ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ ਸਿੰਧੀਆ ਨੇ ਨਵੀਂ ਦਿੱਲੀ ਵਿੱਚ ਇੰਡੀਆ ਪੋਸਟ ਬਿਜ਼ਨਸ ਮੀਟ 2025-26 ਵਿੱਚ ਜ਼ਮੀਨੀ ਪੱਧਰ 'ਤੇ ਸੰਚਾਲਿਤ ਵਿਕਾਸ ਲਈ ਵਿਜ਼ਨ ਪੇਸ਼ ਕੀਤਾ
Posted On:
15 JUL 2025 6:21PM by PIB Chandigarh
ਕੇਂਦਰੀ ਸੰਚਾਰ ਅਤੇ ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ ਸਿੰਧੀਆ ਦੀ ਅਗਵਾਈ ਹੇਠ ਡਾਕ ਵਿਭਾਗ ਨੇ ਨਵੀਂ ਦਿੱਲੀ ਵਿੱਚ ਆਪਣੀ ਸਲਾਨਾ ਬਿਜ਼ਨਸ ਮੀਟ 2025-26 ਦਾ ਆਯੋਜਨ ਕੀਤਾ। ਇਸ ਰਣਨੀਤਕ ਬੈਠਕ ਵਿੱਚ ਦੇਸ਼ ਭਰ ਦੇ ਸਰਕਲ ਪ੍ਰਮੁੱਖਾਂ ਨੇ ਭਾਰਤੀ ਡਾਕ ਦੇ ਬਿਜ਼ਨਸ ਟ੍ਰਾਂਸਫੋਰਮੇਸ਼ਨ ਦੀ ਰੂਪਰੇਖਾ ਅਤੇ ਇੱਕ ਪ੍ਰਮੁੱਖ ਲੌਜਿਸਟਿਕਸ ਅਤੇ ਨਾਗਰਿਕ-ਕੇਂਦ੍ਰਿਤ ਸੇਵਾ ਪ੍ਰਦਾਤਾ ਵਜੋਂ ਇਸਦੀ ਉੱਭਰਦੀ ਭੂਮਿਕਾ ਬਾਰੇ ਵਿਚਾਰ-ਵਟਾਂਦਰਾ ਕੀਤੀ।

ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ ਸਿੰਧੀਆ ਬਿਜ਼ਨਸ ਮੀਟ 2025-26 ਨੂੰ ਸੰਬੋਧਨ ਕਰਦੇ ਹੋਏ
ਡਾਕ ਸਕੱਤਰ ਸ਼੍ਰੀਮਤੀ ਵੰਦਿਤਾ ਕੌਲ ਨੇ ਇੱਕ ਨਿੱਘੇ ਅਤੇ ਸੂਝਵਾਨ ਸੰਬੋਧਨ ਦੇ ਨਾਲ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਵਿਭਾਗ ਦੀਆਂ ਪਿਛਲੇ ਸਾਲ ਦੀਆਂ ਪ੍ਰਮੁੱਖ ਉਪਲਬਧੀਆਂ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਭਵਿੱਖ ਦੀਆਂ ਰਣਨੀਤਕ ਪ੍ਰਾਥਮਿਕਤਾਵਾਂ 'ਤੇ ਜ਼ੋਰ ਦਿੱਤਾ, ਜਿਨ੍ਹਾਂ ਵਿੱਚ ਇਨੋਵੇਸ਼ਨ, ਸਮਾਵੇਸ਼ਿਤਾ ਅਤੇ ਇੰਡੀਆ ਪੋਸਟ ਨੂੰ ਇੱਕ ਆਧੁਨਿਕ, ਸੇਵਾ-ਸੰਚਾਲਿਤ ਸੰਗਠਨ ਵਜੋਂ ਨਿਰੰਤਰ ਵਿਕਸਿਤ ਕਰਨਾ ਸ਼ਾਮਲ ਹੈ।
