ਭਾਰਤ ਚੋਣ ਕਮਿਸ਼ਨ
ਸਿਰਫ਼ 6.85% ਹੀ ਅਜਿਹੇ ਵੋਟਰ ਬਚੇ ਹਨ ਜਿਨ੍ਹਾਂ ਨੇ ਫਾਰਮ ਭਰਨਾ ਹੈ, 9 ਦਿਨ ਹੋਰ ਬਾਕੀ ਹਨ
Posted On:
16 JUL 2025 8:14PM by PIB Chandigarh
1
|
ਕੁੱਲ ਵੋਟਰ (24 ਜੂਨ 2025 ਤੱਕ)
|
7,89,69,844
|
ਪ੍ਰਤੀਸ਼ਤ
|
2
|
ਗਣਨਾ ਫਾਰਮ ਪ੍ਰਾਪਤ ਹੋਏ
|
6,99,92,926
|
88.65%
|
3
|
ਗਣਨਾ ਫਾਰਮ ਅਪਲੋਡ ਕੀਤੇ ਗਏ
|
6,47,24,300
|
81.96%
|
4
|
ਵੋਟਰ ਆਪਣੇ ਪਤੇ ‘ਤੇ ਨਹੀਂ ਮਿਲੇ
|
35,69,435
|
4.5%
|
4.1
|
ਸੰਭਾਵਿਤ ਮ੍ਰਿਤਕ ਵੋਟਰ
|
12,55,620
|
1.59%
|
4.2
|
ਹੁਣ ਤੱਕ ਸਥਾਈ ਤੌਰ ‘ਤੇ ਸੰਭਾਵਿਤ ਸ਼ਿਫਟ ਹੋਏ ਵੋਟਰ
|
17,37,336
|
2.2%
|
4.3
|
ਇੱਕ ਤੋਂ ਵੱਧ ਸਥਾਨਾਂ ‘ਤੇ ਦਾਖ਼ਲਾ (ਹੁਣ ਤੱਕ ਪਹਿਚਾਣੇ ਗਏ)
|
5,76,479
|
0.73%
|
5
|
ਬਚੇ ਗਣਨਾ ਫਾਰਮ ਪ੍ਰਾਪਤ ਹੋਣੇ ਬਾਕੀ:
|
54,07,483
|
6.85%
|
6. ਅੱਜ ਤੱਕ, 6,99,92,926 ਮੌਜ਼ੂਦਾ ਵੋਟਰਾਂ ਨੇ 1 ਅਗਸਤ, 2025 ਨੂੰ ਪ੍ਰਕਾਸ਼ਿਤ ਹੋਣ ਵਾਲੀ ਡ੍ਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਲਈ ਆਪਣੇ ਗਣਨਾ ਫਾਰਮ ਜਮ੍ਹਾਂ ਕੀਤੇ ਹਨ। ਕੋਈ ਵੀ ਵੋਟਰ ਆਪਣੇ ਗਣਨਾ ਫਾਰਮ ਦੀ ਸਥਿਤੀ ECINet ਐਪ 'ਤੇ ਜਾਂ https://voters.eci.gov.in 'ਤੇ ਜਾ ਕੇ ਦੇਖ ਸਕਦਾ ਹੈ।
7. ਅਜਿਹੇ ਵੋਟਰ ਜਿਨ੍ਹਾਂ ਦੇ ਪਤੇ 'ਤੇ ਬੀ.ਐਲ.ਓ. ਨੇ ਤਿੰਨ ਵਾਰ ਦੌਰਾ ਕੀਤਾ ਅਤੇ ਉਸ ਤੋਂ ਬਾਅਦ ਵੀ ਉਹ ਆਪਣੇ ਪਤੇ 'ਤੇ ਨਹੀਂ ਮਿਲੇ, ਸ਼ਾਇਦ ਉਹ ਮਰ ਚੁੱਕੇ ਹਨ ਜਾਂ ਸਥਾਈ ਤੌਰ 'ਤੇ ਸ਼ਿਫਟ ਹੋ ਗਏ ਹਨ ਜਾਂ ਇੱਕ ਤੋਂ ਵੱਧ ਥਾਵਾਂ 'ਤੇ ਨਾਮਜ਼ਦ ਹਨ। ਉਨ੍ਹਾਂ ਦੀ ਜਾਣਕਾਰੀ ਹੁਣ ਰਾਜਨੀਤਕ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ 1.5 ਲੱਖ ਬੂਥ ਪੱਧਰੀ ਏਜੰਟਾਂ ਨਾਲ ਕੱਲ੍ਹ ਸਾਂਝੀ ਕੀਤੀ ਜਾਵੇਗੀ, ਤਾਂ ਜੋ 25.07.2025 ਤੋਂ ਪਹਿਲਾਂ ਅਜਿਹੇ ਵੋਟਰਾਂ ਦੀ ਸਟੀਕ ਸਥਿਤੀ ਦੀ ਪੁਸ਼ਟੀ ਕੀਤੀ ਜਾ ਸਕੇ।
ਇਹ ਯਕੀਨੀ ਬਣਾਉਣ ਲਈ ਕਿ ਕੋਈ ਵੀ ਯੋਗ ਵੋਟਰ ਨਾ ਰਹਿ ਜਾਏ:
8. ਬਿਹਾਰ ਦੀਆਂ 261 ਸ਼ਹਿਰੀ ਸਥਾਨਕ ਸੰਸਥਾਵਾਂ (ULBs) ਦੇ 5,683 ਵਾਰਡਾਂ ਵਿੱਚ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ, ਤਾਂ ਜੋ ਕੋਈ ਵੀ ਯੋਗ ਵੋਟਰ ਸੂਚੀ ਤੋਂ ਵੰਚਿਤ ਨਾ ਰਹਿ ਜਾਵੇ।
9. ਜੋ ਨਾਗਰਿਕ ਬਿਹਾਰ ਤੋਂ ਬਾਹਰ ਅਸਥਾਈ ਤੌਰ 'ਤੇ ਪਰਵਾਸ ਕਰ ਰਹੇ ਹਨ, ਉਹ ECINet ਐਪ ਜਾਂ ਵੈੱਬਸਾਈਟ https://voters.eci.gov.in ਰਾਹੀਂ ਔਨਲਾਈਨ ਫਾਰਮ ਭਰ ਸਕਦੇ ਹਨ। ਉਹ ਪਹਿਲਾਂ ਤੋਂ ਭਰੇ ਹੋਏ ਗਣਨਾ ਫਾਰਮ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਆਪਣੇ ਭਰੇ ਹੋਏ ਫਾਰਮ ਨੂੰ ਬੀਐੱਲਓ ਨਾਲ ਸਿੱਧੇ ਜਾਂ ਪਰਿਵਾਰ ਰਾਹੀਂ WhatsApp ਜਾਂ ਕਿਸੇ ਹੋਰ ਮਾਧਿਅਮ ਰਾਹੀਂ ਸਾਂਝੇ ਕਰ ਸਕਦੇ ਹਨ।
******
ਪੀਕੇ/ਜੀਡੀਐੱਚ/ਆਰਪੀ/ਏਕੇ
(Release ID: 2145515)