ਭਾਰਤ ਚੋਣ ਕਮਿਸ਼ਨ
ਬਿਹਾਰ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਵਿੱਚ ਹੁਣ ਤੱਕ 86.32% ਗਣਨਾ ਫਾਰਮ ਪ੍ਰਾਪਤ ਕੀਤੇ ਗਏ
ਪ੍ਰਕਿਰਿਆ ਪੂਰੀ ਹੋਣ ਵਿੱਚ 10 ਦਿਨ ਬਾਕੀ, ਬਚੇ ਹੋਏ ਵੋਟਰਾਂ ਨਾਲ ਬੂਥ ਪੱਧਰ ਦੇ ਅਧਿਕਾਰੀਆਂ ਦੁਆਰਾ ਨਿਜੀ ਤੌਰ ‘ਤੇ ਸੰਪਰਕ ਕੀਤਾ ਜਾਵੇਗਾ
Posted On:
15 JUL 2025 7:45PM by PIB Chandigarh
-
ਬਿਹਾਰ ਵਿਚ ਚੋਣ ਕਮਿਸ਼ਨ ਦੁਆਰਾ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ ਕਿ ਸਾਰੇ ਯੋਗ ਵੋਟਰਾਂ ਨੂੰ ਡ੍ਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ। ਰਾਜ ਵਿੱਚ ਚਲ ਰਹੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਵਿੱਚ ਹੁਣ ਵੀ ਬਾਕੀ ਬਚੇ ਹੋਏ ਵੋਟਰਾਂ ਦੇ ਭਰੇ ਹੋਏ ਗਣਨਾ ਫਾਰਮ (ਈਐੱਫ) ਇਕੱਠਾ ਕਰਨ ਲਈ ਲਗਭਗ 1 ਲੱਖ ਬੂਥ ਪੱਧਰ ਦੇ ਅਧਿਆਰੀਆਂ ਦੁਆਰਾ ਘਰ-ਘਰ ਪਹੁੰਚਣ ਦਾ ਤੀਸਰਾ ਦੌਰ ਜਲਦੀ ਹੀ ਸ਼ੁਰੂ ਹੋਵੇਗਾ। ਬੂਥ ਪੱਧਰ ਦੇ ਅਧਿਕਾਰੀ ਫਿਰ ਤੋਂ ਉਨ੍ਹਾਂ ਘਰਾਂ ਦਾ ਦੌਰਾ ਕਰਨਗੇ, ਜਿੱਥੇ ਵੋਟਰ ਪਿਛਲੀ ਵਾਰ ਅਸਥਾਈ ਤੌਰ ‘ਤੇ ਗੈਰ-ਹਾਜ਼ਰ ਪਾਏ ਗਏ ਸਨ।
2. ਬਿਹਾਰ ਵਿੱਚ ਚਲ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਵਿੱਚ ਭਰੇ ਹੋਏ ਗਣਨਾ ਫਾਰਮ (ਈਐੱਫ) ਜਮ੍ਹਾਂ ਕਰਨ ਦੀ ਅੰਤਿਮ ਮਿਤੀ ਵਿੱਚ ਹੁਣ 10 ਦਿਨ ਬਾਕੀ ਰਹਿ ਗਏ ਹਨ। ਰਾਜ ਵਿੱਚ 7,89,69,844 ਵੋਟਰਾਂ ਵਿੱਚੋਂ 6,81,67,861 ਅਰਥਾਤ 86.32% ਫਾਰਮ ਇਕੱਠੇ ਕੀਤੇ ਗਏ ਹਨ। ਮ੍ਰਿਤਕ, ਸਥਾਈ ਤੌਰ ‘ਤੇ ਸ਼ਿਫਟ ਹੋਏ ਅਤੇ ਇੱਕ ਤੋਂ ਵੱਧ ਸਥਾਨਾਂ ‘ਤੇ ਨਾਮਜ਼ਦ ਲੋਕਾਂ ਨੂੰ ਸ਼ਾਮਲ ਕਰਦੇ ਹੋਏ, ਐੱਸਆਈਆਰ ਦੇ ਈਐੱਫ ਸੰਗ੍ਰਹਿ ਪੜਾਅ ਵਿੱਚ ਬਿਹਾਰ ਦੇ ਲਗਭਗ 7.9 ਕਰੋੜ ਵੋਟਰਾਂ ਵਿੱਚੋਂ 90.84% ਨੂੰ ਕਵਰ ਕਤਾ ਗਿਆ ਹੈ। 25 ਜੁਲਾਈ ਦੀ ਅੰਤਿਮ ਮਿਤੀ ਤੋਂ ਪਹਿਲਾਂ ਸਿਰਫ਼ 9.16% ਵੋਟਰ ਹੀ ਆਪਣੇ ਭਰੇ ਹੋਏ ਈਐੱਫ ਜਮ੍ਹਾਂ ਕਰਨ ਲਈ ਬਾਕੀ ਬਚੇ ਹਨ।