ਅੰਦਰੂਨੀ ਸੰਚਾਰ ਅਤੇ ਗਿਆਨ ਸਾਂਝਾਕਰਣ ਨੂੰ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਸ਼੍ਰੀ ਸਿੰਧੀਆ ਨੇ ਇੱਕ ਨਵਾਂ ਮਾਸਿਕ ਈ-ਨਿਊਜ਼ਲੈਟਰ, "ਡਾਕ ਸੰਵਾਦ" ਲਾਂਚ ਕੀਤਾ। ਇਹ ਪਲੈਟਫਾਰਮ ਇਨੋਵੇਸ਼ਨਸ, ਵਪਾਰਕ ਅੰਤਰਦ੍ਰਿਸ਼ਟੀ ਅਤੇ ਖੇਤਰ ਦੀ ਸਫ਼ਲਤਾ ਦੀਆਂ ਕਹਾਣੀਆਂ ਨੂੰ ਉਜਾਗਰ ਕਰੇਗਾ, ਨਾਲ ਹੀ ਟ੍ਰਾਂਸਫੋਰਮੇਸ਼ਨ ਦੀਆਂ ਸਰਲ ਕਹਾਣੀਆਂ, ਇੰਡੀਆ ਪੋਸਟ ਦੇ ਕਰਮਚਾਰੀਆਂ ਦੀ ਅਦਭੁੱਤ ਉਤਸ਼ਾਹ ਅਤੇ ਉਨ੍ਹਾਂ ਦੁਆਰਾ ਸੇਵਾ ਪ੍ਰਦਾਨ ਕੀਤੇ ਜਾਣ ਵਾਲੇ ਨਾਗਰਿਕਾਂ ਦੇ ਅਟੁੱਟ ਵਿਸ਼ਵਾਸ ਨੂੰ ਵੀ ਸਾਹਮਣੇ ਲਿਆਵੇਗਾ। ਡਾਕ ਸੰਵਾਦ ਦਾ ਉਦੇਸ਼ ਵਿਸ਼ਾਲ ਇੰਡੀਆ ਪੋਸਟ ਨੈੱਟਵਰਕ ਵਿੱਚ ਹਿਤਧਾਰਕਾਂ ਨੂੰ ਪ੍ਰੇਰਿਤ, ਸਿੱਖਿਅਤ ਅਤੇ ਪਰਸਪਰ ਜੋੜਨਾ ਹੈ।

ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ ਸਿੰਧੀਆ ਅਤੇ ਸਕੱਤਰ (ਡਾਕ) ਸ਼੍ਰੀਮਤੀ ਵੰਦਿਤਾ ਕੌਲ ਦੁਆਰਾ ਮਾਸਿਕ ਈ-ਨਿਊਜ਼ਲੈਟਰ ਲਾਂਚ ਕੀਤਾ ਗਿਆ
ਬੈਠਕ ਦੇ ਦੌਰਾਨ, ਸਾਰੇ ਸਰਕਲ ਪ੍ਰਮੁੱਖਾਂ ਨੇ ਆਪਣੇ ਕਾਰੋਬਾਰੀ ਪ੍ਰਦਰਸ਼ਨ, ਖੇਤਰੀ ਪਹਿਲਕਦਮੀਆਂ, ਚੁਣੌਤੀਆਂ ਅਤੇ ਵਿਕਾਸ ਨੂੰ ਗਤੀ ਦੇਣ ਦੀਆਂ ਰਣਨੀਤੀਆਂ ਬਾਰੇ ਪੇਸ਼ਕਾਰੀ ਦਿੱਤੀ। ਇਨ੍ਹਾਂ ਪੇਸ਼ਕਾਰੀਆਂ ਵਿੱਚ ਰਾਸ਼ਟਰੀ ਪ੍ਰਾਥਮਿਕਤਾਵਾਂ ਦੇ ਅਨੁਸਾਰ ਕੰਮ ਕਰਨ ਅਤੇ ਲੌਜਿਸਟਿਕਸ, ਬੈਂਕਿੰਗ, ਈ-ਕੌਮਰਸ ਅਤੇ ਪਬਲਿਕ ਸਰਵਿਸ ਡਿਲਵਰੀ ਵਿੱਚ ਇੰਡੀਆ ਪੋਸਟ ਦੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਕੀਤੇ ਜਾ ਰਹੇ ਜੀਵੰਤ ਅਤੇ ਜ਼ਮੀਨੀ ਪੱਧਰ ਦੇ ਯਤਨਾਂ ’ਤੇ ਚਾਨਣਾ ਪਾਇਆ ਗਿਆ।
