ਭਾਰਤ ਚੋਣ ਕਮਿਸ਼ਨ
azadi ka amrit mahotsav

ਬਿਹਾਰ ਵਿੱਚ ਵੋਟਰ ਸੂਚੀ ਦੇ ਡ੍ਰਾਫਟ ਵਿੱਚ 7,89,69,844 ਵੋਟਰਾਂ ਵਿੱਚੋਂ 6,60,67,208 ਨੂੰ ਸ਼ਾਮਲ ਕੀਤਾ ਜਾਵੇਗਾ, 11 ਦਿਨ ਬਾਕੀ


ਈਸੀਆਈਨੈੱਟ ‘ਤੇ 5.74 ਕਰੋੜ ਤੋਂ ਵੱਧ ਫਾਰਮ ਅਪਲੋਡ ਕੀਤੇ ਗਏ

Posted On: 14 JUL 2025 6:47PM by PIB Chandigarh

ਬਿਹਾਰ ਵਿੱਚ ਚਲ ਰਹੇ ਐੱਸਆਈਆਰ ਵਿੱਚ ਭਰੇ ਹੋਏ ਗਣਨਾ ਫਾਰਮ (ਈਐੱਫ) ਜਮ੍ਹਾਂ ਕਰਨ ਦੀ ਅੰਤਿਮ ਮਿਤੀ ਵਿੱਚ 11 ਦਿਨ ਬਾਕੀ ਹਨ। ਬੀਐੱਲਓ ਦੁਆਰਾ ਘਰ-ਘਰ ਜਾ ਕੇ ਦੋ ਪੜਾਵਾਂ ਦੀ ਜਾਂਚ ਤੋਂ ਬਾਅਦ ਬਿਹਾਰ ਦੇ 7,89,69,844 ਵੋਟਰਾਂ ਵਿੱਚੋਂ 6,60,67,208 ਯਾਨੀ 83.66 ਪ੍ਰਤੀਸ਼ਤ ਈਐੱਫ ਜਮ੍ਹਾਂ ਹੋਏ। ਹੁਣ ਤੱਕ 1.59 ਪ੍ਰਤੀਸ਼ਤ ਵੋਟਰ ਮ੍ਰਿਤਕ ਪਾਏ ਗਏ।

22 ਪ੍ਰਤੀਸ਼ਤ ਸਥਾਈ ਤੌਰ ‘ਤੇ ਤਬਦੀਲ ਹੋ ਗਏ ਅਤੇ 0.73 ਪ੍ਰਤੀਸ਼ਤ ਵਿਅਕਤੀ ਇੱਕ ਤੋਂ ਵੱਧ ਸਥਾਨਾਂ ‘ਤੇ ਨਾਮਜ਼ਦ ਪਾਏ ਗਏ ਹਨ। ਇਸ ਲਈ 88.18 ਪ੍ਰਤੀਸ਼ਤ ਵੋਟਰ ਜਾਂ ਤਾਂ ਪਹਿਲਾਂ ਹੀ ਆਪਣਾ ਈਐੱਫ ਜਮ੍ਹਾਂ ਕਰ ਚੁੱਕੇ ਹਨ ਜਾਂ ਉਨ੍ਹਾਂ ਦੀ ਮੌਤ ਹੋ ਗਈ ਹੈ ਜਾਂ ਉਨ੍ਹਾਂ ਦਾ ਨਾਮ ਇੱਕ ਹੀ ਸਥਾਨ ‘ਤੇ ਬਣਿਆ ਹੋਇਆ ਹੈ ਜਾਂ ਉਹ ਆਪਣੇ ਪਿਛਲੇ ਨਿਵਾਸ ਸਥਾਨ ਤੋਂ ਸਥਾਈ ਤੌਰ ‘ਤੇ ਬਾਹਰ ਚਲੇ ਗਏ ਹਨ। ਹੁਣ ਸਿਰਫ਼ 11.82 ਪ੍ਰਤੀਸ਼ਤ ਵੋਟਰ ਆਪਣੇ ਭਰੇ ਹੋਏ ਈਐੱਫ ਜਮ੍ਹਾਂ ਕਰਨ ਲਈ ਬਾਕੀ ਬਚੇ ਹਨ ਅਤੇ ਉਨ੍ਹਾਂ ਵਿੱਚੋਂ ਕਈਆਂ ਨੇ ਆਉਣ ਵਾਲੇ ਦਿਨਾਂ ਵਿੱਚ ਦਸਤਾਵੇਜ਼ਾਂ ਦੇ ਨਾਲ ਆਪਣਾ ਗਣਨਾ ਫਾਰਮ ਜਮ੍ਹਾਂ ਕਰਨ ਲਈ ਸਮਾਂ ਮੰਗਿਆ ਹੈ।