3. ਬਿਹਾਰ ਦੀਆਂ ਸਾਰਿਆਂ 261 ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ) ਦੇ ਸਾਰੇ 5,683 ਵਾਰਡਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਗਏ ਹਨ। ਇਸ ਤੋਂ ਇਲਾਵਾ ਸਮਾਚਾਰ ਪੱਤਰਾਂ ਵਿੱਚ ਵਿਗਿਆਪਨ ਵੀ ਜਾਰੀ ਕੀਤੇ ਗਏ ਹਨ ਤਾਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਬਾਕੀ ਵੋਟਰ ਸਮੇਂ ‘ਤੇ ਆਪਣੇ ਈਐੱਫ ਭਰ ਦੇਣ ਅਤੇ 1 ਅਗਸਤ, 2025 ਨੂੰ ਪ੍ਰਕਾਸ਼ਿਤ ਹੋਣ ਵਾਲੇ ਡ੍ਰਾਫਟ ਈਆਰ ਵਿੱਚ ਉਨ੍ਹਾਂ ਦੇ ਨਾਮ ਜ਼ਰੂਰ ਸ਼ਾਮਲ ਹੋਣ। ਅਜਿਹੇ ਵੋਟਰਾਂ ਨੂੰ ਬੀਐੱਲਓ ਦੁਆਰਾ ਆਪਣੇ ਫਾਰਮ ਔਨਲਾਈਨ ਭਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ (ਐੱਸਆਈਆਰ ਦਿਸ਼ਾ-ਨਿਰਦੇਸ਼ਾਂ ਦੇ ਪੈਰ੍ਹਾ 3(ਡੀ) ਦੇ ਅਨੁਸਾਰ) ਕਿ ਉਹ ਆਪਣੇ ਮੋਬਾਈਲ ਫੋਨ ਦਾ ਉਪਯੋਗ ਕਰਕੇ ਈਸੀਆਈਨੈੱਟ ਐਪ ਜਾਂ https://voters.eci.gov.in ‘ਤੇ ਔਨਲਾਈਨ ਫਾਰਮ ਰਾਹੀਂ ਫਾਰਮ ਭਰ ਸਕਦੇ ਹਨ।
4. ਸੀਆਈਨੈੱਟ ਦੇ ਜ਼ਰੀਏ ਵੋਟਰ ਆਪਣਾ ਈਐੱਫ ਔਨਲਾਈਨ ਜਮ੍ਹਾਂ ਕਰ ਸਕਦੇ ਹਨ ਅਤੇ ਜਿੱਥੇ ਵੀ ਲਾਗੂ ਹੋਵੇਗਾ, 2003 ਈਆਰ ਵਿੱਚ ਆਪਣਾ ਨਾਮ ਲੱਭ ਸਕਦੇ ਹਨ। ਵੋਟਰ ਈਸੀਆਈਨੈੱਟ ਐਪ ਦਾ ਉਪਯੋਗ ਕਰਦੇ ਹੋਏ ਆਪਣੇ ਬੀਐੱਲਓ ਸਮੇਤ ਆਪਣੇ ਚੋਣ ਅਧਿਕਾਰੀਆਂ ਨਾਲ ਵੀ ਜੁੜ ਸਕਦੇ ਹਨ। ਈਸੀਆਈਨੈੱਟ ‘ਤੇ ਫਾਰਮ ਅਪਲੋਡ ਕਰਨ ਦੀ ਸੰਖਿਆ ਵਿੱਚ ਹੋਰ ਵਾਧਾ ਹੋਇਆ ਹੈ। ਇਸ ਪਲੈਟਫਾਰਮ ‘ਤੇ ਅੱਜ ਸ਼ਾਮ 6 ਵਜੇ ਤੱਕ 6 ਕਰੋੜ 20 ਲੱਖ ਤੋਂ ਵੱਧ ਗਣਨਾ ਫਾਰਮ ਅਪਲੋਡ ਕੀਤੇ ਜਾ ਚੁੱਕੇ ਸਨ। ਈਐੱਫ ਜਮ੍ਹਾਂ ਕਰਨ ਦੀ ਸਥਿਤੀ ਦੀ ਜਾਂਚ ਕਰਨ ਲਈ ਇੱਕ ਨਵਾਂ ਮੌਡਿਊਲ ਅੱਜ ਰਾਤ https://voters.eci.gov.in ‘ਤੇ ਲਾਈਵ ਉਪਲਬਧ ਹੋਵੇਗਾ।
5. ਬੂਥ ਪੱਧਰ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਯਤਨਾਂ ਵਿੱਚ ਸਾਰੀਆਂ ਰਾਜਨੀਤਕ ਪਾਰਟੀਆਂ ਦੁਆਰਾ ਨਿਯੁਕਤ ਡੇਢ ਲੱਖ ਬੀਐੱਲਏ ਦੁਆਰਾ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ ਹਰੇਕ ਪ੍ਰਤੀ ਦਿਨ 50 ਈਐੱਫ ਨੂੰ ਪ੍ਰਮਾਣਿਤ ਅਤੇ ਪੇਸ਼ ਕਰ ਸਕਦਾ ਹੈ। ਇਹ ਯਕੀਨੀ ਬਣਾਉਣ ਲਈ ਕਿ ਕੋਈ ਵੀ ਯੋਗ ਸ਼ਹਿਰੀ ਵੋਟਰ ਚੋਣ ਖੇਤਰ ਤੋਂ ਵੰਚਿਤ ਨਾ ਰਹਿ ਜਾਵੇ, ਬਿਹਾਰ ਦੀਆਂ ਸਾਰੀਆਂ 261 ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ) ਦੇ 5,683 ਵਾਰਡਾਂ ਵਿੱਚ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ।
******
ਪੀਕੇ/ਜੀਡੀਐੱਚ/ਆਰਪੀ
(Release ID: 2145310)
Visitor Counter : 2