ਸ਼੍ਰੀ ਸਿੰਧੀਆ ਨੇ ਪ੍ਰਤੀਨਿਧੀਆਂ ਦੇ ਨਾਲ ਗਹਿਰਾਈ ਨਾਲ ਗੱਲਬਾਤ ਕੀਤੀ ਅਤੇ ਹਰੇਕ ਖੇਤਰ ਦੇ ਵਿਕਾਸ, ਰੁਕਾਵਟਾਂ ਅਤੇ ਇੱਛਾਵਾਂ ਨੂੰ ਧਿਆਨ ਨਾਲ ਸੁਣਿਆ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਗ੍ਰਾਮੀਣ-ਸ਼ਹਿਰੀ ਪਾੜੇ ਨੂੰ ਪੂਰਾ ਕਰਨ ਅਤੇ ਮਜ਼ਬੂਤ ਲੌਜਿਸਟਿਕਸ, ਵਿੱਤੀ ਸਮਾਵੇਸ਼ ਅਤੇ ਡਿਜੀਟਲ ਕਨੈਕਟੀਵਿਟੀ ਦੇ ਮਾਧਿਅਮ ਰਾਹੀਂ ਸਮਾਵੇਸ਼ੀ ਵਿਕਾਸ ਨੂੰ ਮਜ਼ਬੂਤ ਕਰਨ ਵਿੱਚ ਇੰਡੀਆ ਪੋਸਟ ਦੀ ਮਹੱਤਵਪੂਰਨ ਭੂਮਿਕਾ ਨੂੰ ਦੁਹਰਾਇਆ।
ਸ਼੍ਰੀ ਸਿੰਧੀਆ ਨੇ ਕਿਹਾ, "ਇੰਡੀਆ ਪੋਸਟ ਸਿਰਫ਼ ਇੱਕ ਸੇਵਾ ਨਹੀਂ ਹੈ, ਸਗੋਂ ਸਾਡੇ ਦੇਸ਼ ਦੇ ਦੂਰ-ਦੁਰਾਡੇ ਦੇ ਕੋਨਿਆਂ ਨੂੰ ਜੋੜਨ ਵਾਲੀ ਇੱਕ ਜੀਵਨ ਰੇਖਾ ਹੈ। ਦੇਸ਼ ਦੇ ਹਰ ਕੋਨੇ ਤੋਂ ਊਰਜਾ, ਪ੍ਰਤੀਬੱਧਤਾ ਅਤੇ ਵਿਚਾਰਾਂ ਨੂੰ ਆਉਂਦੇ ਦੇਖ ਕੇ ਮਾਣ ਹੁੰਦਾ ਹੈ।"
ਸੰਗਠਨ ਦੀ ਪ੍ਰਗਤੀਸ਼ੀਲ ਗਤੀ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਸਿੰਧੀਆ ਨੇ ਇੰਡੀਆ ਪੋਸਟ ਦੀ ਕਾਰਪੋਰੇਟ-ਸ਼ੈਲੀ ਦੇ ਢਾਂਚੇ ਨੂੰ ਅਪਣਾਉਣ ਲਈ ਪ੍ਰਸ਼ੰਸਾ ਕੀਤੀ, ਜੋ ਪ੍ਰਦਰਸ਼ਨ ਦੇ ਮਿਆਰਾਂ, ਇਨੋਵੇਸ਼ਨ ਅਤੇ ਜਵਾਬਦੇਹੀ ਨੂੰ ਪ੍ਰਾਥਮਿਕਤਾ ਦਿੰਦੀ ਹੈ। ਉਨ੍ਹਾਂ ਨੇ ਇੱਕ ਪੇਸ਼ੇਵਰ, ਸੇਵਾ-ਮੁਖੀ ਸੱਭਿਆਚਾਰ ਵਿਕਸਿਤ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ ਜਿਸ ਨਾਲ ਕਿ ਇੰਡੀਆ ਪੋਸਟ ਆਪਣੇ ਜਨਤਕ ਸੇਵਾ ਦੇ ਉਦੇਸ਼ ਨੂੰ ਕਾਇਮ ਰੱਖਦੇ ਹੋਏ ਲੌਜਿਸਟਿਕਸ ਅਤੇ ਵਿੱਤੀ ਸੇਵਾਵਾਂ ਵਿੱਚ ਮਜ਼ਬੂਤੀ ਨਾਲ ਮੁਕਾਬਲਾ ਕਰ ਸਕੇ।