ਚੋਣ ਕਮਿਸ਼ਨ ਦੀ ਇਹ ਕੋਸ਼ਿਸ਼ ਹੈ ਕਿ ਕੋਈ ਵੀ ਯੋਗ ਵੋਟਰ ਛੁੱਟ ਨਾ ਜਾਵੇ ਅਤੇ ਬਾਕੀ ਵੋਟਰ ਆਪਣੇ ਈਐੱਫ ਭਰ ਸਕਣ। ਲਗਭਗ 1 ਲੱਖ ਬੀਐੱਲਓ ਜਲਦੀ ਹੀ ਘਰ-ਘਰ ਜਾ ਕੇ ਤੀਸਰਾ ਪੜਾਅ ਸ਼ੁਰੂ ਕਰਨਗੇ। ਸਾਰੀਆਂ ਰਾਜਨੀਤਕ ਪਾਰਟੀਆਂ ਦੁਆਰਾ ਨਿਯੁਕਤ 1.5 ਲੱਖ ਬੀਐੱਲਏ ਪ੍ਰਯਾਸਾਂ ਨੂੰ ਹੋਰ ਮਜ਼ਬੂਤ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਹਰੇਕ ਪ੍ਰਤੀ ਦਿਨ 50 ਈਐੱਫ ਤੱਕ ਪ੍ਰਮਾਣਿਤ ਅਤੇ ਜਮ੍ਹਾਂ ਕਰ ਸਕਦਾ ਹੈ। ਇਹ ਯਕੀਨੀ ਬਣਾਉਣ ਲਈ ਕਿ ਕੋਈ ਵੀ ਯੋਗ ਸ਼ਹਿਰੀ ਵੋਟਰ ਈਆਰ ਤੋਂ ਛੁੱਟ ਨਾ ਜਾਵੇ, ਬਿਹਾਰ ਦੀਆਂ ਸਾਰੀਆਂ 261 ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ) ਦੇ ਸਾਰੇ 5,683 ਵਾਰਡਾਂ ਵਿੱਚ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ।

ਜੋ ਵੋਟਰ ਅਸਥਾਈ ਤੌਰ ‘ਤੇ ਰਾਜ ਤੋਂ ਬਾਹਰ ਚਲੇ ਗਏ ਹਨ, ਉਨ੍ਹਾਂ ਦੇ ਲਈ ਸਮਚਾਰ ਪੱਤਰਾਂ ਵਿੱਚ ਵਿਗਿਆਪਨ ਅਤੇ ਸਿੱਧੇ ਸੰਪਰਕ ਰਾਹੀਂ ਯਤਨ ਕੀਤੇ ਜਾ ਰਹੇ ਹਨ ਤਾਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸਮੇਂ ‘ਤੇ ਆਪਣੇ ਈਐੱਫ ਭਰ ਸਕਣ ਅਤੇ ਉਨ੍ਹਾਂ ਦੇ ਨਾਮ 1 ਅਗਸਤ, 2025 ਨੂੰ ਪ੍ਰਕਾਸ਼ਿਤ ਹੋਣ ਵਾਲੇ ਡ੍ਰਾਫਟ ਈਆਰ ਵਿੱਚ ਵੀ ਸ਼ਾਮਲ ਹੋਣ। ਅਜਿਹੇ ਵੋਟਰ ਈਸੀਆਈਨੈੱਟ ਐਪ ਦੇ ਰਾਹੀਂ ਆਪਣੇ ਮੋਬਾਈਲ ਫੋਨ ਦਾ ਉਪਯੋਗ ਕਰਕੇ  ਜਾਂ https://voters.eci.gov.in  ‘ਤੇ ਔਨਲਾਈਨ ਫਾਰਮ ਰਾਹੀਂ ਅਸਾਨੀ ਨਾਲ ਈਐੱਫ ਔਨਲਾਈਨ (ਐੱਸਆਈਆਰ ਦਿਸ਼ਾ-ਨਿਰਦੇਸ਼ਾਂ ਦੇ ਪੈਰ੍ਹਾ 3(ਡੀ) ਦੇ ਅਨੁਸਾਰ) ਭਰ ਸਕਦੇ ਹਨ। ਉਹ ਆਪਣੇ ਫਾਰਮ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਰਾਹੀਂ ਜਾਂ ਵਟਸਐਪ ਜਾਂ ਕਿਸੇ ਵੀ ਔਨਲਾਈਨ ਦੇ ਮਾਧਿਅਮ ਨਾਲ ਸਬੰਧਿਤ ਬੀਐੱਲਓ ਨੂੰ ਵੀ ਭੇਜ ਸਕਦੇ ਹਨ।

