੇਗਾ ਅਤੇ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕਿਆਂ ਲਈ ਸਹਾਇਤਾ ਕੀਤੀ ਜਾਵੇਗੀ।

ਆਪਣੇ ਸੰਬੋਧਨ ਵਿੱਚ, ਸ਼੍ਰੀ ਜੌਰਜ ਕੁਰੀਅਨ ਨੇ ਕੌਸ਼ਲ ਅਤੇ ਉੱਦਮਤਾ ਵਿਕਾਸ ਰਾਹੀਂ ਘੱਟ ਗਿਣਤੀ ਭਾਈਚਾਰਿਆਂ ਦੇ ਸਮਾਜਿਕ-ਆਰਥਿਕ ਸਸ਼ਕਤੀਕਰਣ ਵਿੱਚ ਪ੍ਰਧਾਨ ਮੰਤਰੀ ਵਿਕਾਸ ਯੋਜਨਾ ਦੇ ਫਾਇਦਿਆਂ 'ਤੇ ਚਾਨਣਾ ਪਾਇਆ, ਜਿਸ ਨਾਲ ਰੋਜ਼ਗਾਰ ਯੋਗਤਾ ਵਧਦੀ ਹੈ ਅਤੇ ਉੱਦਮਾਂ ਨੂੰ ਲਾਭ ਹੁੰਦਾ ਹੈ। ਸਮਾਗਮ ਦੌਰਾਨ, ਸ਼੍ਰੀ ਕੁਰੀਅਨ ਨੇ ਵਿਦਿਆਰਥੀਆਂ ਨਾਲ ਉਨ੍ਹਾਂ ਦੀਆਂ ਇੱਛਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਗੱਲਬਾਤ ਵੀ ਕੀਤੀ।
ਆਈਆਈਆਈਟੀ ਕੋਟਾਯਮ ਰਾਸ਼ਟਰੀ ਮਹੱਤਵ ਵਾਲਾ ਇੱਕ ਪ੍ਰਸਿੱਧ ਸੰਸਥਾਨ ਹੈ ਜੋ ਟੈਕਨੋਲੋਜੀ, ਨਵੀਨਤਾ ਅਤੇ ਕਾਰੋਬਾਰ ਦੇ ਵਿਕਾਸ ਅਤੇ ਵਾਧੇ ਵਿੱਚ ਮਦਦ ਕਰਦਾ ਹੈ। ਇਸ ਸੰਸਥਾ ਵਿੱਚ ਪ੍ਰੋਜੈਕਟ ਨੂੰ ਲਾਗੂ ਕਰਨ ਨਾਲ ਕੇਰਲ ਵਿੱਚ ਘੱਟ ਗਿਣਤੀ ਭਾਈਚਾਰਿਆਂ ਵਿੱਚ ਸਮਰੱਥਾ ਨਿਰਮਾਣ ਅਤੇ ਕੌਸ਼ਲ਼ ਵਿਕਾਸ ਨੂੰ ਹੁਲਾਰਾ ਮਿਲੇਗਾ।
************
ਐੱਸਐੱਸ/ਆਈਐੱਸਏ
(Release ID: 2145707)
Visitor Counter : 4