ਇਸ ਤੋਂ ਇਲਾਵਾ, ਸ਼੍ਰੀ ਸਿੰਧੀਆ ਨੇ ਵਿੱਤ ਵਰ੍ਹੇ 2025-26 ਲਈ ਵਿਭਿੰਨ ਸਰਕਲਾਂ ਵਿੱਚ 20 ਪ੍ਰਤੀਸ਼ਤ ਤੋਂ 30 ਪ੍ਰਤੀਸ਼ਤ ਦੇ ਮਹੱਤਵਾਕਾਂਖੀ ਵਾਧੇ ਦਾ ਟੀਚਾ ਨਿਰਧਾਰਿਤ ਕੀਤਾ ਹੈ, ਜੋ ਖਾਸ ਕਾਰਜ ਖੇਤਰਾਂ ਵਿੱਚ ਉਨ੍ਹਾਂ ਦੀ ਸਮਰੱਥਾ ਦੇ ਅਨੁਸਾਰ ਹੋਵੇਗਾ। ਇਹ ਟੀਚਾ, ਇੰਡੀਆ ਪੋਸਟ ਨੂੰ ਬਿਨਾ ਆਪਣੀ ਸਮਾਜਿਕ ਜ਼ਿੰਮੇਵਾਰੀ ਨਾਲ ਸਮਝੌਤਾ ਕੀਤੇ, ਭਾਰਤ ਸਰਕਾਰ ਲਈ ਇੱਕ ਸਥਾਈ ਲਾਭ ਕੇਂਦਰ ਵਿੱਚ ਬਦਲਣ ਦੇ ਵਿਆਪਕ ਮਿਸ਼ਨ ਦਾ ਹਿੱਸਾ ਹੈ।
ਚਰਚਾਵਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ, ਪ੍ਰਕਿਰਿਆ ਸਰਲੀਕਰਨ, ਸਮਰੱਥਾ ਨਿਰਮਾਣ ਅਤੇ ਡਿਜੀਟਲ ਸਮਰਥਨ ਅਤੇ ਇੰਡੀਆ ਪੋਸਟ ਨੂੰ ਭਵਿੱਖ ਦੇ ਲਈ ਤਿਆਰ, ਆਖਰੀ-ਮੀਲ ਤੱਕ ਲੌਜਿਸਟਿਕਸ ਅਤੇ ਸੇਵਾ ਪ੍ਰਦਾਨ ਕਰਨ ਵਾਲੇ ਪਾਵਰਹਾਊਸ ਵਜੋਂ ਸਥਾਪਿਤ ਕਰਨ ਦੇ ਲਈ ਸਾਰੇ ਜ਼ਰੂਰੀ ਕੰਪੋਨੈਂਟਸ ਵੱਲ ਧਿਆਨ ਕੇਂਦ੍ਰਿਤ ਕਰਨਾ ਸ਼ਾਮਲ ਸੀ।
ਸਲਾਨਾ ਕਾਰੋਬਾਰੀ ਬੈਠਕ ਦੀ ਸਮਾਪਤੀ ਕਾਰੋਬਾਰੀ ਵਿਕਾਸ ਨੂੰ ਉਤਸ਼ਾਹਿਤ ਕਰਨ, ਟੈਕਨੋਲੋਜੀ ਦਾ ਲਾਭ ਉਠਾਉਣ ਅਤੇ ਪੂਰੇ ਸੰਗਠਨ ਵਿੱਚ ਸੇਵਾ, ਇਨੋਵੇਸ਼ਨ ਅਤੇ ਉੱਤਮਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਮਜ਼ਬੂਤ ਸਮੂਹਿਕ ਸੰਕਲਪ ਦੇ ਨਾਲ ਹੋਈ।

ਬਿਜ਼ਨਸ ਮੀਟ 2025-26
*****
ਸਮਰਾਟ/ ਐਲਨ
(Release ID: 2145316)
Visitor Counter : 4