ਸੱਭਿਆਚਾਰ ਮੰਤਰਾਲਾ
azadi ka amrit mahotsav

ਇੰਡੀਅਨ ਕੁਲਿਨਰੀ ਇੰਸਟੀਟਿਊਟ ਨੋਇਡਾ ਨੇ ਬੀਬੀਏ ਅਤੇ ਐੱਮਬੀਏ ਕੁਲਿਨਰੀ ਆਰਟਸ ਦੇ ਵਿਦਿਆਰਥੀਆਂ ਲਈ ਗ੍ਰੈਂਡ ਓਰੀਐਂਟੇਸ਼ਨ ਨਾਲ ਅਕਾਦਮਿਕ ਸਾਲ ਦੀ ਸ਼ੁਰੂਆਤ ਕੀਤੀ

Posted On: 16 JUL 2025 5:02PM by PIB Chandigarh

ਇੰਡੀਅਨ ਕੁਲਿਨਰੀ ਇੰਸਟੀਟਿਊਟ (ਆਈਸੀਆਈ) ਨੋਇਡਾ ਨੇ ਆਪਣੇ ਪ੍ਰਮੁੱਖ ਕੁਲਿਨਰੀ ਆਰਟਸ ਪ੍ਰੋਗਰਾਮਾਂ ਵਿੱਚ ਬੀਬੀਏ ਅਤੇ ਐੱਮਬੀਏ ਵਿੱਚ ਨਾਮਜ਼ਦ ਵਿਦਿਆਰਥੀਆਂ ਦੇ ਨਵੇਂ ਬੈਚ ਦੇ ਸੁਆਗਤ ਲਈ ਇੱਕ ਗ੍ਰੈਂਡ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਨੇ ਪੂਰੇ ਦੇਸ਼ ਦੇ ਮਹੱਤਵਅਕਾਂਖੀ ਕੁਲਿਨਰੀ ਪੇਸ਼ੇਵਰਾਂ ਦੇ ਲਈ ਇੱਕ ਰੋਮਾਂਚਕ ਅਕਾਦਮਿਕ ਯਾਤਰਾ ਦੀ ਸ਼ੁਰੂਆਤ ਕੀਤੀ।

ਇਸ ਓਰੀਐਂਟੇਸ਼ਨ ਵਿੱਚ ਟੂਰਿਜ਼ਮ ਮੰਤਰਾਲੇ ਦੇ ਸੀਨੀਅਰ ਆਰਥਿਕ ਸਲਾਹਕਾਰ ਸ਼੍ਰੀ ਗਿਆਨ ਭੂਸ਼ਣ ਵੀ ਮੌਜੂਦ ਸਨ। ਆਪਣੇ ਮੁੱਖ ਭਾਸ਼ਣ ਵਿੱਚ ਸ਼੍ਰੀ ਭੂਸ਼ਣ ਨੇ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕੁਲਿਨਰੀ ਆਰਟਸ ਦੇ ਵਧਦੇ ਦਾਇਰੇ ‘ਤੇ ਜ਼ੋਰ ਦਿੱਤਾ ਅਤੇ ਟੂਰਿਜ਼ਮ ਅਤੇ  ਪ੍ਰਾਹੁਣਚਾਰੀ ਖੇਤਰ ਵਿੱਚ ਕੌਸ਼ਲ-ਅਧਾਰਿਤ ਸਿੱਖਿਆ ਨੂੰ ਹੁਲਾਰਾ ਦੇਣ ਲਈ ਸਰਕਾਰ ਦੀ ਦ੍ਰਿੜ੍ਹ ਪ੍ਰਤੀਬੱਧਤਾ ਵਿਅਕਤ ਕੀਤੀ।