ਨਵੀਨਤਮ ਟੈਕਨੋਲੋਜੀ ਅਤੇ ਡਿਜੀਟਾਈਜ਼ੇਸ਼ਨ ਦੇ ਉਪਯੋਗ ਨੂੰ ਹੁਲਾਰਾ ਦਿੰਦੇ ਹੋਏ, ਚੋਣ ਕਮਿਸ਼ਨ ਦੁਆਰਾ ਹਾਲ ਹੀ ਵਿੱਚ ਲਾਂਚ ਕੀਤਾ ਗਿਆ ਈਸੀਆਈ ਨੈੱਟ ਪਲੈਟਫਾਰਮ, ਇੱਕ ਏਕੀਕ੍ਰਿਤ ਪਲੈਟਫਾਰਮ ਹੈ ਜੋ ਪਹਿਲਾਂ ਦੀਆਂ 40 ਵਿਭਿੰਨ ਈਸੀਆਈ ਐਪਲੀਕੇਸ਼ਨਾਂ ਨੂੰ ਸ਼ਾਮਲ ਕਰਦਾ ਹੈ।  ਇਸ ਨੂੰ ਬਿਹਾਰ ਐੱਸਆਈਆਰ ਪ੍ਰਕਿਰਿਆ ਦੇ ਸਾਰੇ ਪਹਿਲੂਆਂ ਲਈ ਵੀ ਤੈਨਾਤ ਕੀਤਾ ਗਿਆ ਹੈ ਇਹ ਕੁਸ਼ਲਤਾਪੂਰਵਕ ਕੰਮ ਕਰ ਰਿਹਾ ਹੈ। ਈਸੀਆਈ ਨੈੱਟ ਰਾਹੀਂ, ਵੋਟਰ ਆਪਣੇ ਈਐੱਫ ਔਨਲਾਈਨ ਭਰ ਸਕਦੇ ਹਨ ਅਤੇ ਕਿਤੇ ਵੀ ਜ਼ਰੂਰਤ ਹੋਣ ‘ਤੇ 2003 ਈਆਰ ਵਿੱਚ ਆਪਣਾ ਨਾਮ ਲੱਭ ਸਕਦੇ ਹਨ। ਵੋਟਰ ਈਸੀਆਈਨੈੱਟ ਐਪ ਦਾ ਉਪਯੋਗ ਕਰਕੇ ਆਪਣੇ ਬੀਐੱਲਓ ਸਮੇਤ ਆਪਣੇ ਚੋਣ ਅਧਿਕਾਰੀਆਂ ਦੇ ਨਾਲ ਵੀ ਜੁੜ ਸਕਦੇ ਹਨ।

ਈ-ਕੌਮਰਸ ਨੈੱਟਵਰਕ ਖੇਤਰ ਪੱਧਰ ਦੇ ਚੋਣ ਕਾਰਜਕਰਤਾਵਾਂ ਲਈ ਫਾਰਮਾਂ ਅਤੇ ਦਸਤਾਵੇਜ਼ਾਂ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਵਿੱਚ ਵੀ ਤੇਜ਼ੀ ਲਿਆ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਅੱਜ ਸ਼ਾਮ 6.00 ਵਜੇ ਤੱਕ 5.74 ਕਰੋੜ ਤੋਂ ਵੱਧ ਗਣਨਾ ਫਾਰਮ ਅਪਲੋਡ ਕੀਤੇ ਜਾ ਰਹੇ ਹਨ। ਈਸੀਨੈੱਟ ਦੇ ਦਸਤਾਵੇਜ਼ ਸਮੀਖਿਆ ਮੌਡਿਊਲ ਨੇ ਵੀ ਏਈਆਰ, ਈਆਰਓ ਅਤੇ ਡੀਈਓ ਦੁਆਰਾ ਵੋਟਰਾਂ ਦੀ ਯੋਗਤਾ ਦੀ ਤਸਦੀਕ ਦੀ ਗਤੀ ਨੂੰ ਸੁਚਾਰੂ ਤਰੀਕੇ ਨਾਲ ਤੇਜ਼ ਕਰ ਦਿੱਤਾ ਹੈ।

******

ਪੀਕੇ/ਜੀਡੀਐੱਚ/ਆਰਪੀ


(Release ID: 2144912) Visitor Counter : 3