ਆਈਸੀਆਈ ਦੇ ਡਾਇਰੈਕਟਰ-ਇੰਚਾਰਜ ਨੇ ਆਪਣੇ ਸੰਬੋਧਨ ਵਿੱਚ ਸੰਸਥਾਨ ਦੀਆਂ ਉਪਲਬਧੀਆਂ, ਅਤਿਆਧੁਨਿਕ ਕੋਰਸ ਅਤੇ ਗਤੀਸ਼ੀਲ ਕੁਲਿਨਰੀ ਲੈਂਡਸਕੇਪ ਵਿੱਚ ਵਿਦਿਆਰਥੀਆਂ ਲਈ ਉਪਲਬਧ ਵਿਆਪਕ ਅਵਸਰਾਂ ਨੂੰ ਵੀ ਰੇਖਾਂਕਿਤ ਕੀਤਾ।

ਪ੍ਰੋਗਰਾਮ ਵਿੱਚ ਪੰਜ ਸਿਤਾਰਾ ਹੋਟਲਾਂ ਦੇ ਉਦਯੋਗ ਮਾਹਿਰਾਂ ਦੀ ਭਾਗੀਦਾਰੀ ਆਕਰਸ਼ਣ ਦਾ ਕੇਂਦਰ ਰਹੀ। ਉਨ੍ਹਾਂ ਨੇ ਵਿਦਿਆਰਥੀਆਂ ਤੋਂ ਪ੍ਰੇਰਣਾਦਾਇਕ ਭਾਸ਼ਣ ਅਤੇ ਅਸਲ ਉਦਯੋਗ ਨੀਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਆਈਸੀਆਈ ਨੋਇਡਾ ਦੇ ਸਾਬਕਾ ਸਫ਼ਲ ਵਿਦਿਆਰਥੀ, ਜੋ ਹੁਣ ਕੁਲਿਨਰੀ ਉੱਦਮੀਆਂ ਦੇ ਰੂਪ ਵਿੱਚ ਕੰਮ ਕਰ ਰਹੇ ਹਨ, ਨੇ ਵੀ ਵਿਦਿਆਰਥੀਆਂ ਨੂੰ ਆਪਣੇ ਪ੍ਰੇਰਣਾਦਾਇਕ ਸ਼ਖਸੀਅਤ ਅਨੁਭਵ ਸਾਂਝੇ ਕੀਤੇ ਅਤੇ ਸਲਾਹ ਵੀ ਦਿੱਤੀ।

ਨਵੇਂ ਬੈਚ ਵਿੱਚ ਵਿਭਿੰਨ ਖੇਤਰਾਂ  ਅਤੇ ਪਿਛੋਕੜਾਂ ਤੋਂ ਆਏ ਵਿਦਿਆਰਥੀ ਸ਼ਾਮਲ ਸਨ, ਜਿਨ੍ਹਾਂ ਨੇ ਕੁਲਿਨਰੀ ਆਰਟਸ ਵਿੱਚ ਪੇਸ਼ੇਵਰ ਸਿੱਖਿਆ ਸ਼ੁਰੂ ਕਰਦੇ ਸਮੇਂ ਬਹੁਤ ਉਤਸ਼ਾਹ ਅਤੇ ਉਤਸੁਕਤਾ ਦਿਖਾਈ।

ਓਰੀਐਂਟੇਸ਼ਨ ਦੀ ਸਮਾਪਤੀ ਉਤਸ਼ਾਹਪੂਰਨ ਇੰਟਰਐਕਟਿਵ ਸਵਾਲ-ਜਵਾਬ ਸੈਸ਼ਨ ਦੇ ਨਾਲ ਹੋਈ, ਜਿਸ ਤੋਂ ਬਾਅਦ ਕੈਂਪਸ ਦਾ ਦੌਰਾ ਕਰਵਾਇਆ ਗਿਆ, ਜਿਸ ਨਾਲ ਆਗਾਮੀ ਅਕਾਦਮਿਕ ਸਾਲ ਲਈ ਉਤਸ਼ਾਹ ਅਤੇ ਊਰਜਾਵਾਨ ਵਾਤਾਵਰਣ ਬਣਿਆ।

****

ਸੁਨੀਲ ਕੁਮਾਰ ਤਿਵਾਰੀ


(Release ID: 2145474)